IPL 2026: ਬਾਲੀਵੁੱਡ ਦੇ ਕਿਹੜੇ-ਕਿਹੜੇ ਸਿਤਾਰਿਆਂ ਕੋਲ IPL ਦੀ ਟੀਮ? ਜਾਣੋ ਕਿਹੜੀ ਟੀਮ ‘ਚ ਕਿੰਨਾ ਹਿੱਸਾ
ਮੁੰਬਈ:ਇੰਡਿਅਨ ਪ੍ਰੀਮੀਅਰ ਲੀਗ (IPL) ਸਿਰਫ਼ ਕ੍ਰਿਕਟ ਦਾ ਮਹਾਕੁੰਭ ਹੀ ਨਹੀਂ, ਸਗੋਂ ਬਾਲੀਵੁੱਡ ਅਤੇ ਕਾਰੋਬਾਰ ਦੀ ਦੁਨੀਆ ਦਾ ਵੀ ਵੱਡਾ ਮੰਚ ਬਣ ਚੁੱਕਾ ਹੈ। IPL 2026 ਤੋਂ ਪਹਿਲਾਂ ਪ੍ਰਸ਼ੰਸਕਾਂ ਵਿੱਚ ਇਹ ਜਾਣਨ ਦੀ ਉਤਸੁਕਤਾ ਹੈ ਕਿ ਕਿਹੜੇ ਬਾਲੀਵੁੱਡ ਸਿਤਾਰੇ ਕਿਹੜੀਆਂ ਟੀਮਾਂ ਦੇ ਮਾਲਕ ਹਨ ਅਤੇ ਉਨ੍ਹਾਂ ਦੀ ਹਿਸੇਦਾਰੀ ਕਿੰਨੀ ਹੈ।
ਕੋਲਕਾਤਾ ਨਾਈਟ ਰਾਈਡਰਜ਼ (KKR):ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ IPL ਦੀ ਸਭ ਤੋਂ ਚਮਕਦਾਰ ਟੀਮਾਂ ਵਿੱਚੋਂ ਇੱਕ ਕੋਲਕਾਤਾ ਨਾਈਟ ਰਾਈਡਰਜ਼ ਦੇ ਮੁੱਖ ਮਾਲਕ ਹਨ। ਇਹ ਟੀਮ ਸ਼ਾਹਰੁਖ ਖਾਨ ਦੀ ਕੰਪਨੀ ਰੇਡ ਚਿਲੀਜ਼ ਐਂਟਰਟੇਨਮੈਂਟ ਅਤੇ ਜੂਹੀ ਚਾਵਲਾ ਦੇ ਪਰਿਵਾਰ ਦੀ ਸਾਂਝੀ ਮਲਕੀਅਤ ਹੈ।
ਸ਼ਾਹਰੁਖ ਖਾਨ (ਰੇਡ ਚਿਲੀਜ਼ ਐਂਟਰਟੇਨਮੈਂਟ): ਲਗਭਗ 55%
ਜੂਹੀ ਚਾਵਲਾ ਅਤੇ ਉਨ੍ਹਾਂ ਦੇ ਪਤੀ ਜੈ ਮਹਤਾ ਦਾ ਮਹਤਾ ਗਰੁੱਪ: ਲਗਭਗ 45%ਜੂਹੀ ਚਾਵਲਾ ਖੁਦ ਵੀ ਇਸ ਟੀਮ ਦੀ ਸਹਿ-ਮਾਲਕ ਹਨ ਅਤੇ ਮੈਚਾਂ ਦੌਰਾਨ ਅਕਸਰ ਟੀਮ ਦਾ ਹੌਸਲਾ ਵਧਾਉਂਦੀਆਂ ਨਜ਼ਰ ਆਉਂਦੀਆਂ ਹਨ।
ਪੰਜਾਬ ਕਿੰਗਜ਼ (PBKS):ਬਾਲੀਵੁੱਡ ਅਦਾਕਾਰਾ ਪ੍ਰੀਤੀ ਜਿੰਟਾ ਪੰਜਾਬ ਕਿੰਗਜ਼ ਦੀ ਸਭ ਤੋਂ ਪ੍ਰਮ...