ਹਰਿਆਣਾ ਰੋਡਵੇਜ਼ ਵਿੱਚ ਆਉਣਗੀਆਂ 1000 ਨਵੀਆਂ ਬੱਸਾਂ, 500 ਹੋਣਗੀਆਂ ਇਲੈਕਟ੍ਰਿਕ: ਟ੍ਰਾਂਸਪੋਰਟ ਮੰਤਰੀ ਅਨਿਲ ਵਿੱਜ
ਚੰਡੀਗੜ੍ਹ, 12 ਮਈ - ਹਰਿਆਣਾ ਦੇ ਟ੍ਰਾਂਸਪੋਰਟ ਮੰਤਰੀ ਸ੍ਰੀ ਅਨਿਲ ਵਿੱਜ ਨੇ ਕਿਹਾ ਕਿ ਰਾਜ ਟ੍ਰਾਂਸਪੋਰਟ ਵਿਭਾਗ ਜਲਦੀ ਹੀ 1000 ਨਵੀਆਂ ਬੱਸਾਂ ਦੀ ਖਰੀਦ ਕਰੇਗਾ, ਜਿਨ੍ਹਾਂ ਵਿੱਚ 500 ਇਲੈਕਟ੍ਰਿਕ ਬੱਸਾਂ ਅਤੇ 500 ਆਮ ਬੱਸਾਂ ਸ਼ਾਮਲ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਸੂਬੇ ਦੀ ਜਨਤਕ ਟ੍ਰਾਂਸਪੋਰਟ ਵਿਵਸਥਾ ਨੂੰ ਆਧੁਨਿਕ, ਸੁਰੱਖਿਅਤ, ਵਾਤਾਵਰਣ ਪੱਖੀ ਅਤੇ ਯਾਤਰੀ ਸਹੂਲਤਾਂ ਨਾਲ ਭਰਪੂਰ ਬਣਾਉਣਾ ਹੈ।
ਸ੍ਰੀ ਵਿੱਜ ਅੱਜ ਇੱਥੇ ਚੰਡੀਗੜ੍ਹ ਵਿੱਚ ਮੀਡੀਆ ਕਰਮੀਆਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।
ਉਨ੍ਹਾਂ ਦੱਸਿਆ ਕਿ ਟ੍ਰਾਂਸਪੋਰਟ ਵਿਭਾਗ ਦੀਆਂ ਸਾਰੀਆਂ ਬੱਸਾਂ ਵਿੱਚ ਅਤਿ-ਆਧੁਨਿਕ ਟ੍ਰੈਕਿੰਗ ਸਿਸਟਮ ਲਗਾਇਆ ਜਾਵੇਗਾ, ਜਿਸ ਨਾਲ ਬੱਸਾਂ ਦੀ ਰੀਅਲ ਟਾਈਮ ਮਾਨੀਟਰਿੰਗ ਸੰਭਵ ਹੋ ਸਕੇਗੀ। ਇਸ ਦੇ ਨਾਲ ਹੀ ਏਅਰਪੋਰਟ ਦੀ ਤਰਜ਼ 'ਤੇ ਬੱਸ ਅੱਡਿਆਂ 'ਤੇ ਡਿਜੀਟਲ ਡਿਸਪਲੇਅ ਬੋਰਡ ਲਗਾਏ ਜਾਣਗੇ, ਤਾਂ ਜੋ ਯਾਤਰੀਆਂ ਨੂੰ ਬੱਸਾਂ ਦੇ ਆਉਣ ਅਤੇ ਜਾਣ ਦੀ ਸਹੀ ਜਾਣਕਾਰੀ ਸਮੇਂ ਸਿਰ ...








