ਫਿਰੋਜ਼ਪੁਰ ਤੋਂ ਲੇਹ-ਲੱਦਾਖ ਲਈ ਰਵਾਨਾ ਹੋ ਰਹੀ 21 ਸਿੱਖ ਰੈਜੀਮੈਂਟ ਦਾ ਵਿਧਾਇਕ ਲਾਲਪੁਰਾ ਵੱਲੋਂ ਨਿੱਘਾ ਸਵਾਗਤ
ਤਰਨ ਤਾਰਨ, 18 ਜੂਨ : ਫਿਰੋਜ਼ਪੁਰ ਤੋਂ ਆਪਣੀ ਅਗਲੀ ਤਾਇਨਾਤੀ ਲਈ ਲੇਹ-ਲੱਦਾਖ ਰਵਾਨਾ ਹੋ ਰਹੀ 21 ਸਿੱਖ ਰੈਜੀਮੈਂਟ ਦੇ ਅਧਿਕਾਰੀ ਅਤੇ ਜਵਾਨ ਹਲਕਾ ਖਡੂਰ ਸਾਹਿਬ ਦੇ ਕਬੀਲਾ ਰੈਸਟੋਰੈਂਟ, ਰਸੂਲਪੁਰ ਨਹਿਰਾਂ ਵਿਖੇ ਪਹੁੰਚੇ। ਇਸ ਮੌਕੇ 21 ਸਿੱਖ ਰੈਜੀਮੈਂਟ ਵਿੱਚ ਸੇਵਾ ਨਿਭਾਅ ਚੁੱਕੇ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਸਮੂਹ ਫ਼ੌਜੀ ਅਧਿਕਾਰੀਆਂ, ਜਵਾਨਾਂ ਅਤੇ ਸਾਬਕਾ ਫ਼ੌਜੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਮਾਗਮ ਦੌਰਾਨ ਸਾਬਕਾ ਫ਼ੌਜੀਆਂ ਅਤੇ ਮੌਜੂਦਾ ਸੇਵਾ ਨਿਭਾਅ ਰਹੇ ਜਵਾਨਾਂ ਨੇ ਇਕ-ਦੂਜੇ ਨਾਲ ਮੁਲਾਕਾਤ ਕੀਤੀ ਅਤੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਮੌਕੇ ਸਾਰਿਆਂ ਜਵਾਨਾਂ ਨੇ ਇਕੱਠੇ ਬੈਠ ਕੇ ਦੁਪਹਿਰ ਦਾ ਭੋਜਨ ਕੀਤਾ। ਸਮਾਗਮ ਵਿਚ ਯੂਨਿਟ ਦੇ ਕਮਾਂਡਿੰਗ ਅਫ਼ਸਰ (ਸੀ.ਓ) ਅਰਾਜ ਬੇਨੀਵਾਲ, ਕਈ ਜੇ.ਸੀ.ਓਜ਼ ਅਤੇ ਹੋਰ ਫੌਜੀ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਇਸ ਮੌਕੇ 21 ਸਿੱਖ ਰੈਜੀਮੈਂਟ ਦੇ ਸਮੂਹ ਸਾਬਕਾ ਫ਼ੌਜੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾ ਅਤੇ ਸਤਿਕਾਰ ਭੇਟ ਕਰਦਿਆਂ ਰੁਮਾਲਾ ਸਾਹਿ...








