Monday, June 1
Shadow

ਚੜ੍ਹਦੀਕਲਾ ਵਿਵਾਦ: “ਤੁਸੀਂ ਇੱਕ ਵਾਰ ਫ਼ਿਲਮ ਦੇਖਿਓ, ਜੇ ਫਿਰ ਵੀ ਕੋਈ ਕਮੀ ਲੱਗੀ ਤਾਂ…”, ਨਿਰਦੇਸ਼ਕ ਦੀ ਵਿਰੋਧ ਕਰਨ ਵਾਲਿਆ ਨੂੰ ਅਪੀਲ

CHARDIKALA MOVIE CONTROVERSY : ਪੰਜਾਬੀ ਫ਼ਿਲਮ ‘ਚੜ੍ਹਦੀਕਲਾ’ ਦੀ ਰਿਲੀਜ਼ ਨੂੰ ਮਨਜ਼ੂਰੀ ਨਾ ਮਿਲਣ ਦੇ ਚੱਲਦਿਆਂ ਭਖੇ ਇਸ ਵਿਵਾਦ ਦੇ ਦਰਮਿਆਨ ਹੁਣ ਇਸ ਦੇ ਨਿਰਦੇਸ਼ਕ ਅਮਰਜੀਤ ਸਿੰਘ ਸਾਰੋਂ ਅੱਗੇ ਆਏ ਹਨ। ਜਿੰਨਾਂ ਫ਼ਿਲਮ ਦੇ ਭਾਰਤ ਬੈਨ ਉੱਪਰ ਨਿਰਾਸ਼ਤਾ ਜਾਹਿਰ ਕਰਦਿਆਂ ਖੁੱਲ੍ਹ ਕੇ ਅਪਣਾ ਪੱਖ ਰੱਖਿਆ ਹੈ , ਜਿਸ ਅਧੀਨ ਹੀ ਉਨਾਂ ਵਿਰੋਧ ਪ੍ਰਗਟਾਉਣ ਵਾਲਿਆ ਨੂੰ ਫ਼ਿਲਮ ਵੇਖਣ ਦੀ ਅਪੀਲ ਵੀ ਕੀਤੀ ਹੈ।

ਇਹ ਲੜਾਈ ਅਪਣਿਆਂ ਨਾਲ ਹੀ ਲੜਨੀ ਪੈਣੀ

ਇਸੇ ਸਬੰਧਤ ਜਾਰੀ ਕੀਤੇ ਅਧਿਕਾਰਤ ਪੱਤਰ ਵਿੱਚ ਉਨਾਂ ਕਿਹਾ ਹੈ ਕਿ “ਇਕ ਕੋੜੇ ਸੱਚ ਦੀ ਪੇਸ਼ਗੋਈ ਕਰਦੀ ਇਸ ਫ਼ਿਲਮ ਨੂੰ ਜਦੋ ਸ਼ੁਰੂ ਕੀਤਾ ਗਿਆ ਸੀ ਤਾਂ ਇਕ ਡਰ ਇਹ ਸੀ ਕਿ ਏਡੀ ਵੱਡੀ ਗੱਲ ਕਹਿਣੀ, ਕਿਸ ਤਰਾਂ ਦੇ ਸਬਦਾਂ ‘ਚ ਕਹਾਗਾਂ। ਦੂਜਾ ਡਰ ਇਹ ਸੀ ਕਿ ਇਹ ਇਹ ਹਕੀਕਤ ਬਿਆਨ ਕਰਨ ਲਈ ਇਕ ਲੜਾਈ ਵੀ ਜਰੂਰ ਲੜਨੀ ਪਵੇਗੀ, ਪਰ ਇਹ ਨੀਂ ਸੀ ਪਤਾ ਕਿ ਇਹ ਲੜਾਈ ਅਪਣਿਆਂ ਨਾਲ ਹੀ ਲੜਨੀ ਪੈਣੀ।”

ਫ਼ਿਲਮ ਵੇਖ ਕੇ ਪਤਾ ਲੱਗੇਗਾ ਕਿ ਅਸੀਂ …

ਉਨਾਂ ਅੱਗੇ ਕਿਹਾ ਕਿ ‘ਚੜ੍ਹਦੀਕਲਾ’ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਗਏ ਹਨ। ਜਿੰਨਾਂ ਵਿੱਚੋ ਹਰ ਇਕ ਦਾ ਜਵਾਬ ਉਨਾਂ ਕੋਲ ਹੈ, ਪਰ ਜਦੋਂ ਫ਼ਸਲ ਮੰਡੀ ਵਿਚ ਪਈ ਹੋਵੇ, ਉਪਰੋਂ ਬੱਦਲ ਵੀ ਬਣੇ ਹੋਣ ਤਾਂ ਫ਼ੇਰ ਵਪਾਰੀਆਂ ਨਾਲ ਬਹਿਸ ਨੀਂ ਕਰੀਦੀਂ। “ਵਿਸ਼ਵ-ਭਰ ਦੀਆਂ ਸਿਨੇਮਾ ਸਫਾਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ। ਉਕਤ ਫ਼ਿਲਮ, ਜਿਸ ਨੂੰ ਲੈ ਕੇ ਅਪਣਾ ਪੱਖ ਰੱਖਦਿਆਂ ਨਿਰਦੇਸ਼ਕ ਸਾਰੋਂ ਨੇ ਅੱਗੇ ਕਿਹਾ ਕਿ “ਵਿਰੋਧ ਪ੍ਰਗਟਾਵਾ ਕਰਨ ਵਾਲੀਆ ਸਾਰੀਆਂ ਧਿਰਾਂ ਉਨਾਂ ਲਈ ਸਤਿਕਾਰ ਯੋਗ ਹਨ, ਜਿੰਨਾਂ ਨੂੰ ਇਕ ਵਾਰ ਇਹ ਫ਼ਿਲਮ ਜਰੂਰ ਵੇਖਣੀ ਚਾਹੀਦੀ ਹੈ। ਜੇ ਫੇਰ ਵੀ ਕੋਈ ਕਮੀ ਲੱਗੀ ਤਾਂ ਅਸੀਂ ਦੇਣਦਾਰ ਰਹਾਂਗੇ। ਫ਼ਿਲਮ ਵੇਖ ਕੇ ਪਤਾ ਲੱਗੇਗਾ ਕਿ ਅਸੀਂ ਉਹ ਬਹੁਤ ਸੋਹਣੇ ਤਰੀਕੇ ਨਾਲ ਕਹਿਤਾ, ਜੋ ਬੜੇ ਲੰਮੇ ਸਮੇਂ ਤੋਂ ਸਾਡੇ ਦਿਲਾਂ ‘ਚ ਸੀ।”

ਅੰਤਰ-ਰਾਸ਼ਟਰੀ ਫ਼ਿਲਮ ਫੈਸਟੀਵਲ ਦਾ ਹਿੱਸਾ ਬਣੀ

ਜਿਕਰਯੋਗ ਹੈ ਕਿ ਐਮੀ ਵਿਰਕ ਅਤੇ ਰੂਪੀ ਗਿੱਲ ਅਭਿਨੀਤ ਉਕਤ ਪੰਜਾਬੀ ਫ਼ਿਲਮ ਨੂੰ ਆਪਣੇ ਸੰਵੇਦਨਸ਼ੀਲ ਵਿਸ਼ੇ ਦੇ ਚਲਦਿਆ ਭਾਰੀ ਧਾਰਮਿਕ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਜੋ ਕਿ ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ ਅਤੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਬਾਅਦ ਦੇ ਹਾਲਾਤਾਂ ਦੁਆਲੇ ਘੁੰਮਦੀ ਹੈ। “ਅੰਤਰ-ਰਾਸ਼ਟਰੀ ਫ਼ਿਲਮ ਫੈਸਟੀਵਲ ਦਾ ਹਿੱਸਾ ਬਣੀ ਉਕਤ ਫ਼ਿਲਮ ਦੀ ਵਿਸ਼ਵਵਿਆਪੀ ਥੀਏਟਰ ਰਿਲੀਜ਼ ਤੋਂ ਪਹਿਲਾਂ, ਕਈ ਸਿੱਖ ਸਮੂਹਾਂ ਨੇ ਇਤਿਹਾਸਕ ਘਟਨਾਵਾਂ ਅਤੇ ਸ਼ਹੀਦਾਂ ਨੂੰ ਕਿਵੇਂ ਦਰਸਾਇਆ ਜਾ ਰਿਹਾ ਸੀ, ਇਸ ‘ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਗਿਆ ਹੈ।

ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਮਨਜ਼ੂਰੀ ਦੇਣ ਤੋਂ ਮਨਾਂ

ਇਸੇ ਮੱਦੇਨਜ਼ਰ ਪ੍ਰਦਰਸ਼ਨਕਾਰੀਆਂ ਦੁਆਰਾ ਕੁਝ ਸਿਨੇਮਾ ਹਾਲਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਕਰਦਿਆਂ ਬੈਨਰ ਵੀ ਉਤਾਰ ਦਿੱਤੇ ਗਏ। ‘ਸੀਬੀਐਫਸੀ (ਸੈਂਟਰਲ ਬੋਰਡ ਆਫ਼ ਫਿਲਮ ਸਰਟੀਫਿਕੇਸ਼ਨ) ਵੱਲੋ ਇਤਰਾਜ਼ਯੋਗ ਸੰਗਠਨਾਂ ਦੀਆਂ ਕੀਤੀਆਂ ਇਲਤਜਾਵਾਂ ਦੇ ਚਲਦਿਆ ਫ਼ਿਲਮ ਨੂੰ ਭਾਰਤ ਵਿੱਚ ਰਿਲੀਜ਼ ਮਨਜ਼ੂਰੀ ਦੇਣ ਤੋਂ ਮਨਾਂ ਕਰ ਦਿੱਤਾ ਗਿਆ ਹੈ।