
IND vs Zim U-19: ਅੰਡਰ-19 ਵਿਸ਼ਵ ਕੱਪ ਸੁਪਰ ਸਿਕਸ ਮੈਚ ਵਿੱਚ ਜ਼ਿੰਬਾਬਵੇ ਨੂੰ ਭਾਰਤ ਨੇ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਜ਼ਿੰਬਾਬਵੇ ਦੇ ਕਪਤਾਨ ਸਿੰਬਰਾਸ਼ੇ ਮੁਦਜ਼ੇਂਗੇਰਾਏ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਵਿਹਾਨ ਮਲਹੋਤਰਾ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ 8 ਵਿਕਟਾਂ ‘ਤੇ 352 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਜਿਸ ਤੋਂ ਬਾਅਦ 352 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜ਼ਿੰਬਾਬਵੇ ਦੀ ਪੂਰੀ ਟੀਮ 148 ਦੌੜਾਂ ਹੈ ਬਣਾ ਸਕੀ। ਇਸ ਮੈਚ ਨੂੰ ਭਾਰਤ ਨੇ 204 ਦੌੜਾਂ ਦੇ ਨਾਲ ਜਿੱਤ ਲਿਆ।
ਭਾਰਤ ਦੀ ਪਲੇਇੰਗ ਇਲੈਵਨ
ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ, ਵੇਦਾਂਤ ਤ੍ਰਿਵੇਦੀ, ਆਰ.ਐਸ. ਅੰਬਰੀਸ, ਕਨਿਸ਼ਕ ਚੌਹਾਨ, ਖਿਲਨ ਏ ਪਟੇਲ, ਹੇਨਿਲ ਪਟੇਲ, ਊਧਵ ਮੋਹਨ
ਜ਼ਿੰਬਾਬਵੇ ਦੀ ਪਲੇਇੰਗ ਇਲੈਵਨ
ਨਥਾਨਿਏਲ ਹਲਾਬਾਂਗਾਨਾ, ਧਰੁਵ ਪਟੇਲ, ਕੀਆਨ ਬਲਿਗਨੌਟ, ਬ੍ਰੈਂਡਨ ਸੇਂਜੇਰੇ, ਲੇਰੋਏ ਚਿਵੌਲਾ, ਮਾਈਕਲ ਬਲਿਗਨੌਟ, ਸਿਮਬਾਰਾਸ਼ੇ ਮੁਡਜ਼ੇਨਗੇਰੇ, ਤਕੁਡਜ਼ਵਾ ਮਾਕੋਨੀ, ਟੇਟੇਂਡਾ ਚਿਮੁਗੋਰੋ, ਪਨਾਸ਼ੇ ਮਜ਼ਾਈ, ਵੈਬਸਟਰ ਮਧੀਧੀ