ਸੋਸ਼ਲ ਪਲੇਟਫ਼ਾਰਮ ‘ਤੇ ਹੋ ਰਹੀ ਟ੍ਰੋਲਿੰਗ ਦੇ ਚੱਲਦਿਆਂ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪੀ, ਜਾਣੋ ਕੀ ਹੈ ਪੂਰਾ ਮਾਮਲਾ ?
ਚੰਡੀਗੜ੍ਹ: ਸੋਸ਼ਲ ਪਲੇਟਫ਼ਾਰਮ 'ਤੇ ਪਿਛਲੇ ਕਈ ਦਿਨਾਂ ਤੋਂ ਅਦਾਕਾਰ ਗੁਰਪ੍ਰੀਤ ਘੁੱਗੀ ਲਗਾਤਾਰ ਟ੍ਰੋਲ ਹੋ ਰਹੇ ਹਨ। ਗੰਭੀਰ ਇਲਜ਼ਾਮਾਂ ਦੇ ਚੱਲਦਿਆਂ ਅਦਾਕਾਰ ਨੇ ਅੱਜ ਚੁੱਪੀ ਤੋੜ ਦਿੱਤੀ ਹੈ। ਹੁਣ ਉਨ੍ਹਾਂ ਨੇ ਆਪਣਾ ਪੱਖ ਦਰਸ਼ਕਾਂ ਸਾਹਮਣੇ ਰੱਖਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਸਿਨੇਮਾ ਦੀ ਚਰਚਿਤ ਅਦਾਕਾਰਾ ਲਵ ਗਿੱਲ ਨਾਲ ਗੁਰਪ੍ਰੀਤ ਘੁੱਗੀ ਦੇ ਅਫੇਅਰ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਫੈਲ ਰਹੀਆਂ ਸੀ। ਇਸ ਮੁੱਦੇ 'ਤੇ ਅਜੇ ਤੱਕ ਅਦਾਕਾਰ ਚੁੱਪ ਸੀ ਪਰ ਹੁਣ ਆਖਿਰਕਾਰ ਗੁਰਪ੍ਰੀਤ ਘੁੱਗੀ ਨੇ ਚੁੱਪੀ ਤੋੜ ਦਿੱਤੀ ਹੈ।
ਮੇਰੀ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼
ਇਸ ਸਬੰਧੀ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਦੇਖ ਰਿਹਾ ਹਾਂ ਕਿ ਸਿਨੇਮਾ ਨਾਲ ਜੁੜੇ ਕੁਝ ਲੋਕ ਮੇਰੀ ਇਮੇਜ ਨੂੰ ਖਰਾਬ ਕਰਨ 'ਤੇ ਲੱਗੇ ਹੋਏ ਹਨ। ਲੋਕਾਂ ਦੀ ਮੇਰੇ ਖਿਲਾਫ਼ ਸਾਜਿਸ਼ ਗੰਭੀਰ ਹੁੰਦੀ ਜਾ ਰਹੀ ਹੈ, ਜਿਸ ਨੂੰ ਦੇਖਦਿਆ ਹੁਣ ਮੈਨੂੰ ਹੀ ਅੱਗੇ ਆਉਣਾ ਪਿਆ। ਮੈਂ ਇਸ ਸਬੰਧੀ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਅਤੇ ਪੁਲਿਸ ਵੀ ਆਪਣਾ ਕੰਮ ਕ...








