ਚੜ੍ਹਦੀਕਲਾ ਵਿਵਾਦ: “ਤੁਸੀਂ ਇੱਕ ਵਾਰ ਫ਼ਿਲਮ ਦੇਖਿਓ, ਜੇ ਫਿਰ ਵੀ ਕੋਈ ਕਮੀ ਲੱਗੀ ਤਾਂ…”, ਨਿਰਦੇਸ਼ਕ ਦੀ ਵਿਰੋਧ ਕਰਨ ਵਾਲਿਆ ਨੂੰ ਅਪੀਲ
CHARDIKALA MOVIE CONTROVERSY : ਪੰਜਾਬੀ ਫ਼ਿਲਮ 'ਚੜ੍ਹਦੀਕਲਾ' ਦੀ ਰਿਲੀਜ਼ ਨੂੰ ਮਨਜ਼ੂਰੀ ਨਾ ਮਿਲਣ ਦੇ ਚੱਲਦਿਆਂ ਭਖੇ ਇਸ ਵਿਵਾਦ ਦੇ ਦਰਮਿਆਨ ਹੁਣ ਇਸ ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਅੱਗੇ ਆਏ ਹਨ। ਜਿੰਨਾਂ ਫ਼ਿਲਮ ਦੇ ਭਾਰਤ ਬੈਨ ਉੱਪਰ ਨਿਰਾਸ਼ਤਾ ਜਾਹਿਰ ਕਰਦਿਆਂ ਖੁੱਲ੍ਹ ਕੇ ਅਪਣਾ ਪੱਖ ਰੱਖਿਆ ਹੈ , ਜਿਸ ਅਧੀਨ ਹੀ ਉਨਾਂ ਵਿਰੋਧ ਪ੍ਰਗਟਾਉਣ ਵਾਲਿਆ ਨੂੰ ਫ਼ਿਲਮ ਵੇਖਣ ਦੀ ਅਪੀਲ ਵੀ ਕੀਤੀ ਹੈ।
"ਇਹ ਲੜਾਈ ਅਪਣਿਆਂ ਨਾਲ ਹੀ ਲੜਨੀ ਪੈਣੀ"
ਇਸੇ ਸਬੰਧਤ ਜਾਰੀ ਕੀਤੇ ਅਧਿਕਾਰਤ ਪੱਤਰ ਵਿੱਚ ਉਨਾਂ ਕਿਹਾ ਹੈ ਕਿ "ਇਕ ਕੋੜੇ ਸੱਚ ਦੀ ਪੇਸ਼ਗੋਈ ਕਰਦੀ ਇਸ ਫ਼ਿਲਮ ਨੂੰ ਜਦੋ ਸ਼ੁਰੂ ਕੀਤਾ ਗਿਆ ਸੀ ਤਾਂ ਇਕ ਡਰ ਇਹ ਸੀ ਕਿ ਏਡੀ ਵੱਡੀ ਗੱਲ ਕਹਿਣੀ, ਕਿਸ ਤਰਾਂ ਦੇ ਸਬਦਾਂ 'ਚ ਕਹਾਗਾਂ। ਦੂਜਾ ਡਰ ਇਹ ਸੀ ਕਿ ਇਹ ਇਹ ਹਕੀਕਤ ਬਿਆਨ ਕਰਨ ਲਈ ਇਕ ਲੜਾਈ ਵੀ ਜਰੂਰ ਲੜਨੀ ਪਵੇਗੀ, ਪਰ ਇਹ ਨੀਂ ਸੀ ਪਤਾ ਕਿ ਇਹ ਲੜਾਈ ਅਪਣਿਆਂ ਨਾਲ ਹੀ ਲੜਨੀ ਪੈਣੀ।"
"ਫ਼ਿਲਮ ਵੇਖ ਕੇ ਪਤਾ ਲੱਗੇਗਾ ਕਿ ਅਸੀਂ ..."
ਉਨਾਂ ਅੱਗੇ ਕਿਹਾ ਕਿ 'ਚੜ੍ਹਦੀਕਲਾ' ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਗਏ ਹਨ...








