‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਮੁੜ ਦਿਲਜੀਤ ਦੁਸਾਂਝ ਦੀ ਫ਼ਿਲਮ ਲਈ ਇਕੱਠੇ ਹੋਏ ਬਾਲੀਵੁੱਡ ਦੇ ਇਹ 2 ਮਸ਼ਹੂਰ ਚਿਹਰੇ
ਫਰੀਦਕੋਟ: ਸਾਲ 2024 ਵਿੱਚ ਸਾਹਮਣੇ ਆਈ ਨੈੱਟਫਲਿਕਸ ਫ਼ਿਲਮ 'ਅਮਰ ਸਿੰਘ ਚਮਕੀਲਾ' ਨੇ ਕਾਫ਼ੀ ਸਫ਼ਲਤਾ ਹਾਸਿਲ ਕੀਤੀ ਸੀ। ਇਸ ਫਿਲਮ ਦੇ ਗੀਤ ਅਤੇ ਸੰਗ਼ੀਤ ਪੱਖਾਂ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੀਆਂ ਦੋ ਦਿੱਗਜ ਸ਼ਖਸ਼ੀਅਤਾਂ ਏ.ਆਰ ਰਹਿਮਾਨ ਅਤੇ ਇਰਸ਼ਾਦ ਕਾਮਿਲ ਵੱਲੋ ਅਹਿਮ ਭੂਮਿਕਾ ਨਿਭਾਈ ਗਈ ਸੀ। ਇਹ ਦੋਨੋਂ ਹੁਣ ਇੱਕ ਵਾਰ ਫਿਰ ਦਿਲਜੀਤ ਦੁਸਾਂਝ ਅਤੇ ਇਮਤਿਆਜ਼ ਅਲੀ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਉਂਗਾ' ਦਾ ਅਹਿਮ ਹਿੱਸਾ ਬਣ ਗਏ ਹਨ। ਇਨ੍ਹਾਂ ਦੋਨਾਂ ਦੀ ਸੰਗ਼ੀਤਕ ਸਿਰਜਣਾ ਦਾ ਅਹਿਸਾਸ ਕਰਵਾਉਂਦੀ ਇਹ ਫ਼ਿਲਮ ਜਲਦ ਵਿਸ਼ਵ-ਭਰ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਐਪਲਾਜ਼ ਐਂਟਰਟੇਨਮੈਂਟ ਅਤੇ ਵਿੰਡੋ ਸੀਟ ਫਿਲਮਜ਼' ਦੁਆਰਾ ਨਿਰਮਿਤ ਇਸ ਫ਼ਿਲਮ ਦਾ ਸੰਗ਼ੀਤ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਸੰਗ਼ੀਤਕ ਕੰਪਨੀ 'ਟਿਪਸ' ਵੱਲੋਂ ਅਧਿਕਾਰਿਤ ਅਤੇ ਵੱਡੇ ਪੱਧਰ 'ਤੇ ਜਾਰੀ ਕੀਤਾ ਜਾ ਰਿਹਾ ਹੈ। ਨਿਰਮਾਤਾ ਸਮੀਰ ਨਾਇਰ, ਦੀਪਕ ਸਹਿਗਲ ਵੱਲੋਂ ਵਜ਼ੂਦ ਵਿੱਚ ਲਿਆਂਦੀ ਗਈ ਇਸ ਫਿਲਮ ਲਈ ਨਿਰਦੇਸ਼ਕ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੁਸਾਂਝ, ਗੀਤਕਾਰ ਇਰਸ਼ਾਦ ਕਾਮਿਲ ਅਤੇ ਸੰਗ਼ੀਤਕਾਰ ...








