Thursday, October 29
Shadow

Tag: punjabi news

‘ਯੁੱਧ ਨਸ਼ਿਆਂ ਵਿਰੁੱਧ’ ਦੇ 286ਵੇਂ ਦਿਨ ਪੰਜਾਬ ਪੁਲਿਸ ਵੱਲੋਂ 863 ਗ੍ਰਾਮ ਹੈਰੋਇਨ ਸਮੇਤ 68 ਨਸ਼ਾ ਤਸਕਰ ਕਾਬੂ

Breaking News
ਚੰਡੀਗੜ੍ਹ, 12 ਦਸੰਬਰ:- ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ ਨਸ਼ਿਆਂ ਵਿਰੁੱਧ” ਦੇ 286ਵੇਂ ਦਿਨ ਪੰਜਾਬ ਪੁਲਿਸ ਨੇ ਅੱਜ 305 ਥਾਵਾਂ 'ਤੇ ਛਾਪੇਮਾਰੀ ਕੀਤੀ, ਜਿਸ ਉਪਰੰਤ ਸੂਬੇ ਭਰ ਵਿੱਚ 53 ਐਫਆਈਆਰਜ਼ ਦਰਜ ਕਰਕੇ 68 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਨਾਲ 286 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 40,187 ਹੋ ਗਈ ਹੈ। ਛਾਪੇਮਾਰੀ ਦੇ ਨਤੀਜੇ ਵਜੋਂ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 863 ਗ੍ਰਾਮ ਹੈਰੋਇਨ, 352 ਨਸ਼ੀਲੀਆਂ ਗੋਲੀਆਂ ਅਤੇ 810 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ਦਿੱਤੇ ਹਨ। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਦੀ ਨਿਗਰਾਨੀ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 5 ਮੈਂਬਰੀ ਕੈਬਨਿਟ ਸਬ ਕਮੇਟੀ ਵੀ ਬਣਾਈ ਗਈ ਹੈ। ...

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਨਿਰਮਾਣ ਕੇਂਦਰ ਵਜੋਂ ਵਿਕਸਤ ਕਰਨ ਲਈ ਯੂ.ਕੇ. ਨਾਲ ਰਣਨੀਤਕ ਗਠਜੋੜ ਦੀ ਵਕਾਲਤ

Breaking News
ਚੰਡੀਗੜ੍ਹ, 12 ਦਸੰਬਰ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਨੂੰ ਨਿਵੇਸ਼ ਅਤੇ ਨਿਰਮਾਣ ਦੇ ਕੇਂਦਰ ਵਜੋਂ ਵਿਕਸਤ ਕਰਨ ਲਈ ਅੱਜ ਪੰਜਾਬ ਅਤੇ ਬਰਤਾਨੀਆ (ਯੂ.ਕੇ.) ਦਰਮਿਆਨ ਰਣਨੀਤਕ ਗੱਠਜੋੜ ਦੀ ਵਕਾਲਤ ਕੀਤੀ। ਚੰਡੀਗੜ੍ਹ ਵਿਖੇ ਯੂ.ਕੇ. ਹਾਈ ਕਮਿਸ਼ਨ ਦੇ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੈਰੀਗਲੀਓ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਵਪਾਰਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਸ ਦੌਰਾਨ ਦੋਵਾਂ ਧਿਰਾਂ ਨੇ ਆਪਸੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਦ੍ਰਿੜ੍ਹ ਵਚਨਬੱਧਤਾ ਪ੍ਰਗਟਾਈ। ਭਗਵੰਤ ਸਿੰਘ ਮਾਨ ਨੇ ਮੋਹਾਲੀ ਨੂੰ ਵਿਸ਼ਵ ਪੱਧਰ 'ਤੇ ਬਿਹਤਰ ਢੰਗ ਨਾਲ ਸੰਗਠਿਤ ਸ਼ਹਿਰਾਂ ਵਿੱਚੋਂ ਇੱਕ ਦੱਸਿਆ ਅਤੇ ਨਿਰਮਾਣ ਖੇਤਰ ਵਿੱਚ ਇੱਕ ਪਾਵਰਹਾਊਸ ਵਜੋਂ ਉਭਰਨ ਪ੍ਰਤੀ ਪੰਜਾਬ ਦੀ ਅਥਾਹ ਸੰਭਾਵਨਾ 'ਤੇ ਜ਼ੋਰ ਦਿੱਤਾ। ਪੰਜਾਬ ਦੇ ਵਿਦਿਆਰਥੀਆਂ ਦੀ ਕਾਨੂੰਨੀ ਅਤੇ ਸੁਰੱਖਿਅਤ ਤਰੀਕਿਆਂ ਰਾਹੀਂ ਯੂ.ਕੇ. ਵਿੱਚ ਮੌਕੇ ਤਲਾਸ਼ਣ ਦੀ ਉਤਸੁਕਤਾ ਨੂੰ ਵੇਖਦਿਆਂ ਉਨ੍ਹਾਂ ਨੇ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ...

ਐਸ.ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ

Breaking News
ਚੰਡੀਗੜ੍ਹ, 12 ਦਸੰਬਰ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਪੰਜਾਬ ਰਾਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਹਨਾਂ ਦੇ ਨਿਵਾਸ ਸਥਾਨ ‘ਤੇ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਸ. ਜਸਵੀਰ ਸਿੰਘ ਗੜ੍ਹੀ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਸੂਬੇ ਦੇ ਦਲਿਤ ਵਰਗ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਨੇ ਮੁੱਖ ਮੰਤਰੀ ਨੂੰ ਕਮਿਸ਼ਨ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ।   ਸ. ਗੜ੍ਹੀ ਨੇ ਇਸ ਮੁਲਾਕਾਤ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਮਿਸ਼ਨ ਦੇ ਕੰਮਕਾਜ ਸਬੰਧੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਨਾਲ ਹੀ ਕਮਿਸ਼ਨ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਲਿਖਤੀ ਰਿਪੋਰਟ ਪੇਸ਼ ਲਈ ਕਿਹਾ ਗਿਆ ਤਾਂ ਜੋ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਹ ਰਿਪੋਰਟ ਜਲਦ ਹੀ ਮੁੱਖ ਮੰਤਰੀ ਨੂੰ ਪੇਸ਼ ਕਰ ਦਿੱਤੀ ਜਾਵੇਗੀ। ਸ. ਗੜ੍ਹੀ ਨੇ ਦੱਸਿਆ ਕਿ ਇਸ ਮੌ...

ਰਾਜ ਚੋਣ ਕਮਿਸ਼ਨ ਨੇ IAS / ਸੀਨੀਅਰ PCS ਅਫਸਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ  ਸੰਮਤੀ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਚੋਣ ਅਬਜ਼ਰਵਰ ਨਿਯੁੱਕਤ ਕੀਤੇ

Breaking News
ਚੰਡੀਗੜ੍ਹ, 12 ਦਸੰਬਰ 2025:- ਰਾਜ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਮਿਤੀ 14.12.2025 ਨੂੰ ਹੋਣ ਜਾ ਰਹੀਆਂ ਆਮ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਰਾਜ ਚੋਣ ਕਮਿਸ਼ਨ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸਬੰਧੀ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਮਿਸ਼ਨ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਮਿਸ਼ਨ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਆਈ.ਏ.ਐੱਸ./ਸੀਨੀਅਰ ਪੀ.ਸੀ.ਐੱਸ. ਅਧਿਕਾਰੀਆਂ ਨੂੰ ਬਤੌਰ "ਚੋਣ ਅਬਜ਼ਬਰ" ਨਿਯੁਕਤ ਕੀਤਾ ਗਿਆ ਹੈ, ਜੋ ਕਿ ਅੱਜ ਤੋਂ ਲੈਕੇ ਚੋਣ ਅਮਲ ਮੁਕੰਮਲ ਹੋਣ ਤੱਕ (ਭਾਵ ਵੋਟਾਂ ਦੀ ਗਿਣਤੀ ਅਤੇ ਨਤੀਜੇ ਆਉਣ ਤੱਕ) ਆਪਣੇ-ਆਪਣੇ ਜ਼ਿਲ੍ਹੇ ਵਿੱਚ ਮੌਜੂਦ ਰਹਿਣਗੇ ਅਤੇ ਲੋੜ ਅਨੁਸਾਰ ਰਾਜ ਚੋਣ ਕਮਿਸ਼ਨ ਨੂੰ ਇਹਨਾਂ ਚੋਣਾਂ ਸਬੰਧੀ ਸੂਚਿਤ ਕਰਦੇ ਰਹਿਣਗੇ। ਇਹਨਾਂ ਨਿਯੁਕਤ ਕੀਤੇ ਚੋਣ ਅਬਜ਼ਰਬਰਾਂ ਦੇ ਵੇਰਵੇ ਰਾਜ ਚੋਣ ਕਮਿਸ਼ਨ ਦੀ ਵੈਬਸਾਈਟ (https://sec.punjab.gov.in) ਤੇ ਉਪਲੱਬਧ ਹਨ। ਇਸ ਤੋਂ ਇਲਾਵਾ ਕਮਿਸ਼ਨ ਵੱਲੋਂ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ...

ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

Breaking News
ਚੰਡੀਗੜ੍ਹ, 12 ਦਸੰਬਰ 2025:- ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ਿਵਰਾਜ ਪਾਟਿਲ ਨੇ ਲਗਨ ਅਤੇ ਸਮਰਪਣ ਨਾਲ ਦੇਸ਼ ਦੀ ਸੇਵਾ ਕੀਤੀ ਅਤੇ ਜਨਤਕ ਸੇਵਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਰਾਜਪਾਲ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਉਹਨਾਂ ਨੂੰ ਬੇਹੱਦ ਦੁੱਖ ਹੋਇਆ ਹੈ। ਉਨ੍ਹਾਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਸ਼ਾਂਤੀ ਦੇਣ ਅਤੇ ਪਰਿਵਾਰ ਨੂੰ ਇਸ ਔਖੀ ਘੜੀ ਵਿਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣI...

ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਵੱਲੋਂ ਚੋਣ ਰੈਲੀਆਂ

Punjab News
ਧੂਰੀ/ਸੰਗਰੂਰ, 12 ਦਸੰਬਰ:- ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਅਤੇ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਅੱਜ ਧੂਰੀ ਹਲਕੇ ਦੇ ਪਿੰਡ ਧੂਰਾ, ਢਢੋਗਲ, ਈਸੜਾ ਤੇ ਭਸੌੜ ਵਿੱਚ ਚੋਣ ਰੈਲੀਆਂ ਕਰਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਫ਼ਤਵਾ ਦੇਣ ਦੀ ਹਲਕਾ ਵਾਸੀਆਂ ਨੂੰ ਅਪੀਲ ਕੀਤੀ। ਇਸ ਮੌਕੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਅਤੇ ਚੇਅਰਮੈਨ ਮਾਰਕੀਟ ਕਮੇਟੀ ਧੂਰੀ ਰਾਜਵੰਤ ਸਿੰਘ ਘੁੱਲੀ ਸਮੇਤ ਵੱਡੀ ਗਿਣਤੀ ਆਪ ਵਲੰਟੀਅਰਜ਼ ਮੌਜੂਦ ਸਨ। ਚੋਣ ਰੈਲੀਆਂ ਵਿੱਚ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਪਿੰਡਾਂ ਦੇ ਵਿਕਾਸ ਲਈ ਸਭ ਤੋਂ ਅਹਿਮ ਹੁੰਦੀਆਂ ਹਨ, ਕਿਉਂਕਿ ਸਰਕਾਰ ਦੀਆਂ ਸਕੀਮਾਂ ਨੂੰ ਪਿੰਡ ਪੱਧਰ ਉੱਤੇ ਲਾਗੂ ਕਰਨ ਅਤੇ ਵਿਕਾਸ ਲਈ ਫ਼ੰਡਾਂ ਨੂੰ ਲਿਆਉਣ ਲਈ ਤਜਵੀਜ਼ਾਂ ਬਣਾਉਣ ਲਈ ਪੰਚਾਇਤ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਮੁੱਖ ਭੂਮਿਕਾ ਨਿਭਾਉਂਦੀਆਂ ਹਨ...

ਯੁੱਧ ਨਸ਼ਿਆਂ ਵਿਰੁੱਧ: ਜ਼ਿਲ੍ਹਾ ਸੰਗਰੂਰ ਵਿਖੇ ਹੁਣ ਤਕ 783 ਕੇਸ ਦਰਜ; 1170 ਮੁਲਜ਼ਮ ਗ੍ਰਿਫਤਾਰ

Punjab News
ਸੁਨਾਮ, 12 ਦਸੰਬਰ- ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਜੰਗੀ ਪੱਧਰ 'ਤੇ ਕੀਤੀ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸਰਤਾਜ ਸਿੰਘ ਚਾਹਲ ਦੇ ਨਿਰਦੇਸ਼ਾਂ ਮੁਤਾਬਕ ਐੱਸ.ਪੀ. (ਪੀ.ਆਈ.ਬੀ.) ਸ. ਨਵਰੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਪ੍ਰਸ਼ਾਸਨ ਵੱਲੋਂ ਇੰਦਰਾ ਬਸਤੀ ਸੁਨਾਮ ਵਿਖੇ ਨਸ਼ਾ ਤਸਕਰਾਂ ਵੱਲੋਂ ਉਸਾਰੇ ਨਾਜਾਇਜ਼ ਮਕਾਨ, ਜਿਸ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਰਾਰ ਦਿੱਤਾ ਗਿਆ ਸੀ, ਨੂੰ ਢਾਹਿਆ ਗਿਆ, ਜਿਹੜੀ ਕਿ 32ਵੀਂ ਅਜਿਹੀ ਨਾਜਾਇਜ਼ ਉਸਾਰੀ ਹੈ, ਜਿਹੜੀ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਬਣੀ ਸੀ ਤੇ ਜਿਸ ਸਬੰਧੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਮੌਕੇ ਸ. ਵਿਰਕ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ ਹੁਣ ਤਕ 783 ਕੇਸ ਦਰਜ ਕਰ ਕੇ 1170 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਤੇ ਦਰਜ ਕੇਸਾਂ ਵਿੱਚੋਂ 43 ਕੇਸ ਤੇ 82 ਮੁਲਜ਼ਮ ਨਸ਼ੇ ਦੀ ਵਪਾਰਕ ਮਿਕਦਾਰ ਨਾਲ ਸਬੰਧਤ ਹਨ।...

OTT ‘Real Kashmir Football Club’ ਨੂੰ ਪ੍ਰਸ਼ੰਸਕਾਂ ਵੱਲੋਂ ਮਿਲ ਰਿਹਾ ਬੇਹੱਦ ਪਿਆਰ — ਕਹਾਣੀ, ਜਜ਼ਬੇ ਅਤੇ ਜਜ਼ਬਾਤਾਂ ਨੇ ਬਣਾਈ

Entertainment
ਚੰਡੀਗੜ੍ਹ, 11 ਦਸੰਬਰ 2025 — OTT ਪਲੇਟਫਾਰਮ ‘ਤੇ ਜਾਰੀ ਕੀਤੀ ਗਈ ਸਿਰੀਜ਼ ‘Real Kashmir Football Club’ ਨੇ ਰਿਲੀਜ਼ ਦੇ ਪਹਿਲੇ ਹਫ਼ਤੇ ਵਿੱਚ ਹੀ ਪ੍ਰਸ਼ੰਸਕਾਂ ਦੇ ਦਿਲ ਜਿੱਤ ਲਈ ਹਨ। ਫੁਟਬਾਲ ਦੇ ਜਜ਼ਬੇ, ਕਸ਼ਮੀਰ ਦੀ ਰੂਹ ਅਤੇ ਹੌਂਸਲੇ ਭਰੀਆਂ ਕਹਾਣੀਆਂ ਨੂੰ ਦਰਸਾਉਂਦੀ ਇਹ ਸਿਰੀਜ਼ ਹਰ ਵਰਗ ਦੇ ਦਰਸ਼ਕਾਂ ਲਈ ਇਕ ਪ੍ਰਭਾਵਸ਼ਾਲੀ ਅਨੁਭਵ ਬਣ ਕੇ ਸਾਹਮਣੇ ਆਈ ਹੈ। ਇਹ ਸਿਰੀਜ਼ ਕੇਵਲ ਇੱਕ ਖੇਡ ‘ਤੇ ਆਧਾਰਿਤ ਦਸਤਾਵੇਜ਼ੀ ਨਹੀਂ ਹੈ, ਸਗੋਂ ਇਹ ਕਸ਼ਮੀਰ ਦੇ ਸੰਦਰਭ ਵਿਚ ਉਮੀਦ, ਇਕਤਾ ਅਤੇ ਜਜ਼ਬੇ ਨੂੰ ਉਜਾਗਰ ਕਰਦੀ ਹੈ। Real Kashmir FC ਦੇ ਸਫ਼ਰ, ਮੁਸ਼ਕਲਾਂ, ਜਿੱਤਾਂ ਅਤੇ ਖਿਡਾਰੀਆਂ ਦੀ ਨਿੱਜੀ ਜੰਗੀ ਕਹਾਣੀਆਂ ਨੇ ਸਿਰੀਜ਼ ਨੂੰ ਹੋਰ ਵੀ ਸੰਵੇਦਨਸ਼ੀਲ ਅਤੇ ਹਕੀਕਤੀ ਬਣਾਇਆ ਹੈ। ਸੌਂਖੇ ਨਹੀਂ ਮਾਹੌਲ ਵਿੱਚ ਖਿਡਾਰੀ ਕਿਸ ਤਰ੍ਹਾਂ ਆਪਣਾ ਸਫ਼ਰ ਜਾਰੀ ਰੱਖਦੇ ਹਨ, ਇਹ ਪੱਖ ਦਰਸ਼ਕਾਂ ਨੂੰ ਗਹਿਰਾਈ ਨਾਲ ਜੋੜਦਾ ਹੈ। ਸਿਰੀਜ਼ ਦੀ ਸਿਨੇਮਾਟੋਗ੍ਰਾਫੀ, ਕਲਾਕਾਰਾਂ ਦੀ ਦਿਲੋਂ ਕੀਤੀ ਗਈ ਅਦਾਕਾਰੀ ਅਤੇ ਅਸਲ-ਜਿਹੇ ਦ੍ਰਿਸ਼ਆਂ ਨੇ ਪ੍ਰਸ਼ੰਸਕਾਂ ਦੀ ਖਾਸ ਤਰ੍ਹਾਂ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਕਈ ਦਰਸ਼...

ਦਿਲਜੀਤ ਦੋਸਾਂਝ ਅਤੇ ਇਮਤਿਆਜ਼ ਅਲੀ ਦੀ ਨਵੀਂ ਫਿਲਮ ਦਾ ਐਲਾਨ—ਪੰਜਾਬੀ ਸਿਨੇਮਾ ਲਈ ਇਕ ਇਤਿਹਾਸਕ ਪਲ

Entertainment
ਮੁੰਬਈ, — ਭਾਰਤੀ ਫਿਲਮ ਉਦਯੋਗ ਵਿੱਚ ਇੱਕ ਮਹੱਤਵਪੂਰਨ ਵਿਕਾਸ ਨੂੰ ਚਿੰਨ੍ਹ ਦੇਂਦੇ ਹੋਏ, ਵਿਸ਼ਵ ਪ੍ਰਸਿੱਧ ਫਿਲਮਮੇਕਰ ਇਮਤਿਆਜ਼ ਅਲੀ ਅਤੇ ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਆਪਣੀ ਨਵੀਂ ਪੰਜਾਬੀ ਫਿਲਮ ਦਾ ਅਧਿਕਾਰਕ ਐਲਾਨ ਕਰ ਦਿੱਤਾ ਹੈ। ਇਹ ਫਿਲਮ ਭਾਵਨਾਵਾਂ, ਸੰਗੀਤ ਅਤੇ ਮਨੁੱਖੀ ਰਿਸ਼ਤਿਆਂ ਦੀ ਗਹਿਰਾਈ ਨੂੰ ਛੂਹਣ ਵਾਲੀ ਇੱਕ ਸੁੰਦਰ ਕਹਾਣੀ ਵਜੋਂ ਦਰਸਾਈ ਜਾ ਰਹੀ ਹੈ, ਜਿਹੜੀ ਪੰਜਾਬੀ ਸਿਨੇਮਾ ਦੇ ਪੱਧਰ ਨੂੰ ਹੋਰ ਉੱਚਾ ਕਰਨ ਦਾ ਵਾਅਦਾ ਕਰਦੀ ਹੈ। ਇਮਤਿਆਜ਼ ਅਲੀ, ਜੋ ਆਪਣੇ ਖਾਸ ਰੂਪਕ ਅਤੇ ਅੰਦਰੂਨੀ ਯਾਤਰਾਵਾਂ ਨੂੰ ਦਰਸਾਉਣ ਵਾਲੇ ਕਹਾਣੀ ਬਿਆਨ 방식 ਲਈ ਜਾਣੇ ਜਾਂਦੇ ਹਨ, ਪਹਿਲੀ ਵਾਰ ਪੂਰੀ ਤਰ੍ਹਾਂ ਪੰਜਾਬੀ ਭਾਸ਼ਾ ਦੀ ਫਿਲਮ ਨਿਰਦੇਸ਼ਿਤ ਕਰ ਰਹੇ ਹਨ। ਇਸ ਸਹਿਯੋਗ ਨੂੰ ਲੈ ਕੇ ਉਹਨਾਂ ਨੇ ਕਿਹਾ, “ਪੰਜਾਬ ਦੀ ਮਿੱਟੀ, ਇਸ ਦੀ ਸੱਭਿਆਚਾਰਕ ਰੂਹ ਅਤੇ ਇਸ ਦੇ ਲੋਕਾਂ ਦੀ ਸਾਦਗੀ ਨੇ ਹਮੇਸ਼ਾ ਮੇਰੇ ਦਿਲ ਨੂੰ ਛੂਹਿਆ ਹੈ। ਦਿਲਜੀਤ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਖਾਸ ਹੈ ਕਿਉਂਕਿ ਉਹ ਆਪਣੇ ਕਰਦਾਰ ਨੂੰ ਜਿਉਂਦਾ ਕਰ ਦੇਂਦਾ ਹੈ।” ਦਿਲਜੀਤ ਦੋਸਾਂਝ, ਜੋ ਗਾਇਕੀ ਤੋਂ ਲੈ ਕੇ ਅਦਾਕਾਰੀ ਤੱਕ ਹਰ ਖੇਤਰ ਵ...

‘ਪਦਯੱਪਾ’ ਦੀ ਮਹਾਨ ਮੁੜ ਰਿਲੀਜ਼: ਰਜਨੀਕਾਂਤ ਦੇ ਫੈਨਾਂ ਲਈ ਫਿਰ ਬਣਿਆ ਤਿਉਹਾਰ

Entertainment
ਚੇਨਈ/ਮੁੰਬਈ — ਦੱਖਣੀ ਭਾਰਤ ਦੀਆਂ ਕਲਟ-ਕਲਾਸਿਕ ਫ਼ਿਲਮਾਂ ਵਿੱਚੋਂ ਇੱਕ, ਰਜਨੀਕਾਂਤ ਦੀ ਬਲਾਕਬੱਸਟਰ ‘ਪਦਯੱਪਾ’, ਦੁਬਾਰਾ ਰਿਲੀਜ਼ ਹੋਣ ਤੋਂ ਬਾਅਦ ਇਕ ਵਾਰ ਫਿਰ ਸਿਨੇਮਾਘਰਾਂ ਵਿੱਚ ਚਰਚਾ ਦਾ ਕੇਂਦਰ ਬਣ ਗਈ ਹੈ। ਫੈਨਾਂ ਲਈ ਇਹ ਮੁੜ ਰਿਲੀਜ਼ ਕੇਵਲ ਇੱਕ ਫ਼ਿਲਮ ਵਾਪਸੀ ਨਹੀਂ, ਸਗੋਂ ਇੱਕ ਭਾਵਨਾਤਮਕ ਤਜ਼ਰਬਾ ਬਣਿਆ ਜਿੱਥੇ 25 ਸਾਲ ਪਹਿਲਾਂ ਦੀ ਯਾਦ ਤਾਜ਼ਾ ਹੋਈ। ਫ਼ਿਲਮ ਦੇ ਨਿਰਮਾਤਾਵਾਂ ਨੇ ਰਿਪੋਰਟਾਂ ਅਨੁਸਾਰ ਇਸ ਮੁੜ ਰਿਲੀਜ਼ ਨੂੰ ਰਜਨੀਕਾਂਤ ਦੇ ਕਰੀਅਰ ਦੇ ਲੰਮੇ ਅਤੇ ਪ੍ਰਭਾਵਸ਼ਾਲੀ ਸਫ਼ਰ ਨੂੰ ਸਲਾਮ ਕਰਨ ਲਈ ਚੁਣਿਆ ਹੈ। ਡਿਜ਼ੀਟਲਰੀਮਾਸਟਰ ਕੀਤੇ ਗਏ ਪ੍ਰਿੰਟ ਦੇ ਨਾਲ, ਤਸਵੀਰ ਅਤੇ ਸਾਊਂਡ ਨੂੰ ਆਧੁਨਿਕ ਤਕਨਾਲੋਜੀ ਨਾਲ ਨਿੱਖਾਰਿਆ ਗਿਆ ਹੈ, ਜਿਸ ਕਾਰਨ ਨਵੀਂ ਪੀੜ੍ਹੀ ਲਈ ਵੀ ਇਹ ਫ਼ਿਲਮ ਤਾਜ਼ਗੀ ਭਰਪੂਰ ਅਨੁਭਵ ਪੇਸ਼ ਕਰਦੀ ਹੈ। ਸਿਨੇਮਾਘਰਾਂ ਦੇ ਬਾਹਰ ਪਹਿਲੇ ਹੀ ਦਿਨ ਤੋਂ ਹੀ ਰਜਨੀਕਾਂਤ ਦੇ ਪ੍ਰਸ਼ੰਸਕ ਇਕੱਠੇ ਹੋ ਕੇ ਦਿਵਾਲੀ ਵਰਗਾ ਜਸ਼ਨ ਮਨਾ ਰਹੇ ਹਨ। ਕਈ ਥਾਵਾਂ ਤੇ ਫੈਨਾਂ ਵੱਲੋਂ ਪਦਯੱਪਾ ਦੇ ਵੱਡੇ ਕਟਆਉਟਾਂ ‘ਤੇ ਦੁੱਧ ਚੜ੍ਹਾਉਣ ਅਤੇ ਢੋਲ-ਨਗਾਡੇ ਵਜਾਉਣ ਦੀਆਂ ਵੀਡੀਓ ਭਰਪੂਰ ਤਰ੍ਹਾਂ ਸੋਸ...