Thursday, April 16
Shadow

ਕਰਨ ਔਜਲਾ ਸ਼ੋਅ ਲਈ ਅਲਰਟ ਮੂਡ ‘ਚ ਮੋਹਾਲੀ ਪੁਲਿਸ, ਬਦਲਿਆ ਟ੍ਰੈਫਿਕ ਰੂਟ

ਮੋਹਾਲੀ ਮਾਰਚ 26,2026:- ਅੱਜ ਮੋਹਾਲੀ ਵਿਖੇ ਹੋਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਦੇ ਲਾਈਵ ਸ਼ੋਅ ਨੂੰ ਲੈਕੇ ਨੌਜਵਾਨ ਉਤਸ਼ਾਹਤ ਨਜ਼ਰ ਆ ਰਹੇ ਹਨ ਤਾਂ ਉਥੇ ਹੀ ਪੰਜਾਬ ਪੁਲਿਸ ਪ੍ਰਸ਼ਾਸਨ ਵੀ ਮੁਸਤੈਦ ਨਜ਼ਰ ਆ ਰਿਹਾ ਹੈ। ਗਾਇਕ ਕਰਨ ਔਜਲਾ, ਜਿੰਨਾਂ ਦੇ ਇਸ ਵਿਸ਼ਾਲ ਕੰਸਰਟ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਮੋਹਾਲੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਚੱਪੇ ਚੱਪੇ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਉਥੇ ਹੀ ਇੱਕ ਵਿਸ਼ੇਸ਼ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਹੈ। ‘ਪੀਸੀਏ ਸਟੇਡੀਅਮ ਵਿਖੇ ਅਯੋਜਿਤ ਕਰਵਾਏ ਜਾ ਰਹੇ ਲਾਈਵ ਕੰਸਰਟ ਲਈ ਗਾਇਕ ਔਜਲਾ ਬੀਤੇ ਦਿਨ ਹੀ ਮੋਹਾਲੀ ਪਹੁੰਚ ਚੁੱਕੇ ਹਨ, ਜਿੰਨਾਂ ਦੀਆਂ ਨਿਗਰਾਨ ਅਤੇ ਪ੍ਰਬੰਧਨ ਟੀਮਾਂ ਦੁਆਰਾ ਬੇਹੱਦ ਸੰਜੀਦਗੀ ਨਾਲ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਪੰਜਾਬ ਪੁਲਿਸ ਨੇ ਜਾਰੀ ਕੀਤਾ ਰੂਟ ਮੈਪ

ਹਾਲੀਆਂ ਸ਼ੋਅਜ਼ ਦੌਰਾਨ ਹੋਏ ਵਿਵਾਦਾਂ ਅਧੀਨ ਇਸ ਵਾਰ ਮੋਹਾਲੀ ਜ਼ਿਲ੍ਹਾ ਪ੍ਰਸ਼ਾਸਨ ਇਸ ਸ਼ੋਅ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਅਲਰਟ ਮੂਡ ‘ਤੇ ਹੈ। ਜਿਸ ਦੇ ਮੱਦੇਨਜ਼ਰ ਫੇਜ਼ 10, ਸੈਕਟਰ 65 , ਮੋਹਾਲੀ ਰੇਲਵੇ ਸਟੇਸ਼ਨ ਆਦਿ ਹਿਸਿਆਂ ‘ਚ ਟ੍ਰੈਫਿਕ ਡਾਇਵਰਸ਼ਨ ਲਈ ਵੀ ਵਿਸ਼ੇਸ਼ ਟ੍ਰੈਫਿਕ ਟੀਮਾਂ ਦੀ ਤੈਨਾਤੀ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਟ੍ਰੈਫਿਕ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਦੱਸਣਯੋਗ ਹੈ ਕਿ ਪੰਜਾਬ ਤੋਂ ਇਲਾਵਾ ਨਾਲ ਲੱਗਦੇ ਸੂਬੇ ਜਿਵੇਂ ਹਰਿਆਣਾ ਅਤੇ ਹਿਮਾਚਲ ਆਦਿ ਦੇ ਦਰਸ਼ਕਾਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਸ਼ੋਅ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੇ ਪ੍ਰਸ਼ੰਸਕਾਂ ਲਈ ਹਿਦਾਇਤਾਂ ਜਾਰੀ ਕੀਤੀਆਂ ਹਨ।

ਔਜਲਾ ਦੇ ਸ਼ੋਅ ਸਬੰਧੀ ਹਦਾਇਤ

ਗਾਇਕ ਕਰਨ ਔਜਲਾ ਅਤੇ ਉਨਾਂ ਦੀਆਂ ਟੀਮਾਂ ਨੂੰ ਕੁਝ ਖਾਸ ਹਿਦਾਇਤਾਂ ਵੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆ ਗਈਆ ਹਨ। ਜਿੰਨਾਂ ਵਿਚ ਹਥਿਆਰਾਂ ਦੀ ਨੁਮਾਇੰਦਗੀ ਕਰਦੇ ਗਾਣਿਆ ਨੂੰ ਗਾਉਣ ਤੋਂ ਗੁਰੇਜ਼ ਕਰਨਾ ਵੀ ਮੁੱਖ ਹੈ , ਇਸੇ ਮੱਦੇਨਜ਼ਰ ਹੀ ਪੰਡਿਤਰਾਓ ਧਰੇਨਵਰ ਨੇ ਕਰਨ ਔਜਲਾ ਦੇ 14 ਮਾਰਚ 2026 ਨੂੰ ਮੋਹਾਲੀ ਦੇ ਆਈ.ਐੱਸ. ਬਿੰਦਰਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਹੋਣ ਵਾਲੇ ਲਾਈਵ ਸ਼ੋਅ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਉਨਾਂ ਕਰਨ ਔਂਜਲਾ ਨੂੰ ਭੜਕਾਊ, ਗੰਨ ਕਲਚਰ ਅਤੇ ਡ੍ਰਗ ਆਦਿ ‘ਤੇ ਗੀਤ ਨਾ ਗਾਉਣ ਦੀ ਤਾਕੀਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।