ਹਾਂਗਕਾਂਗ ’ਚ ਪਿੰਗਲਵਾੜਾ ਦੇ ਰਮੇਸ਼ ਦਾ ਕਮਾਲ, ਸਪੈਸ਼ਲ ਓਲੰਪਿਕਸ ’ਚ ਜਿੱਤੇ ਦੋ ਗੋਲਡ ਮੈਡਲ
ਅੰਮ੍ਰਿਤਸਰ: ਹਾਂਗਕਾਂਗ ਵਿਖੇ ਕਰਵਾਈ ਗਈ Special Olympics East Asia Competition 2026 ਵਿੱਚ ਪਿੰਗਲਵਾੜਾ ਵੱਲੋਂ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ (ਅੰਮ੍ਰਿਤਸਰ) ਦੇ ਖਿਡਾਰੀ ਰਮੇਸ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਮਗੇ ਜਿੱਤ ਕੇ ਸਕੂਲ, ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।ਰਮੇਸ਼ ਨੇ 4 ਸਤੰਬਰ ਤੋਂ 9 ਸਤੰਬਰ 2026 ਤੱਕ ਹਾਂਗ ਕਾਂਗ ਵਿੱਚ ਹੋਏ ਮੁਕਾਬਲਿਆਂ ਵਿੱਚ ਭਾਗ ਲਿਆ। ਉਸ ਨੇ ਡਬਲ ਮੁਕਾਬਲੇ ਅਤੇ ਮਿਕਸਡ ਟੀਮ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਦੋ ਗੋਲਡ ਮੈਡਲ ਜਿੱਤੇ। ਇਸ ਤੋਂ ਇਲਾਵਾ ਸਿੰਗਲ ਮੁਕਾਬਲੇ ਵਿੱਚ ਵੀ ਉਸ ਨੇ ਚੌਥਾ ਸਥਾਨ ਹਾਸਲ ਕਰਕੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋ ਗੋਲਡ ਮੈਡਲ ਜਿੱਤ ਕੇ ਅੰਮ੍ਰਿਤਸਰ ਪਰਤੇ ਰਮੇਸ਼ ਦਾ ਪਿੰਗਲਵਾੜਾ ਸੰਸਥਾ ਵਿਖੇ ਭਰਵਾਂ ਸਵਾਗਤ ਕੀਤਾ ਗਿਆ।
ਫੁੱਲਾਂ ਦੇ ਹਾਰਾਂ ਨਾਲ ਅਤੇ ਢੋਲ ਵਜਾ ਕੇ ਸਵਾਗਤ ਕੀਤਾ
ਇਸ ਮੌਕੇ ਸੰਸਥਾ ਦੇ ਅਹੁਦੇਦਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜ ਸੇਵੀਆਂ ਵੱਲੋਂ ਰਮੇਸ਼ ਦੀ ਇਸ ਉਪਲਬਧੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ...








