‘ਧੁਰੰਦਰ 2’ ਖਿਲਾਫ਼ ਸ਼ਿਕਾਇਤ, ਸਿੱਖ ਸੰਗਠਨ ਨੇ ਪੋਸਟਰ ਤੇ ਫਿਲਮ ਦੇ ਇਸ ਸੀਨ ਉੱਤੇ ਜਤਾਇਆ ਇਤਰਾਜ਼
ਮੁੰਬਈ: ਰਣਵੀਰ ਸਿੰਘ ਸਟਾਰਰ ਫਿਲਮ "ਧੁਰੰਧਰ 2: ਦ ਰਿਵੈਂਜ" ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਮੁੰਬਈ ਸਥਿਤ ਇੱਕ ਸਿੱਖ ਸੰਗਠਨ ਨੇ ਫਿਲਮ ਦੇ ਪੋਸਟਰ ਅਤੇ ਇੱਕ ਖਾਸ ਦ੍ਰਿਸ਼ 'ਤੇ ਇਤਰਾਜ਼ ਜਤਾਉਂਦੇ ਹੋਏ ਸ਼ਿਕਾਇਤ ਦਰਜ ਕਰਵਾਈ ਹੈ। ਮਹਾਰਾਸ਼ਟਰ ਦੇ ਇੱਕ ਸਿੱਖ ਸਮੂਹ ਦੇ ਪ੍ਰਧਾਨ ਸਰਦਾਰ ਗੁਰਜੋਤ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ। ਸੰਗਠਨ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਫਿਲਮ ਦੇ ਦ੍ਰਿਸ਼ ਅਤੇ ਸਮੱਗਰੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ।
'ਸਿਗਰਟ ਪੀਂਦੇ ਦਰਸਾਉਣਾ ਨਿਰਾਦਰਜਨਕ'
ਮੁੱਖ ਇਤਰਾਜ਼ ਪੋਸਟਰ ਨਾਲ ਸਬੰਧਤ ਹੈ, ਜਿਸ ਵਿੱਚ ਰਣਵੀਰ ਸਿੰਘ ਨੂੰ ਰਵਾਇਤੀ ਸਿੱਖ ਪਹਿਰਾਵੇ ਵਿੱਚ, ਪੱਗ, ਦਾੜ੍ਹੀ ਅਤੇ ਕੜਾ ਪਹਿਨੇ ਹੋਏ, ਸਿਗਰਟ ਫੜੀ ਹੋਈ ਦਿਖਾਇਆ ਹੈ। ਸ਼ਿਕਾਇਤਕਰਤਾਵਾਂ ਦਾ ਤਰਕ ਹੈ ਕਿ ਸਿੱਖ ਧਰਮ ਵਿੱਚ ਇਨ੍ਹਾਂ ਧਾਰਮਿਕ ਚਿੰਨ੍ਹਾਂ ਦਾ ਡੂੰਘਾ ਅਧਿਆਤਮਿਕ ਮਹੱਤਵ ਹੈ, ਅਤੇ ਉਸ ਨੂੰ ਸਿਗਰਟ ਪੀਂਦੇ ਦਰਸਾਉਣਾ ਨਿਰਾਦਰਜਨਕ ਹੈ।
ਈਟੀਵੀ ਭਾਰਤ ਨਾਲ ਗੱਲ ਕਰਦਿਆਂ, ਸਰਦਾਰ ਗੁਰਜੋਤ ਸਿੰਘ ਨੇ ਕਿਹਾ, "ਅਸੀਂ ਪੋਸਟਰ ਜਾਰੀ ਹੁੰਦੇ ਹੀ...








