ਪੰਜਾਬੀ ਫ਼ਿਲਮ ਉਦਯੋਗ ਵਿਚ ਬਤੌਰ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿਚ ਸਫ਼ਲ ਰਹੇ ਹਨ, ਨੌਜਵਾਨ ਅਤੇ ਪ੍ਰਤਿਭਾਵਾਨ ਫ਼ਿਲਮਕਾਰ ਮਨਜੋਤ ਸਿੰਘ। ਜੋ ਹੁਣ ਬਾਲੀਵੁੱਡ ਵਿਚ ਵੀ ਇਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਜਿੰਨਾਂ ਵੱਲੋਂ ਆਰੰਭੀ ਗਈ ਇਸ ਨਵੀਂ ਪਾਰੀ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ। ਉਨਾਂ ਦੀ ਪਲੇਠੀ ਅਤੇ ਡਾਇਰੈਕਟੋਰੀਅਲ ਹਿੰਦੀ ਫ਼ਿਲਮ ‘ਜੀਨਾ ਇਸੀ ਕਾ ਨਾਮ ਹੈ’, ਜੋ ਬੀਤੀ ਸ਼ਾਮ ਕਰ ਦਿੱਤੀ ਗਈ ਰਸਮੀ ਅਨਾਊਂਸਮੈਂਟ ਦੇ ਬਾਅਦ ਅੱਜ ਸ਼ੂਟਿੰਗ ਪੜ੍ਹਾਅ ਵੱਲ ਵਧ ਚੁੱਕੀ ਹੈ।
ਪੰਜਾਬੀ ਫ਼ਿਲਮ ‘ਖੜ੍ਹਕ ਸਿੰਘ’ ਨੂੰ ਲੈ ਕੇ ਵੀ ਖਾਸੀ ਸੁਰਖੀਆਂ ਬਣੇ ਹੋਏ ਹਨ
ਪੰਜਾਬੀ ਸਕ੍ਰੀਨ ਐਂਟਰਟੇਨਮੈੰਟ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਹ ਅਰਥ-ਭਰਪੂਰ ਫ਼ਿਲਮ, ਜਿਸ ਦਾ ਨਿਰਮਾਣ ਰੇਣੁਕਾ ਮਹੇਸ਼ ਸਾਗਰ ਕਰ ਰਹੇ। ਜਦਕਿ ਨਿਰਦੇਸ਼ਨ ਕਮਾਂਡ ਮਨਜੋਤ ਸਿੰਘ ਸੰਭਾਲਣਗੇ, ਜੋ ਇੰਨੀ ਦਿਨੀ ਅਪਣੀ ਪੰਜਾਬੀ ਫ਼ਿਲਮ ‘ਖੜ੍ਹਕ ਸਿੰਘ’ ਨੂੰ ਲੈ ਕੇ ਵੀ ਖਾਸੀ ਸੁਰਖੀਆਂ ਅਤੇ ਸਲਾਹੁਤ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਜਿੰਨਾਂ ਦੀ ਬੇਹਤਰੀਣ ਨਿਰਦੇਸ਼ਨ ਸਮਰੱਥਾ ਦਾ ਮੁਲਾਂਕਣ ਕਰਦੀ ਇਹ ਪ੍ਰਭਾਵਪੂਰਨ ਫ਼ਿਲਮ 2 ਜੂਨ ਨੂੰ ਪੰਜਾਬੀ ਓਟੀਟੀ ਪਲੇਟਫ਼ਾਰਮ ਉੱਪਰ ਰਿਲੀਜ਼ ਹੋਣ ਜਾ ਰਹੀ ਹੈ।
ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੀ ਹੈ ਇਹ ਫਿਲਮ
ਪਾਲੀਵੁੱਡ ਸਫਾਂ ਵਿੱਚ ਕੁਝ ਨਿਵੇਕਲਾ ਕਰਨ ਲਈ ਲਗਾਤਾਰ ਯਤਨਸ਼ੀਲ ਹਨ। ਇਹ ਹੋਣਹਾਰ ਨਿਰਦੇਸ਼ਕ, ਜਿੰਨਾਂ ਅਪਣੀ ਉਕਤ ਹਿੰਦੀ ਫ਼ਿਲਮ ਨੂੰ ਲੈ ਕੇ ਗੱਲਬਾਤ ਕਰਦਿਆ ਦੱਸਿਆ ਕਿ “ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਵਿੱਚ ਪਿਆਰ, ਤਕਰਾਰ ਅਤੇ ਆਪਸੀ ਰਿਸ਼ਤਿਆਂ ਵਿਚਲੀ ਟੁੱਟ ਭੱਜ ਨੂੰ ਬਹੁਤ ਹੀ ਭਾਵਪੂਰਨਤਾ ਪੂਰਵਕ ਦਰਸਾਇਆ ਜਾ ਰਿਹਾ ਹੈ। ਜਿਸ ਦਾ ਗੀਤ ਅਤੇ ਸੰਗੀਤ ਪੱਖ ਵੀ ਇਸਦਾ ਖਾਸ ਆਕਰਸ਼ਨ ਹੋਵੇਗਾ।” ਉਨਾਂ ਅੱਗੇ ਦੱਸਿਆ ਕਿ ਮਨਮੋਹਕ ਲੋਕੋਸ਼ਨਜ਼ ਉਪਰ ਫਿਲਮਾਂਈ ਜਾਣ ਵਾਲੀ ਉਕਤ ਫ਼ਿਲਮ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆ ਨੂੰ ਜਲਦ ਹੀ ਅਧਿਕਾਰਤ ਤੌਰ ਤੇ ਰਿਵੀਲ ਕਰ ਦਿੱਤਾ ਜਾਵੇਗਾ, ਜਿਸ ਲਈ ਕੁਝ ਪੱਖਾਂ ਨੂੰ ਤੇਜ਼ੀ ਨਾਲ ਆਖ਼ਰੀ ਛੋਹਾਂ ਦਿੱਤੀਆ ਜਾ ਰਹੀਆ ਹਨ।