WFI ਨੇ ਵਿਨੇਸ਼ ਫੋਗਾਟ ‘ਤੇ 26 ਜੂਨ ਤੱਕ ਘਰੇਲੂ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ‘ਤੇ ਲਗਾਈ ਪਾਬੰਦੀ
ਨਵੀਂ ਦਿੱਲੀ: ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਨੇ ਸ਼ਨੀਵਾਰ ਨੂੰ ਵਿਨੇਸ਼ ਫੋਗਾਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ, ਜਿਸ ਵਿੱਚ ਉਨ੍ਹਾਂ 'ਤੇ ਅਨੁਸ਼ਾਸਨਹੀਣਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਗਾਇਆ ਗਿਆ। WFI ਦੇ ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਸੇਵਾਮੁਕਤੀ ਤੋਂ ਵਾਪਸੀ ਲਈ ਲਾਜ਼ਮੀ ਛੇ ਮਹੀਨੇ ਦਾ ਨੋਟਿਸ ਦੇਣ ਵਿੱਚ ਅਸਫਲ ਰਹਿਣ ਕਾਰਨ ਉਨ੍ਹਾਂ ਨੂੰ 26 ਜੂਨ 2026 ਤੱਕ ਘਰੇਲੂ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ।
15 ਪੰਨਿਆਂ ਦੇ ਨੋਟਿਸ ਵਿੱਚ WFI ਨੇ ਇਲਜ਼ਾਮ ਲਗਾਇਆ ਕਿ ਵਿਨੇਸ਼ ਦੇ ਵਿਵਹਾਰ ਨੇ ਦੇਸ਼ ਨੂੰ ਸ਼ਰਮਸਾਰ ਕੀਤਾ ਹੈ। ਭਾਰਤੀ ਕੁਸ਼ਤੀ ਦੀ ਛਵੀ ਨੂੰ ਖਰਾਬ ਕੀਤਾ ਹੈ, ਅਤੇ WFI ਸੰਵਿਧਾਨ, UWW ਅੰਤਰਰਾਸ਼ਟਰੀ ਕੁਸ਼ਤੀ ਨਿਯਮਾਂ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੇ ਉਪਬੰਧਾਂ ਦੀ ਉਲੰਘਣਾ ਕੀਤੀ ਹੈ।
ਫੈਡਰੇਸ਼ਨ ਨੇ ਉਸ ਤੋਂ ਚਾਰ ਮੁੱਖ ਇਲਜ਼ਾਮਾਂ 'ਤੇ ਸਪੱਸ਼ਟੀਕਰਨ ਮੰਗਿਆ ਹੈ, ਜਿਨ੍ਹਾਂ ਵਿੱਚ 2024 ਪੈਰਿਸ ਓਲੰਪਿਕ ਤੋਂ ਉਨ੍ਹਾਂ ਦੀ ਅਯੋਗਤਾ, ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਠਿਕਾਣਾ ਦੱਸਣ ਵਿੱਚ ਉਨ੍ਹਾਂ ਦੀ ਕਥ...








