ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਜਗਜੀਤ ਸੰਧੂ। ਜੋ ਇਕ ਵਾਰ ਮੁੜ ਪ੍ਰਭਾਵੀ ਸਿਨੇ ਮੌਜ਼ੂਦਗੀ ਦਰਜ਼ ਕਰਵਾਉਣ ਲਈ ਤਿਆਰ ਹਨ, ਜਿੰਨਾਂ ਦੀ ਬੇਹਤਰੀਣ ਅਦਾਕਾਰੀ ਸਮਰੱਥਾ ਦਾ ਪ੍ਰਗਟਾਵਾ ਕਰਵਾਉਂਦੀ ਫ਼ਿਲਮ ‘ਓਏ ਭੋਲੇ ਓਏ’ ਜਲਦ ਵਿਸ਼ਵ-ਭਰ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ । ‘ਗੀਤ ਐਮਪੀ 3 ਅਤੇ ਜਗਜੀਤ ਸੰਧੂ ਫਿਲਮਸ ਦੇ ਬੈਨਰ ਹੇਠ ਦੇ ਸੁਯੰਕਤ ਨਿਰਮਾਣ ਅਧੀਨ ਪੇਸ਼ ਕੀਤੀ ਜਾ ਰਹੀ ਹੈ।
ਬਹੁ-ਪ੍ਰਭਾਵੀ ਟੈਗ-ਲਾਇਨ ‘ਇਹ ਜ਼ਮੀਨ ਵਿਕਾਊ ਨਹੀਂ ਹੈ’
ਉਕਤ ਮੰਨੋਰੰਜਕ ਫ਼ਿਲਮ , ਜਿਸ ਦਾ ਨਿਰਦੇਸ਼ਨ ਜਗਜੀਤ ਸੰਧੂ ਦੁਆਰਾ ਕੀਤਾ ਗਿਆ ਹੈ, ਜੋ ਅਪਣੀ ਇਸ ਡਾਇਰੈਕਟੋਰੀਅਲ ਫ਼ਿਲਮ ਨਾਲ ਪਾਲੀਵੁੱਡ ਸਫਾਂ ਵਿੱਚ ਇਕ ਹੋਰ ਨਵੇਂ ਅਗਾਜ਼ ਵੱਲ ਵਧਣਗੇ । ‘ਇਹ ਜ਼ਮੀਨ ਵਿਕਾਊ ਨਹੀਂ ਹੈ ਦੀ ਬਹੁ-ਪ੍ਰਭਾਵੀ ਟੈਗ-ਲਾਇਨ ਅਧੀਨ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਮੰਨੋਰੰਜਕ ਅਤੇ ਭਾਵਪੂਰਨ ਫ਼ਿਲਮ, ਜਿਸ ਦੀ ਸਟਾਰ-ਕਾਸਟ ਵਿਚ ਜਗਜੀਤ ਸੰਧੂ, ਸੌਮਿਆ, ਧੀਰਜ ਕੁਮਾਰ, ਅਮ੍ਰਿਤ ਐਂਬੀ, ਜੱਸ ਢਿੱਲੋਂ , ਪ੍ਰਕਾਸ਼ ਗਾਧੂ, ਜਸਪਾਲ ਦਿਓਲ, ਸੰਜੂ ਸੋਲੰਕੀ, ਰੁਪਿੰਦਰ ਰੂਪੀ, ਗੁਰਨਵਦੀਪ ਸਿੰਘ, ਪ੍ਰਦੀਪ ਚੀਮਾ, ਇਕਤਾਰ ਸਿੰਘ, ਜਰਨੈਲ ਸਿੰਘ, ਬੇਅੰਤ ਬੁੱਟਰ , ਗੁਰਿੰਦਰ ਸਿੱਧੂ ਸ਼ੁਮਾਰ ਹਨ। ‘ਹਾਲ ਹੀ ਦੇ ਵਿੱਚ ਸਾਹਮਣੇ ਆਈਆ ਕਈ ਬਹੁ-ਚਰਚਿਤ ਅਤੇ ਵੱਡੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ ਜਗਜੀਤ ਸੰਧੂ, ਜਿਸ ਵਿਚ ਜਾਨ ਅਬ੍ਰਾਹਮ ਸਟਾਰਰ ‘ਦ ਡਿਪਲੋਮੈਟ ਅਤੇ ‘ਚੋਰ ਦਿਲ’ ਆਦਿ ਸ਼ਾਮਿਲ ਰਹੀਆ ਹਨ ।
ਜਗਜੀਤ ਸੰਧੂ ਪੰਜਾਬੀ ਦੇ ਨਾਲ-ਨਾਲ ਹਿੰਦੀ ਫ਼ਿਲਮ ਆਪਣਾ ਦਾਇਰਾ ਵਿਸ਼ਾਲ ਕਰ ਰਹੇ ਹਨ
ਉਧਰ ਜੇਕਰ ਮੌਜੂਦਾ ਵਰਕ ਮੁਹਾਜ਼ ਦੀ ਗੱਲ ਕਰੀਏ ਤਾਂ ਇੰਨੀ ਦਿਨੀ ਅਦਾਕਾਰੀ ਦੇ ਨਾਲ-ਨਾਲ ਨਿਰਮਾਤਾ ਅਤੇ ਨਿਰਦੇਸ਼ਕ ਦੇ ਵੀ ਬਰਾਬਰਤਾ ਨਾਲ ਕਦਮ ਅੱਗੇ ਵਧਾਉਂਦੇ ਨਜ਼ਰੀ ਆ ਰਹੇ ਹਨ। ਅਦਾਕਾਰ ਜਗਜੀਤ ਸੰਧੂ, ਜੋ ਪੰਜਾਬੀ ਦੇ ਨਾਲ-ਨਾਲ ਹਿੰਦੀ ਫ਼ਿਲਮ ਉਦਯੋਗ ਵਿਚ ਵੀ ਬਹੁਤ ਤੇਜ਼ੀ ਨਾਲ ਅਪਣਾ ਅਧਾਰ ਦਾਇਰਾ ਵਿਸ਼ਾਲ ਕਰਦੇ ਜਾ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਹੀ ਵਖਰੇਪਣ ਦਾ ਅਹਿਸਾਸ ਕਰਵਾ ਰਹੀ ਉਕਤ ਪ੍ਰਭਾਵਪੂਰਨ ਫ਼ਿਲਮ ਨਾਲ ਜੁੜੇ ਕੁਝ ਹੋਰ ਖਾਸ ਪਹਿਲੂਆ ਵੱਲ ਨਜ਼ਰਸਾਨੀ ਕਰੀਏ ਤਾਂ ਇਸ ਬਿੱਗ ਸੈੱਟਅਪ ਫ਼ਿਲਮ ਦੇ ਡੀਓਪੀ ਜੇਪੀ ਸਿੰਘ, ਪ੍ਰੋਡੋਕਸ਼ਨ ਮੈਨੇਜਰ ਯੁਵਰਾਜ ਢਿੱਲੋਂ ਅਤੇ ਕਲਾ ਨਿਰਦੇਸ਼ਕ ਰੀਤਿਕਾ ਤੰਵਰ ਹਨ।
12 ਜੂਨ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ
ਪੰਜਾਬੀ ਫਿਲਮ ਓਏ ਭੋਲੇ ਓਏ 2, ਜਿਸ ਵਿੱਚ ਜਗਜੀਤ ਸੰਧੂ ਨੇ ਭੋਲਾ ਦਾ ਕਿਰਦਾਰ ਨਿਭਾਇਆ ਹੈ, 12 ਜੂਨ, 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਹ ਸੀਕਵਲ ਪ੍ਰਸਿੱਧ ਕਿਰਦਾਰ ਭੋਲਾ ਦੀ ਕਹਾਣੀ ਨੂੰ ਜਾਰੀ ਰੱਖਦਾ ਹੈ, ਜਿਸ ਵਿੱਚ ਧੀਰਜ ਕੁਮਾਰ, ਇਰਵਿਨਮੀਤ ਕੌਰ ਅਤੇ ਗੁਰਪ੍ਰੀਤ ਭੁੱਲਰ ਵਰਗੇ ਸਿਤਾਰੇ ਹਨ। ਇਹ MDN ਐਂਟਰਟੇਨਮੈਂਟ ਦੁਆਰਾ ਨਿਰਮਿਤ ਹੈ।