ਪੰਜਾਬੀ ਫ਼ਿਲਮ ਉਦਯੋਗ ਵਿਚ ਬਤੌਰ ਅਦਾਕਾਰਾ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿਚ ਸਫ਼ਲ ਰਹੇ ਹਨ ਅਦਾਕਾਰਾ ਤੇਜ਼ੀ ਸੰਧੂ। ਜੋ ਹੁਣ ਨਿਰਦੇਸ਼ਕਾਂ ਦੇ ਤੌਰ ‘ਤੇ ਅਪਣੀ ਇਕ ਹੋਰ ਪ੍ਰਭਾਵੀ ਪਾਰੀ ਲਈ ਤਿਆਰ ਹਨ। ਜਿੰਨਾਂ ਵੱਲੋਂ ਇਸ ਦਿਸ਼ਾ ਵਿਚ ਵਧਾ ਦਿੱਤੇ ਗਏ ਬਹੁ- ਪ੍ਰਭਾਵੀ ਕਦਮਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦੀ ਨਵੀਂ ਡਾਇਰੈਕਟੋਰੀਅਲ ਫ਼ਿਲਮ ‘ਇੱਕ ‘ਆਖਰੀ ਖ਼ਤ’, ਜੋ ਕਰ ਦਿੱਤੀ ਗਈ ਰਸਮੀ ਅਨਾਊਂਸਮੈਂਟ ਬਾਅਦ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਅਦਾਕਾਰਾ ਤੇਜੀ ਸੰਧੂ (Special Arrangement)
‘ਤੇਜੀ ਸੰਧੂ ਪ੍ਰੋਡੋਕਸ਼ਨ ਅਤੇ ਦ ਵੇਹਲਾ ਕੰਪਨੀ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਹੈ ਉਕਤ ਫ਼ਿਲਮ। ਜਿਸ ਨੂੰ ਅਲਹਦਾ ਸਿਨੇਮਾ ਸਿਰਜਨਾਤਮਕਤਾ ਦੇ ਰੰਗ ਦੇਣ ਲਈ ਕਾਫ਼ੀ ਯਤਨਸ਼ੀਲ ਨਜ਼ਰ ਆ ਰਹੇ ਨਿਰਦੇਸ਼ਕਾਂ ਤੇਜੀ ਸੰਧੂ। ਜਿੰਨਾਂ ਮੁਤਾਬਿਕ ਮੇਨ ਸਟ੍ਰੀਮ ਅਤੇ ਫਾਰਮੂਲਾ ਫਿਲਮਾਂ ਦੀ ਲੀਕ ਤੋਂ ਲਾਂਭੇ ਹਟ ਕੇ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ। ਉਕਤ ਫ਼ਿਲਮ, ਜੋ ਸਿਨੇਮਾ ਤਰੋਤਾਜ਼ਗੀ ਦਾ ਅਹਿਸਾਸ ਵੀ ਦਰਸ਼ਕਾਂ ਨੂੰ ਕਰਵਾਏਗੀ।
ਪਿਆਰ ਨਾਲ ਲਿਖੀ ਗਈ ਅਤੇ ਹੰਝੂਆਂ ਨਾਲ ਮੁਕੰਮਲ ਕੀਤੀ ਗਈ ਇਹ ਫ਼ਿਲਮ
ਮੁਹਾਲੀ-ਖਰੜ ਇਲਾਕਿਆ ਵਿਚ ਫਿਲਮਾਂਈ ਜਾਣ ਵਾਲੀ ਉਕਤ ਫ਼ਿਲਮ ‘ਪਿਆਰ ਨਾਲ ਲਿਖੀ ਗਈ ਅਤੇ ਹੰਝੂਆਂ ਨਾਲ ਮੁਕੰਮਲ ਕੀਤੀ ਗਈ ਇਕ ਵਸੀਅਤ ‘ਤੇ ਅਧਾਰਿਤ ਹੈ। ਜਿਸ ਵਿਚ ਆਪਸੀ ਰਿਸ਼ਤਿਆਂ ਦੀ ਅਪਣਤਵ ਅਤੇ ਟੁੱਟ ਭੱਜ ਨੂੰ ਬਹੁਤ ਹੀ ਖੂਬਸੂਰਤੀ ਅਤੇ ਭਾਵਪੂਰਨਤਾ ਨਾਲ ਦਰਸਾਇਆ ਜਾ ਰਿਹਾ ਹੈ। ਸਾਲ 2017 ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਦ ਗ੍ਰੇਟ ਸਰਦਾਰ’ ਅਪਾਰ ਚਰਚਾ ਹਾਸਿਲ ਕਰਨ ਵਿਚ ਸਫ਼ਲ ਰਹੀ। ਜਿਸ ਦੇ ਨਿਰਦੇਸ਼ਨ ਨਾਲ ਕਾਫ਼ੀ ਸੁਰਖੀਆ ਅਤੇ ਸਲਾਹੁਤ ਦਾ ਕੇਂਦਰ ਬਣੇ ਰਹੇ ਹਨ ਅਦਾਕਾਰਾ ਤੇਜ਼ੀ ਸੰਧੂ। ਜੋ ਨੌ ਸਾਲਾਂ ਦੇ ਲੰਮੇ ਵਕਫ਼ੇ ਬਾਅਦ ਪਾਲੀਵੁੱਡ ਸਫਾਂ ਵਿੱਚ ਅਪਣੀ ਡਾਇਰੈਕਟੋਰੀਅਲ ਮੌਜ਼ੂਦਗੀ ਦਰਜ਼ ਕਰਵਾਉਣਗੇ।
ਹਰ ਜ਼ਿੰਮੇਵਾਰੀ ਨੂੰ ਬਰਾਬਰਤਾ ਅਤੇ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਜਾ ਰਿਹਾ
ਉਧਰ ਜੇਕਰ ਮੌਜੂਦਾ ਵਰਕ ਮੁਹਾਜ਼ ਦੀ ਗੱਲ ਕਰੀਏ ਤਾਂ ਬਤੌਰ ਅਦਾਕਾਰਾ ਵੀ ਉਹ ਖਾਸੇ ਸਰਗਰਮ ਨਜ਼ਰੀ ਆ ਰਹੇ ਹਨ ਅਦਾਕਾਰਾ ਤੇਜੀ ਸੰਧੂ। ਜਿੰਨਾਂ ਦੀ ਰਾਜਨੀਤਿਕ ਗਲਿਆਰਿਆ ਵਿਚ ਵੀ ਹਲਚਲ ਅਤੇ ਧਾਂਕ ਅੱਜਕਲ੍ਹ ਕਾਫ਼ੀ ਵਧਦੀ ਜਾ ਰਹੀ ਹੈ। ਜਿੰਨਾਂ ਵੱਲੋਂ ਅਪਣੀ ਹਰ ਜ਼ਿੰਮੇਵਾਰੀ ਨੂੰ ਬਰਾਬਰਤਾ ਅਤੇ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਜਾ ਰਿਹਾ ਹੈ।