ਚੰਡੀਗੜ੍ਹ: ਪੰਜਾਬੀ ਫ਼ਿਲਮ ਉਦਯੋਗ ‘ਚ ਬਤੌਰ ਨਿਰਦੇਸ਼ਕ ਅਲਹਦਾ ਪਛਾਣ ਸਥਾਪਿਤ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਮਨਜੋਤ ਸਿੰਘ, ਜੋ ਕੁਝ ਵੱਖਰਾ ਕਰ ਗੁਜਰਣ ਦੇ ਇਨ੍ਹਾਂ ਹੀ ਇਰਾਦਿਆਂ ਅਧੀਨ ਅਪਣੀ ਇਕ ਹੋਰ ਅਰਥ-ਭਰਪੂਰ ‘ਖੜ੍ਹਕ ਸਿੰਘ ਚੌਹਾਨ’ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਓਟੀਟੀ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗੀ।
‘EMM EMM ਮੂਵੀਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫ਼ਿਲਮ ਨੂੰ ਪੰਜਾਬੀ ਸਕਰੀਨ ਐਂਟਰਟੇਨਮੈਂਟ ਦੇ ਸੁਯੰਕਤ ਨਿਰਮਾਣ ਅਤੇ ਅਸੋਸੀਏਸ਼ਨ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ। ਰਾਜਨੀਤਿਕ, ਸਮਾਜਿਕ ਅਤੇ ਨਿਆਂਇਕ ਸਰੋਕਾਰਾਂ ਨਾਲ ਜੁੜੀ ਇਸ ਫ਼ਿਲਮ ਦਾ ਕਹਾਣੀ ਲੇਖਣ ਅਤੇ ਨਿਰਮਾਣ ਮਨਮੋਹਨ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਮਨਜੋਤ ਸਿੰਘ ਦੁਆਰਾ ਸੰਭਾਲੀ ਗਈ ਹੈ। ਇਸ ਤੋਂ ਪਹਿਲਾ ਕਈ ਹੋਰ ਬੇਹਤਰੀਣ ਡਿਜੀਟਲ ਫਿਲਮਾਂ ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਅੰਜ਼ਾਮ ਦੇ ਚੁੱਕੇ ਹਨ।
ਫਿਲਮ ਵਿੱਚ ਇਹ ਕਲਾਕਾਰ ਆਉਣਗੇ ਨਜ਼ਰ
ਪੰਜਾਬ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਅਤੇ ਇੱਥੋ ਦੇ ਲਾਗਲੇ ਇਲਾਕਿਆਂ ਵਿੱਚ ਫਿਲਮਾਂਈ ਗਈ ਹੈ। ਉਕਤ ਪ੍ਰਭਾਵਪੂਰਨ ਫ਼ਿਲਮ, ਜਿਸ ਦੇ ਕਲਾਕਾਰਾਂ ਵਿਚ ਮਨਮੋਹਨ ਸਿੰਘ, ਮਨੂ ਸ਼ਰਮਾ, ਪਰਵਿੰਦਰ ਗੋਲਡੀ, ਰਾਕੇਸ਼ ਸ਼ਰਮਾ, ਮਨਪ੍ਰੀਤ ਸੋਹਲ, ਵਿਪਨ ਧਵਨ ਅਤੇ ਗੁਰ ਰੰਧਾਵਾ ਆਦਿ ਸ਼ਾਮਿਲ ਹਨ। ਨਿਰਮਾਣ ਪੜ੍ਹਾਅ ਤੋਂ ਖਿੱਚ ਦਾ ਕੇਂਦਰ ਬਣੀ ਉਕਤ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਦੀ ਗੱਲ ਕਰੀਏ, ਤਾਂ ਇਸ ਦੇ ਸਹਿ ਨਿਰਮਾਣਕਾਰ ਗੀਤਕਾਰ ਦਲਜੀਤ ਸਿੰਘ ਅਰੋੜਾ, ਸੰਗ਼ੀਤਕਾਰ ਹਰਿੰਦਰ ਸੋਹਲ, ਸਕ੍ਰੀਨਪਲੇਅ ਅਤੇ ਡਾਇਲਾਗ ਲੇਖ਼ਕ ਜਗਦੀਸ਼ ਸਚਦੇਵਾ, ਕਾਸਟਿੰਗ ਡਾਇਰੈਕਟਰ ਗੁਰਿੰਦਰ ਮਕਣਾ, ਪੰਜਾਬੀ ਸਕ੍ਰੀਨ ਕਾਸਟਿੰਗ ਹਨ।
ਓਧਰ ਜੇਕਰ ਇਸ ਬਹੁ-ਪ੍ਰਭਾਵੀ ਫ਼ਿਲਮ ਦੇ ਨਿਰਦੇਸ਼ਕ ਮਨਜੋਤ ਸਿੰਘ ਦੇ ਕਰਿਅਰ ਪੜਾਵਾਂ ਦੀ ਗੱਲ ਕਰੀਏ, ਤਾਂ ਸਾਲ ਵਿਚ ਓਟੀਟੀ ਰਿਲੀਜ਼ ਹੋਈ ਮੁਲਾਕਾਤ ਨੂੰ ਲੈ ਕੇ ਵੀ ਉਹ ਖਾਸੀ ਚਰਚਾ ਅਤੇ ਸਲਾਹੁਤ ਹਾਸਿਲ ਕਰ ਚੁੱਕੇ ਹਨ, ਜੋ ਸੁਖਮੰਦਰ ਧੰਜਲ ਸਣੇ ਪੰਜਾਬੀ ਸਿਨੇਮਾ ਦੇ ਕਈ ਨਾਮੀ ਗਿਰਾਮੀ ਨਿਰਦੇਸ਼ਕਾਂ ਨਾਲ ਅਸੋਸੀਏਟ ਨਿਰਦੇਸ਼ਕ ਵਜੋ ਜਿੰਮੇਵਾਰੀ ਨਿਭਾ ਚੁੱਕੇ ਹਨ।