Monday, June 1
Shadow

RCB ਨੇ ਰਚਿਆ ਇਤਿਹਾਸ,IPL ਵਿੱਚ ਅਜਿਹਾ ਕਾਰਨਾਮਾ ਕਰਨ ਵਾਲੀ ਬਣੀ ਤੀਜੀ ਟੀਮ

RCB Champions Again: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਫਾਈਨਲ ਮੈਚ ਵਿੱਚ ਰਾਇਲ ਚੈਲੇਂਜਰਜ਼ ਬੰਗਲੌਰ (RCB) ਨੇ ਗੁਜਰਾਤ ਟਾਈਟਨਸ (GT) ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਪਣਾ IPL ਖਿਤਾਬ ਬਰਕਰਾਰ ਰੱਖਿਆ। ਐਤਵਾਰ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਆਰਸੀਬੀ ਨੇ ਵਿਰਾਟ ਕੋਹਲੀ ਦੀ 75 ਦੌੜਾਂ ਦੀ ਅਜੇਤੂ ਪਾਰੀ ਦੀ ਬਦੌਲਤ 18 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 156 ਦੌੜਾਂ ਦਾ ਟੀਚਾ ਪ੍ਰਾਪਤ ਕਰ ਲਿਆ।

ਵਿਰਾਟ ਕੋਹਲੀ ਦਾ ਕਮਾਲ:
ਇਸ ਦੌਰਾਨ, ਕੋਹਲੀ ਨੇ ਲੀਗ ਵਿੱਚ ਆਪਣਾ ਸਭ ਤੋਂ ਤੇਜ਼ ਅਰਧ ਸੈਂਕੜਾ ਪੂਰਾ ਕੀਤਾ, ਸਿਰਫ਼ 25 ਗੇਂਦਾਂ ਅੰਦਰ ਆਪਣੇ ਟ੍ਰੇਡਮਾਰਕ ਅੰਦਾਜ਼ ਵਿੱਚ 156 ਦੌੜਾਂ ਦੇ ਟੀਚੇ ਨੂੰ ਪੂਰਾ ਕੀਤਾ। ਉਹ 42 ਗੇਂਦਾਂ ਵਿੱਚ 75 ਦੌੜਾਂ ਬਣਾ ਕੇ ਨਾਬਾਦ ਰਿਹਾ, ਜਿਸ ਵਿੱਚ ਨੌਂ ਚੌਕੇ ਅਤੇ ਤਿੰਨ ਛੱਕੇ ਲਗਾਏ ਜੋ ਕਿ ਆਈਪੀਐਲ ਪਲੇਆਫ ਵਿੱਚ ਉਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਮੈਚ ਜੇਤੂ ਪਾਰੀ ਲਈ ਕੋਹਲੀ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ।

‘ਲਗਾਤਾਰ ਦੋ ਵਾਰ ਚੈਂਪੀਅਨ’

ਰਜਤ ਪਾਟੀਦਾਰ ਦੀ ਆਰਸੀਬੀ ਲਗਾਤਾਰ ਦੋ ਵਾਰ (2025-2026) ਆਈਪੀਐਲ ਟਰਾਫੀ ਜਿੱਤਣ ਵਾਲੀ ਤੀਜੀ ਟੀਮ ਬਣ ਗਈ ਹੈ। ਇਸ ਤੋਂ ਪਹਿਲਾਂ, ਐਮਐਸ ਧੋਨੀ ਨੇ 2010 ਅਤੇ 2011 ਵਿੱਚ ਸੀਐਸਕੇ ਦੀ ਅਗਵਾਈ ਵਿੱਚ ਲਗਾਤਾਰ ਦੋ ਖਿਤਾਬ ਜਿੱਤੇ ਸਨ, ਜਿਸ ਤੋਂ ਬਾਅਦ ਰੋਹਿਤ ਸ਼ਰਮਾ ਨੇ 2019 ਅਤੇ 2020 ਵਿੱਚ ਲਗਾਤਾਰ ਦੋ ਜਿੱਤਾਂ ਦਰਜ ਕੀਤੀਆਂ ਸਨ।

ਆਰਸੀਬੀ ਦੇ ਗੇਂਦਬਾਜ਼ਾਂ ਨੇ ਰੱਖੀ ਜਿੱਤ ਦੀ ਨੀਂਹ
ਫਾਈਨਲ ਮੈਚ ਦੀ ਗੱਲ ਕਰੀਏ ਤਾਂ ਟਾਸ ਜਿੱਤਣ ਤੋਂ ਬਾਅਦ ਆਰਸੀਬੀ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਿਸ ਨੂੰ ਆਰਸੀਬੀ ਦੇ ਤਿੰਨ ਤੇਜ਼ ਗੇਂਦਬਾਜ਼ਾਂ ਨੇ ਸਹੀ ਸਾਬਤ ਕੀਤਾ। ਮੈਚ ਵਿੱਚ ਰਸੀਖ, ਭੁਵਨੇਸ਼ਵਰ ਅਤੇ ਹੇਜ਼ਲਵੁੱਡ ਨੇ ਕੁੱਲ੍ਹ 7 ਵਿਕਟਾਂ ਲਈਆਂ। ਜਿੱਥੋਂ ਆਰਸੀਬੀ ਨੂੰ ਜਿੱਤ ਦੀ ਖੁਸ਼ਬੂ ਆਉਣੀ ਸ਼ੁਰੂ ਹੋ ਗਈ ਕਿਉਂਕਿ ਗੁਜਰਾਤ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ਼ 155 ਦੌੜਾਂ ਹੀ ਬਣਾ ਸਕੀ। ਸਿਰਫ਼ ਵਾਸ਼ਿੰਗਟਨ ਸੁੰਦਰ ਹੀ ਇਕਲੌਤਾ ਖਿਡਾਰੀ ਸੀ ਜੋ 37 ਗੇਂਦਾਂ ਵਿੱਚ ਅਜੇਤੂ ਅਰਧ-ਸੈਂਕੜਾ ਪਾਰੀ ਖੇਡਣ ਵਿੱਚ ਸਫਲ ਰਿਹਾ, ਜਿਸ ਕਾਰਨ ਜੀਟੀ 150

ਤੋਂ ਪਾਰ ਪਹੁੰਚਣ ਵਿੱਚ ਸਫਲ ਰਿਹਾ। ਆਰਸੀਬੀ ਲਈ ਰਸੀਖ ਸਲਾਮ ਡਾਰ ਨੇ 3 ਵਿਕਟਾਂ, ਜੋਸ਼ ਹੇਜ਼ਲਵੁੱਡ ਅਤੇ ਭੁਵਨੇਸ਼ਵਰ ਕੁਮਾਰ ਨੇ 2-2 ਵਿਕਟਾਂ ਲਈਆਂ।

IPL 2026 ਦਾ ਅੰਤਮ ਸੰਖੇਪ ਸਕੋਰ


ਗੁਜਰਾਤ ਟਾਈਟਨਜ਼ 20 ਓਵਰਾਂ ਵਿੱਚ 155/8
(ਵਾਸ਼ਿੰਗਟਨ ਸੁੰਦਰ 50 ਨਾਬਾਦ, ਨਿਸ਼ਾਂਤ ਸਿੰਧੂ 20; ਰਸਿਕ ਸਲਾਮ ਦਾਰ 3-27, ਭੁਵਨੇਸ਼ਵਰ ਕੁਮਾਰ 2-29)

ਰਾਇਲ ਚੈਲੇਂਜਰਜ਼ ਬੰਗਲੌਰ 18 ਓਵਰਾਂ ਵਿੱਚ 161/5
(ਵਿਰਾਟ ਕੋਹਲੀ 75 ਨਾਬਾਦ, ਵੈਂਕਟੇਸ਼ ਅਈਅਰ 32; ਰਾਸ਼ਿਦ ਖਾਨ 2-25)