ਕੂਲਰ ਚਲਾਉਦੇ ਹੀ ਕਮਰੇ ਵਿੱਚ ਚਿਪਚਿਪਾਪਣ ਵੱਧ ਜਾਦਾ ਹੈ? ਤਾਂ ਕਰੋ ਇਹ ਕੰਮ
ਅਪ੍ਰੈਲ ਦੇ ਅੱਧ ਤੱਕ ਪੂਰੇ ਭਾਰਤ ਵਿੱਚ ਗਰਮੀ ਅਤੇ ਨਮੀ ਵੱਧ ਗਈ ਹੈ, ਜਿਸ ਕਾਰਨ ਕਈ ਸ਼ਹਿਰਾਂ ਵਿੱਚ ਤਾਪਮਾਨ ਵਧਿਆ ਹੈ ਅਤੇ ਹੀਟ ਸਟ੍ਰੋਕ ਦਾ ਖ਼ਤਰਾ ਵੱਧ ਗਿਆ ਹੈ। ਮੌਸਮ ਵਿਭਾਗ ਮੁਤਾਬਕ, ਉੱਤਰੀ ਭਾਰਤ ਵਿੱਚ ਹੀਟਵੇਵ ਦੀਆਂ ਸਥਿਤੀਆਂ ਬਰਕਰਾਰ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਵਧਣ ਦੀ ਉਮੀਦ ਹੈ। ਇਸ ਗਰਮੀ ਦਾ ਮੁਕਾਬਲਾ ਕਰਨ ਲਈ ਲੋਕ ਆਪਣੇ ਘਰਾਂ ਵਿੱਚ ਏਅਰ ਕੂਲਰ ਅਤੇ ਏਅਰ ਕੰਡੀਸ਼ਨਰ ਲਗਾ ਰਹੇ ਹਨ। ਤੇਜ਼ ਗਰਮੀ ਤੋਂ ਰਾਹਤ ਪਾਉਣ ਲਈ ਅਮੀਰ ਲੋਕ 24x7 ਏਸੀ ਚਲਾਉਂਦੇ ਹਨ ਜਦਕਿ ਮੱਧ ਅਤੇ ਘੱਟ ਆਮਦਨ ਵਾਲੇ ਵਰਗ ਬਿਜਲੀ ਦੀ ਜ਼ਿਆਦਾ ਖਪਤ ਅਤੇ ਉੱਚ ਕੀਮਤ ਕਾਰਨ ਕੂਲਰਾਂ ਅਤੇ ਪੱਖਿਆਂ 'ਤੇ ਨਿਰਭਰ ਕਰਦੇ ਹਨ। ਹਾਲਾਂਕਿ, ਰੂਮ ਕੂਲਰ ਵਰਤਣ ਵਾਲਿਆਂ ਨੂੰ ਨਮੀ ਨਾਲ ਸਬੰਧਤ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਮੁਤਾਬਕ, ਨਮੀ ਅਕਸਰ ਲੋਕਾਂ ਨੂੰ ਬੇਚੈਨ ਮਹਿਸੂਸ ਕਰਵਾਉਂਦੀ ਹੈ। ਜ਼ਿਆਦਾ ਨਮੀ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ, ਜਿਵੇਂ ਕਿ ਕੰਧਾਂ 'ਤੇ ਉੱਲੀ ਅਤੇ ਪਾਣੀ ਇਕੱਠਾ ਹੋਣਾ। ਹਾਲਾਂਕਿ, ਜਿਹੜੇ ਲੋਕ ਰੂਮ ਕੂਲਰ ਦੀ ਵਰਤੋਂ ਕਰਦੇ ...








