Friday, October 30
Shadow

Tag: latest news

ਜ਼ਿਲ੍ਹਾ ਸੰਗਰੂਰ ਦੇ ਆਂਗਣਵਾੜੀ ਕੇਂਦਰਾਂ ਵਿੱਚ 6 ਮਹੀਨੇ ਦੇ ਬੱਚਿਆਂ ਲਈ ਅੰਨਪ੍ਰਾਸ਼ਨ ਦਿਵਸ ਮਨਾਇਆ

Punjab News
ਸੰਗਰੂਰ, 14 ਜਨਵਰੀ (000) - ਜ਼ਿਲ੍ਹਾ ਸੰਗਰੂਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਅੰਨਪ੍ਰਾਸ਼ਨ ਦਿਵਸ ਮਨਾਇਆ ਗਿਆ। ਇਸ ਦਿਨ 6 ਮਹੀਨੇ ਦੀ ਉਮਰ ਪੂਰੀ ਕਰ ਚੁੱਕੇ ਨੰਨ੍ਹੇ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਪਹਿਲੀ ਵਾਰ ਉਪਰਾਂਤ ਪੌਸ਼ਟਿਕ ਆਹਾਰ ਦੀ ਸ਼ੁਰੂਆਤ ਕਰਵਾਉਣ ਦੇ ਮਹੱਤਵ ਬਾਰੇ ਮਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਣੂ ਕਰਵਾਇਆ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਰਤਿੰਦਰ ਕੌਰ ਨੇ ਦੱਸਿਆ ਕਿ ਇਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਮਾਵਾਂ ਨੂੰ ਵਿਸਥਾਰ ਨਾਲ ਸਮਝਾਇਆ ਗਿਆ ਕਿ ਬੱਚੇ ਦੇ ਪਹਿਲੇ 1000 ਦਿਨ (ਗਰਭ ਅਵਸਥਾ ਤੋਂ 2 ਸਾਲ ਤੱਕ) ਉਸ ਦੀ ਸਰੀਰਕ, ਮਾਨਸਿਕ ਅਤੇ ਬੁੱਧੀਕ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਹੁੰਦੇ ਹਨ। 6 ਮਹੀਨੇ ਦੀ ਉਮਰ ਤੋਂ ਬਾਅਦ ਕੇਵਲ ਮਾਂ ਦਾ ਦੁੱਧ ਬੱਚੇ ਦੀਆਂ ਪੌਸ਼ਟਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫ਼ੀ ਨਹੀਂ ਰਹਿੰਦਾ, ਇਸ ਲਈ ਉਪਰਾਂਤ ਆਹਾਰ ਦੀ ਸ਼ੁਰੂਆਤ ਕਰਨੀ ਲਾਜ਼ਮੀ ਹੁੰਦੀ ਹੈ। ਆਂਗਣਵਾੜੀ ਕੇਂਦਰਾਂ ਵਿੱਚ ਮਾਵਾਂ ਨੂੰ ਘਰੇਲੂ ਤੌਰ ‘ਤੇ ਆਸਾਨੀ ਨਾਲ ਤਿਆਰ ਹੋ ਸਕਣ ਵਾਲੇ ਪੌਸ਼ਟਿਕ ਭੋਜਨ ਜਿਵੇਂ ਕਿ ਦਲੀਏ, ਸਬਜ਼ੀਆਂ ਵਾਲੀ ਖਿਚੜੀ, ਦ...

ਵਿਧਾਇਕ ਅਮਰਗੜ੍ਹ  ਪਿੰਡ ਰਾਣਵਾਂ ਦੇ ਅਗਾਂਹਵਧੂ ਕਿਸਾਨ ਹੁਸ਼ਿਆਰ ਸਿੰਘ ਰਾਣੂ ਦੇ ਖੇਤ ਪੁੱਜੇ

Punjab News
ਮਾਲੇਰਕੋਟਲਾ, 14 ਜਨਵਰੀ:-                ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਅੱਜ ਪਿੰਡ ਰਾਣਵਾਂ ਦੇ ਅਗਾਂਹਵਧੂ ਅਤੇ ਪ੍ਰਗਤੀਸੀਲ ਕਿਸਾਨ ਹੁਸ਼ਿਆਰ ਸਿੰਘ ਰਾਣੂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਸਾਨ ਵੱਲੋਂ ਫਸਲ ਵਿਭਿੰਨਤਾ ਅਪਣਾ ਕੇ ਉਗਾਈਆਂ ਗਈਆਂ ਵੱਖ-ਵੱਖ ਕਿਸਮਾਂ ਦੀਆਂ ਫਸਲਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਅਤੇ ਖੇਤੀ ਦੇ ਨਵੇਂ ਤਰੀਕਿਆਂ ਦੀ ਭਰਪੂਰ ਸਰਾਹਨਾ ਕੀਤੀ।      ਵਿਧਾਇਕ ਨੇ ਕਿਸਾਨ ਹੁਸ਼ਿਆਰ ਸਿੰਘ ਰਾਣੂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੇ ਤਜਰਬੇਬਾਜ਼ ਅਤੇ ਨਵੀਨ ਸੋਚ ਵਾਲੇ ਕਿਸਾਨ ਅੱਜ ਦੇ ਸਮੇਂ ਵਿੱਚ ਹੋਰ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਕਿਸਾਨ ਆਪਣੀ ਜ਼ਮੀਨ ਦੇ ਕੁਝ ਹਿੱਸੇ ‘ਤੇ&nb...

ਗਮਾਡਾ ਵੱਲੋਂ 5,460 ਕਰੋੜ ਰੁਪਏ ਦੀ ਕੀਮਤ ਵਾਲੀਆਂ 42 ਪ੍ਰਮੁੱਖ ਸਥਾਨਾਂ ਦੀ ਆਨਲਾਈਨ ਨਿਲਾਮੀ ਦੀ ਪੇਸ਼ਕਸ਼; ਸਾਲ 2026 ਦੀ ਪਹਿਲੀ ਮੈਗਾ ਨਿਲਾਮੀ 14 ਜਨਵਰੀ ਤੋਂ 11 ਫਰਵਰੀ ਤੱਕ: ਹਰਦੀਪ ਸਿੰਘ ਮੁੰਡੀਆਂ

Breaking News
ਚੰਡੀਗੜ੍ਹ, 14 ਜਨਵਰੀ 2026:=ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਤੇਜ਼ ਕਰਨ ਅਤੇ ਰੀਅਲ ਅਸਟੇਟ ਦੇ ਮੌਕਿਆਂ ਤੱਕ ਪਹੁੰਚ ਨੂੰ ਵਧਾਉਣ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਇੱਕ ਆਨਲਾਈਨ ਪ੍ਰਕਿਰਿਆ ਰਾਹੀਂ 5,460 ਕਰੋੜ ਰੁਪਏ ਦੀਆਂ 42 ਪ੍ਰਮੁੱਖ ਸਥਾਨਾਂ ਦੀ ਨਿਲਾਮੀ ਕਰੇਗੀ, ਪਹਿਲੀ ਮੈਗਾ ਨਿਲਾਮੀ 14 ਜਨਵਰੀ ਤੋਂ 11 ਫਰਵਰੀ, 2026 ਤੱਕ ਹੈ। ਆਨਲਾਈਨ ਨੀਲਾਮੀ ਲਈ ਪੇਸ਼ ਕੀਤਾ ਗਈਆਂ ਪ੍ਰਾਪਰਟੀਆਂ ਵਿਚ ਰਿਹਾਇਸ਼ੀ ਪਲਾਟ, ਐਸ.ਸੀ.ਓਜ਼, ਮਿਕਸਡ ਲੈਂਡ ਯੂਜ਼, ਗਰੂਪ ਹਾਊਸਿੰਗ, ਹਸਪਤਾਲ ਅਤੇ ਹੋਟਲ ਲਈ ਜ਼ਮੀਨ ਉਪਲੱਬਧ ਹੈ, ਜੋ ਭਗਵੰਤ ਮਾਨ ਸਰਕਾਰ ਦੀ ਜਾਇਦਾਦ ਦੀਆਂ ਕੀਮਤਾਂ ਨੂੰ ਤਰਕਸੰਗਤ ਬਣਾਉਣ, ਸਮੁੱਚੀ ਪਾਰਦਰਸ਼ਤਾ ਲਾਗੂ ਕਰਨ ਅਤੇ ਘਰ ਖਰੀਦਦਾਰਾਂ, ਉੱਦਮੀਆਂ ਅਤੇ ਸੰਸਥਾਗਤ ਨਿਵੇਸ਼ਕਾਂ ਦੁਆਰਾ ਵਿਆਪਕ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਨਿਵੇਸ਼ਕ-ਪੱਖੀ ਨੀਤੀਆਂ ਦਾ ਲਾਭ ਉਠਾਉਣ ਦੀ ਰਣਨੀਤੀ ਨੂੰ ਦਰਸਾਉਂਦੀ ਹੈ। ਪੰਜਾਬ ਦੇ ਮਕਾਨ ਉਸਾਰੀ ਅਤੇ ...
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਨੂੰ ਸਹੁੰ ਚੁਕਾਈ

ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਨੂੰ ਸਹੁੰ ਚੁਕਾਈ

Breaking News
ਚੰਡੀਗੜ੍ਹ, 14 ਜਨਵਰੀ 2026:- ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅੱਜ ਸਥਾਨਕ ਸਰਕਾਰਾਂ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਨਵ-ਨਿਯੁਕਤ ਮੈਂਬਰ ਰਵੀ ਕੁਮਾਰ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਰਵੀ ਕੁਮਾਰ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਉਹ ਆਪਣੀ ਯੋਗਤਾ, ਵਫ਼ਾਦਾਰੀ, ਲਗਨ ਅਤੇ ਸੁਹਿਰਦਤਾ ਨਾਲ ਆਪਣੇ ਕਰਤੱਵਾਂ ਦੀ ਪਾਲਣਾ ਕਰਨਗੇ। ਸਹੁੰ ਚੁੱਕ ਸਮਾਗਮ ਦੌਰਾਨ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਪਰਸਨ ਵਿਸ਼ਵਜੀਤ ਖੰਨਾ, ਬਿਜਲੀ ਵਿਭਾਗ ਦੇ ਸਕੱਤਰ ਬਸੰਤ ਗਰਗ ਆਈਏਐਸ, ਹੋਰ ਪਤਵੰਤੇ ਅਤੇ ਰਵੀ ਕੁਮਾਰ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ।...
ਪੰਜਾਬ ਸਰਕਾਰ ਵੱਲੋਂ 16 ਜਨਵਰੀ ਨੂੰ ਮੋਹਾਲੀ ਤੋਂ ਸੂਬਾ ਪੱਧਰੀ ਮੁਹਿੰਮ ‘ਸਾਡੇ ਬਜ਼ੁਰਗ, ਸਾਡਾ ਮਾਣ’ ਸ਼ੁਰੂ: ਡਾ. ਬਲਜੀਤ ਕੌਰ

ਪੰਜਾਬ ਸਰਕਾਰ ਵੱਲੋਂ 16 ਜਨਵਰੀ ਨੂੰ ਮੋਹਾਲੀ ਤੋਂ ਸੂਬਾ ਪੱਧਰੀ ਮੁਹਿੰਮ ‘ਸਾਡੇ ਬਜ਼ੁਰਗ, ਸਾਡਾ ਮਾਣ’ ਸ਼ੁਰੂ: ਡਾ. ਬਲਜੀਤ ਕੌਰ

Breaking News
ਚੰਡੀਗੜ੍ਹ, 14 ਜਨਵਰੀ 2026:- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ 16 ਜਨਵਰੀ, 2026 ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਤੋਂ 'ਸਾਡੇ ਬਜ਼ੁਰਗ, ਸਾਡਾ ਮਾਣ' ਰਾਜ ਪੱਧਰੀ ਮੁਹਿੰਮ ਦੀ ਰਸਮੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸਦਾ ਉਦੇਸ਼ ਬਿਰਧ ਨਾਗਰਿਕਾਂ ਦੀ ਭਲਾਈ, ਸੁਰੱਖਿਆ ਅਤੇ ਸਨਮਾਨਜਨਕ ਜੀਵਨ ਨੂੰ ਯਕੀਨੀ ਬਣਾਉਣਾ ਹੈ। ਜਨਤਕ ਹਿੱਤ ਵਿੱਚ ਅਗਾਊਂ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸੂਬੇ ਭਰ ਦੇ ਬਜ਼ੁਰਗ ਨਾਗਰਿਕਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਮੁਹਿੰਮ ਦੇ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਾਡੇ ਬਜ਼ੁਰਗ, ਸਾਡਾ ਮਾਣ ਮੁਹਿੰਮ ਦਾ ਮੁੱਖ ਉਦੇਸ਼ ਸੀਨੀਅਰ ਨਾਗਰਿਕਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ, ਕਾਨੂੰਨੀ ਜਾਗਰੂਕਤਾ ਅਤੇ ਸਰਕਾਰੀ ਭਲਾਈ ਸਕੀਮਾਂ ਨਾਲ ਜੋੜਨਾ ਹੈ ਤਾਂ ਜੋ ਉਹ ਇੱਕ ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਬਤੀਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਵਿੱਤੀ ਸਾਲ 2025-26 ਲਈ ਸੀਨੀਅਰ ਨਾਗਰਿਕਾਂ ਲ...
ਮਾਘੀ ਦੇ ਪਵਿੱਤਰ ਦਿਹਾੜੇ ਤੋ ਹਲਕੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਨਾਲ ਸੁਰੂ ਕੀਤੀ ਜਾਵੇਗੀ- ਹਰਜੋਤ ਸਿੰਘ ਬੈਂਸ

ਮਾਘੀ ਦੇ ਪਵਿੱਤਰ ਦਿਹਾੜੇ ਤੋ ਹਲਕੇ ਵਿਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਨਾਲ ਸੁਰੂ ਕੀਤੀ ਜਾਵੇਗੀ- ਹਰਜੋਤ ਸਿੰਘ ਬੈਂਸ

Local news
ਸ੍ਰੀ ਅਨੰਦਪੁਰ ਸਾਹਿਬ 14 ਜਨਵਰੀ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ ਮਾਘੀ ਦੇ ਪਾਵਨ ਤੇ ਪਵਿੱਤਰ ਦਿਹਾੜੇ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸਮੁੱਚੀ ਲੋਕਾਈ ਦੀ ਭਲਾਈ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ 40 ਮੁਕਤਿਆਂ ਦੀ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਮਾਘੀ ਦਾ ਦਿਹਾੜਾ ਸਿੱਖ ਇਤਿਹਾਸ ਵਿੱਚ ਅਤਿਅੰਤ ਮਹੱਤਵਪੂਰਨ ਹੈ।       ਸ.ਬੈਂਸ ਨੇ ਕਿਹਾ ਕਿ ਗੁਰੂ ਸਾਹਿਬਾਨ ਦੀ ਬਾਣੀ ਅਨੁਸਾਰ ਮਾਘ ਮਹੀਨੇ ਦੀ ਸ਼ੁਰੂਆਤ ਨਾਲ ਨਾਮ ਦੀ ਮਹਿਮਾ ਕਈ ਗੁਣਾ ਵੱਧ ਜਾਂਦੀ ਹੈ। ਉਨ੍ਹਾਂ ਨੇ ਸਾਰੀਆਂ ਸੰਗਤਾਂ ਨੂੰ ਮਾਘੀ ਅਤੇ ਮਕਰ ਸੰਕਰਾਂਤੀ ਦੀਆਂ ਲੱਖ-ਲੱਖ ਵਧਾਈਆਂ ਦਿੰਦਿਆਂ ਅਰਦਾਸ ਕੀਤੀ ਕਿ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀ ਕਿਰਪਾ ਸਾਰੇ ਪੰਜਾਬ, ਦੇਸ਼ ਅਤੇ ਦੁਨੀਆ ਉੱਤੇ ਬਣਾਈ ਰੱਖਣ। ਇਸ ਦੇ ਨਾਲ ਹੀ ਮਾਤਾ ਨੈਣਾ ਦੇਵੀ ਜੀ ਦ...
ਵਿਧਾਇਕ ਸ਼ੈਰੀ ਕਲਸੀ ਦੀ ਰਹਿਨੁਮਾਈ ਹੇਠ 269 ਲਾਭਪਾਤਰੀਆਂ ਨੂੰ ਕਰੀਬ 7 ਕਰੋੜ ਰੁਪਏ ਦੀ ਰਾਸ਼ੀ ਦੇ ਸਰਟੀਫਿਕੇਟ ਪੱਕੇ ਮਕਾਨ ਬਣਾਉਣ ਲਈ ਵੰਡੇ

ਵਿਧਾਇਕ ਸ਼ੈਰੀ ਕਲਸੀ ਦੀ ਰਹਿਨੁਮਾਈ ਹੇਠ 269 ਲਾਭਪਾਤਰੀਆਂ ਨੂੰ ਕਰੀਬ 7 ਕਰੋੜ ਰੁਪਏ ਦੀ ਰਾਸ਼ੀ ਦੇ ਸਰਟੀਫਿਕੇਟ ਪੱਕੇ ਮਕਾਨ ਬਣਾਉਣ ਲਈ ਵੰਡੇ

Local news
ਬਟਾਲਾ, 14 ਜਨਵਰੀ (   ) ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਬਟਾਲਾ ਹਲਕੇ ਅੰਦਰ ਜਿਥੇ ਸਰਬਪੱਖੀ ਵਿਕਾਸ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ, ਓਥੇ ਲੋੜਵੰਦ ਪਰਿਵਾਰਾਂ ਨੂੰ ਆਰਥਿਕ ਲਾਭ ਪੁਜਦਾ ਕਰਦਿਆਂ ਕੱਚੇ ਮਕਾਨਾਂ ਵਾਲੇ 269 ਲਾਭਪਾਤਰੀਆਂ ਨੂੰ ਕਰੀਬ 7 ਕਰੋੜ ਰੁਪਏ ਦੀ ਰਾਸ਼ੀ ਦੇ ਸਰਟੀਫਿਕੇਟ ਵੰਡੇ। ਇਸ ਸਬੰਧੀ ਕਰਵਾਏ ਸਮਾਗਮ ਵਿਚ ਮਾਨਿਕ ਮਹਿਤਾ, ਚੇਅਰਮੈਨ ਮਾਰਕਿਟ ਬਟਾਲਾ ਨੇ ਵਿਸ਼ੇਸ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਮਾਸਟਰ ਤਿਲਕ ਰਾਜ, ਭੁਪਿੰਦਰ ਸਿੰਘ ਅਤੇ ਪਾਰਟੀ ਦੇ ਵਲੰਟੀਅਰ ਆਦਿ ਹਾਜ਼ਰ ਹਨ। ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਮਾਨਿਕ ਮਹਿਤਾ ਨੇ ਦੱਸਿਆ ਕਿ ਵਿਧਾਇਕ ਸ਼ੈਰੀ ਕਲਸੀ 24 ਘੰਟੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਅਤੇ ਹਲਕੇ ਅੰਦਰ ਵਿਕਾਸ ਕੰਮਾਂ ਲਈ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕ ਸ਼ੈਰੀ ਕਲਸੀ ਜਦ ਹਲਕੇ ਤੋਂ ਬਾਹਰ ਹੁੰਦੇ ਤਾਂ ਉਨ੍ਹਾਂ ਦਾ ਧਿਆਨ ਮਗਰ ਲੋਕਾਂ ਵੱਲ ਹੀ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸਾਡੀ ਸਾਰੀ ਟੀਮ ਦੀ ਡਿਊਟੀ  ਲਗਾਈ ਸੀ ਕਿ ਲੋੜਵੰਦ ...
ਹੱਡੀਆਂ ‘ਚ ਦਰਦ ਹੋਵੇ ਜਾਂ ਖ਼ੂਨ ਦੀ ਘਾਟ, ਹਰ ਮਰਜ਼ ਦੀ ਦਵਾਈ ਹਨ ਸੱਤ ਤਰ੍ਹਾਂ ਦੀਆਂ ਰੋਟੀਆਂ, ਸੂਚੀ ਵੇਖ ਕੇ ਅੱਜ ਹੀ ਬਦਲੋ ਡਾਈਟ

ਹੱਡੀਆਂ ‘ਚ ਦਰਦ ਹੋਵੇ ਜਾਂ ਖ਼ੂਨ ਦੀ ਘਾਟ, ਹਰ ਮਰਜ਼ ਦੀ ਦਵਾਈ ਹਨ ਸੱਤ ਤਰ੍ਹਾਂ ਦੀਆਂ ਰੋਟੀਆਂ, ਸੂਚੀ ਵੇਖ ਕੇ ਅੱਜ ਹੀ ਬਦਲੋ ਡਾਈਟ

Health
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਰੋਟੀ ਭਾਰਤੀ ਖੁਰਾਕ ਦਾ ਇੱਕ ਜ਼ਰੂਰੀ ਹਿੱਸਾ ਹੈ। ਬਹੁਤ ਸਾਰੇ ਲੋਕ ਇਸ ਤੋਂ ਬਿਨਾਂ ਇਸਨੂੰ ਨਹੀਂ ਖਾ ਸਕਦੇ, ਪਰ ਰੋਟੀ ਨੂੰ ਸਿਰਫ਼ ਪੇਟ ਭਰਨ ਨਾਲੋਂ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਪੋਸ਼ਣ ਦਾ ਇੱਕ ਵਧੀਆ ਸਰੋਤ ਵੀ ਹੈ, ਜਿਸਨੂੰ ਲੋਕ ਅਕਸਰ ਘੱਟ ਸਮਝਦੇ ਹਨ। ਜਦੋਂ ਰੋਟੀ ਦੀ ਗੱਲ ਆਉਂਦੀ ਹੈ, ਤਾਂ ਕਣਕ ਹਮੇਸ਼ਾ ਇੱਕ ਪਸੰਦੀਦਾ ਰਹੀ ਹੈ। ਹਾਲਾਂਕਿ, ਕਣਕ ਤੋਂ ਇਲਾਵਾ ਹੋਰ ਵੀ ਕਈ ਕਿਸਮਾਂ ਦੀਆਂ ਰੋਟੀਆਂ ਹਨ, ਜਿਨ੍ਹਾਂ ਨੂੰ ਜਦੋਂ ਤੁਹਾਡੀ ਖੁਰਾਕ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਤਾਂ ਇਹ ਸ਼ਾਨਦਾਰ ਸਿਹਤ ਲਾਭ ਪ੍ਰਦਾਨ ਕਰਦੀਆਂ ਹਨ। ਡਾ. ਸਲੀਮ ਜ਼ੈਦੀ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਤੁਹਾਨੂੰ ਆਪਣੀ ਖੁਰਾਕ ਵਿੱਚ ਕਿਹੜੀਆਂ ਸੱਤ ਕਿਸਮਾਂ ਦੀਆਂ ਰੋਟੀਆਂ ਜ਼ਰੂਰ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਅਤੇ ਕਿਉਂ। ਕਣਕ ਦੀ ਰੋਟੀ ਫਾਈਬਰ ਅਤੇ ਬੀ ਵਿਟਾਮਿਨ ਨਾਲ ਭਰਪੂਰ, ਕਣਕ ਊਰਜਾ ਪ੍ਰਦਾਨ ਕਰਦੀ ਹੈ। ਹਾਲਾਂਕਿ, ਇਸਨੂੰ ਜ਼ਿਆਦਾ ਖਾਣ ਨਾਲ ਬਲੱਡ ਸ਼ੂਗਰ ਅਤੇ ਭਾਰ ਵਧ ਸਕਦਾ ਹੈ। ਇਸ ਲਈ, ਡਾ...

T20 World Cup 2026: ਪਾਕਿਸਤਾਨ ਨੇ ਖੜਕਾਇਆ ICC ਦਾ ਦਰਵਾਜ਼ਾ, ਬੰਗਲਾਦੇਸ਼ ਦੇ ਮੈਚਾਂ ਦੀ ਮੇਜ਼ਬਾਨੀ ਲਈ ਪੇਸ਼ ਕੀਤੀ ਦਾਅਵੇਦਾਰੀ

Sports
ਮੁਸਤਫਿਜ਼ੁਰ ਰਹਿਮਾਨ ਨੂੰ ਲੈ ਕੇ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਵਿਵਾਦ ਹੁਣ ਇੱਕ ਨਵੇਂ ਮੋੜ 'ਤੇ ਪਹੁੰਚ ਗਿਆ ਹੈ। ਖ਼ਬਰ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨਾਲ ਸੰਪਰਕ ਕੀਤਾ ਹੈ ਅਤੇ ਬੰਗਲਾਦੇਸ਼ ਦੇ ਟੀ20 ਵਿਸ਼ਵ ਕੱਪ 2026 ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਹੈ। ਸਪੋਰਟਸ ਡੈਸਕ, ਨਵੀਂ ਦਿੱਲੀ। ਮੁਸਤਫਿਜ਼ੁਰ ਰਹਿਮਾਨ ਨੂੰ ਲੈ ਕੇ ਭਾਰਤ ਅਤੇ ਬੰਗਲਾਦੇਸ਼ ਦੇ ਵਿਚਕਾਰ ਵਿਵਾਦ ਹੁਣ ਇੱਕ ਨਵੇਂ ਮੋੜ 'ਤੇ ਪਹੁੰਚ ਗਿਆ ਹੈ। ਖ਼ਬਰ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨਾਲ ਸੰਪਰਕ ਕੀਤਾ ਹੈ ਅਤੇ ਬੰਗਲਾਦੇਸ਼ ਦੇ ਟੀ20 ਵਿਸ਼ਵ ਕੱਪ 2026 ਦੇ ਮੈਚਾਂ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਕੀਤੀ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਨੇ ਸੁਰੱਖਿਆ ਕਾਰਨਾਂ ਅਤੇ 'ਰਾਸ਼ਟਰੀ ਅਪਮਾਨ' ਦਾ ਹਵਾਲਾ ਦਿੰਦੇ ਹੋਏ ਭਾਰਤ ਵਿੱਚ ਮੈਚ ਖੇਡਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਕੀ ਪਾਕਿਸਤਾਨ ਵਿੱਚ ਹੋਣਗੇ ਬੰਗਲਾਦੇਸ਼ ਦੇ T20 ਵਿਸ਼ਵ ਕੱਪ ਮੈਚ? ਦਰ...
ਚਿਰੰਜੀਵੀ ਦੀ ਮਚ ਅਵੇਟਿਡ ਫਿਲਮ ‘ਮਾਨਾ ਸ਼ੰਕਰ ਵਰਾਪ੍ਰਸਾਦ ਗਾਰੂ’ ਦੀ ਸਕ੍ਰੀਨਿੰਗ ਦੌਰਾਨ ਫੈਨ ਦੀ ਮੌਤ, ਸੋਗ ਵਿੱਚ ਬਦਲਿਆ ਜਸ਼ਨ ਦਾ ਮਾਹੌਲ 

ਚਿਰੰਜੀਵੀ ਦੀ ਮਚ ਅਵੇਟਿਡ ਫਿਲਮ ‘ਮਾਨਾ ਸ਼ੰਕਰ ਵਰਾਪ੍ਰਸਾਦ ਗਾਰੂ’ ਦੀ ਸਕ੍ਰੀਨਿੰਗ ਦੌਰਾਨ ਫੈਨ ਦੀ ਮੌਤ, ਸੋਗ ਵਿੱਚ ਬਦਲਿਆ ਜਸ਼ਨ ਦਾ ਮਾਹੌਲ 

Entertainment
ਦੱਖਣੀ ਸਿਨੇਮਾ ਦੇ ਮੇਗਾਸਟਾਰ ਚਿਰੰਜੀਵੀ ਦੀ ਮਚ ਅਵੇਟਿਡ ਫਿਲਮ ‘ਮਾਨਾ ਸ਼ੰਕਰ ਵਰਾਪ੍ਰਸਾਦ ਗਾਰੂ’ ਕੱਲ੍ਹ ਯਾਨੀ 12 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਇਸ ਫਿਲਮ ਨੂੰ ਲੈ ਕੇ ਫੈਨਜ਼ ਵਿੱਚ ਕਾਫ਼ੀ ਸਮੇਂ ਤੋਂ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ, ਜੋ ਰਿਲੀਜ਼ ਦੇ ਪਹਿਲੇ ਹੀ ਦਿਨ ਥੀਏਟਰਾਂ ਵਿੱਚ ਸਾਫ਼ ਨਜ਼ਰ ਆਇਆ। ਚਿਰੰਜੀਵੀ ਦੇ ਚਾਹੁਣ ਵਾਲੇ ਵੱਡੀ ਗਿਣਤੀ ਵਿੱਚ ਫਿਲਮ ਦੇਖਣ ਪਹੁੰਚੇ। ਪਰ ਇਹ ਖੁਸ਼ੀ ਦਾ ਮਾਹੌਲ ਉਸ ਸਮੇਂ ਸੋਗ ਵਿੱਚ ਬਦਲ ਗਿਆ, ਜਦੋਂ ਥੀਏਟਰ ਵਿੱਚ ਫਿਲਮ ਦੇਖ ਰਹੇ ਇੱਕ ਫੈਨ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨਾਲ ਫੈਨਜ਼ ਅਤੇ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਫੈਲ ਗਈ। ਖਣ ਭਾਰਤੀ ਸਿਨੇਮਾ ਦੇ ਮੇਗਾਸਟਾਰ ਚਿਰੰਜੀਵੀ ਦੀ ਬਹੁਤ ਉਡੀਕ ਕੀਤੀ ਜਾ ਰਹੀ ਫਿਲਮ ‘ਮਾਨਾ ਸ਼ੰਕਰ ਵਰਾਪ੍ਰਸਾਦ ਗਾਰੂ’ 12 ਜਨਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਫਿਲਮ ਦੇ ਪਹਿਲੇ ਹੀ ਦਿਨ ਚਿਰੰਜੀਵੀ ਦੇ ਫੈਨਜ਼ ਵੱਡੀ ਗਿਣਤੀ ਵਿੱਚ ਥੀਏਟਰਾਂ ਵੱਲ ਦੌੜ ਪਏ। ਹੈਦਰਾਬਾਦ ਦੇ ਸਿਨੇਮਾਘਰਾਂ ਵਿੱਚ ਫਿਲਮ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਵੇਖ...