Tuesday, October 27
Shadow

Entertainment

ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ 4’, ਫ਼ਸਟ ਲੁੱਕ ਰਿਵੀਲ

ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ 4’, ਫ਼ਸਟ ਲੁੱਕ ਰਿਵੀਲ

Entertainment
ਚੰਡੀਗੜ੍ਹ: ਸਿਨੇਮਾ ਗਲਿਆਰਿਆਂ ਵਿੱਚ ਇੰਨੀਂ-ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 4' ਦੀ ਪਹਿਲੀ ਝਲਕ ਨੂੰ ਅੱਜ ਰਿਵੀਲ ਕਰ ਦਿੱਤਾ ਗਿਆ ਹੈ। ਇਹ ਫਿਲਮ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਜਲਦ ਸ਼ਿੰਗਾਰ ਬਣਨ ਜਾ ਰਹੀ ਹੈ। 'ਹੰਬਲ ਮੋਸ਼ਨ ਪਿਕਚਰਸ ਐਫ.ਜੈਡ.ਸੀ.ਓ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖ਼ਣ ਨਰੇਸ਼ ਕਥੂਰੀਆ ਵੱਲੋਂ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਮੀਪ ਕੰਗ ਨੇ ਨਿਭਾਈ ਹੈ, ਜੋ ਇਸ ਤੋਂ ਪਹਿਲਾ ਵੀ ਇਸ ਫਿਲਮ ਦੇ ਤਿੰਨਾਂ ਭਾਗਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। 'ਕਾਮੇਡੀ-ਡ੍ਰਾਮੈਟਿਕ' ਥੀਮ ਅਧਾਰਿਤ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਬਿੰਨੂ ਢਿੱਲੋ, ਪੁਖਰਾਜ ਭੱਲਾ, ਬੀ.ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਪ੍ਰਿੰਸ ਕੰਵਲਜੀਤ ਸਿੰਘ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ, ਸਵੀਤਾਜ ਬਰਾੜ, ਸੀਮਾ ਕੌਸ਼ਲ, ਪਵਨ ਜੌਹਲ, ਜੱਸੀ ਲੋਗੋਵਾਲੀਆਂ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇ ਕੀਤੇ ਗਏ ਹਨ। ...
‘ਸਰਕੇ ਚੁਨਰ’ ਗੀਤ ਦੇ ਹਿੰਦੀ ਵਰਜ਼ਨ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਨੋਰਾ ਫਤੇਹੀ ਦਾ ਬਿਆਨ ਆਇਆ ਸਾਹਮਣੇ, ਕਿਹਾ…

‘ਸਰਕੇ ਚੁਨਰ’ ਗੀਤ ਦੇ ਹਿੰਦੀ ਵਰਜ਼ਨ ਨੂੰ ਹਟਾਏ ਜਾਣ ਤੋਂ ਬਾਅਦ ਹੁਣ ਨੋਰਾ ਫਤੇਹੀ ਦਾ ਬਿਆਨ ਆਇਆ ਸਾਹਮਣੇ, ਕਿਹਾ…

Entertainment
ਹੈਦਰਾਬਾਦ: ਨੋਰਾ ਫਤੇਹੀ ਦੇ ਨਵੇਂ ਆਈਟਮ ਗੀਤ 'ਸਰਕੇ ਚੁਨਰ' ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਆਉਣ ਵਾਲੀ ਕੰਨੜ ਪੈਨ-ਇੰਡੀਆ ਫਿਲਮ 'ਕੇਡੀ: ਦ ਡੇਵਿਲ' ਦੇ ਗਾਣੇ 'ਸਰਕੇ ਚੁਨਰ' ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਗਾਣੇ ਦਾ ਹਿੰਦੀ ਵਰਜ਼ਨ 14 ਮਾਰਚ ਨੂੰ ਰਿਲੀਜ਼ ਹੋਇਆ ਸੀ, ਜਿਸ ਤੋਂ ਬਾਅਦ ਗਾਣੇ ਦੇ ਬੋਲਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਅਤੇ ਇਸ ਗਾਣੇ ਨੂੰ ਡਿਲੀਟ ਕੀਤੇ ਜਾਣ ਦੀ ਮੰਗ ਕੀਤੀ ਗਈ। ਹਾਲਾਂਕਿ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਵਿੱਚ ਇਹ ਗਾਣਾ ਅਜੇ ਵੀ ਉਪਲਬਧ ਹੈ। ਹੁਣ ਇਸ ਵਿਵਾਦ ਨੂੰ ਲੈ ਕੇ ਨੋਰਾ ਫਤੇਹੀ ਨੇ ਵੀ ਆਪਣਾ ਬਿਆਨ ਜਾਰੀ ਕਰਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ। ਨੋਰਾ ਫਤੇਹੀ ਦਾ ਬਿਆਨ ਨੋਰਾ ਫਤੇਹੀ ਨੇ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਆਪਣੇ ਹਾਲ ਹੀ ਵਿੱਚ ਰਿਲੀਜ਼ ਹੋਏ ਆਈਟਮ ਗੀਤ ਨੂੰ ਲੈ ਕੇ ਰਿਏਕਸ਼ਨ ਦਿੱਤਾ। ਇਸ ਗਾਣੇ ਨੂੰ ਯੂਟਿਊਬ ਤੋਂ ਹਟਾਏ ਜਾਣ 'ਤੇ ਨੋਰਾ ਨੇ ਖੁਸ਼ੀ ਜ਼ਾਹਿਰ ਕੀਤੀ। ਦੱਸ ਦਈਏ ਕਿ ਨੋਰਾ ਨੇ ਖੁਦ ਵੀ ਇਸ ਗਾਣੇ ਨੂੰ ਲੈ ਕੇ ਵਿਰੋਧ ਕੀ...
ਦਿਲਜੀਤ ਦੋਸਾਂਝ ਨੇ ਕੱਢੇ ਕਮਾਈ ਵਾਲੇ ਵੱਟ: ਕਰੋੜਾਂ ਦੀ ਕਮਾਈ, ਰਿਪੋਰਟ ’ਚ ਵੱਡਾ ਖੁਲਾਸਾ

ਦਿਲਜੀਤ ਦੋਸਾਂਝ ਨੇ ਕੱਢੇ ਕਮਾਈ ਵਾਲੇ ਵੱਟ: ਕਰੋੜਾਂ ਦੀ ਕਮਾਈ, ਰਿਪੋਰਟ ’ਚ ਵੱਡਾ ਖੁਲਾਸਾ

Entertainment
ਚੰਡੀਗੜ੍ਹ: ਦਿਲਜੀਤ ਦੋਸਾਂਝ ਦੇ 2024 'ਦਿਲ-ਲੁਮੀਨਾਤੀ ਇੰਡੀਆ ਟੂਰ' ਨੇ ਭਾਰਤ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਇਆ ਹੈ। EY (Ernst & Young) ਦੀ ਰਿਪੋਰਟ ਮੁਤਾਬਕ ਇਸ ਟੂਰ ਨੇ ਲਗਭਗ 943 ਕਰੋੜ ਰੁਪਏ ਦਾ ਸਮਾਜਿਕ-ਆਰਥਿਕ ਪ੍ਰਭਾਵ (socio-economic impact) ਪਾਇਆ ਹੈ। ਰਿਪੋਰਟ ਦੀਆਂ ਮੁੱਖ ਗੱਲਾਂ ਟੂਰ ਨੇ ਸਿੱਧੇ ਅਤੇ ਅਸਿੱਧੇ ਤੌਰ 'ਤੇ ₹943 ਕਰੋੜ ਦੀ ਆਰਥਿਕ ਗਤੀਵਿਧੀ ਪੈਦਾ ਕੀਤੀ। ਇਸ ਵਿੱਚੋਂ ₹276 ਕਰੋੜ ਸਿੱਧੇ ਤੌਰ 'ਤੇ ਟਿਕਟਾਂ ਦੀ ਵਿਕਰੀ, ਸਪਾਂਸਰਸ਼ਿਪ ਅਤੇ ਖਾਣ-ਪੀਣ ਤੋਂ ਆਏ। ਲਗਭਗ ₹553 ਕਰੋੜ ਦਾ ਫਾਇਦਾ ਹੋਟਲ ਇੰਡਸਟਰੀ, ਟੈਕਸੀਆਂ ਅਤੇ ਸ਼ਾਪਿੰਗ ਵਰਗੇ ਖੇਤਰਾਂ ਨੂੰ ਹੋਇਆ ਕਿਉਂਕਿ 38 ਫੀਸਦ ਦਰਸ਼ਕ ਦੂਜੇ ਸ਼ਹਿਰਾਂ ਤੋਂ ਆਏ ਸਨ। ਇਸ ਟੂਰ ਰਾਹੀਂ ਇਵੈਂਟ ਮੈਨੇਜਮੈਂਟ, ਸੁਰੱਖਿਆ ਅਤੇ ਹੋਰ ਸੇਵਾਵਾਂ ਵਿੱਚ 1.18 ਲੱਖ ਤੋਂ ਵੱਧ ਦਿਹਾੜੀਆਂ ਦੇ ਬਰਾਬਰ ਰੁਜ਼ਗਾਰ ਪੈਦਾ ਹੋਇਆ। ਟੈਕਸਾਂ (GST) ਅਤੇ ਹੋਰ ਸਰਕਾਰੀ ਫੀਸਾਂ ਰਾਹੀਂ ਸਰਕਾਰ ਨੂੰ ਲਗਭਗ ₹114 ਕਰੋੜ ਦਾ ਮਾਲੀਆ ਹਾਸਲ ਹੋਇਆ। 13 ਸ਼ਹਿਰਾਂ ਵਿੱਚ ਹੋਏ 14 ਸ਼ੋਅਜ਼ ਦੌਰਾਨ 3.2 ਲੱਖ ਤੋਂ ਵੱਧ ਪ੍ਰਸ਼ੰਸਕਾਂ ਨੇ...
ਲੰਬੇ ਸਮੇਂ ਬਾਅਦ ਪੰਜਾਬੀ ਸਿਨੇਮਾ ‘ਚ ਮੁੜ ਵਾਪਸੀ ਲਈ ਤਿਆਰ ਇਹ ਨਿਰਮਾਤਾ, ਨਵੀਂ ਫ਼ਿਲਮ ਕਰਨਗੇ ਦਰਸ਼ਕਾਂ ਸਨਮੁੱਖ

ਲੰਬੇ ਸਮੇਂ ਬਾਅਦ ਪੰਜਾਬੀ ਸਿਨੇਮਾ ‘ਚ ਮੁੜ ਵਾਪਸੀ ਲਈ ਤਿਆਰ ਇਹ ਨਿਰਮਾਤਾ, ਨਵੀਂ ਫ਼ਿਲਮ ਕਰਨਗੇ ਦਰਸ਼ਕਾਂ ਸਨਮੁੱਖ

Entertainment
Pollywood: ਪੰਜਾਬੀ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਦੇ ਤੌਰ 'ਤੇ ਜਾਣੇ ਜਾਂਦੇ ਭਾਰਤ ਭੂਸ਼ਣ ਮਦਾਨ ਦਹਾਕਿਆ ਬਾਅਦ ਪੰਜਾਬੀ ਸਿਨੇਮਾ 'ਚ ਮੁੜ ਵਾਪਸੀ ਕਰਨ ਲਈ ਤਿਆਰ ਹਨ। ਉਨ੍ਹਾਂ ਦੇ ਇਸ ਦਿਸ਼ਾ ਵਿੱਚ ਵਧਾਏ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸੋਨੇ 'ਤੇ ਸੁਹਾਗਾ’ ਮਲਵਈ ਇਲਾਕਿਆ ਵਿੱਚ ਆਨ ਫਲੋਰ ਪੜਾਅ ਦਾ ਹਿੱਸਾ ਬਣ ਚੁੱਕੀ ਹੈ। ਪਰਿਵਾਰਿਕ-ਡ੍ਰਾਮੈਟਿਕ ਅਤੇ ਐਕਸ਼ਨ ਸੁਮੇਲਤਾ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਲਵਲੀ ਸ਼ਰਮਾ ਧੂੜਕੋਟ ਕਰਨਗੇ, ਜੋ ਇੰਨੀ ਦਿਨੀ ਕਈ ਅਲਹਦਾ ਫ਼ਿਲਮ ਪ੍ਰੋਜੋਕਟਸ ਦੀ ਸਿਰਜਣਾ ਵਿੱਚ ਜੁਟੇ ਹੋਏ ਹਨ। ਇਨ੍ਹਾਂ ਫਿਲਮਾਂ ਵਿੱਚ 'ਬੇਗੋ', 'ਇੱਕ ਸੀ ਲਾਲੀ' ਆਦਿ ਸ਼ਾਮਲ ਹਨ। ਪੰਜਾਬ ਦੇ ਮਾਲਵਾ ਹਿੱਸਿਆ ਵਿੱਚ ਫਿਲਮਾਂਈ ਜਾ ਰਹੀ ਇਸ ਫ਼ਿਲਮ ਵਿੱਚ ਅਦਾਕਾਰ ਪਾਲੀ ਸੰਧੂ ਲੀਡ ਰੋਲ ਅਦਾ ਕਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕੁਲਦੀਪ ਨਿਆਮੀ ਅਤੇ ਹੋਰ ਕਈ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਨੂੰ ਅਦਾ ਕਰਦੇ ਨਜ਼ਰ ਆਉਣਗੇ। ਜੇਕਰ ਨਿਰਮਾਤਾ ਭਾਰਤ ਭੂਸ਼ਣ ਮਦਾਨ ਦੇ ਪੰਜਾਬੀ ਫ਼ਿਲਮ ਉਦਯੋਗ ਨਾਲ ਜੁੜੇ ਅਹਿਮ ਪੱਖਾ ਦ...
ਸਰਸ ਮੇਲੇ ‘ਚ ਗੁਰਦਾਸ ਮਾਨ ਨੇ ਲਾਈ ਰੌਣਕ, ਮੂਸੇਵਾਲਾ ਨੂੰ ਕੀਤਾ ਯਾਦ

ਸਰਸ ਮੇਲੇ ‘ਚ ਗੁਰਦਾਸ ਮਾਨ ਨੇ ਲਾਈ ਰੌਣਕ, ਮੂਸੇਵਾਲਾ ਨੂੰ ਕੀਤਾ ਯਾਦ

Entertainment
ਮਾਨਸਾ: ਮਾਨਸਾ ਦੀ ਅਨਾਜ ਮੰਡੀ ਵਿਖੇ ਚੱਲ ਰਹੇ ਸਰਸ ਮੇਲੇ ਦੇ ਦੂਜੇ ਦਿਨ ਪੰਜਾਬੀ ਲੋਕ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਆਪਣੀ ਆਵਾਜ਼ ਅਤੇ ਚਰਚਿਤ ਗੀਤਾਂ ਨਾਲ ਅਜਿਹਾ ਸਮਾਂ ਬੰਨ੍ਹਿਆ ਕਿ ਹਜ਼ਾਰਾਂ ਦਰਸ਼ਕ ਨੱਚਣ ਲਈ ਮਜਬੂਰ ਹੋ ਗਏ। ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੀ ਝਲਕ ਮਾਨਸਾ ਵਿਖੇ 13 ਮਾਰਚ ਤੋਂ ਸੁਰੂ ਹੋਏ ਸਰਸ ਮੇਲੇ ਦੇ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਗੁਆਂਢੀ ਦੇਸ਼ਾਂ ਦੇ ਸ਼ਿਲਪਕਾਰ ਤੇ ਦਸਤਕਾਰਾਂ ਨੇ ਪਹੁੰਚ ਕੇ ਆਪਣੀ ਸਟਾਲਾਂ ਲਗਾਈਆਂ ਹਨ। ਇਸ ਤੋਂ ਇਲਾਵਾਂ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਦੀਆਂ ਵੰਨਗੀਆਂ ਮੇਲੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਮੇਲੇ ਵਿੱਚ ਪੰਜਾਬ ਤੇ ਵਿਦੇਸ਼ੀ ਲੋਕ ਵੀ ਮੇਲੇ ਵਿੱਚ ਸ਼ਾਮਲ ਹੋਏ ਹਨ। ਗੁਰਦਾਸ ਮਾਨ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ ਉਥੇ ਸਰਸ ਮੇਲੇ ਦੇ ਦੂਸਰੇ ਦਿਨ ਗਾਇਕ ਗੁਰਦਾਸ ਮਾਨ ਪਹੁੰਚੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਗੁਰਦਾਸ ਮਾਨ ਨੇ ਸਟੇਜ਼ ਉੱਤੇ ਚੜ੍ਹਦਿਆ ਸਿੱਧੂ ਮੂਸੇਵਾਲਾ ...
ਕਰਨ ਔਜਲਾ ਸ਼ੋਅ ਲਈ ਅਲਰਟ ਮੂਡ ‘ਚ ਮੋਹਾਲੀ ਪੁਲਿਸ, ਬਦਲਿਆ ਟ੍ਰੈਫਿਕ ਰੂਟ

ਕਰਨ ਔਜਲਾ ਸ਼ੋਅ ਲਈ ਅਲਰਟ ਮੂਡ ‘ਚ ਮੋਹਾਲੀ ਪੁਲਿਸ, ਬਦਲਿਆ ਟ੍ਰੈਫਿਕ ਰੂਟ

Entertainment
ਮੋਹਾਲੀ ਮਾਰਚ 26,2026:- ਅੱਜ ਮੋਹਾਲੀ ਵਿਖੇ ਹੋਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਦੇ ਲਾਈਵ ਸ਼ੋਅ ਨੂੰ ਲੈਕੇ ਨੌਜਵਾਨ ਉਤਸ਼ਾਹਤ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਪੰਜਾਬ ਪੁਲਿਸ ਪ੍ਰਸ਼ਾਸਨ ਵੀ ਮੁਸਤੈਦ ਨਜ਼ਰ ਆ ਰਿਹਾ ਹੈ। ਗਾਇਕ ਕਰਨ ਔਜਲਾ, ਜਿੰਨਾਂ ਦੇ ਇਸ ਵਿਸ਼ਾਲ ਕੰਸਰਟ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੋਹਾਲੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਚੱਪੇ ਚੱਪੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਉਥੇ ਹੀ ਇੱਕ ਵਿਸ਼ੇਸ਼ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। 'ਪੀਸੀਏ ਸਟੇਡੀਅਮ ਵਿਖੇ ਅਯੋਜਿਤ ਕਰਵਾਏ ਜਾ ਰਹੇ ਲਾਈਵ ਕੰਸਰਟ ਲਈ ਗਾਇਕ ਔਜਲਾ ਬੀਤੇ ਦਿਨ ਹੀ ਮੋਹਾਲੀ ਪਹੁੰਚ ਚੁੱਕੇ ਹਨ, ਜਿੰਨਾਂ ਦੀਆਂ ਨਿਗਰਾਨ ਅਤੇ ਪ੍ਰਬੰਧਨ ਟੀਮਾਂ ਦੁਆਰਾ ਬੇਹੱਦ ਸੰਜੀਦਗੀ ਨਾਲ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪੰਜਾਬ ਪੁਲਿਸ ਨੇ ਜਾਰੀ ਕੀਤਾ ਰੂਟ ਮੈਪ ਹਾਲੀਆਂ ਸ਼ੋਅਜ਼ ਦੌਰਾਨ ਹੋਏ ਵਿਵਾਦਾਂ ਅਧੀਨ ਇਸ ਵਾਰ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਇਸ ਸ਼ੋਅ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਅਲਰਟ ਮੂਡ 'ਤੇ ਹੈ। ਜਿਸ ਦੇ ਮੱਦੇਨਜ਼ਰ ਫੇਜ਼ 10, ਸੈਕਟਰ 65 , ਮੋਹਾ...
ਰਿਲੀਜ਼ ਲਈ ਤਿਆਰ ਦਿਲਜੀਤ ਦੁਸਾਂਝ ਦੀ ਨਵੀਂ ਫ਼ਿਲਮ, Netflix ‘ਤੇ ਹੋਵੇਗੀ ਸਟ੍ਰੀਮ

ਰਿਲੀਜ਼ ਲਈ ਤਿਆਰ ਦਿਲਜੀਤ ਦੁਸਾਂਝ ਦੀ ਨਵੀਂ ਫ਼ਿਲਮ, Netflix ‘ਤੇ ਹੋਵੇਗੀ ਸਟ੍ਰੀਮ

Entertainment
Pollywood: ਸਾਲ 2024 ਵਿੱਚ ਸਾਹਮਣੇ ਆਈ ਹਿੰਦੀ ਫ਼ਿਲਮ 'ਅਮਰ ਸਿੰਘ ਚਮਕੀਲਾ' ਦਾ ਇਕੱਠਿਆ ਬਹੁ-ਪ੍ਰਭਾਵੀ ਹਿੱਸਾ ਰਹੇ ਇਮਤਿਆਜ਼ ਅਲੀ ਅਤੇ ਦਿਲਜੀਤ ਦੁਸਾਂਝ ਆਪਣੀ ਇੱਕ ਹੋਰ ਫ਼ਿਲਮ 'ਮੈਂ ਵਾਪਸ ਆਉਂਗਾ' ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ। ਇਸ ਫਿਲਮ ਨੂੰ ਜਲਦ ਹੀ ਨੈੱਟਫਲਿਕਸ 'ਤੇ ਰਿਲੀਜ਼ ਕੀਤਾ ਜਾਵੇਗਾ। 'ਅਪਲਾਜ ਐਟਰਟੇਨਮੈਂਟ ਅਤੇ ਵਿੰਡੋਂ ਸੀਟ ਫਿਲਮਸ' ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਇਸ ਫ਼ਿਲਮ ਦਾ ਨਿਰਦੇਸ਼ਨ ਇਮਤਿਆਜ਼ ਅਲੀ ਵੱਲੋਂ ਕੀਤਾ ਗਿਆ ਹੈ, ਜੋ ਬਾਲੀਵੁੱਡ ਦੇ ਮੋਹਰੀ ਕਤਾਰ ਅਤੇ ਆਹਲਾ ਫ਼ਿਲਮਕਾਰ ਦੇ ਤੌਰ 'ਤੇ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ। ਪੰਜਾਬ ਦੇ ਮਲਵਈ ਹਿੱਸਿਆ ਵਿੱਚ ਫਿਲਮਾਂਈ ਗਈ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਦਿਲਜੀਤ ਦੁਸਾਂਝ, ਨਸੀਰੂਦੀਨ ਸ਼ਾਹ, ਸਰਵਰੀ ਅਤੇ ਵੇਦਾਂਗ ਰਾਣਾ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸ਼ਵਿੰਦਰ ਮਾਹਲ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕੁਝ ਹੋਰ ਨਾਮਵਰ ਚਿਹਰਿਆ ਨੂੰ ਵੀ ਇਸ ਫਿਲਮ ਵਿੱਚ ਸ਼ਾਮਲ ਕੀਤਾ ਗਿਆ ਹੈ। ਅੰਤਰਾਸ਼ਟਰੀ ਪੱਧਰ 'ਤੇ ਸਰਾਹੀ ਗਈ ਚਮਕੀਲਾ ਤੋਂ ਬਾਅਦ ਇੱਕ ਵਾਰ ਮੁੜ ਇਮਤਿਆਜ਼ ਅ...
ਰਿਲੀਜ਼ ਲਈ ਤਿਆਰ ਪੰਜਾਬੀ ਫ਼ਿਲਮ ’70 ਸਿਆਲ’, ਫ਼ਸਟ ਲੁੱਕ ਆਇਆ ਸਾਹਮਣੇ

ਰਿਲੀਜ਼ ਲਈ ਤਿਆਰ ਪੰਜਾਬੀ ਫ਼ਿਲਮ ’70 ਸਿਆਲ’, ਫ਼ਸਟ ਲੁੱਕ ਆਇਆ ਸਾਹਮਣੇ

Entertainment
ਫਰੀਦਕੋਟ: ਪੰਜਾਬੀ ਸਿਨੇਮਾ ਲਈ ਬਣੀ ਇੱਕ ਹੋਰ ਪ੍ਰਭਾਵਪੂਰਨ ਫ਼ਿਲਮ '70 ਸਿਆਲ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਫ਼ਸਟ ਲੁੱਕ ਅੱਜ ਰਿਵੀਲ ਕਰ ਦਿੱਤਾ ਗਿਆ ਹੈ। ਇਹ ਫਿਲਮ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣੇਗੀ। 'ਡ੍ਰੀਮ ਰਿਐਲਟੀ ਮੂਵੀਜ਼ ਅਤੇ ਆਨੰਦ ਪੰਡਿਤ ਮੋਸ਼ਨਜ ਪਿਕਚਰਸ ਅਤੇ ਪਨੋਰਮਾ ਸਟੂਡਿਓਜ਼' ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਇਸ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਸਾਹਮਣੇ ਆਈਆ ਕਈ ਬੇਹਤਰੀਣ ਅਤੇ ਸਫ਼ਲ ਫਿਲਮਾਂ ਦਾ ਲੇਖ਼ਣ ਅਤੇ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। ਪੰਜਾਬ ਦੇ ਮਲਵਈ ਹਿੱਸਿਆ ਵਿੱਚ ਫਿਲਮਾਂਈ ਗਈ ਇਸ ਫਿਲਮ ਵਿੱਚ ਕਿਰਸਾਨੀ ਜਮੀਨਾਂ ਅਤੇ ਇਨ੍ਹਾਂ ਦੇ ਵਜ਼ੂਦ ਨਾਲ ਜੁੜੇ ਕਈ ਪਹਿਲੂਆ ਨੂੰ ਭਾਵਪੂਰਨ ਰੂਪ ਵਿਚ ਦਰਸਾਇਆ ਅਤੇ ਫਿਲਮਾਂਇਆ ਗਿਆ ਹੈ। ਪਰਿਵਾਰਿਕ ਡ੍ਰਾਮੈਟਿਕ ਅਤੇ ਸਨਸ਼ੇਂਸ਼ਨਲ ਕਹਾਣੀ-ਸਾਰ ਅਧਾਰਿਤ ਇਸ ਫ਼ਿਲਮ ਦਾ ਨਿਰਮਾਣ ਰਵਨੀਤ ਕੌਰ ਚਾਹਲ, ਰਜੇਸ਼ ਕੁਮਾਰ ਅਰੋੜਾ ਅਤੇ ਅੰਸ਼ੂ ਮਿੱਢਾ ਵੱਲੋ ਕੀਤਾ ਗਿਆ ਹੈ। ਇਨ੍ਹਾਂ ਦੁਆਰਾ ਉੱਚ ਪੱਧਰੀ ...
ਸੈੱਟ ‘ਤੇ ਪੁੱਜੀ ਪੰਜਾਬੀ ਵੈੱਬ ਸੀਰੀਜ਼ ‘ਉਸ ਦੀ ਕਿਰਪਾ’, ਗੁਰਚੇਤ ਚਿੱਤਰਕਾਰ ਨੇ ਅਦਾ ਕੀਤੀ ਇਹ ਰਸਮ

ਸੈੱਟ ‘ਤੇ ਪੁੱਜੀ ਪੰਜਾਬੀ ਵੈੱਬ ਸੀਰੀਜ਼ ‘ਉਸ ਦੀ ਕਿਰਪਾ’, ਗੁਰਚੇਤ ਚਿੱਤਰਕਾਰ ਨੇ ਅਦਾ ਕੀਤੀ ਇਹ ਰਸਮ

Entertainment
ਫਰੀਦਕੋਟ: ਪੰਜਾਬੀ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕੁਝ ਨਵਾਂ ਕਰਨ ਦੀ ਇੱਛਾ ਰੱਖਦੇ ਅਦਾਕਾਰ, ਕਾਮੇਡੀਅਨ ਅਤੇ ਨਿਰਮਾਤਾ ਗੁਰਚੇਤ ਚਿੱਤਰਕਾਰ ਨੇ ਆਪਣੀ ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ 'ਉਸ ਦੀ ਕਿਰਪਾ' ਦਾ ਮਹੂਰਤ ਕਲੈਪ ਦੇਣ ਦੀ ਰਸਮ ਅਦਾ ਕਰ ਦਿੱਤੀ ਹੈ। ਇਹ ਫਿਲਮ ਅੱਜ ਸੈੱਟ 'ਤੇ ਪੁੱਜ ਗਈ ਹੈ। ਸਮਾਜਿਕ ਸਰੋਕਾਰਾਂ ਨਾਲ ਜੁੜੀ ਅਤੇ ਰੂਹਾਨੀਅਤ ਦੇ ਰੰਗਾਂ ਵਿੱਚ ਰੰਗੀ ਜਾ ਰਹੀ ਇਸ ਭਾਵਪੂਰਨ ਵੈੱਬ ਸੀਰੀਜ਼ ਦੇ ਲੇਖਕ ਕੁਲਵੀਰ ਸਿੰਘ ਮੁਸ਼ਕਾਬਾਦ ਹਨ ਜਦਕਿ ਨਿਰਦੇਸ਼ਕ ਕਮਾਂਡ ਬਿਕਰਮ ਗਿੱਲ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਬੇਹਤਰੀਣ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਪੁਰਾਤਨ ਪੰਜਾਬ ਦੀਆਂ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਦੀ ਇਸ ਪੰਜਾਬੀ ਵੈੱਬ ਸੀਰੀਜ਼ ਦੇ ਕੈਮਰਾਮੈਨ ਸਰੂਪ ਸਿੰਘ, ਨਿਰਮਾਤਾ ਜਗਦੀਪ ਸਿੰਘ ਸਿੱਧੂ ਅਤੇ ਰਣਜੀਤ ਸਿੰਘ ਢਿੱਲੋ ਹਨ, ਜਿਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਮਿਆਰੀ ਕੰਟੈਂਟ ਅਤੇ ਪ੍ਰਭਾਵਪੂਰਨ ਤਾਣੇ-ਬਾਣੇ 'ਚ ਬੁਣੀ ਜਾ ਰਹੀ ਇਸ ਪੰਜਾਬੀ ਵੈੱਬ ਸੀਰੀਜ਼ ਵਿਚਲੇ ਕਲਾਕਾਰਾਂ ਵਿੱਚ ਕਮਲਜੀਤ ਕੌਰ, ਹਰਦੀਸ਼ ਕੌਰ ਮਰੀਂਡਾ, ਨਵਦੀਪ ਕੌਰ, ਪਵਨ ਪਹਾੜਪੁਰੀਆ ਸ਼ਾਮਲ ਹਨ। ...
19 ਸਾਲਾਂ ਬਾਅਦ ਭਾਰਤ ਵਿੱਚ ਪ੍ਰੋਫਾਰਮ ਕਰੇਗੀ ਸ਼ਕੀਰਾ, ਦਿਲਜੀਤ ਦੁਸਾਂਝ ਨਾਲ ਸਾਂਝੀ ਕਰੇਗੀ ਸਟੇਜ

19 ਸਾਲਾਂ ਬਾਅਦ ਭਾਰਤ ਵਿੱਚ ਪ੍ਰੋਫਾਰਮ ਕਰੇਗੀ ਸ਼ਕੀਰਾ, ਦਿਲਜੀਤ ਦੁਸਾਂਝ ਨਾਲ ਸਾਂਝੀ ਕਰੇਗੀ ਸਟੇਜ

Entertainment, Punjab News
ਹੈਦਰਾਬਾਦ: ਗਲੋਬਲ ਪੌਪ ਸ਼ਕੀਰਾ ਇਸ ਸਾਲ ਆਪਣੇ ਲਾਈਵ ਕੰਸਰਟ ਨਾਲ ਭਾਰਤੀ ਸਟੇਜ 'ਤੇ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਲਗਭਗ 19 ਸਾਲਾਂ ਬਾਅਦ ਭਾਰਤੀ ਸਟੇਜ 'ਤੇ ਵਾਪਸ ਆ ਰਹੀ ਹੈ। ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਕਥਿਤ ਤੌਰ 'ਤੇ ਸਟੇਜ 'ਤੇ ਉਸ ਨਾਲ ਸ਼ਾਮਲ ਹੋਣ ਲਈ ਤਿਆਰ ਹਨ। ਆਪਣੀ ਸ਼ਕਤੀਸ਼ਾਲੀ ਆਵਾਜ਼, ਊਰਜਾਵਾਨ ਕੋਰੀਓਗ੍ਰਾਫੀ ਅਤੇ ਆਈਕਾਨਿਕ ਗਲੋਬਲ ਹਿੱਟ ਲਈ ਜਾਣੀ ਜਾਂਦੀ ਸ਼ਕੀਰਾ ਨੇ ਦੁਨੀਆ ਭਰ ਵਿੱਚ ਇੱਕ ਵਫ਼ਾਦਾਰ ਪ੍ਰਸ਼ੰਸਕ ਅਧਾਰ ਬਣਾਇਆ ਹੈ। ਉਸਦੇ ਸੰਗੀਤ ਸਮਾਰੋਹਾਂ ਨੇ ਪਹਿਲਾਂ ਹੀ ਦੇਸ਼ ਭਰ ਦੇ ਸੰਗੀਤ ਪ੍ਰੇਮੀਆਂ ਵਿੱਚ ਬਹੁਤ ਉਤਸ਼ਾਹ ਪੈਦਾ ਕਰ ਦਿੱਤਾ ਹੈ। ਉਤਸ਼ਾਹ ਨੂੰ ਵਧਾਉਂਦੇ ਹੋਏ ਅਜਿਹੀਆਂ ਰਿਪੋਰਟਾਂ ਹਨ ਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਸੰਗੀਤ ਸਮਾਰੋਹ ਦੌਰਾਨ ਇੱਕ ਹੈਰਾਨੀਜਨਕ ਪੇਸ਼ਕਾਰੀ ਦੇ ਸਕਦੇ ਹਨ ਅਤੇ ਸਟੇਜ 'ਤੇ ਸ਼ਕੀਰਾ ਨਾਲ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਇਸ ਸਹਿਯੋਗ ਦੀ ਅਜੇ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ, ਪਰ ਦੋ ਗਲੋਬਲ ਕਲਾਕਾਰਾਂ ਦੁਆਰਾ ਸਟੇਜ ਸਾਂਝੀ ਕਰਨ ਦੀ ਸੰਭਾਵਨਾ ਨੇ ਪ੍ਰਸ਼ੰਸਕਾਂ ਵਿੱਚ ਚਰਚਾ ਪੈਦਾ ਕ...