Thursday, October 29
Shadow

Tag: punjabi news

ਪੰਜਾਬ ਦੀਆਂ ਧੀਆਂ ਨੇ ‘ਸਿੱਖਿਆ ਕ੍ਰਾਂਤੀ’ ਵਿੱਚ ਮੋਹਰੀ ਭੂਮਿਕਾ ਨਿਭਾਈ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ 20 ਵਿੱਚੋਂ 19 ਸਥਾਨ ਪ੍ਰਾਪਤ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਦੀਆਂ ਧੀਆਂ ਨੇ ‘ਸਿੱਖਿਆ ਕ੍ਰਾਂਤੀ’ ਵਿੱਚ ਮੋਹਰੀ ਭੂਮਿਕਾ ਨਿਭਾਈ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਪਹਿਲੇ 20 ਵਿੱਚੋਂ 19 ਸਥਾਨ ਪ੍ਰਾਪਤ ਕੀਤੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Breaking News
ਚੰਡੀਗੜ੍ਹ, 12 ਅਪ੍ਰੈਲ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਜ਼ਮੀਨੀ ਪੱਧਰ 'ਤੇ ਨਤੀਜੇ ਦੇ ਰਹੀ ਹੈ ਅਤੇ ਆਮ ਪਰਿਵਾਰਾਂ ਦੀਆਂ ਧੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਠਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਪਹਿਲੇ 20 ਵਿੱਚੋਂ 19 ਸਥਾਨ ਪ੍ਰਾਪਤ ਕਰ ਕੇ ਦਬਦਬਾ ਬਣਾਇਆ ਹੈ। ਚੰਡੀਗੜ੍ਹ ਵਿਖੇ ਆਪਣੇ ਗ੍ਰਹਿ ਸਥਾਨ 'ਤੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਅੱਵਲ ਰਹੇ 20 ਵਿਦਿਆਰਥੀਆਂ ਨੂੰ ਬਿਨਾਂ ਕਿਸੇ ਦਾਖਲਾ ਪ੍ਰੀਖਿਆ ਦੇ ਸਕੂਲ ਆਫ਼ ਐਮੀਨੈਂਸ ਵਿੱਚ ਸਿੱਧਾ ਦਾਖਲਾ ਦਿੱਤਾ ਜਾਵੇਗਾ, ਜਿਸ ਨਾਲ ਮਿਆਰੀ ਸਿੱਖਿਆ ਤੱਕ ਪਹੁੰਚ ਵਧਾਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਹੁੰਦੀ ਹੈ। ਮੁੱਖ ਮੰਤਰੀ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 50-50 ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਜ਼ਮੀਨ ਨਾਲ ਜੁੜੇ ਰਹਿਣ, ਸਖ਼ਤ ਮਿਹਨਤ ਕਰਨ ਅਤੇ ਸਹੀ ਰੋਲ ਮਾਡਲ ਚੁਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਦਲੇ ਹੋਏ ਸਰਕਾਰੀ ਸ...
ਪੰਜਾਬ ਨੇ ਜਿੱਤਿਆ ਤੀਜਾ ਮੈਚ: ਪ੍ਰਿਯਾਂਸ਼, ਪ੍ਰਭਸਿਮਰਨ ਅਤੇ ਸ਼੍ਰੇਅਸ ਨੇ ਜੜੇ ਅਰਧ ਸੈਂਕੜੇ

ਪੰਜਾਬ ਨੇ ਜਿੱਤਿਆ ਤੀਜਾ ਮੈਚ: ਪ੍ਰਿਯਾਂਸ਼, ਪ੍ਰਭਸਿਮਰਨ ਅਤੇ ਸ਼੍ਰੇਅਸ ਨੇ ਜੜੇ ਅਰਧ ਸੈਂਕੜੇ

Sports
ਚੰਡੀਗੜ੍ਹ: ਪੰਜਾਬ ਕਿੰਗਜ਼ ਨੇ ਆਈਪੀਐਲ ਦੇ ਚੱਲ ਰਹੇ ਸੀਜ਼ਨ ਵਿੱਚ ਆਪਣੀ ਤੀਜੀ ਜਿੱਤ ਦਰਜ ਕੀਤੀ। ਟੀਮ ਨੇ ਸ਼ਨੀਵਾਰ ਨੂੰ ਹੋਏ ਪਹਿਲੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 6 ਵਿਕਟਾਂ ਨਾਲ ਹਰਾਇਆ। ਇਸ ਜਿੱਤ ਦੇ ਬਾਵਜੂਦ, ਪੰਜਾਬ ਦੀ ਟੀਮ ਇਸ ਸਮੇਂ ਅੰਕ ਸੂਚੀ ਵਿੱਚ ਦੂਜੇ ਸਥਾਨ 'ਤੇ ਹੈ। ਨਿਊ ਚੰਡੀਗੜ੍ਹ ਵਿੱਚ ਟਾਸ ਜਿੱਤਣ ਤੋਂ ਬਾਅਦ, ਪੰਜਾਬ ਨੇ 18.5 ਓਵਰਾਂ ਵਿੱਚ 4 ਵਿਕਟਾਂ ਗੁਆ ਕੇ 220 ਦੌੜਾਂ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ। ਕਪਤਾਨ ਸ਼੍ਰੇਅਸ ਅਈਅਰ ਨੇ 69 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ, ਪ੍ਰਿਯਾਂਸ਼ ਆਰੀਆ ਨੇ 57 ਦੌੜਾਂ ਬਣਾਈਆਂ ਅਤੇ ਪ੍ਰਭਸਿਮਰਨ ਸਿੰਘ ਨੇ 51 ਦੌੜਾਂ ਦਾ ਯੋਗਦਾਨ ਪਾਇਆ। ਹੈਦਰਾਬਾਦ ਲਈ, ਓਪਨਰ ਅਭਿਸ਼ੇਕ ਸ਼ਰਮਾ ਨੇ ਸਿਰਫ਼ 28 ਗੇਂਦਾਂ ਵਿੱਚ 74 ਦੌੜਾਂ ਬਣਾਈਆਂ। ਉਨ੍ਹਾਂ ਨੇ 5 ਚੌਕੇ ਅਤੇ 8 ਛੱਕੇ ਲਗਾਏ। ਅਭਿਸ਼ੇਕ ਨੇ ਟ੍ਰੈਵਿਸ ਹੈੱਡ ਨਾਲ 120 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ, ਜੋ 50 ਗੇਂਦਾਂ ਵਿੱਚ ਪ੍ਰਾਪਤ ਕੀਤੀ। ਗੇਂਦਬਾਜ਼ਾਂ ਵਿੱਚ, ਅਰਸ਼ਦੀਪ ਸਿੰਘ ਅਤੇ ਸ਼ਸ਼ਾਂਕ ਸਿੰਘ ਨੇ 2-2 ਵਿਕਟਾਂ ਲਈਆਂ। SRH ਦੇ ਸ...
ਗਰਮੀਆਂ ਵਿੱਚ ਸਰੀਰ ਨੂੰ ਠੰਢਾ ਰੱਖਣ ਲਈ ਪੀਓ ਇਹ ਡਰਿੰਕ, ਜਾਣੋ ਫਾਇਦੇ

ਗਰਮੀਆਂ ਵਿੱਚ ਸਰੀਰ ਨੂੰ ਠੰਢਾ ਰੱਖਣ ਲਈ ਪੀਓ ਇਹ ਡਰਿੰਕ, ਜਾਣੋ ਫਾਇਦੇ

Health
GOND KATIRA SUMMER DRINKS: ਹਰ ਭਾਰਤੀ ਰਸੋਈ ਕਈ ਤਰ੍ਹਾਂ ਦੇ ਸੁਆਦੀ ਅਤੇ ਵਿਲੱਖਣ ਤੱਤਾਂ ਨਾਲ ਭਰੀ ਹੁੰਦੀ ਹੈ ਜੋ ਇਸਨੂੰ ਸੱਚਮੁੱਚ ਇੱਕ ਸ਼ਾਨਦਾਰ ਜਗ੍ਹਾ ਬਣਾਉਂਦੀ ਹੈ; ਇੱਕ ਅਜਿਹੀ ਚੀਜ਼ ਹੈ ਗੋਂਦ ਕਤੀਰਾ। ਟ੍ਰੈਗਾਕੈਂਥ ਗਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਇਹ ਇੱਕ ਕਿਸਮ ਦਾ ਖਾਣ ਵਾਲਾ ਗਮ ਹੈ ਜੋ ਕਈ ਸਿਹਤ ਲਾਭ ਪ੍ਰਦਾਨ ਕਰਦਾ ਹੈ। ਹਾਲਾਂਕਿ ਅੱਜ ਦੀ ਨੌਜਵਾਨ ਪੀੜ੍ਹੀ ਇਸ ਤੋਂ ਜਾਣੂ ਨਹੀਂ ਹੋ ਸਕਦੀ, ਇਹ ਪਹਿਲੇ ਸਮਿਆਂ ਵਿੱਚ ਬਹੁਤ ਮਸ਼ਹੂਰ ਸੀ। ਆਪਣੇ ਦਾਦਾ-ਦਾਦੀ ਤੋਂ ਪੁੱਛੋ, ਅਤੇ ਉਹ ਤੁਹਾਨੂੰ ਦੱਸਣਗੇ ਕਿ ਇਹ ਕਿੰਨਾ ਸ਼ਾਨਦਾਰ ਹੈ ਅਤੇ ਤੁਹਾਨੂੰ ਇਸਨੂੰ ਆਪਣੀ ਖੁਰਾਕ ਵਿੱਚ ਕਿਉਂ ਸ਼ਾਮਲ ਕਰਨਾ ਚਾਹੀਦਾ ਹੈ, ਖਾਸ ਕਰਕੇ ਗਰਮੀਆਂ ਦੇ ਮਹੀਨਿਆਂ ਦੌਰਾਨ। ਗੋਂਦ ਕਤੀਰਾ ਕੀ ਹੈ? ਗੋਂਦ ਇੱਕ ਚਿਪਚਿਪਾ ਪਦਾਰਥ ਹੈ ਜੋ ਵੱਖ-ਵੱਖ ਰੁੱਖਾਂ ਤੋਂ ਪ੍ਰਾਪਤ ਹੁੰਦਾ ਹੈ। ਇਹ ਭਾਰਤ ਦੇ ਉੱਤਰੀ ਖੇਤਰਾਂ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ। ਸਥਾਨਕ ਭਾਸ਼ਾ ਵਿੱਚ ਗੋਂਦ ਕਤੀਰਾ ਨੂੰ ਸਿਰਫ਼ 'ਗੋਂਦ' ਕਿਹਾ ਜਾਂਦਾ ਹੈ। ਆਯੁਰਵੇਦ ਵਿੱਚ ਇਸਦਾ ਮਹੱਤਵਪੂਰਨ ਇਲਾਜ ਮੁੱਲ ਹੈ। ਇਹ ਖਾਸ ਗੋਂਦ ਇੱਕ ਖਾ...
ਨੀਰੂ ਬਾਜਵਾ ਦੀ ਨਵੀਂ ਫ਼ਿਲਮ ਨਾਲ ਚਰਚਾ ‘ਚ ਇਹ ਉਭਰਦੀ ਅਦਾਕਾਰਾ, ਮਹੱਤਵਪੂਰਨ ਰੋਲ ‘ਚ ਆਵੇਗੀ ਨਜ਼ਰ

ਨੀਰੂ ਬਾਜਵਾ ਦੀ ਨਵੀਂ ਫ਼ਿਲਮ ਨਾਲ ਚਰਚਾ ‘ਚ ਇਹ ਉਭਰਦੀ ਅਦਾਕਾਰਾ, ਮਹੱਤਵਪੂਰਨ ਰੋਲ ‘ਚ ਆਵੇਗੀ ਨਜ਼ਰ

Entertainment
ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਆਪਣਾ ਆਧਾਰ ਦਾਇਰਾ ਵਿਸ਼ਾਲ ਕਰਦੀ ਜਾ ਰਹੀ ਹੈ। ਅਦਾਕਾਰਾ ਤਾਨੀਆ ਮਹਾਜਨ, ਜੋ ਨੀਰੂ ਬਾਜਵਾ ਦੀ ਨਵੀਂ ਫ਼ਿਲਮ 'ਜਵਾਕ' ਨੂੰ ਲੈ ਕੇ ਇੰਨੀ ਦਿਨੀ ਮੁੜ ਚਰਚਾ ਦਾ ਕੇਂਦਰ -ਬਿੰਦੂ ਬਣੀ ਹੋਈ ਹੈ। ਜਿਸ ਵੱਲੋ ਇਸ ਅਰਥ-ਭਰਪੂਰ ਫ਼ਿਲਮ ਵਿੱਚ ਕਾਫ਼ੀ ਮਹੱਤਵਪੂਰਨ ਭੂਮਿਕਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੰਜਾਬੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੀ ਅਦਾਕਾਰਾ ਤਾਨੀਆ ਮਹਾਜਨ ਹਾਲ ਹੀ ਦੇ ਸਮੇਂ ਵਿਚ ਸਾਹਮਣੇ ਆਈਆ ਕੁਝ ਹੋਰ ਬੇਹਤਰੀਣ ਪੰਜਾਬੀ ਫਿਲਮਾਂ ਦਾ ਵੀ ਪ੍ਰਭਾਵੀ ਹਿੱਸਾ ਰਹੀ ਹੈ ਇਹ ਹੋਣਹਾਰ ਅਦਾਕਾਰਾ। ਜਿਸ ਵਿਚ 'ਬੇਬੇ ਮੈਂ ਬਦਮਾਸ਼ ਬਣੂੰਗਾ','ਸਰਬਾਲਾ ਜੀ', ਇਕ ਕੁੜੀ', 'ਬੂਹੇ ਬਾਰੀਆ' , 'ਕਣਕਾਂ ਦੇ ਉਹਲੇ', ਅਰਦਾਸ ਸਰਬੱਤ ਦੇ ਭਲੇ ਦੀ, ਫੁਲ ਮੂਨ ਆਦਿ ਵੀ ਸ਼ਾਮਿਲ ਰਹੀਆ ਹਨ। ਜਿਸ ਦੀ ਨੀਰੂ ਬਾਜਵਾ ਅਤੇ ਉਨਾਂ ਦੇ ਘਰੇਲੂ ਹੋਮ ਪ੍ਰੋਡੋਕਸ਼ਨ ਅਧੀਨ ਕੀਤੀ ਉਕਤ ਦੂਜੀ ਫ਼ਿਲਮ ਹੋਵੇਗੀ। ਮਿਊਜ਼ਿਕ ਵੀਡੀਓ ਦੀ ਦੁਨੀਆ ਵਿੱਚ ਵੀ ਚਰਚਿਤ ਚਿਹਰੇ ਵਜੋ ਭੱਲ ਸਥਾਪਿਤ ਕਰ ਚੁੱਕੀ ਹੈ। ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ, ਜਿਸ ਦੀਆਂ ਉਕਤ ਫਿਲਮਾਂ ਵਿਚ ਨਿ...
ਐੱਸ ਡੀ ਐਮ ਆਯੂਸ਼ ਗੋਇਲ ਵਲੋਂ ਗੈਸ ਏਜੰਸੀ ਦੀ ਅਚਨਚੇਤ ਚੈਕਿੰਗ

ਐੱਸ ਡੀ ਐਮ ਆਯੂਸ਼ ਗੋਇਲ ਵਲੋਂ ਗੈਸ ਏਜੰਸੀ ਦੀ ਅਚਨਚੇਤ ਚੈਕਿੰਗ

Punjab News
ਤਪਾ, 11 ਅਪ੍ਰੈਲ  ਉਪ ਮੰਡਲ ਮੈਜਿਸਟ੍ਰੇਟ ਤਪਾ ਸ੍ਰੀ ਆਯੂਸ਼ ਗੋਇਲ ਆਈ ਏ ਐੱਸ ਵਲੋਂ ਇਲਾਕਾ ਵਾਸੀਆਂ ਤੋਂ ਪ੍ਰਾਪਤ ਸ਼ਿਕਾਇਤਾਂ ਦੇ ਮੱਦੇਨਜ਼ਰ ਗੈਸ ਏਜੰਸੀ, ਢਿੱਲਵਾਂ ਰੋਡ ਤਪਾ ਦੀ ਅਚਨਚੇਤ ਚੈਕਿੰਗ ਕੀਤੀ ਗਈ।     ਚੈਕਿੰਗ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਤੋਂ ਪੁਛਗਿੱਛ ਕੀਤੀ ਗਈ ਅਤੇ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣਿਆ। ਇਸ ਮੌਕੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਦਿਨਾਂ ਤੋਂ ਗੈਸ ਦੀ ਕਿੱਲਤ ਆ ਰਹੀ ਹੈ।  ਇਸ ਮੌਕੇ ਗੈਸ ਏਜੰਸੀ ਦੇ ਮਾਲਕ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਲੋਕਾਂ ਨੂੰ ਖੱਜਲ ਖੁਆਰ ਨਾ ਹੋਣ ਦਿੱਤਾ ਜਾਵੇ ਅਤੇ ਘਰੇਲੂ ਗੈਸ ਸਿਲੰਡਰਾਂ ਦੀ ਡਿਲਵਰੀ ਸਮੇਂ ਸਿਰ ਕੀਤੀ ਜਾਵੇ।    ਇਸ ਤੋਂ ਇਲਾਵਾ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਆਯੂਸ਼ ਗੋਇਲ ਵਲੋਂ ਬਾਬਾ ਫੂਲ ਸਰਕਾਰੀ ਬਿਰਧ ਘਰ ਤਪਾ ਦਾ ਵੀ ਦੌਰਾ ਕੀਤਾ ਗਿਆ। ਓਹਨਾਂ ਬਿਰਧ ਘਰ ਰਹਿ ਰਹੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਬਜ਼ੁਰਗਾਂ ਲਈ ਸਾਰੇ ਪ੍ਰਬੰਧਾਂ ਜਿਵੇਂ ਕਿ ਖਾਣਾ, ਸਾਫ-ਸਫਾਈ, ਦਵਾਈਆਂ ਅਤੇ ਹੋਰ ਸਹੂਲਤਾਂ ਨੂੰ ਘੋਖਿਆ ਅਤੇ ਬਜ਼ੁਰਗਾਂ ਨਾਲ...
ਜ਼ਿਲ੍ਹੇ ਦੀਆਂ ਨਗਰ ਕੌਸਲਾਂ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ 17 ਅਪ੍ਰੈਲ ਤੋਂ 23 ਅਪ੍ਰੈਲ ਤੱਕ ਕਰਵਾਈ ਜਾਵੇਗੀ — ਜ਼ਿਲ੍ਹਾ ਚੋਣ ਅਫਸਰ

ਜ਼ਿਲ੍ਹੇ ਦੀਆਂ ਨਗਰ ਕੌਸਲਾਂ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ 17 ਅਪ੍ਰੈਲ ਤੋਂ 23 ਅਪ੍ਰੈਲ ਤੱਕ ਕਰਵਾਈ ਜਾਵੇਗੀ — ਜ਼ਿਲ੍ਹਾ ਚੋਣ ਅਫਸਰ

Local news
ਫਰੀਦਕੋਟ, 11 ਅਪ੍ਰੈਲ 2026  ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਆਉਣ ਵਾਲੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਰ ਸੂਚੀਆਂ ਦੀ ਸੋਧ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਇਹ ਜਾਣਕਾਰੀ ਡਿਪਟੀ ਕਮਿਸ਼ਨਰ–ਕਮ-ਜ਼ਿਲ੍ਹਾ ਚੋਣ ਅਫਸਰ ਫਰੀਦਕੋਟ ਮੈਡਮ ਪੂਨਮਦੀਪ ਕੌਰ ਨੇ ਦਿੱਤੀ।  ਉਹਨਾਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ  ਦੀਆਂ ਤਿੰਨ ਨਗਰ ਕੌਂਸਲਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿੱਚ ਭਾਰਤ ਚੋਣ ਕਮਿਸ਼ਨ ਕੋਲ ਉਪਲਬਧ ਤਾਜ਼ਾ ਵੋਟਰ ਸੂਚੀਆਂ ਦੇ ਆਧਾਰ ‘ਤੇ ਅਤੇ ਲੋਕਲ ਗਵਰਨਮੈਂਟ ਵਿਭਾਗ ਵੱਲੋਂ ਅੰਤਿਮ ਕੀਤੀ ਗਈ ਹੱਦਬੰਦੀ ਨੂੰ ਧਿਆਨ ਵਿੱਚ ਰੱਖਦਿਆਂ ਨਵੀਆਂ ਸੂਚੀਆਂ ਤਿਆਰ ਕੀਤੀਆਂ ਜਾਣਗੀਆਂ।  ਉਹਨਾਂ ਦੱਸਿਆ ਕਿ ਨਗਰ ਕੌਸਲ ਫਰੀਦਕੋਟ, ਕੋਟਕਪੂਰਾ ਅਤੇ ਜੈਤੋ   ਦੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਨਾਮ ਅਤੇ ਵੇਰਵੇ ਦੀ ਪੁਸ਼ਟੀ 15 ਅਪ੍ਰੈਲ 2026 ਨੂੰ ਜ਼ਿਲ੍ਹੇ ਦੀ ਵੈੱਬਸਾਈਟ ‘ਤੇ ਜਾਰੀ ਹੋਣ ਵਾਲੀ ਡਰਾਫਟ ਵੋਟਰ ਸੂਚੀ ਵਿੱਚ ਕਰ ਲੈਣ । ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਲਈ ਕਾਨੂੰਨੀ ਤੌਰ ‘ਤੇ 07 ਦਿਨਾਂ ਦੀ ਮਿਆਦ ਨ...
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨਾਲ ਵਿਸ਼ੇਸ਼ ਮੁਲਾਕਾਤ

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜ੍ਹਗੱਜ ਨਾਲ ਵਿਸ਼ੇਸ਼ ਮੁਲਾਕਾਤ

Local news
ਸ੍ਰੀ ਅਨੰਦਪੁਰ ਸਾਹਿਬ 11 ਅਪ੍ਰੈਲ: ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਲਾ ਮਹੱਲਾ ਦੌਰਾਨ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਅਤੇ ਵਾਤਾਵਰਣ ਸੰਭਾਲ ਵਿੱਚ ਦਿੱਤੇ ਗਏ ਅਹਿਮ ਸਹਿਯੋਗ ਲਈ ਸਿੰਘ ਸਾਹਿਬ ਦਾ ਧੰਨਵਾਦ ਕੀਤਾ ਅਤੇ ਸੰਗਤਾਂ ਦੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ।   ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਕੀਤੇ ਗਏ ਯਤਨਾਂ ਨੇ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਜਥੇਦਾਰ ਸਿੰਘ ਸਾਹਿਬ ਦੀ ਪ੍ਰਭਾਵਸ਼ਾਲੀ ਅਗਵਾਈ ਅਤੇ ਸੰਗਤਾਂ ਦੇ ਸਹਿਯੋਗ ਨੂੰ ਇਸ ਸਫਲਤਾ ਦਾ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਇਹ ਪਹਿਲ ਵਾਤਾਵਰਣ ਦੀ ਸੁਰੱਖਿਆ ਵੱਲ ਇਕ ਮਹੱਤਵਪੂਰਨ ਕਦਮ ਹੈ।       ਉਨ੍ਹਾਂ ਨੇ ਅਪੀਲ ਕੀਤੀ ਕਿ ਆਉਣ ਵਾਲੇ ਖਾਲਸਾ ਸਾਜਨਾ ਦਿਵਸ ਵਿਸਾਖੀ ਅਤੇ ਹੋਰ ਧਾਰਮਿਕ ਸਮਾਗਮਾਂ ਦੌਰਾਨ ਵੀ ਇਹ ਯਤਨ ਜਾਰੀ ਰੱਖੇ ਜਾਣ। ਖਾਸ ਤੌਰ ‘ਤੇ ਤਖਤ ਸ੍...
ਜ਼ਿਲ਼੍ਹੇ ਦੇ ਸਾਰੇ ਬਲਾਕਾਂ ਦੇ ਆਂਗਣਵਾੜੀ ਸੈਂਟਰਾਂ ‘ਚ ਈ.ਸੀ.ਸੀ.ਈ ਦਿਵਸ ਮਨਾਇਆ

ਜ਼ਿਲ਼੍ਹੇ ਦੇ ਸਾਰੇ ਬਲਾਕਾਂ ਦੇ ਆਂਗਣਵਾੜੀ ਸੈਂਟਰਾਂ ‘ਚ ਈ.ਸੀ.ਸੀ.ਈ ਦਿਵਸ ਮਨਾਇਆ

Local news
ਹੁਸ਼ਿਆਰਪੁਰ, 11 ਅਪ੍ਰੈਲ : ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ  ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਦੀ ਆਗਵਾਈ ਹੇਠ ਆਂਗਣਵਾੜੀ ਸੈਂਟਰਾਂ ਵਿੱਚ ਈ.ਸੀ.ਸੀ.ਈ ਦਿਵਸ ਮਨਾਇਆ ਗਿਆ। ਇਸ ਮੌਕੇ  ਬੱਚਿਆਂ ਲਈ ਵੱਖ-ਵੱਖ ਸਿੱਖਿਆਤਮਕ ਤੇ ਮਨੋਰੰਜਨ ਗਤੀਵਿਧੀਆ ਜਿਵੇਂ ਕਿ ਚਿੱਤਰਕਾਰੀ ਮੁਕਾਬਲੇ , ਕਵਿਤਾ ਪਾਠ, ਕਹਾਣੀ ਸੁਣਾਉਣਾ,  ਖੇਡਾਂ ਅਤੇ ਸੱਭਿਆਚਾਰ ਪ੍ਰੋਗਰਾਮ ਕਰਵਾਏ  ਗਏ। ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਮਾਵਾਂ ਨੂੰ ਬੱਚਿਆਂ ਦੀ ਸਿਹਤ ,ਪੋਸ਼ਣ, ਸਫਾਈ ਅਤੇ ਟੀਕਾਕਰਣ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਆਂਗਣਵਾੜੀ ਵਰਕਰਾਂ ਵੱਲੋਂ ਮਾਵਾਂ ਨੂੰ ਗਰਭਵਸਥਾ ਦੌਰਾਨ ਸਹੀ ਖੁਰਾਕ, ਸਿਹਤ ਜਾਂਚ, ਆਇਰਨ ਅਤੇ ਫੋਲਿਕ ਐਸਿਡ ਦੀ ਮੱਹਤਤਾ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਆਂਗਣਵਾੜੀ ਕੇਦਰਾਂ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੌ ਮਾਵਾਂ ਅਤੇ ਬੱਚਿਆਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਪੌਸ਼ਟਿਕ ਖੁਰਾਕ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕ...
ਫੂਡ ਸੇਫਟੀ ਪੰਦਰਵਾੜੇ ਤਹਿਤ ਜ਼ਿਲ੍ਹੇ ਵਿਚ ਜਾਗਰੂਕਤਾ ਮੁਹਿੰਮ ਜ਼ੋਰਾਂ ‘ਤੇ

ਫੂਡ ਸੇਫਟੀ ਪੰਦਰਵਾੜੇ ਤਹਿਤ ਜ਼ਿਲ੍ਹੇ ਵਿਚ ਜਾਗਰੂਕਤਾ ਮੁਹਿੰਮ ਜ਼ੋਰਾਂ ‘ਤੇ

Local news
ਤਰਨ ਤਾਰਨ, 11 ਅਪ੍ਰੈਲ :          ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਕੰਵਲਪ੍ਰੀਤ ਬਰਾੜ ਦੇ ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਅਤੇ ਸਿਵਲ ਸਰਜਨ ਤਰਨ ਤਾਰਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਵਿਚ ਫੂਡ ਸੇਫਟੀ ਟੀਮ ਤਰਨ ਤਾਰਨ ਵੱਲੋਂ ਫੂਡ ਸੇਫਟੀ ਪੰਦਰਵਾੜੇ ਤਹਿਤ ਜ਼ਿਲ੍ਹੇ ਵਿਚ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਅਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਹਿਤ ਪਿਛਲੇ ਤਿੰਨ ਦਿਨਾਂ ਵਿਚ ਤਰਨਤਾਰਨ ਸ਼ਹਿਰ, ਚੋਹਲਾ ਸਾਹਿਬ ਇਲਾਕੇ ਅਤੇ ਖ਼ਡੂਰ ਸਾਹਿਬ ਦੀਆਂ ਡੇਅਰੀਆਂ ਅਤੇ ਵੱਖ-ਵੱਖ ਫੂਡ ਆਊਟਲੈੱਟਾਂ ਦੀ ਜਾਂਚ ਕੀਤੀ ਗਈ ਅਤੇ ਨਮੂਨੇ ਇਕੱਤਰ ਕੀਤੇ ਗਏ। ਇਸੇ ਤਰ੍ਹਾਂ ਖ਼ਡੂਰ ਸਾਹਿਬ ਵਿਖੇ ਐਫ.ਬੀ.ਓਜ਼ ਲਈ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ ਅਤੇ ਸਾਰੀਆਂ ਐਫ.ਬੀ.ਓਜ਼ ਨੂੰ ਸਫ਼ਾਈ ਬਣਾਈ ਰੱਖਣ ਲਈ ਹਦਾਇਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੂੰ ਮਿਲਾਵਟ ਤੋਂ ਬਚਣ, ਤੇਲ ਨੂੰ ਦੁਬਾਰਾ ਨਾ ਤਲਣ, ਫੂਡ ਆਈਟਮਾਂ ਨੂੰ ਢੱਕ ਕੇ ਰੱਖਣ ਅਤੇ ਤਿਆਰ ਖਾਣਾ ਠ...
ਆਯੁਸ਼ਮਾਨ ਯੋਜਨਾ ਦੀ ਅਸਫਲਤਾ ‘ਤੇ ਬਲਤੇਜ ਪੰਨੂ ਦਾ ਮੁੱਖ ਮੰਤਰੀ ਨਾਇਬ ਸੈਣੀ ‘ਤੇ ਹਮਲਾ

ਆਯੁਸ਼ਮਾਨ ਯੋਜਨਾ ਦੀ ਅਸਫਲਤਾ ‘ਤੇ ਬਲਤੇਜ ਪੰਨੂ ਦਾ ਮੁੱਖ ਮੰਤਰੀ ਨਾਇਬ ਸੈਣੀ ‘ਤੇ ਹਮਲਾ

Punjab News
*ਚੰਡੀਗੜ੍ਹ 11 ਅਪ੍ਰੈਲ 2026* ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ 'ਤੇ ਤਿੱਖਾ ਹਮਲਾ ਬੋਲਿਆ ਹੈ। ਪੰਨੂ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਹਰ ਦੂਜੇ ਦਿਨ ਪੰਜਾਬ ਆ ਕੇ 'ਆਪ' ਸਰਕਾਰ ਦੀ ਕਾਰਜਪ੍ਰਣਾਲੀ 'ਤੇ ਬੇਬੁਨਿਆਦ ਸਵਾਲ ਖੜ੍ਹੇ ਕਰਦੇ ਹਨ, ਜਦਕਿ ਸੱਚਾਈ ਇਹ ਹੈ ਕਿ ਖੁਦ ਹਰਿਆਣਾ ਵਿੱਚ ਸਿਹਤ ਸੇਵਾਵਾਂ ਵੈਂਟੀਲੇਟਰ 'ਤੇ ਹਨ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੇ ਹਰਿਆਣਾ ਸਰਕਾਰ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਆਯੁਸ਼ਮਾਨ ਕਾਰਡ ਦੀ ਬਕਾਇਆ ਪੇਮੈਂਟ ਨਾ ਹੋਣ ਕਾਰਨ ਹੁਣ ਜ਼ਿਆਦਾਤਰ ਨਿੱਜੀ ਹਸਪਤਾਲ ਇਸ ਯੋਜਨਾ ਤਹਿਤ ਇਲਾਜ ਬੰਦ ਕਰਨ ਜਾ ਰਹੇ ਹਨ। ਮੁੱਖ ਮੰਤਰੀ ਸੈਣੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਗਰੀਬ ਜਨਤਾ ਹੁਣ ਇਲਾਜ ਲਈ ਕਿੱਥੇ ਜਾਵੇਗੀ? ਬਲਤੇਜ ਪੰਨੂ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਿਹਤ ਸੇਵਾਵਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਇੱਕ ਪਾਸੇ ਹਰਿਆਣਾ ਵਿੱਚ ਕੇਂਦਰ ਦੀਆਂ ਯੋਜਨਾਵਾਂ ਦਮ ਤੋੜ ਰਹੀਆਂ ਹਨ, ਉੱਥੇ ਹੀ ਦੂਜੇ ਪਾ...