Friday, October 30
Shadow

Tag: hot news

ਪੰਜਾਬ ਸਖੀ ਸ਼ਕਤੀ ਮੇਲਾ ਸਫਲਤਾ ਪੂਰਵਕ ਸਮਾਪਤ ਹੋਇਆ

Punjab News
ਫ਼ਰੀਦਕੋਟ 16 ਜਨਵਰੀ (  )-ਪੰਜਾਬ ਸਰਕਾਰ ਦੇ ਯਤਨਾਂ ਸਦਕਾ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਪੰਜਾਬ ਸਖੀ ਸ਼ਕਤੀ ਮੇਲੇ ਦਾ ਆਯੋਜਨ  ਡਾ. ਹਰੀ ਸਿੰਘ ਸੇਵਕ ਸਕੂਲ ਆਫ਼ ਐਮੀਨੈਂਸ ਕੋਟਕਪੂਰਾ ਵਿਖੇ ਮਿਤੀ 16 ਜਨਵਰੀ 2026 ਤੋਂ ਲੈਕੇ 18 ਜਨਵਰੀ 2026 ਤੱਕ ਕੀਤਾ ਗਿਆ। ਇਸ ਮੇਲੇ ਦੀ ਅੱਜ ਸਫਲਤਾ ਪੂਰਵਕ ਹੋਈ ਸਮਾਪਤੀ ਤੇ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਨੇ ਤਿੰਨੇ ਦਿਨ ਮੇਲੇ ਦਾ ਆਨੰਦ ਮਾਣਿਆ । ਐਮ.ਐਲ.ਏ ਜੈਤੋ ਸ. ਅਮੋਲਕ ਸਿੰਘ ਨੇ ਮੇਲੇ ਵਿਚ ਅੱਜ ਮੁੱਖ  ਮਹਿਮਾਨ ਵਜੋਂ ਕੀਤੀ ਸ਼ਿਰਕਤ। ਇਸ ਮੌਕੇ ਸ. ਅਮੋਲਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਮਾਗਮ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਸਨ, ਜਿਸ ਸਦਕਾ ਪੰਜਾਬ ਸਖੀ ਸ਼ਕਤੀ ਮੇਲਾ ਆਪਣ ਸਿਖਰ ਤੇ ਪਹੁੰਚਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਹੱਥ ਕਲਾਕਾਰੀ, ਖਾਧ ਪਦਾਰਥ, ਘਰੇਲੂ ਵਰਤੋਂ ਦੀਆਂ ਵਸਤਾਂ, ਹੱਥ ਨਾਲ ਬਣੇ...

ਮੰਤਰੀ ਅਰੋੜਾ ਵੱਲੋਂ ਪੁਲਿਸ ਥਾਣਿਆਂ ਜਾਂ ਹੋਰ ਸਰਕਾਰੀ ਥਾਵਾਂ ’ਤੇ ਮੌਜੂਦ ਸਕ੍ਰੈਪਡ, ਲਾਵਾਰਿਸ ਅਤੇ ਜ਼ਬਤ ਕੀਤੇ ਵਾਹਨਾਂ ਨੂੰ ਸ਼ਹਿਰ ਤੋਂ ਬਾਹਰ ਨਿਰਧਾਰਤ ਯਾਰਡਾਂ ਵਿਖੇ ਤਬਦੀਲ ਕਰਨ ਦੇ ਨਿਰਦੇਸ਼

Breaking News, Chandigarh
ਚੰਡੀਗੜ੍ਹ 18 ਜਨਵਰੀ :-ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੁਲਿਸ ਥਾਣਿਆਂ ਅਤੇ ਸ਼ਹਿਰ ਦੀ ਹਦੂਦ ਅੰਦਰ ਪੈਂਦੀਆਂ ਹੋਰ ਸਰਕਾਰੀ ਜ਼ਮੀਨਾਂ ਵਿਖੇ ਮੌਜਦੂ ਸਾਰੇ ਸਕ੍ਰੈਪਡ, ਛੱਡੇ ਹੋਏ, ਲਾਵਾਰਿਸ ਅਤੇ ਜ਼ਬਤ ਕੀਤੇ ਵਾਹਨਾਂ ਨੂੰ ਯੋਜਨਾਬੱਧ ਢੰਗ ਨਾਲ ਹਟਾਉਣ ਅਤੇ ਸ਼ਹਿਰੀ ਖੇਤਰਾਂ ਤੋਂ ਬਾਹਰ ਨਿਰਧਾਰਤ ਯਾਰਡਾਂ ਵਿੱਚ ਤਬਦੀਲ ਕਰਨ ਲਈ  ਵਿਆਪਕ ਨਿਰਦੇਸ਼ ਜਾਰੀ ਕੀਤੇ ਹਨ। ਇਹ ਫੈਸਲਾਕੁੰਨ ਕਦਮ ਸਰਕਾਰ ਦੇ ਵਿਆਪਕ ਸ਼ਹਿਰੀ ਸ਼ਾਸਨ ਸੁਧਾਰਾਂ ਦਾ ਹਿੱਸਾ ਹੈ ਜਿਸਦਾ ਉਦੇਸ਼ ਲੋਕਾਂ ਦੀ ਸੁਰੱਖਿਆ, ਸੈਨੀਟੇਸ਼ਨ, ਟਰੈਫਿਕ ਪ੍ਰਬੰਧਨ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸੁਚੱਜੀ ਵਰਤੋਂ ਨੂੰ ਹੋਰ ਬਿਹਤਰ ਬਣਾਉਣਾ ਹੈ। *30 ਦਿਨਾਂ ਦੇ ਅੰਦਰ ਤਬਦੀਲ ਕੀਤੇ ਜਾਣਗੇ ਵਾਹਨ* ਮੰਤਰੀ ਨੇ ਦੱਸਿਆ ਕਿ ਪੁਲਿਸ ਥਾਣਿਆਂ, ਟ੍ਰੈਫਿਕ ਪੁਲਿਸ ਯਾਰਡਾਂ, ਨਗਰ ਪਾਲਿਕਾ ਦੀਆਂ ਜ਼ਮੀਨਾ ਅਤੇ ਸ਼ਹਿਰ ਦੀਆਂ ਸੜਕਾਂ ਦੇ ਨਾਲੋ-ਨਾਲ ਲੰਬੇ ਸਮੇਂ ਤੋਂ ਖੜ੍ਹੇ ਅਜਿਹੇ ਸਾਰੇ ਵਾਹਨਾਂ ਨੂੰ 30 ਦਿਨਾਂ ਦੇ ਅੰਦਰ ਸ਼ਹਿਰ ਦੀ ਹਦੂਦ ਤੋਂ ਬਾਹਰ ਸਥਿਤ ਵਾਹਨ ਯਾਰਡਾਂ ਵਿੱਚ ਪਹੁੰਚਾ ਦਿੱਤਾ ਜਾਵੇਗਾ। ਪੁਲਿ...

ਐਸ.ਸੀ. ਕਮਿਸ਼ਨ ਵਲੋਂ ਐਸ.ਪੀ.(ਡੀ) ਸ਼ਹੀਦ ਭਗਤ ਸਿੰਘ ਨਗਰ ਤਲਬ

Breaking News
ਚੰਡੀਗੜ੍ਹ 18 ਜਨਵਰੀ, -ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਕ ਮਾਮਲੇ ਵਿਚ ਕਾਰਵਾਈ ਨਾ ਕਰਨ 'ਤੇ ਸ਼ਹੀਦ ਭਗਤ ਸਿੰਘ ਨਗਰ ਐਸ.ਪੀ.(ਡੀ) ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਤਲਬ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ. ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ  ਕਮਿਸ਼ਨ ਨੂੰ ਸ੍ਰੀ ਧਰਮ ਚੰਦ ਪੁੱਤਰ ਕਰਤਾ ਰਾਮ ਪਿੰਡ ਝੂੰਗੀਆਂ ਤਹਿ. ਬਲਾਚੌਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਸ਼ਿਕਾਇਤ  ਪ੍ਰਾਪਤ ਹੋਈ ਸੀ ।  ਜਿਸ ਸਬੰਧੀ ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਤੋਂ ਪੜਤਾਲ 'ਕਰਵਾਕੇ ਰਿਪੋਰਟ ਮਿਤੀ 14-01-2026 ਨੂੰ ਕਮਿਸ਼ਨ ਕੋਲ ਭੇਜੀ ਪੇਸ਼ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਇਸ ਨਿਸ਼ਚਿਤ ਮਿਤੀ ਤੇ ਪੁਲਿਸ ਵਿਭਾਗ ਦਾ ਕੋਈ ਵੀ ਨੁਮਾਇੰਦਾ ਹਾਜਰ ਨਹੀਂ ਹੋਇਆ,  ਇਸ ਲਈ ਕਮਿਸ਼ਨ ਨੇ ਚਾਹਿਆ ਹੈ ਕਿ ਇਸ ਸ਼ਿਕਾਇਤ ਸਬੰਧੀ ਤੱਥ ਅਤੇ ਸੂਚਨਾ ਦੀ ਰਿਪੋਰਟ ਦੋ ਪੜਤਾਂ (ਇੱਕ ਅਸਲ ਅਤੇ ਇੱਕ ਫੋਟੋ ਕਾਪੀ) ਨਿਸਚਿਤ ਮਿਤੀ 20-01-2026 ਨੂੰ ਸ੍ਰੀ ਇਕਬਾਲ ਸਿੰਘ (ਐਸ.ਪੀ. (ਡੀ)) ਵੱਲੋਂ ਸਾਲ 2024 ਤੋਂ ਸਾਲ 2026 ਤੱਕ ਇਸ ਮਸਲੇ ਵਿੱਚ ਕੋਈ ਕਾਨੂੰਨ...

ਸਪੀਕਰ ਸੰਧਵਾਂ ਨੇ 50 ਵਿਦਿਆਰਥੀਆਂ ਦਾ ਗਰੁੱਪ ਜੈਪੁਰ ਲਈ ਰਵਾਨਾ ਕੀਤਾ

Local news
ਕੋਟਕਪੂਰਾ 18 ਜਨਵਰੀ  (  )-ਪੰਜਾਬ ਵਿਧਾਨ ਸਭਾ ਦੇ ਸਪੀਕਰ ਸ ਕੁਲਤਾਰ ਸਿੰਘ ਸੰਧਵਾਂ ਨੇ ਪ੍ਰੋਜੈਕਟ ਇਨੋਵੇਸ਼ਨ ਅਧੀਨ ਵਿਦਿਆਰਥੀਆ ਦੀ ਅੰਤਰਰਾਜੀ ਵਿਜਟ ਤਹਿਤ ਪੀ.ਐਮ ਸ਼੍ਰੀ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ ਦੇ 50 ਵਿਦਿਆਰਥੀਆਂ ਦਾ ਟੂਰ ਜੈਪੁਰ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਸ ਮੌਕੇ ਸ. ਸੰਧਵਾ ਨੇ ਦੱਸਿਆ ਕਿ ਸਰਕਾਰੀ ਸਕੂਲ ਦਾ ਟੂਰ ਜੋ ਕਿ ਜੈਪੁਰ ਜਾਵੇਗਾ, ਇਹ ਬੱਚਿਆਂ ਦਾ ਇੱਕ ਸੁਪਨਾ ਸੀ ਜੋ ਪੰਜਾਬ ਸਰਕਾਰ ਦੀ ਬਦੌਲਤ ਉਹ ਸੁਪਨਾ ਪੰਜ ਦਿਨ ਦਾ ਟੂਰ ਕਰਵਾ ਕੇ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਟੂਰ ਤਹਿਤ ਵਿਦਿਆਰਥੀਆਂ ਦੀ ਫੋਰ ਸਟਾਰ ਹੋਟਲਾਂ ਵਿੱਚ ਠਹਿਰ ਅਤੇ ਵਧੀਆ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੈਪੁਰ ਦੀਆਂ ਸਾਰੀਆਂ ਹੀ ਇਤਿਹਾਸਿਕ ਥਾਵਾਂ ਦੀ ਵਿਜਟ ਜਿਵੇਂ ਕਿ ਹਵਾ ਮਹਿਲ , ਬਾਏਲੋਜੀਕਲ ਪਾਰਕ ,ਜਲ ਮਹਿਲ ਦਾ ਟੂਰ ਕਰਵਾਇਆ ਜਾਵੇਗਾ।                  ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਜੇਸ਼ ਕੁਮਾਰ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਅਤੇ ਪੰਜਾਬ ਸਰਕਾਰ ਦੇ ਇਸ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਹਨ...

ਧੂਰੀ ਹਲਕੇ ਦੇ ਪਿੰਡ ਕੱਕੜਵਾਲ ‘ਚ 2.20 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ

Local news
ਧੂਰੀ, 18 ਜਨਵਰੀ:-ਧੂਰੀ ਹਲਕੇ ਦੇ ਪਿੰਡ ਕੱਕੜਵਾਲ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੰਦਿਆਂ ਲਗਭਗ 2.20 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿਕਾਸ ਪ੍ਰੋਜੈਕਟਾਂ ਦਾ ਉਦੇਸ਼ ਪਿੰਡ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਅਤੇ ਪਿੰਡ ਵਾਸੀਆਂ ਨੂੰ ਸਾਫ਼, ਸੁਚੱਜਾ ਅਤੇ ਸੁਰੱਖਿਅਤ ਵਾਤਾਵਰਣ ਪ੍ਰਦਾਨ ਕਰਨਾ ਹੈ। ਪਿੰਡ ਕੱਕੜਵਾਲ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਕੱਕੜਵਾਲ ਤੋਂ ਕਹੇਰੂ ਨੂੰ ਜੋੜਨ ਵਾਲੀ ਲਗਭਗ 2.20 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ 1.23 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਮੰਡੀ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸੜਕ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾ ਰਹੀ ਹੈ, ਜਿਸ ਨਾਲ ਆਵਾਜਾਈ ਆਸਾਨ ਹੋਵੇਗੀ ਅਤੇ ਆਲੇ-ਦੁਆਲੇ ਦੇ ਪਿੰਡਾਂ ਨਾਲ ਬਿਹਤਰ ਪਹੁੰਚ ਬਣੇਗੀ। ਸ. ਜਗਜੀਤ ਸਿੰਘ ਨੇ ਦੱਸਿਆ ਪਿੰਡ ਵਿੱਚ 16.50 ਲੱਖ ਰੁਪਏ ਨਾਲ ਸੀਵਰੇਜ ਪਾਈਪ ਲਾਈਨ ਪਾਉਣ ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ। ਇ...

  ਚਾਈਲਡ ਹੈਲਪਲਾਈਨ 1098 ‘ਤੇ ਪ੍ਰਾਪਤ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਵਿਸ਼ੇਸ਼ ਚੈਕਿੰਗ 

Local news
ਮਾਲੇਰਕੋਟਲਾ, 18 ਜਨਵਰੀ-            ਚਾਈਲਡ ਹੈਲਪਲਾਈਨ ਨੰਬਰ 1098 ‘ਤੇ ਪ੍ਰਾਪਤ ਸ਼ਿਕਾਇਤ ਦੇ ਅਨੁਸਾਰ ਜਾਮਾ ਮਸਜਿਦ ਨੇੜੇ ਭੀਖ ਮੰਗਦੇ ਬੱਚਿਆਂ ਦੀ ਜਾਣਕਾਰੀ ਮਿਲਣ ਉਪਰੰਤ ਜਿਲਾ ਬਾਲ ਸੁਰੱਖਿਆ ਅਫਸਰ ਹਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾ ਹੇਠ ਬੱਚਿਆਂ ਦੀ ਸੁਰੱਖਿਆ ਅਤੇ ਬਾਲ ਭਿੱਖਿਆ ਦੀ ਰੋਕਥਾਮ ਲਈ ਚਲਾਏ ਜਾ ਰਹੇ ਪ੍ਰੋਜੈਕਟ ਜੀਵਨਜੋਤ 2.0 ਤਹਿਤ ਵਿਸ਼ੇਸ਼ ਚੈਕਿੰਗ ਕੀਤੀ ਗਈ।           ਬਾਲ ਸੁਰੱਖਿਆ ਅਫਸਰ ਮੁਬੀਨ ਕੁਰੇਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਹਾ ਬਜ਼ਾਰ ਨੇੜੇ ਜਾਮਾ ਮਸਜਿਦ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਟੀਮ ਵੱਲੋਂ ਗਹਿਰਾਈ ਨਾਲ ਜਾਂਚ ਕੀਤੀ ਗਈ। ਚੈਕਿੰਗ ਦਾ ਮੁੱਖ ਉਦੇਸ਼ ਜਨਤਕ ਥਾਵਾਂ ‘ਤੇ ਬਾਲ ਭਿੱਖਿਆ ਦੀ ਸਥਿਤੀ ਦੀ ਜਾਂਚ ਕਰਨਾ ਅਤੇ ਬੱਚਿਆਂ ਨੂੰ ਭੀਖ ਮੰਗਣ ਵਰਗੀ ਸਮੱਸਿਆ ਤੋਂ ਬਚਾਉਣਾ ਸੀ।              ਇਸ ਚੈਕਿੰਗ ਦੌਰਾਨ ਲੋਹਾ ਬਜ਼ਾਰ, ਜਾਮਾ ਮਸਜਿਦ ਦੇ ਮੁੱਖ ਦਰਵਾਜ਼ਿਆਂ ਅਤੇ ਨੇੜਲੇ ਇਲਾਕਿਆਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ। ਇਸ ਦੌਰਾਨ ਟੀਮ ਵੱਲੋਂ ਮੌਕੇ ‘ਤੇ ...

ਪੰਜਾਬ ਸਰਕਾਰ ਸ਼ਰਧਾਂਲੂਆ ਦੀਆਂ ਕਰ ਰਹੀ ਮਨੋਕਾਮਨਾਵਾਂ ਪੂਰੀ —ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ

Local news
ਫਾਜਿਲ਼ਕਾ, 18 ਜਨਵਰੀ-ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭੇਜਣ ਦੀ ਮੁਹਿੰਮ ਜਾਰੀ ਹੈ। ਇੱਥੋ ਲਗਪਗ 45 ਸ਼ਰਧਾਲੂਆਂ ਨੂੰ ਲੈਕੇ ਪਿੰਡ ਨਵਾਂ ਸਲੇਮਸ਼ਾਹ ਤੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਰਾਮ ਤੀਰਥ ਮੰਦਰ, ਸ੍ਰੀ ਦੁਰਗਿਆਨਾ ਮੰਦਿਰ, ਵਾਹਗਾ ਬਾਰਡਰ ਲਈ ਰਵਾਨਾ ਹੋਈ ਹੈ। ਇਸ ਬੱਸ ਨੂੰ ਹਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਰਵਾਨਾ ਕੀਤਾ। ਇਸ ਮੌਕੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੀ ਭੇਂਟ ਕੀਤਾ ਗਿਆ|ਇਸ ਮੌਕੇ ਹਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਵੱਖ ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੈ। ਇਸ ਤਹਿਤ ਵੱਖ ਵੱਖ ਧਾਰਮਿਕ ਸਥਾਨਾਂ ਦੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਯਾਤਰਾ ਕਰਵਾਈ ਜਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਇਸ ਨਾਲ ਆਮ ਲੋਕਾਂ ਖਾਸ ਕਰਕੇ ਬਜ਼ੁਰਗਾਂ ਨੂੰ ਵੱਡੀ ਸਹੁਲਤ...

World Record Alert: 232 ਸਾਲ ਪੁਰਾਣਾ World ਰਿਕਾਰਡ ਟੁੱਟਿਆ… ਜਿੱਤ ਲਈ 40 ਦੌੜਾਂ ਦੀ ਲੋੜ, ਪਰ

Sports
ਨਵੀਂ ਦਿੱਲੀ- ਕਿਹਾ ਜਾਂਦਾ ਹੈ ਕਿ ਰਿਕਾਰਡ ਟੁੱਟਣ ਲਈ ਹੀ ਬਣਦੇ ਹਨ। 232 ਸਾਲਾਂ ਤੋਂ ਅਟੁੱਟ ਖੜ੍ਹਾ ਕ੍ਰਿਕਟ ਰਿਕਾਰਡ ਪਾਕਿਸਤਾਨੀ ਟੀਮ ਨੇ ਤੋੜ ਦਿੱਤਾ ਹੈ। ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਟੀਮ ਨੇ 40 ਦੌੜਾਂ ਦੇ ਸਕੋਰ ਦਾ ਸਫਲਤਾਪੂਰਵਕ ਬਚਾਅ ਕੀਤਾ ਹੈ। ਇਹ ਮੈਚ ਪਾਕਿਸਤਾਨ ਵਿੱਚ ਪੀਟੀਵੀ ਅਤੇ ਐਸਐਨਜੀਪੀਐਲ ਟੀਮਾਂ ਵਿਚਕਾਰ ਹੋਇਆ। ਐਸਐਨਜੀਪੀਐਲ ਟੀਮ ਨੂੰ ਮੈਚ ਜਿੱਤਣ ਲਈ 40 ਦੌੜਾਂ ਦੀ ਲੋੜ ਸੀ, ਪਰ ਪੂਰੀ ਟੀਮ ਸਿਰਫ਼ 37 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਈ। ਪੀਟੀਵੀ ਨੇ ਵਿਸ਼ਵ ਰਿਕਾਰਡ ਬਣਾਇਆ। ਕਦੇ ਵੀ ਕਿਸੇ ਟੀਮ ਨੇ ਇੰਨੇ ਘੱਟ ਸਕੋਰ ਦਾ ਬਚਾਅ ਨਹੀਂ ਕੀਤਾ ਸੀ। ਇਸ ਤੋਂ ਪਹਿਲਾਂ, 1794 ਵਿੱਚ, ਲਾਰਡਜ਼ ਵਿਖੇ ਓਲਡਫੀਲਡਜ਼ ਟੀਮ ਅਤੇ ਮੈਰੀਲੇਬੋਨ ਕ੍ਰਿਕਟ ਕਲੱਬ ਵਿਚਕਾਰ ਹੋਏ ਮੈਚ ਵਿੱਚ, ਟੀਮ 41 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 34 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਇਹ ਕ੍ਰਿਕਟ ਰਿਕਾਰਡ ਹੁਣ ਟੁੱਟ ਗਿਆ ਹੈ, ਅਤੇ ਪਾਕਿਸਤਾਨੀ ਟੀਮ ਨੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਪਾਕਿਸਤਾਨ ਟੀਵੀ (ਪੀਟੀਵੀ) ਨੇ ਪ੍ਰੈਜ਼ੀਡੈਂਟ ਟਰਾਫੀ ਵਿੱਚ ਪਹਿਲੀ ਸ਼੍ਰੇਣੀ ਕ੍...

“ਪਾਕਿਸਤਾਨ ਚਲੇ ਜਾਓ!” ਜਦੋਂ ਬਾਲ ਠਾਕਰੇ ਨੇ ਦਿਲੀਪ ਕੁਮਾਰ ਨੂੰ ਦਿੱਤੀ ਦੇਸ਼ ਛੱਡਣ ਦੀ ਸਲਾਹ

Entertainment
ਮੁੰਬਈ ਦੀ ਰਾਜਨੀਤੀ ਅਤੇ ਸਿਨੇਮਾ ਦੇ ਇਤਿਹਾਸ ਵਿੱਚ ਇੱਕ ਵਾਰ ਫਿਰ ਚਰਚਾ ਦਾ ਕੇਂਦਰ ਬਣੀ ਹੈ ਉਹ ਪੁਰਾਣੀ ਘਟਨਾ, ਜਦੋਂ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਨੇ ਦਿਗਗਜ ਅਦਾਕਾਰ ਦਿਲੀਪ ਕੁਮਾਰ ਨੂੰ “ਪਾਕਿਸਤਾਨ ਚਲੇ ਜਾਓ” ਕਹਿ ਕੇ ਦੇਸ਼ ਛੱਡਣ ਦੀ ਸਲਾਹ ਦਿੱਤੀ ਸੀ। ਇਹ ਮਾਮਲਾ ਉਸ ਸਮੇਂ ਉੱਠਿਆ ਸੀ, ਜਦੋਂ ਦਿਲੀਪ ਕੁਮਾਰ ਨੇ ਇੱਕ ਇੰਟਰਵਿਊ ਦੌਰਾਨ ਭਾਰਤ-ਪਾਕਿਸਤਾਨ ਸੰਬੰਧਾਂ ਬਾਰੇ ਆਪਣੀ ਰਾਇ ਜਾਹਰ ਕੀਤੀ ਸੀ, ਜਿਸਨੂੰ ਕੁਝ ਵਰਗਾਂ ਵੱਲੋਂ ਗਲਤ ਤਰੀਕੇ ਨਾਲ ਲਿਆ ਗਿਆ। ਦਿਲੀਪ ਕੁਮਾਰ, ਜਿਨ੍ਹਾਂ ਨੂੰ ਭਾਰਤੀ ਸਿਨੇਮਾ ਦਾ “ਟ੍ਰੈਜਡੀ ਕਿੰਗ” ਕਿਹਾ ਜਾਂਦਾ ਹੈ, ਨੇ ਆਪਣੀ ਪੂਰੀ ਜ਼ਿੰਦਗੀ ਭਾਰਤੀ ਫਿਲਮ ਉਦਯੋਗ ਨੂੰ ਸਮਰਪਿਤ ਕੀਤੀ। ਉਨ੍ਹਾਂ ਦੀ ਪਛਾਣ ਸਿਰਫ਼ ਇੱਕ ਮਹਾਨ ਅਦਾਕਾਰ ਤੱਕ ਸੀਮਿਤ ਨਹੀਂ ਰਹੀ, ਸਗੋਂ ਉਹ ਭਾਰਤ ਦੀ ਗੰਗਾ-ਜਮੁਨੀ ਤਹਜ਼ੀਬ ਦੇ ਪ੍ਰਤੀਕ ਵੀ ਮੰਨੇ ਜਾਂਦੇ ਰਹੇ। ਇਸ ਦੇ ਬਾਵਜੂਦ, ਉਨ੍ਹਾਂ ਦੇ ਬਿਆਨ ਨੂੰ ਲੈ ਕੇ ਉੱਠੇ ਵਿਵਾਦ ਨੇ ਰਾਜਨੀਤਕ ਰੰਗ ਅਖਤਿਆਰ ਕਰ ਲਿਆ। ਬਾਲ ਠਾਕਰੇ, ਜੋ ਆਪਣੇ ਤੀਖੇ ਬਿਆਨਾਂ ਅਤੇ ਆਕਰਮਕ ਰਾਜਨੀਤੀ ਲਈ ਜਾਣੇ ਜਾਂਦੇ ਸਨ, ਨੇ ਦਿਲੀਪ ਕੁਮਾਰ ਉੱਤੇ ਸਵਾਲ ਖ...

ਸਵੱਛ ਭਾਰਤ ਮਿਸ਼ਨ ਤਹਿਤ ਐਲਾਨੇ ਗਏ ਮਾਡਲ ਪਿੰਡਾਂ ਦੀ ਤਸਦੀਕ ਇੱਕ ਹਫ਼ਤੇ ਦੇ ਅੰਦਰ ਪੂਰੀ

Himachal
ਮੰਡੀ, 17 ਜਨਵਰੀ। ਡਿਪਟੀ ਕਮਿਸ਼ਨਰ ਮੰਡੀ ਅਪੂਰਵ ਦੇਵਗਨ ਦੀ ਪ੍ਰਧਾਨਗੀ ਹੇਠ ਅੱਜ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਇਹ ਮੀਟਿੰਗ ਡਿਪਟੀ ਕਮਿਸ਼ਨਰ ਦਫ਼ਤਰ ਦੇ ਵੀਸੀ ਰੂਮ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਵਿਕਾਸ ਬਲਾਕ ਅਫ਼ਸਰ ਵਰਚੁਅਲ ਤੌਰ 'ਤੇ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਿਰਦੇਸ਼ ਦਿੱਤੇ ਕਿ ਸਵੱਛ ਭਾਰਤ ਮਿਸ਼ਨ (ਪੇਂਡੂ) ਤਹਿਤ ਐਲਾਨੇ ਗਏ ਮਾਡਲ ਪਿੰਡਾਂ ਦੀ ਇੱਕ ਹਫ਼ਤੇ ਦੇ ਅੰਦਰ-ਅੰਦਰ ਤਸਦੀਕ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮਿਸ਼ਨ ਤਹਿਤ 520.90 ਲੱਖ ਰੁਪਏ ਦੀ ਮਨਜ਼ੂਰ ਸੀਮਾ ਦੇ ਮੁਕਾਬਲੇ 432.27 ਲੱਖ ਰੁਪਏ ਦੀ ਰਕਮ ਦੀ ਵਰਤੋਂ ਕੀਤੀ ਗਈ ਹੈ। ਸਮੀਖਿਆ ਮੀਟਿੰਗ ਵਿੱਚ ਮਨਰੇਗਾ ਦੀ ਪ੍ਰਗਤੀ 'ਤੇ ਚਰਚਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਜੂਦਾ ਵਿੱਤੀ ਸਾਲ 2025-26 ਵਿੱਚ ਜਨਵਰੀ ਤੱਕ 60.24 ਲੱਖ ਮੈਨ-ਡੇਅ ਦੇ ਟੀਚੇ ਦੇ ਮੁਕਾਬਲੇ 44.88 ਲੱਖ ਮੈਨ-ਡੇਅ ਪੈਦਾ ਕੀਤੇ ਗਏ ਹਨ। ਵਿੱਤੀ ਸਾਲ 2025-26 ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੇਂਡੂ) ਤਹਿਤ 1,379 ਘਰਾਂ ਦਾ ਟੀਚਾ ਰੱਖਿਆ ਗਿਆ ...