Friday, September 11
Shadow

Entertainment

ਗੋਲੀਆਂ ਚੱਲਣ ਤੋਂ ਬਾਅਦ ਪਹਿਲੀ ਵਾਰ ਬੋਲੇ ਐਮੀ ਵਿਰਕ, ਸਾਂਝੀ ਕੀਤੀ ਪੋਸਟ, ਕਿਹਾ-ਸਭ ਸੁੱਖ-ਸ਼ਾਂਤ…

ਗੋਲੀਆਂ ਚੱਲਣ ਤੋਂ ਬਾਅਦ ਪਹਿਲੀ ਵਾਰ ਬੋਲੇ ਐਮੀ ਵਿਰਕ, ਸਾਂਝੀ ਕੀਤੀ ਪੋਸਟ, ਕਿਹਾ-ਸਭ ਸੁੱਖ-ਸ਼ਾਂਤ…

Entertainment
ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੇ ਕਾਫਿਲੇ ਦੀ ਇੱਕ ਗੱਡੀ 'ਤੇ ਕੈਨੇਡਾ ਦੇ ਐਬਟਸਫੋਰਡ ਵਿੱਚ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹੁਣ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕੀਤੀ ਹੈ। ਐਮੀ ਵਿਰਕ ਨੇ ਆਪਣੀ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਆਪਣੀ ਸਲਾਮਤੀ ਬਾਰੇ ਭਰੋਸਾ ਦਿੱਤਾ। ਗਾਇਕ ਨੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, "ਸਭ ਸੁੱਖ-ਸ਼ਾਂਤ ਹੈ ਸੱਜਣੋਂ, ਤੁਸੀਂ ਗਾਣਾ ਸੁਣੋ ਅਤੇ ਤੁਹਾਡੀ ਦੁਆ ਲਈ ਸੱਚੀ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।" ਦੱਸਿਆ ਜਾ ਰਿਹਾ ਹੈ ਕਿ 5 ਸਤੰਬਰ ਦੀ ਰਾਤ ਨੂੰ ਐਬਟਸਫੋਰਡ ਵਿੱਚ ਕੰਸਰਟ ਤੋਂ ਬਾਅਦ ਐਮੀ ਵਿਰਕ ਦੇ ਕਾਫਿਲੇ ਨਾਲ ਜੁੜੀ ਇੱਕ ਗੱਡੀ 'ਤੇ ਗੋਲੀਆਂ ਚਲਾਈਆਂ ਗਈਆਂ। ਪੁਲਿਸ ਮੁਤਾਬਕ ਇੱਕ ਗੂੜ੍ਹੇ ਰੰਗ ਦੀ SUV ਵਿੱਚ ਸਵਾਰ ਲੋਕਾਂ ਨੇ ਚੱਲਦੀ ਗੱਡੀ 'ਤੇ ਕਈ ਰਾਊਂਡ ਫਾਇਰ ਕੀਤੇ। ਇਸ ਤੋਂ ਥੋੜ੍ਹੀ ਦੇਰ ਬਾਅਦ ਇੱਕ SUV ਨੂੰ ਅੱਗ ਲੱਗੀ ਹੋਈ ਵੀ ਮਿਲੀ। ਸਥਾਨਕ ਪੁਲਿਸ ਨੇ ਮੁੱਢਲੇ ਤੌਰ 'ਤੇ ਘਟਨਾ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੱਸਿਆ ਹੈ। ਹਾਲਾਂਕਿ, ...
ਜਦੋਂ ‘ਖਿਲਾੜੀ’ ਬਣਿਆ ਖਲਨਾਇਕ, ਅਕਸ਼ੈ ਕੁਮਾਰ ਨੇ ਇਨ੍ਹਾਂ ਫਿਲਮਾਂ ‘ਚ ਨਿਭਾਏ ਨੈਗੇਟਿਵ ਕਿਰਦਾਰ

ਜਦੋਂ ‘ਖਿਲਾੜੀ’ ਬਣਿਆ ਖਲਨਾਇਕ, ਅਕਸ਼ੈ ਕੁਮਾਰ ਨੇ ਇਨ੍ਹਾਂ ਫਿਲਮਾਂ ‘ਚ ਨਿਭਾਏ ਨੈਗੇਟਿਵ ਕਿਰਦਾਰ

Entertainment
ਹੈਦਰਾਬਾਦ: ਬਾਲੀਵੁੱਡ ਦੇ 'ਖਿਲਾੜੀ' ਅਕਸ਼ੈ ਕੁਮਾਰ ਅੱਜ 9 ਸਤੰਬਰ ਨੂੰ 59 ਸਾਲ ਦੇ ਹੋ ਗਏ ਹਨ। ਉਹ 30 ਸਾਲਾਂ ਤੋਂ ਵੱਧ ਸਮੇਂ ਤੋਂ ਫਿਲਮ ਇੰਡਸਟਰੀ ਵਿੱਚ ਇੱਕ ਅਟੁੱਟ ਅੰਗ ਬਣੇ ਹੋਏ ਹਨ ਅਤੇ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ ਹਨ। ਬਾਲੀਵੁੱਡ 'ਬੌਸ' ਨੇ 24 ਸਾਲ ਦੀ ਉਮਰ ਵਿੱਚ ਫਿਲਮ 'ਸੌਗੰਧ' (1991) ਨਾਲ ਮੁੱਖ ਅਦਾਕਾਰ ਵਜੋਂ ਸ਼ੁਰੂਆਤ ਕੀਤੀ ਸੀ। ਉਸਨੇ ਪਿਛਲੇ 34 ਸਾਲਾਂ ਤੋਂ ਇੰਡਸਟਰੀ 'ਤੇ ਦਬਦਬਾ ਬਣਾਇਆ ਹੈ, ਲਗਾਤਾਰ ਹਰ ਸਾਲ 3 ਤੋਂ 4 ਫਿਲਮਾਂ ਦਿੱਤੀਆਂ ਹਨ। ਹੁਣ ਉਸਦੀ ਨਵੀਂ ਫਿਲਮ 'ਹੈਵਾਨ' ਰਿਲੀਜ਼ ਹੋਣ ਲਈ ਤਿਆਰ ਹੈ। ਇਹ ਫਿਲਮ 2 ਕਾਰਨਾਂ ਕਰਕੇ ਖਾਸ ਹੈ: ਪਹਿਲਾ ਅਕਸ਼ੈ ਕੁਮਾਰ 18 ਸਾਲਾਂ ਬਾਅਦ ਸੈਫ ਅਲੀ ਖਾਨ ਨਾਲ ਦੁਬਾਰਾ ਇਕੱਠੇ ਹੋ ਰਹੇ ਹਨ, ਦੂਜਾ 'ਖਿਲਾੜੀ' ਇੱਕ ਵਾਰ ਫਿਰ ਵੱਡੇ ਪਰਦੇ 'ਤੇ ਖਲਨਾਇਕ ਵਜੋਂ ਦਿਖਾਈ ਦੇਵੇਗਾ। 'ਹੈਵਾਨ' 11 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਰਿਲੀਜ਼ ਤੋਂ ਪਹਿਲਾਂ ਆਓ ਉਨ੍ਹਾਂ ਫਿਲਮਾਂ 'ਤੇ ਇੱਕ ਨਜ਼ਰ ਮਾਰੀਏ, ਜਿਨ੍ਹਾਂ ਵਿੱਚ 'ਖਿਲਾੜੀ' ਨੇ ਨਕਾਰਾਤਮਕ ਭੂਮਿਕਾਵਾਂ ਨਿਭਾਈਆਂ ਹਨ। ਅਫਲਾਤੂਨ (1997) 'ਅਫਲਾਤੂਨ' ਅਕਸ਼ੈ ਕੁਮਾਰ ਦੀਆਂ...
ਜਾਣੋ ਲੋਕਾਂ ਨੂੰ ਕਿਹੋ ਜਿਹਾ ਲੱਗਿਆ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ, ਫਿਲਮ ਜਲਦ ਹੋਏਗੀ ਰਿਲੀਜ਼

ਜਾਣੋ ਲੋਕਾਂ ਨੂੰ ਕਿਹੋ ਜਿਹਾ ਲੱਗਿਆ ‘ਮਿੱਟੀ ਦੇ ਪੁੱਤ’ ਦਾ ਟ੍ਰੇਲਰ, ਫਿਲਮ ਜਲਦ ਹੋਏਗੀ ਰਿਲੀਜ਼

Entertainment
ਚੰਡੀਗੜ੍ਹ: ਦੇਵ ਖਰੌੜ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਮਿੱਟੀ ਦੇ ਪੁੱਤ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ। ਹਾਲ ਹੀ ਵਿੱਚ ਇਸ ਫਿਲਮ ਦਾ ਸ਼ਾਨਦਾਰ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਵਿੱਚ ਫਿਲਮ ਨੂੰ ਲੈ ਕੇ ਉਤਸ਼ਾਹ ਸਿਰ ਚੜ੍ਹ ਬੋਲ ਰਿਹਾ ਹੈ। ਪਿੰਡਾਂ ਅਤੇ ਮਿੱਟੀ ਦੀ ਬਹੁਤ ਹੀ ਭਾਵੁਕ ਕਹਾਣੀ ਲੈ ਕੇ ਆ ਰਹੀ ਹੈ ਇਹ ਫਿਲਮ। ਕੀ ਹੈ ਟ੍ਰੇਲਰ ਦੀ ਕਹਾਣੀ ਆਰ. ਮਲਕਾਣਾ ਦੁਆਰਾ ਨਿਰਦੇਸ਼ਿਤ ਅਤੇ 'ਧਰਮਾ ਪ੍ਰੋਡਕਸ਼ਨਜ਼' ਵਲੋਂ ਪੇਸ਼ ਕੀਤੀ ਗਈ ਇਹ ਫਿਲਮ 18 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ​ਟ੍ਰੇਲਰ ਦੀ ਸ਼ੁਰੂਆਤ ਪੰਜਾਬ ਦੇ ਰੇਤਲੇ ਟਿੱਬਿਆਂ ਦੇ ਪਿਛੋਕੜ ਤੋਂ ਹੁੰਦੀ ਹੈ, ਜਿੱਥੇ ਪੀੜ੍ਹੀਆਂ ਤੋਂ ਚੱਲੀ ਆ ਰਹੀ ਦੁਸ਼ਮਣੀ, ਅਣਖ, ਹੰਕਾਰ ਅਤੇ ਟੁੱਟਦੇ ਰਿਸ਼ਤਿਆਂ ਦੀ ਕਹਾਣੀ ਦਿਖਾਈ ਗਈ ਹੈ। ਇਹ ਫਿਲਮ ਪੰਜਾਬ ਦੀ ਧਰਤੀ ਨਾਲ ਜੁੜੇ ਲੋਕਾਂ, ਪਰਿਵਾਰਕ ਵਫ਼ਾਦਾਰੀ ਅਤੇ ਜ਼ਮੀਨ ਪ੍ਰਤੀ ਪ੍ਰੇਮ ਨੂੰ ਦਰਸਾਉਂਦੀ ਹੈ। ਟ੍ਰੇਲਰ ਵਿੱਚ ਮੁੱਖ ਪਾਤਰ ਦੱਸਦਾ ਹੈ ਕਿ ਉਸ ਲਈ ਜ਼ਮੀਨ ਕੇਵਲ ਧਰਤੀ ਦਾ ਟੁਕੜਾ ਨਹੀਂ ਹੈ, ਸਗੋਂ ਇਸ ਵਿੱਚ ਉਸਦੇ ...
‘ਸਿੰਘ ਵਰਸਿਜ਼ ਕੌਰ 2’ ਦੀ ਪ੍ਰਮੋਸ਼ਨ ਲਈ ਵਾਹਗਾ ਬਾਰਡਰ ਪਹੁੰਚੇ ਸ਼ਹਿਨਾਜ਼ ਗਿੱਲ-ਗਿੱਪੀ ਗਰੇਵਾਲ, ਲਾਇਆ ਦੇਸ਼ ਭਗਤੀ ਦਾ ਨਾਅਰਾ

‘ਸਿੰਘ ਵਰਸਿਜ਼ ਕੌਰ 2’ ਦੀ ਪ੍ਰਮੋਸ਼ਨ ਲਈ ਵਾਹਗਾ ਬਾਰਡਰ ਪਹੁੰਚੇ ਸ਼ਹਿਨਾਜ਼ ਗਿੱਲ-ਗਿੱਪੀ ਗਰੇਵਾਲ, ਲਾਇਆ ਦੇਸ਼ ਭਗਤੀ ਦਾ ਨਾਅਰਾ

Entertainment
ਅੰਮ੍ਰਿਤਸਰ: ਪੰਜਾਬੀ ਅਦਾਕਾਰਾ ਅਤੇ ਗਾਇਕਾ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਗਿੱਪੀ ਗਰੇਵਾਲ ਦੇ ਨਾਲ ਅੰਮ੍ਰਿਤਸਰ ਵਿੱਚ ਅਟਾਰੀ-ਵਾਹਗਾ ਸਰਹੱਦ ਦਾ ਦੌਰਾ ਕੀਤਾ। ਇੰਸਟਾਗ੍ਰਾਮ 'ਤੇ 'ਇੱਕ ਕੁੜੀ' ਦੀ ਅਦਾਕਾਰਾ ਨੇ ਆਪਣੀ ਫੇਰੀ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਅਤੇ ਆਪਣੇ ਅਨੁਭਵ ਬਾਰੇ ਲਿਖਿਆ, "ਸਰਹੱਦ 'ਤੇ ਖੜ੍ਹੀ ਹੋ ਕੇ ਮੈਨੂੰ ਕੋਈ ਫ਼ਰਕ ਮਹਿਸੂਸ ਨਹੀਂ ਹੋਇਆ। ਵੱਖ-ਵੱਖ ਵਿਚਾਰ, ਪਰ ਦਿਲ ਇੱਕ ਹੈ...ਭਾਵਨਾਵਾਂ ਵੀ ਇੱਕੋਂ ਜਿਹੀਆਂ ਹਨ।" ਵੀਡੀਓ ਵਿੱਚ ਸ਼ਹਿਨਾਜ਼ ਗਿੱਪੀ ਗਰੇਵਾਲ ਨਾਲ "ਹਿੰਦੁਸਤਾਨ ਜ਼ਿੰਦਾਬਾਦ" ਦਾ ਨਾਅਰਾ ਲਗਾਉਂਦੀ ਦਿਖਾਈ ਦੇ ਰਹੀ ਹੈ। ਉਸਨੇ ਭੀੜ ਦੇ ਨਾਲ ਭਾਰਤ ਲਈ ਵੀ ਜੈਕਾਰਾ ਗਾਇਆ ਅਤੇ ਦੇਸ਼ ਭਗਤੀ ਦੇ ਮਾਹੌਲ ਵਿੱਚ ਭਿੱਜ ਗਈ। ਰਿਵਾਇਤੀ ਪਹਿਰਾਵੇ ਵਿੱਚ ਸਜੀ ਹੋਈ 'ਹੌਂਸਲਾ ਰੱਖ' ਅਦਾਕਾਰਾ ਨੇ ਬੀਐਸਐਫ ਜਵਾਨਾਂ ਨਾਲ ਸੈਲਫੀ ਲਈ ਅਤੇ ਆਪਣੀ ਯਾਦਗਾਰ ਯਾਤਰਾ ਦੀਆਂ ਮੁੱਖ ਗੱਲਾਂ ਸਾਂਝੀਆਂ ਕੀਤੀਆਂ। ਸ਼ਹਿਨਾਜ਼ ਗਿੱਲ ਨੇ ਵੀਡੀਓ ਨੂੰ "ਚੱਲ ਵੇ ਵਤਨਾਂ" ਗੀਤ 'ਤੇ ਸੈੱਟ ਕੀਤਾ, ਜਿਸਨੂੰ ਪ੍ਰੀਤਮ ਨੇ ਰਚਿਆ ਹੈ, ਜਾਵੇਦ ਨੇ ਗਾਇਆ ਹੈ ਅਤੇ ਵਰੁਣ ਗਰੋਵਰ ਨੇ ਲਿਖਿਆ ਹੈ, ਜ...
ਹਰਭਜਨ ਮਾਨ ਦੀ ਧੀ ਸਾਹਰ ਮਾਨ ਨੇ ਵਧਾਇਆ ਪੰਜਾਬ ਦਾ ਮਾਣ, ‘ਖੇਮੋਂ’ ਦਾ ਕੌਮਾਂਤਰੀ ਫਿਲਮ ਫੈਸਟੀਵਲ ’ਚ ਹੋਵੇਗਾ ਪ੍ਰੀਮੀਅਰ

ਹਰਭਜਨ ਮਾਨ ਦੀ ਧੀ ਸਾਹਰ ਮਾਨ ਨੇ ਵਧਾਇਆ ਪੰਜਾਬ ਦਾ ਮਾਣ, ‘ਖੇਮੋਂ’ ਦਾ ਕੌਮਾਂਤਰੀ ਫਿਲਮ ਫੈਸਟੀਵਲ ’ਚ ਹੋਵੇਗਾ ਪ੍ਰੀਮੀਅਰ

Entertainment
Short Film Khemo: ਹਾਲ ਹੀ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣੀ ਧੀ ਸਾਹਰ ਮਾਨ ਨਾਲ ਜੁੜੀ ਇੱਕ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਸਾਹਰ ਮਾਨ ਵੱਲੋਂ ਨਿਰਦੇਸ਼ਕ ਕੀਤੀ ਗਈ ਸ਼ਾਰਟ ਫਿਲਮ ‘ਖੇਮੋਂ’ (Khemo) ਹੁਣ ਕੌਮਾਂਤਰੀ ਫਿਲਮ ਫੈਸਟੀਵਲ ਵਿੱਚ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਣ ਜਾ ਰਹੀ ਹੈ। ਗਾਇਕ ਹਰਭਜਨ ਮਾਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਗਾਇਕ ਹਰਭਜਨ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਉਹ ਇਹ ਐਲਾਨ ਕਰਦਿਆਂ ਬੇਹੱਦ ਉਤਸ਼ਾਹਿਤ ਹਨ ਕਿ ਉਨ੍ਹਾਂ ਦੀ ਧੀ ਸਾਹਰ ਮਾਨ ਵੱਲੋਂ ਡਾਇਰੈਕਟ ਕੀਤੀ ਗਈ ‘ਖੇਮੋਂ’ ਸ਼ਾਰਟ ਫਿਲਮ ਦਾ ਪ੍ਰੀਮੀਅਰ 2026 International South Asian Film Festival ਵਿੱਚ ਹੋਵੇਗਾ। ਉਨ੍ਹਾਂ ਨੇ ਦਰਸ਼ਕਾਂ ਨੂੰ ਫਿਲਮ ਦੇਖਣ ਲਈ ਸੱਦਾ ਦਿੰਦਿਆਂ ਦੱਸਿਆ ਕਿ 26 ਸਤੰਬਰ ਨੂੰ ‘ਖੇਮੋਂ’ ਵੱਡੇ ਪਰਦੇ ’ਤੇ ਦਿਖਾਈ ਜਾਵੇਗੀ। ਉਲੇਖਯੋਗ ਹੈ ਕਿ ਹਰਭਜਨ ਮਾਨ ਨੇ ਆਪਣੀ ਪੋਸਟ ਦੇ ਨਾਲ ਫਿਲਮ ਨਾਲ ਸੰਬੰਧਤ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਵਿੱਚ ਫਿਲਮ ਦਾ ਨਾਮ ‘ਖੇਮੋਂ’ ਨਜ਼ਰ ਆ ਰਿਹਾ ਹੈ ਅਤੇ ਇਸ ’...
ਦਿਲਜੀਤ ਦੁਸਾਂਝ ਦੀ ਨਵੀਂ ਐਲਬਮ ਰਿਲੀਜ਼, ਗੀਤ ਸੁਣ ਪ੍ਰਸ਼ੰਸਕ ਬੋਲੇ-On Repeat

ਦਿਲਜੀਤ ਦੁਸਾਂਝ ਦੀ ਨਵੀਂ ਐਲਬਮ ਰਿਲੀਜ਼, ਗੀਤ ਸੁਣ ਪ੍ਰਸ਼ੰਸਕ ਬੋਲੇ-On Repeat

Entertainment
ਚੰਡੀਗੜ੍ਹ: ਆਪਣੇ ਲਾਈਵ ਸ਼ੋਅਜ਼ ਦੇ ਟੂਰ ਦੌਰਾਨ ਗਾਇਕ ਦਿਲਜੀਤ ਦੁਸਾਂਝ ਨੇ ਅਚਾਨਕ ਆਪਣੇ ਪ੍ਰਸ਼ੰਸਕਾਂ ਨੂੰ ਵੱਡਾ ਸਰਪ੍ਰਾਈਜ਼ ਦਿੱਤਾ। ਜੀ ਹਾਂ...ਗਾਇਕ ਨੇ ਆਪਣੀ ਇੱਕ ਐਲਬਮ ਰਿਲੀਜ਼ ਕੀਤੀ, ਜਿਸ ਦੀ ਜਾਣਕਾਰੀ ਗਾਇਕ ਨੇ ਪਹਿਲਾਂ ਹੀ ਇੰਸਟਾਗ੍ਰਾਮ ਉਤੇ ਲਾਈਵ ਆ ਕੇ ਸਾਂਝੀ ਕੀਤੀ ਸੀ। ਗਾਇਕ ਦੀ ਤਾਜ਼ਾ ਰਿਲੀਜ਼ ਕੀਤੀ ਐਲਬਮ ਦਾ ਨਾਂਅ "I am An Artist Bro" ਹੈ। ਇਸ ਐਲਬਮ ਵਿੱਚ ਕੁੱਝ 7 ਗਾਣੇ ਹਨ, ਜੋ ਰੁਮਾਂਟਿਕ ਗੀਤ ਸੁਣਨ ਵਾਲਿਆਂ ਲਈ ਕਿਸੇ ਸੌਗ਼ਾਤ ਤੋਂ ਘੱਟ ਨਹੀਂ ਹਨ। ਗੀਤ ਸੁਣ ਕੀ ਬੋਲੇ ਪ੍ਰਸ਼ੰਸਕ ਜਦੋਂ ਤੋਂ ਗਾਇਕ ਦੇ ਗੀਤ ਸੋਪਾਟੀਫਾਈ ਉਤੇ ਰਿਲੀਜ਼ ਹੋਏ ਹਨ, ਪ੍ਰਸ਼ੰਸਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ,"ਮੇਰੇ Spotify ਵਿੱਚ ਨਵਾਂ ਐਲਬਮ ਨਵੇਂ ਲੂਪਸ...ਬਹੁਤ ਧੰਨਵਾਦ।" ਇੱਕ ਹੋਰ ਨੇ ਲਿਖਿਆ, "ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਇਸ ਆਵਾਜ਼ ਨੂੰ ਵਾਰ-ਵਾਰ ਸੁਣ ਸਕਦਾ ਸੀ।" ਇੱਕ ਹੋਰ ਨੇ ਲਿਖਿਆ, "On Repeat, ਨਵੇਂ ਮਾਹੌਲ ਅਤੇ ਨਵੇਂ ਗਾਣੇ।" ਇਸ ਤੋਂ ਇਲਾਵਾ ਬਹੁਤ ਸਾਰੇ ਪ੍ਰਸ਼ੰਸਕ ਲਾਲ ਦਿਲ ਦਾ ਇਮੋਜੀ ਸਾਂਝਾ ਕਰ ਰਹੇ ਹਨ। ਦਿਲਜੀਤ ਦੁਸਾਂਝ ਦਾ ਵ...
ਮੁੰਬਈ ਪੁੱਜੀ ਪਾਲੀਵੁੱਡ ਅਦਾਕਾਰਾ ਲਵ ਗਿੱਲ, ਬਿੱਗ ਬੌਸ 20 ਦਾ ਬਣੇਗੀ ਹਿੱਸਾ

ਮੁੰਬਈ ਪੁੱਜੀ ਪਾਲੀਵੁੱਡ ਅਦਾਕਾਰਾ ਲਵ ਗਿੱਲ, ਬਿੱਗ ਬੌਸ 20 ਦਾ ਬਣੇਗੀ ਹਿੱਸਾ

Entertainment
ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਅਤੇ ਮਿਊਜ਼ਿਕ ਵੀਡੀਓ ਮਾਡਲ ਲਵ ਗਿੱਲ ਅੱਜ ਬਿੱਗ ਬੌਸ 20 ਦੇ ਗ੍ਰੈਂਡ ਪ੍ਰੀਮੀਅਰ ਤੋਂ ਪਹਿਲਾਂ ਮੁੰਬਈ ਪਹੁੰਚ ਗਈ ਹੈ, ਜਿਸ ਦੌਰਾਨ ਅੰਧੇਰੀ ਦੇ ਏਅਰਪੋਰਟ ਉਤੇ ਉਤਰੀ ਇਹ ਖੂਬਸੂਰਤ ਅਦਾਕਾਰਾ ਕਾਫ਼ੀ ਸਟਾਈਲਿਸ਼ ਅਤੇ ਊਰਜਾਵਾਨ ਦਿਖਾਈ ਦਿੱਤੀ। ਇਸ ਸਮੇਂ ਅਪਣੇ ਉਤਸ਼ਾਹ ਦਾ ਪ੍ਰਗਟਾਵਾ ਕਰਦਿਆਂ ਉਸਨੇ ਆਪਣੇ ਆਉਣ ਦਾ ਐਲਾਨ ਕਰਨ ਲਈ ਦਿਲਜੀਤ ਦੁਸਾਂਝ ਦੀ ਪ੍ਰਸਿੱਧ ਲਾਈਨ "ਪੰਜਾਬੀ ਆ ਗਏ ਓਏ" ਕਿਹਾ। ਜ਼ਿਕਰਯੋਗ ਹੈ ਕਿ ਕਲਰਸ ਦੇ ਉਕਤ ਵਿਵਾਦਿਤ ਰਿਐਲਿਟੀ ਸ਼ੋਅਜ਼ ਲਈ ਰਵਾਨਗੀ ਭਰਨ ਤੋਂ ਪਹਿਲਾਂ ਉਨਾਂ ਬੀਤੇ ਦਿਨ ਚੰਡੀਗੜ੍ਹ ਦੇ ਇੱਕ ਗੁਰਦੁਆਰੇ ਸਾਹਿਬ ਵਿੱਚ ਇਸ ਅਹਿਮ ਕਰੀਅਰ ਪ੍ਰਾਪਤੀ ਲਈ ਸ਼ੁਕਰਾਨਾ ਵੀ ਅਦਾ ਕੀਤਾ। ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੇ ਉਕਤ ਸ਼ੋਅ ਦੇ ਸੰਦਰਭ ਵਿੱਚ ਹੀ ਇਹ ਦੱਸਣਾ ਵੀ ਬਣਦਾ ਹੈ ਕਿ ਇਸ ਦਾ ਪ੍ਰੀਮੀਅਰ 06 ਸਤੰਬਰ ਨੂੰ ਪ੍ਰਾਈਮ ਟਾਈਮ ਸਲਾਟ 'ਚ ਹੋਣ ਜਾ ਰਿਹਾ ਹੈ, ਜਿਸ ਦੌਰਾਨ ਇਸ ਗ੍ਰੈਂਡ ਅਗਾਜ਼ ਦੀ ਮੇਜ਼ਬਾਨੀ ਹਿੰਦੀ ਸਿਨੇਮਾ ਸਟਾਰ ਅਤੇ ਉਕਤ ਸ਼ੋਅ ਦੇ ਹੋਸਟ ਸਲਮਾਨ ਖਾਨ ਕਰ...
ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ

ਸੁਨੰਦਾ ਸ਼ਰਮਾ ਦੀ ਨਵੀਂ ਪੰਜਾਬੀ ਫਿਲਮ, ਜਲਦ ਹੋਏਗਾ ਐਲਾਨ

Entertainment
ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਵਿਸ਼ਾਲ ਪਿੜ੍ਹ 'ਚ ਮਜ਼ਬੂਤ ਪੈੜ੍ਹਾਂ ਦੀ ਛਾਪ ਵਾਂਗ ਅਪਣਾ ਅਸਰ ਛੱਡ ਜਾਣ 'ਚ ਸਫ਼ਲ ਰਹੀ ਹੈ ਗਾਇਕਾ ਸੁਨੰਦਾ ਸ਼ਰਮਾ, ਜੋ ਇਕ ਵਾਰ ਮੁੜ ਪਾਲੀਵੁੱਡ ਵਿਹੜੇ ਅਪਣੀ ਪ੍ਰਭਾਵੀ ਮੌਜ਼ੂਦਗੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿੰਨਾਂ ਦੀ ਨਵੀਂ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ। ਪਰਿਵਾਰਿਕ ਅਤੇ ਸੰਗੀਤਮਈ ਤਾਣੇ-ਬਾਣੇ ਅਧੀਨ ਬੁਣੀ ਜਾ ਰਹੀ ਹੈ ਉਕਤ ਡ੍ਰਾਮੈਟਿਕ ਫਿਲਮ, ਜਿਸ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ, ਜੋ ਹਾਲ ਹੀ ਵਿੱਚ ਰਿਲੀਜ਼ ਹੋਈ ਗੁਲਾਬ ਸਿੱਧੂ-ਜੈਸਮੀਨ ਭਸੀਨ ਸਟਾਰਰ ਬਹੁ-ਚਰਚਿਤ 'ਜੁਦਾ' ਤੋਂ ਇਲਾਵਾ ਕਈ ਸਫ਼ਲਤਮ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ, ਜਿੰਨਾਂ ਵਿੱਚ 'ਬਾਜ਼', 'ਡੈਡੀ ਕੂਲ ਮੁੰਡੇ ਫੂਲ', 'ਅੰਗਰੇਜ਼', 'ਸੂਬੇਦਾਰ ਜੋਗਿੰਦਰ ਸਿੰਘ', 'ਨਿੱਕਾ ਜ਼ੈਲਦਾਰ' ਸੀਰੀਜ਼ ਫਿਲਮਾਂ, 'ਓਏ ਮੱਖਣਾ' ਆਦਿ ਸ਼ਾਮਿਲ ਰਹੀਆਂ ਹਨ। ਸਾਲ 2018 ਵਿੱਚ ਸਾਹਮਣੇ ਆਈ ਪੀਰੀਅਡ ਫਿਲਮ 'ਸੱਜਣ ਸਿੰਘ ਰੰਗਰੂਟ' ਵਿੱਚ ਦਿਲਜੀਤ ਦੁਸਾਂਝ ਅਤੇ ਸੁਨੰਦਾ ਸ਼ਰਮਾ ਦੀ ਲੀਡ ਜੋੜੀ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ...
ਕਰਮਜੀਤ ਅਨਮੋਲ ਨੂੰ ਫਿਰੋਜ਼ਪੁਰ ਦਿਹਾਤੀ ਦਾ ਨਹੀਂ ਨਿਯੁਕਤ ਕੀਤਾ ਹਲਕਾ ਇੰਚਾਰਜ, ਵਿਧਾਇਕ ਨੇ ਕਿਹਾ- ਇਹ ਸਿਰਫ਼ ਅਫ਼ਵਾਹਾਂ

ਕਰਮਜੀਤ ਅਨਮੋਲ ਨੂੰ ਫਿਰੋਜ਼ਪੁਰ ਦਿਹਾਤੀ ਦਾ ਨਹੀਂ ਨਿਯੁਕਤ ਕੀਤਾ ਹਲਕਾ ਇੰਚਾਰਜ, ਵਿਧਾਇਕ ਨੇ ਕਿਹਾ- ਇਹ ਸਿਰਫ਼ ਅਫ਼ਵਾਹਾਂ

Entertainment
ਚੰਡੀਗੜ੍ਹ: ਸੋਸ਼ਲ ਮੀਡੀਆ ਉੱਤੇ ਇੱਕ ਪੱਤਰ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿਆਮ ਆਦਮੀ ਪਾਰਟੀ ਪੰਜਾਬ ਨੇ ਪੰਜਾਬ ਗਾਇਕ ਅਤੇ ਅਦਾਕਾਰ ਕਰਮਜੀਤ ਅਨਮੋਲ ਨੂੰ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕਰ ਦਿੱਤਾ ਹੈ। ਇਸ ਪੱਤਰ ਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਖੰਡਨ ਕੀਤਾ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਫ਼ਵਾਹਾਂ ਉੱਤੇ ਯਕੀਨ ਨਾ ਕਰਨ। ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਜਾਣਕਾਰੀ ਕੀਤੀ ਸਾਂਝੀ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ "ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦੀ ਸੰਗਤ ਨੂੰ ਇੱਕ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਇੱਕ ਪੱਤਰ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਿਹਾ ਹੈ ਜੋ ਆਮ ਆਦਮੀ ਪਾਰਟੀ ਦੇ ਪੱਤਰਾਂ ਵਰਗਾ ਹੀ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਅਦਾਕਾਰ ਕਰਮਜੀਤ ਅਨਮੋਲ ਨੂੰ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਖਬਰ ਅਤੇ ਪੱਤਰ ਬਿੱਲਕੁਲ ਝੂਠਾ ਹੈ। ਮੇਰੀ ਹਾਈਕਮਾਨ ਨਾਲ ਗੱ...
ਕੌਣ ਹੈ ਅੰਕਿਤ ਬਾਲੀਆਨ? ਜਿਸ ਨੇ ਮੌਤ ਤੋਂ 2 ਘੰਟੇ ਪਹਿਲਾਂ ਪੋਸਟ ਕੀਤੀ ਸੀ ਇਹ ਖਾਸ ਵੀਡੀਓ

ਕੌਣ ਹੈ ਅੰਕਿਤ ਬਾਲੀਆਨ? ਜਿਸ ਨੇ ਮੌਤ ਤੋਂ 2 ਘੰਟੇ ਪਹਿਲਾਂ ਪੋਸਟ ਕੀਤੀ ਸੀ ਇਹ ਖਾਸ ਵੀਡੀਓ

Entertainment
ਹੈਦਰਾਬਾਦ: ਹਰਿਆਣਵੀ ਸੰਗੀਤ ਉਦਯੋਗ ਵਿੱਚ ਸਦਮੇ ਦੀ ਲਹਿਰ ਦੌੜ ਗਈ, ਜਦੋਂ ਕੁੱਝ ਅਣਪਛਾਤੇ ਵਿਅਕਤੀਆਂ ਨੇ ਪ੍ਰਸਿੱਧ ਹਰਿਆਣਵੀ ਗਾਇਕ ਅਤੇ ਯੂਟਿਊਬਰ ਅੰਕਿਤ ਬਾਲੀਆਨ ਨੂੰ ਇੱਕ ਜਿੰਮ ਦੇ ਬਾਹਰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਘਟਨਾ 26 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਵਾਪਰੀ। ਵਰਕਆਉਟ ਤੋਂ ਬਾਅਦ ਘਰ ਪਰਤਦੇ ਸਮੇਂ ਅੰਕਿਤ 'ਤੇ ਹਮਲਾ ਕੀਤਾ ਗਿਆ ਸੀ। ਪੁਲਿਸ ਨੇ ਹੁਣ ਉਸਦੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਆਓ ਜਾਣਦੇ ਹਾਂ ਕਿ ਅੰਕਿਤ ਬਾਲੀਆਨ ਕੌਣ ਸਨ? ਜਿਵੇਂ ਹੀ ਅੰਕਿਤ ਸ਼ਾਮਲੀ ਦੇ ਆਰੀਆਪੁਰੀ ਖੇਤਰ ਵਿੱਚ ਸਥਿਤ ਜਿੰਮ ਤੋਂ ਬਾਹਰ ਨਿਕਲਿਆ ਤਾਂ ਉਡੀਕ ਵਿੱਚ ਬੈਠੇ ਲੋਕਾਂ ਨੇ ਉਸ 'ਤੇ ਤੇਜ਼ ਗੋਲੀਆਂ ਚਲਾ ਦਿੱਤੀਆਂ। ਅੰਕਿਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਪੁਲਿਸ ਪਹੁੰਚੀ, ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਕੌਣ ਹੈ ਅੰਕਿਤ ਬਾਲੀਆਨ ਅੰਕਿਤ ਸ਼ਾਮਲੀ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਪਰ ਕੰਮ ਲਈ ਸੋਨੀਪਤ-ਰੋਹਤਕ ਖੇਤਰ (ਹਰਿਆਣਾ...