ਪੀਰੀਅਡਸ ਇੱਕ ਔਰਤ ਦੇ ਜੀਵਨ ਵਿੱਚ ਸਭ ਤੋਂ ਆਮ ਅਤੇ ਕੁਦਰਤੀ ਪ੍ਰਕਿਰਿਆ ਹੈ। ਪੀਰੀਅਡਸ ਹਰ ਮਹੀਨੇ ਆਉਦੇ ਹਨ, ਜੋ ਕਿ ਦਰਸਾਉਦੇ ਹਨ ਕਿ ਔਰਤ ਦੀ ਸਰੀਰਕ ਸਿਹਤ ਠੀਕ ਹੈ। ਹਾਲਾਂਕਿ, ਕਈ ਵਾਰ ਪੀਰੀਅਡਸ ਸਮੇਂ ਸਿਰ ਨਹੀਂ ਆਉਦੇ ਜਾਂ ਮਿਸ ਹੋ ਜਾਂਦੇ ਹਨ, ਜਿਸ ਕਾਰਨ ਬਹੁਤ ਸਾਰੇ ਲੋਕ ਚਿੰਤਤ ਹੋ ਜਾਂਦੇ ਹਨ। ਕਈ ਔਰਤਾਂ ਜਾਂਚ ਵੀ ਕਰਵਾਉਦੀਆਂ ਹਨ ਕਿ ਕਿਤੇ ਉਹ ਗਰਭਵਤੀ ਤਾਂ ਨਹੀਂ। ਹਾਲਾਂਕਿ, ਪੀਰੀਅਡਸ ਮਿਸ ਹੋਣ ਦਾ ਕਾਰਨ ਸਿਰਫ਼ ਗਰਭ ਅਵਸਥਾ ਹੀ ਨਹੀਂ ਹੁੰਦਾ ਸਗੋ ਹੋਰ ਵੀ ਕਾਰਨ ਹੁੰਦੇ ਹਨ, ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਪੀਰੀਅਡਸ ਮਿਸ ਹੋਣ ਦੇ ਕੀ ਕਾਰਨ ਹੋ ਸਕਦੇ ਹਨ?
- ਗਰਭ ਅਵਸਥਾ:ਇਹ ਪੀਰੀਅਡਸ ਨਾ ਆਉਣ ਦਾ ਸਭ ਤੋਂ ਆਮ ਕਾਰਨ ਹੈ। ਹਾਲਾਂਕਿ, ਭਾਵੇ ਤੁਸੀਂ ਜਨਮ ਨਿਯੰਤਰਣ ਗੋਲੀਆਂ ਦੀ ਵਰਤੋਂ ਕੀਤੀ ਹੈ ਪਰ ਕਈ ਵਾਰ ਇਹ ਦਵਾਈਆਂ ਵੀ ਸਹੀ ਢੰਗ ਨਾਲ ਕੰਮ ਨਹੀਂ ਕਰਦੀਆਂ। ਜੇਕਰ ਕਿਸੇ ਔਰਤ ਦੇ ਪੀਰੀਅਡਸ ਮਿਸ ਹੋ ਗਏ ਹਨ, ਤਾਂ ਸਭ ਤੋਂ ਪਹਿਲਾਂ ਘਰੇਲੂ ਗਰਭ ਅਵਸਥਾ ਕਿੱਟ ਨਾਲ ਟੈਸਟ ਕਰਨਾ ਵਧੀਆ ਹੈ। ਜੇਕਰ ਨਤੀਜਾ ਸਕਾਰਾਤਮਕ ਹੈ, ਤਾਂ ਡਾਕਟਰ ਨਾਲ ਸਲਾਹ ਕਰੋ।
- ਤਣਾਅ:ਲੰਬੇ ਸਮੇਂ ਤੱਕ ਮਾਨਸਿਕ ਤਣਾਅ ਔਰਤਾਂ ਦੇ ਹਾਰਮੋਨਲ ਸੰਤੁਲਨ ਨੂੰ ਵਿਗਾੜ ਸਕਦਾ ਹੈ। ਨਤੀਜੇ ਵਜੋਂ, ਪੀਰੀਅਡਸ ਵਿੱਚ ਦੇਰੀ ਹੋ ਸਕਦੀ ਹੈ ਅਤੇ ਕਈ ਵਾਰ ਪੀਰੀਅਡਸ ਮਿਸ ਵੀ ਹੋ ਜਾਂਦੇ ਹਨ ਜਾਂ ਪੀਰੀਅਡਸ ਦੌਰਾਨ ਢਿੱਡ ਵਿੱਚ ਗੰਭੀਰ ਦਰਦ ਦਾ ਅਨੁਭਵ ਹੋ ਸਕਦਾ ਹੈ। ਇਸ ਲਈ ਨਿਯਮਤ ਕਸਰਤ, ਯੋਗਾ, ਲੋੜੀਂਦੀ ਨੀਂਦ ਅਤੇ ਸੰਤੁਲਿਤ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਤਣਾਅ ਨੂੰ ਘਟਾਉਣ ਅਤੇ ਸਮੇਂ ਸਿਰ ਪੀਰੀਅਡਸ ਆਉਣ ਵਿੱਚ ਮਦਦ ਕਰਦਾ ਹੈ।
- ਪੇਰੀਮੇਨੋਪਾਜ਼:ਮੀਨੋਪੌਜ਼ ਦੀ ਔਸਤ ਉਮਰ 52 ਸਾਲ ਹੈ। ਇੱਕ ਔਰਤ ਨੂੰ ਉਦੋਂ ਮੀਨੋਪੌਜ਼ ‘ਤੇ ਪਹੁੰਚਿਆ ਮੰਨਿਆ ਜਾਂਦਾ ਹੈ ਜਦੋਂ ਉਸਨੂੰ 12 ਮਹੀਨਿਆਂ ਤੋਂ ਪੀਰੀਅਡਸ ਨਹੀਂ ਆਏ ਹੁੰਦੇ। ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਪੀਰੀਅਡਸ ਆਉਦੇ ਹਨ, ਉਨ੍ਹਾਂ ਨੂੰ ਮੀਨੋਪੌਜ਼ ਤੋਂ 2 ਤੋਂ 8 ਸਾਲ ਪਹਿਲਾਂ ਲੱਛਣਾਂ ਦਾ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਸਨੂੰ ਪੇਰੀਮੇਨੋਪਾਜ਼ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਵਿੱਚ ਉਤਰਾਅ-ਚੜ੍ਹਾਅ ਆਉਂਦਾ ਹੈ। ਨਤੀਜੇ ਵਜੋਂ, ਪੀਰੀਅਡਸ ਵਿੱਚ ਦੇਰੀ ਜਾਂ ਅਨਿਯਮਿਤ ਹੋਣਾ ਆਮ ਗੱਲ ਹੈ।
- ਭਾਰ ਘੱਟ ਹੋਣਾ:ਸਖ਼ਤ ਡਾਈਟਿੰਗ ਜਾਂ ਬਹੁਤ ਜ਼ਿਆਦਾ ਕਸਰਤ ਵੀ ਪੀਰੀਅਡਸ ਦੇ ਰੁਕਣ ਦਾ ਕਾਰਨ ਬਣ ਸਕਦੀ ਹੈ, ਕਿਉਂਕਿ ਇਨ੍ਹਾਂ ਆਦਤਾਂ ਕਾਰਨ ਭਾਰ ਬਹੁਤ ਘੱਟ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਫੈਟ ਦੀ ਮਾਤਰਾ ਤੇਜ਼ੀ ਨਾਲ ਘੱਟ ਜਾਂਦੀ ਹੈ। ਇਸ ਨਾਲ ਪ੍ਰਜਣਨ ਹਾਰਮੋਨ ਦਾ ਪੱਧਰ ਬਦਲ ਜਾਂਦਾ ਹੈ ਅਤੇ ਅੰਡੇ ਨਿਕਲਣ ਦੀ ਪ੍ਰੀਕਿਰੀਆ ਰੁੱਕ ਜਾਂਦੀ ਹੈ, ਜਿਸ ਕਾਰਨ ਪੀਰੀਅਡਸ ਪੂਰੀ ਤਰ੍ਹਾਂ ਬੰਦ ਵੀ ਹੋ ਸਕਦੇ ਹਨ। ਇਸ ਲਈ ਜੇਕਰ ਤੁਹਾਡਾ ਭਾਰ ਲੋੜ ਤੋਂ ਜ਼ਿਆਦਾ ਘੱਟ ਹੋ ਗਿਆ ਹੈ ਜਾਂ ਪੀਰੀਅਡਸ ਇੱਕ ਜਾਂ ਉਸ ਤੋਂ ਜ਼ਿਆਦਾ ਵਾਰ ਮਿਸ ਹੋ ਗਏ ਹਨ, ਤਾਂ ਤਰੁੰਤ ਆਪਣੇ ਭੋਜਨ ਵਿੱਚ ਜ਼ਰੂਟੀ ਵਿਟਾਮਿਨ ਅਤੇ ਮਿਨਰਲਸ ਨੂੰ ਸ਼ਾਮਲ ਕਰੋ।
- ਜ਼ਿਆਦਾ ਭਾਰ:ਸਿਰਫ਼ ਭਾਰ ਘਟਾਉਣਾ ਹੀ ਨਹੀਂ ਸਗੋਂ ਜ਼ਿਆਦਾ ਭਾਰ ਵੀ ਪੀਰੀਅਡਸ ਚੱਕਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਦੋਂ ਸਰੀਰ ਦੀ ਚਰਬੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਤਾਂ ਇਹ ਹਾਰਮੋਨ ਦੇ ਉਤਪਾਦਨ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਪੀਰੀਅਡਸ ਚੱਕਰ ਨੂੰ ਵਿਗਾੜ ਸਕਦਾ ਹੈ। ਇਸ ਤੋਂ ਇਲਾਵਾ, ਮੋਟਾਪਾ ਅਤੇ ਪੀਰੀਅਡਸ ਦਾ ਖੁੰਝ ਜਾਣਾ ਕਈ ਵਾਰ ਪੌਲੀਐਂਡੋਕ੍ਰਾਈਨ ਮੈਟਾਬੋਲਿਕ ਅੰਡਕੋਸ਼ ਸਿੰਡਰੋਮ ਵਰਗੀ ਡਾਕਟਰੀ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਜਿਨ੍ਹਾਂ ਲੋਕਾਂ ਦਾ ਭਾਰ ਜ਼ਿਆਦਾ ਹੈ ਅਤੇ ਪੀਰੀਅਡਸ ਵਿੱਚ ਦੇਰੀ ਹੁੰਦੀ ਹੈ, ਉਨ੍ਹਾਂ ਨੂੰ ਗਾਇਨੀਕੋਲੋਜਿਸਟ ਨਾਲ ਸਲਾਹ ਕਰਨੀ ਚਾਹੀਦੀ ਹੈ।
- ਜਨਮ ਨਿਯੰਤਰਣ ਦੇ ਤਰੀਕੇ:ਕੁਝ ਕਿਸਮਾਂ ਦੇ ਜਨਮ ਨਿਯੰਤਰਣ ਦੇ ਤਰੀਕੇ ਪੀਰੀਅਡਸ ਬੰਦ ਹੋਣ ਦਾ ਕਾਰਨ ਬਣ ਸਕਦੇ ਹਨ। ਖਾਸ ਤੌਰ ‘ਤੇ, ਗੋਲੀਆਂ, ਪੈਚ, ਟੀਕੇ ਅਤੇ ਇਮਪਲਾਂਟ ਬੱਚੇਦਾਨੀ ਦੀ ਪਰਤ ਨੂੰ ਬਹੁਤ ਪਤਲਾ ਕਰ ਸਕਦੇ ਹਨ, ਜਿਸ ਕਾਰਨ ਪੀਰੀਅਡਸ ਦੌਰਾਨ ਕਾਫ਼ੀ ਖੂਨ ਵਹਿ ਸਕਦਾ ਹੈ ਜਾਂ ਪੀਰੀਅਡਸ ਬੰਦ ਹੋ ਸਕਦੇ ਹਨ। ਹਾਲਾਂਕਿ, ਇਹ ਆਮ ਤੌਰ ‘ਤੇ ਖ਼ਤਰਨਾਕ ਨਹੀਂ ਹੁੰਦਾ ਪਰ ਡਾਕਟਰੀ ਸਲਾਹ ਲੈਣਾ ਸਭ ਤੋਂ ਵਧੀਆ ਹੈ।
- ਹਾਰਮੋਨਲ ਅਸੰਤੁਲਨ:ਪ੍ਰੋਲੈਕਟਿਨ ਜਾਂ ਥਾਇਰਾਇਡ ਵਰਗੇ ਹਾਰਮੋਨਾਂ ਵਿੱਚ ਵਿਘਨ ਵੀ ਪੀਰੀਅਡਸ ਨੂੰ ਰੋਕਣ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਥਾਇਰਾਇਡ ਹਾਰਮੋਨ ਪੀਰੀਅਡਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇਕਰ ਪਿਟਿਊਟਰੀ ਗਲੈਂਡ ਕਾਰਨ ਪ੍ਰੋਲੈਕਟਿਨ ਹਾਰਮੋਨ ਵੱਧ ਜਾਂਦਾ ਹੈ, ਤਾਂ ਪੀਰੀਅਡਸ ਬੰਦ ਹੋ ਸਕਦੇ ਹਨ। ਇਸੇ ਲਈ ਕਿਹਾ ਜਾਂਦਾ ਹੈ ਕਿ ਇਨ੍ਹਾਂ ਹਾਰਮੋਨਲ ਕਮੀਆਂ ਦੀ ਪਛਾਣ ਖੂਨ ਦੇ ਟੈਸਟਾਂ ਰਾਹੀਂ ਕੀਤੀ ਜਾਂਦੀ ਹੈ ਅਤੇ ਦਵਾਈ ਨਾਲ ਠੀਕ ਕੀਤੀ ਜਾਂਦੀ ਹੈ।
- PMOS:ਪੌਲੀਐਂਡੋਕ੍ਰਾਈਨ ਮੈਟਾਬੋਲਿਕ ਅੰਡਕੋਸ਼ ਸਿੰਡਰੋਮ (PMOS) ਅੱਜਕੱਲ੍ਹ ਪ੍ਰਜਨਨ ਉਮਰ ਦੀਆਂ ਔਰਤਾਂ ਵਿੱਚ ਸਭ ਤੋਂ ਆਮ ਸਮੱਸਿਆ ਹੈ। ਕਿਹਾ ਜਾਂਦਾ ਹੈ ਕਿ ਇਸ ਨਾਲ ਅੰਡਕੋਸ਼ ਵਿੱਚ ਛੋਟੇ ਪਾਣੀ ਦੇ ਬੁਲਬੁਲੇ ਬਣਦੇ ਹਨ, ਜਿਸਦੇ ਨਤੀਜੇ ਵਜੋਂ ਪੀਰੀਅਡਸ ਵਿੱਚ ਦੇਰੀ ਹੁੰਦੀ ਹੈ। ਇਸਦੇ ਨਾਲ ਹੀ, ਚਿਹਰੇ ‘ਤੇ ਫਿਣਸੀਆਂ, ਅਣਚਾਹੇ ਵਾਲ, ਵਾਲਾਂ ਦਾ ਝੜਨਾ ਅਤੇ ਅਚਾਨਕ ਭਾਰ ਵਧਣ ਵਰਗੇ ਲੱਛਣ ਦਿਖਾਈ ਦਿੰਦੇ ਹਨ।
ਡਾਕਟਰ ਤੋਂ ਕਦੋਂ ਸਲਾਹ ਲੈਣੀ ਹੈ?
ਇੱਕ ਜਾਂ ਦੋ ਵਾਰ ਪੀਰੀਅਡਸ ਨਾ ਆਉਣਾ ਆਮ ਗੱਲ ਹੈ। ਹਾਲਾਂਕਿ, ਜੇਕਰ ਤੁਹਾਨੂੰ ਕੁਝ ਲੱਛਣ ਮਹਿਸੂਸ ਹੁੰਦੇ ਹਨ ਤਾਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਇਹ ਲੱਛਣ ਹੇਠ ਲਿਖੇ ਅਨੁਸਾਰ ਹਨ:-
- ਜੇਕਰ ਤੁਹਾਨੂੰ ਲਗਾਤਾਰ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੀਰੀਅਡਸ ਨਹੀਂ ਆਏ।
- ਅਚਾਨਕ ਭਾਰ ਵਧਣਾ ਜਾਂ ਘਟਣਾ
- ਪੀਰੀਅਡਸ ਦਾ ਨਾ ਆਉਣਾ
- ਅਣਚਾਹੇ ਵਾਲ
- ਗੰਭੀਰ ਫਿਣਸੀਆਂ।