Wednesday, November 4
Shadow

Tag: hot news

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਸੰਗਰੂਰ ਪ੍ਰਸ਼ਾਸਨ ਤੇ ਪੁਲਿਸ ਦਾ ਸਾਂਝਾ ਹੰਭਲਾ

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਸੰਗਰੂਰ ਪ੍ਰਸ਼ਾਸਨ ਤੇ ਪੁਲਿਸ ਦਾ ਸਾਂਝਾ ਹੰਭਲਾ

Local news
ਸੰਗਰੂਰ, 28 ਅਪ੍ਰੈਲ: ਸੰਗਰੂਰ ਦੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਐਸ ਐਸ ਪੀ ਸਰਤਾਜ ਸਿੰਘ ਚਾਹਲ ਨੇ ਪੰਜਾਬ ਸਰਕਾਰ ਵੱਲੋਂ ਅਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾ ਕੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਮਿਲਜੁਲ ਕੇ ਹੰਭਲਾ ਮਾਰਨ ਦੀ ਲੋੜ ‘ਤੇ ਜ਼ੋਰ ਦਿੱਤਾ ਹੈ। ਅੱਜ ਇੱਥੇ ਜ਼ਿਲ੍ਹਾ ਅਧਿਕਾਰੀਆਂ ਨਾਲ ਇੱਕ ਜਾਇਜ਼ਾ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਲਿਆ ਅਹਿਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਤੇ ਵਾਰਡ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ ‘ਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਐਸ ਐਸ ਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਵੱਲੋਂ ਜਿੱਥੇ ਪ੍ਰਸ਼ਾਸਨ ਦੀ ਨਸ਼ਿਆਂ ਦੇ ਤਸਕਰਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਕੀਤੀਆਂ ਉਸਾਰੀਆਂ ਨੂੰ ਢਾਹੁਣ ਦੀ ਕਾਰਵਾਈ ਵਿੱ...
ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਅਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

Breaking News
ਚੰਡੀਗੜ੍ਹ, 28 ਅਪ੍ਰੈਲ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਨੀਦਰਲੈਂਡ-ਫਿਨਲੈਂਡ ਦੌਰੇ ਦਾ ਵਿਆਪਕ ਰਿਪੋਰਟ ਕਾਰਡ ਪੇਸ਼ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ, ਉਦਯੋਗ ਅਤੇ ਨਵੀਨਤਾ ਵਿੱਚ ਵਿਸ਼ਵ ਭਰ ਤੋਂ ਮਜ਼ਬੂਤ ਸਹਿਯੋਗ ਹਾਸਲ ਕੀਤਾ ਹੈ, ਜਿਸ ਨਾਲ ਕਿਸਾਨਾਂ, ਨੌਜਵਾਨਾਂ ਅਤੇ ਸੂਬੇ ਦੀ ਆਰਥਿਕਤਾ ਨੂੰ ਸਿੱਧਾ ਲਾਭ ਹੋਵੇਗਾ। ਜ਼ਾਇਕਾ ਕੰਪਨੀ ਦੇ 1300 ਕਰੋੜ ਰੁਪਏ ਦੇ ਨਿਵੇਸ਼, ਵਿਸ਼ਵ-ਵਿਆਪੀ ਕੰਪਨੀਆਂ ਦੀ ਦਿਲਚਸਪੀ ਅਤੇ ਕੇਉਕੇਨਹੌਫ ਤੋਂ ਫਿਨਲੈਂਡ ਤੱਕ ਉੱਨਤ ਖੇਤੀਬਾੜੀ-ਤਕਨੀਕੀ ਸਹਿਯੋਗ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਰਣਨੀਤਕ ਗੱਠਜੋੜ ਫਸਲੀ ਵਿਭਿੰਨਤਾ ਨੂੰ ਤੇਜ਼ ਕਰਨਗੇ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਪੰਜਾਬ ਨੂੰ ਨਵੀਨਤਾ, ਖੋਜ ਅਤੇ ਵਿਕਾਸ ਤੇ ਉੱਚ ਗੁਣਵੱਤਾ ਵਾਲੀ ਖੇਤੀ ਲਈ ਵਿਸ਼ਵ-ਵਿਆਪੀ ਕੇਂਦਰ ਵਜੋਂ ਮਜ਼ਬੂਤੀ ਨਾਲ ਸਥਾਪਤ ਕਰਨਗੇ। ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਹਿਲੇ ਦਿਨ ਨੀਦਰਲੈਂਡ ਵਿੱਚ ਭਾਰਤ ਦੇ ਸਫ਼ੀਰ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ 19 ...
ਜੂਨ 2026 ਤੱਕ ਸੂਬੇ ਦੀ 45000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕਾਰਜ ਹੋਵੇਗਾ ਮੁਕੰਮਲ: ਹਰਭਜਨ ਸਿੰਘ ਈ. ਟੀ. ਓ.

ਜੂਨ 2026 ਤੱਕ ਸੂਬੇ ਦੀ 45000 ਕਿਲੋਮੀਟਰ ਸੜਕਾਂ ਦਾ ਨਵੀਨੀਕਰਨ ਕਾਰਜ ਹੋਵੇਗਾ ਮੁਕੰਮਲ: ਹਰਭਜਨ ਸਿੰਘ ਈ. ਟੀ. ਓ.

Punjab News
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਪ੍ਰੈਲ:- ਲੋਕ ਨਿਰਮਾਣ ਮੰਤਰੀ ਪੰਜਾਬ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਸੁਵਖਤੇ ਲਾਂਡਰਾਂ -ਚੁੰਨੀ ਮਾਰਗ 'ਤੇ ਰਸਨਹੇੜੀ ਵਿਖੇ ਸਥਿਤ ਬੈਚ ਟਾਈਪ ਹੋਟ ਮਿਕਸ ਪਲਾਂਟ ਦਾ ਦੌਰਾ ਕੀਤਾ ਗਿਆ। ਮੰਤਰੀ ਜੀ ਨੇ ਇਸ ਦੌਰੇ ਦੌਰਾਨ ਪਲਾਂਟ ਦੀ ਕਾਰਗੁਜਾਰੀ ਵਧਾਉਣ ਅਤੇ ਗੁਣਵੰਤਾ ਦੇ ਮਿਆਰ ਨੂੰ ਸੁਨਿਸਚਤ ਕਰਨ ਦੇ ਮਕੈਨੀਜਮ ਬਾਰੇ ਪੁਛ ਪੜਤਾਲ ਕੀਤੀ। ਦੌਰੇ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿਚ 45000 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਤਹਿਤ ਪੂਰੇ ਸੂਬੇ ਵਿਚ ਸੜਕਾਂ ਦਾ ਨਵੀਨੀਕਰਨ ਦਾ ਕਾਰਜ ਜੰਗੀ ਪੱਧਰ 'ਤੇ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿਕਸਿੰਗ ਪਲਾਂਟ ਦੀ ਰੋਜ਼ਾਨਾ 800 ਟਨ ਦੇ ਕਰੀਬ ਸਮਰੱਥਾ ਹੈ ਇਹ ਵੀ ਦੱਸਿਆ ਗਿਆ ਕਿ ਇਕ ਕਿਲੋਮੀਟਰ ਪਲਾਨ ਰੋਡ(18 ਫੁੱਟੀ) ਉਤੇ 450 ਟਨ ਪ੍ਰੀਮਿਕਸ ਮਾਲ ਪੈਂਦਾ ਹੈ ਅਤੇ ਇਸ ਸਮੇਂ ਸੂਬੇ ਵਿੱਚ 100 ਦੇ ਕਰੀਬ ਹੋਟ ਮਿਕਸ ਪਲਾਂਟ ਆਪਣੀ ਪੂਰੀ ਸਮਰੱਥਾ ਅਨੁਸਾਰ ਕੰਮ ਕਰ ਰਹੇ ਹਨ।...
23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

23 ਮਾਲ ਅਧਿਕਾਰੀ ਪਦਉੱਨਤ ਕੀਤੇ, ਹਰਦੀਪ ਸਿੰਘ ਮੁੰਡੀਆਂ ਨੇ ਸੌਂਪੇ ਤਰੱਕੀ ਪੱਤਰ

Punjab News
*ਚੰਡੀਗੜ੍ਹ, 28 ਅਪ੍ਰੈਲ:*ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਸੰਖੇਪ ਸਮਾਗਮ ਦੌਰਾਨ ਮਾਲ ਵਿਭਾਗ ਦੇ 23 ਅਧਿਕਾਰੀਆਂ ਨੂੰ ਤਰੱਕੀ ਪੱਤਰ ਸੌਂਪੇ। ਪਦਉੱਨਤ ਹੋਏ ਅਧਿਕਾਰੀਆਂ ਨੂੰ ਵਧਾਈ ਦਿੰਦਿਆਂ ਮਾਲ ਮੰਤਰੀ ਨੇ ਕਿਹਾ ਕਿ ਇਨ੍ਹਾਂ ਤਰੱਕੀਆਂ ਨਾਲ ਸੂਬੇ ਵਿੱਚ ਮਾਲ ਪ੍ਰਸ਼ਾਸਨ ਨੂੰ ਹੋਰ ਮਜ਼ਬੂਤ ਕਰਨ ਵਿੱਚ ਇਨ੍ਹਾਂ ਅਧਿਕਾਰੀਆਂ ਵੱਲੋਂ ਲੰਮੇ ਸਮੇਂ ਤੋਂ ਪਾਏ ਗਏ ਯੋਗਦਾਨ ਨੂੰ ਮਾਨਤਾ ਮਿਲੀ ਹੈ। ਦੱਸ ਦੇਈਏ ਕਿ ਛੇ ਅਧਿਕਾਰੀਆਂ ਨੂੰ ਤਹਿਸੀਲਦਾਰ ਤੋਂ ਜ਼ਿਲ੍ਹਾ ਮਾਲ ਅਫ਼ਸਰ, ਅੱਠ ਅਧਿਕਾਰੀਆਂ ਨੂੰ ਨਾਇਬ ਤਹਿਸੀਲਦਾਰ ਤੋਂ ਤਹਿਸੀਲਦਾਰ ਅਤੇ ਨੌਂ ਅਧਿਕਾਰੀਆਂ ਨੂੰ ਕਾਨੂੰਨਗੋ ਤੋਂ ਨਾਇਬ ਤਹਿਸੀਲਦਾਰ ਵਜੋਂ ਪਦਉੱਨਤ ਕੀਤਾ ਗਿਆ ਹੈ। ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਮੁਲਾਜ਼ਮਾਂ ਨੂੰ ਨਿਰਧਾਰਤ ਸਮੇਂ ਅੰਦਰ ਪਦਉੱਨਤ ਕਰਨਾ ਯਕੀਨੀ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਤਰੱਕੀ ਪ੍ਰਕਿਰਿਆ ਪ੍ਰਸ਼ਾਸਨਿਕ ਪ੍ਰਣਾਲੀ ਨ...
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕੀਤੇ: ਹਰਦੀਪ ਸਿੰਘ ਮੁੰਡੀਆਂ

Breaking News
*ਚੰਡੀਗੜ੍ਹ, 28 ਅਪ੍ਰੈਲ:* ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਪ੍ਰਮੁੱਖ ਪਹਿਲਕਦਮੀ "ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ" ਦੇ ਦੋ ਪੜਾਵਾਂ ਅਧੀਨ ਹੁਣ ਤੱਕ 1.32 ਲੱਖ ਤੋਂ ਵੱਧ ਸ਼ਰਧਾਲੂ ਵੱਖ-ਵੱਖ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲ ਦਾ ਮੁੱਖ ਉਦੇਸ਼ ਸੂਬਾ ਵਾਸੀਆਂ ਲਈ ਮੁਫ਼ਤ ਧਾਰਮਿਕ ਯਾਤਰਾ ਦੀ ਸਹੂਲਤ ਪ੍ਰਦਾਨ ਕਰਨਾ ਅਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਸਬੰਧੀ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨਾ ਹੈ। ਇਸ ਸਮੇਂ ਚਲ ਰਹੇ ਦੂਜੇ ਪੜਾਅ ਦੀ ਜ਼ਿਲ੍ਹਾ-ਵਾਰ ਪ੍ਰਗਤੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ 27 ਅਪ੍ਰੈਲ, 2026 ਤੱਕ ਬਠਿੰਡਾ ਕਲੱਸਟਰ ਵਿੱਚੋਂ 1179 ਯਾਤਰਾਵਾਂ ਕੀਤੀਆਂ ਗਈਆਂ ਜਿਸ ਤਹਿਤ 46,030 ਸ਼ਰਧਾਲੂ ਦਰਸ਼ਨ ਕਰਨ ਗਏ। ਇਸੇ ਤਰ੍ਹਾਂ ਮੋਹਾਲੀ ਵਿੱਚੋਂ 533 ਯਾਤਰਾਵਾਂ ਰਾਹੀਂ 21,104 ਸ਼ਰਧਾਲੂਆਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਾਉਣ ਲਈ ਲਿਜਾਇਆ ਗਿਆ ਜਦਕਿ ਲੁਧਿਆਣਾ ਵਿੱਚੋਂ 596 ਯਾਤਰਾਵਾਂ ਕ...
ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

ਪਟਿਆਲਾ ਪੁਲਿਸ ਵੱਲੋਂ ਸਰਹੱਦ ਪਾਰ ਤੋਂ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ

Breaking News, Crime News
ਚੰਡੀਗੜ੍ਹ/ਪਟਿਆਲਾ, 28 ਅਪ੍ਰੈਲ: ਪਟਿਆਲਾ ਪੁਲਿਸ ਨੇ 12 ਘੰਟਿਆਂ ਦੇ ਅੰਦਰ ਹੀ ਸ਼ੰਭੂ ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾ ਲਈ ਹੈ। ਇਸ ਦੇ ਨਾਲ ਹੀ ਸਰਹੱਦ ਪਾਰੋਂ ਪਾਕਿਸਤਾਨ ਦੀ ਖੁਫੀਆਂ ਏਜੰਸੀ (ਆਈ ਐਸ ਆਈ) ਦੀ ਸ਼ਹਿ ‘ਤੇ ਚੱਲਣ ਵਾਲੇ ਅੱਤਵਾਦੀ ਮਡਿਉਲ ਦਾ ਪਰਦਾਫਾਸ ਕਰਕੇ ਭਾਰੀ ਮਾਤਰਾ ਵਿੱਚ ਜੰਗੀ ਅਸਲਾ ਐਮੋਨੀਸ਼ਨ ਬਰਾਮਦ ਕਰਦਿਆਂ ਅੱਤਵਾਦੀ ਮੌਡਿਉਲ ਦੇ 4 ਪੇਸ਼ੇਵਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਪਟਿਆਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਅੱਜ ਇੱਥੇ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਡੀਆਈਜੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸ਼ੰਭੂ ਅੰਬਾਲਾ ਰੇਲਵੇ ਮਾਰਗ ‘ਤੇ ਹੋਏ ਬੰਬ ਧਮਾਕੇ ਦੀ ਗੁੱਥੀ ਸੁਲਝਾਉਣ ਲਈ ਪਟਿਆਲਾ ਦੇ ਐਸ ਪੀ (ਸਥਾਨਕ) ਵੈਭਵ ਚੌਧਰੀ ਦੀ ਨਿਗਰਾਨੀ ਹੇਠ ਡੀ ਐਸ ਪੀ ਡੀ ਸੁਖਅਮ੍ਰਿੰਤ ਸਿੰਘ ਰੰਧਾਵਾ,  ਸੀਆਈਏ ਪਟਿਆਲਾ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਸੀਆਈਏ ...
IPL 2026 ‘ਚ ਹੁਣ ਤੱਕ ਪੰਜਾਬ ਕਿੰਗਜ਼ ਅਜੇਤੂ, ਰਾਜਸਥਾਨ ਲਗਾਉਣਾ ਚਾਹੇਗਾ ਜਿੱਤ ਉੱਤੇ ਰੋਕ

IPL 2026 ‘ਚ ਹੁਣ ਤੱਕ ਪੰਜਾਬ ਕਿੰਗਜ਼ ਅਜੇਤੂ, ਰਾਜਸਥਾਨ ਲਗਾਉਣਾ ਚਾਹੇਗਾ ਜਿੱਤ ਉੱਤੇ ਰੋਕ

Sports
ਮੁੱਲਾਂਪੁਰ(PTI): ਰਿਆਨ ਪਰਾਗ ਜੋ ਖੁਦ ਦੌੜਾਂ ਲਈ ਜੂਝ ਰਿਹਾ ਹੈ, ਉਨ੍ਹਾਂ ਨੂੰ ਮੰਗਲਵਾਰ ਨੂੰ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਵਿੱਚ ਬੇਮਿਸਾਲ ਪੰਜਾਬ ਕਿੰਗਜ਼ ਨੂੰ ਚੁਣੌਤੀ ਦੇਣ ਲਈ ਟੀਮ ਦੀ ਅਗਵਾਈ ਕਰਨੀ ਪਵੇਗੀ। ਪਿਛਲੇ ਸਾਲ ਸ਼ੁਰੂ ਹੋਏ ਸ਼੍ਰੇਅਸ ਅਈਅਰ-ਰਿਕੀ ਪੋਂਟਿੰਗ ਯੁੱਗ ਦੌਰਾਨ ਪੰਜਾਬ ਕਿੰਗਜ਼ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਜਿਸ ਨਾਲ ਇਹ ਟੀਮ ਟੂਰਨਾਮੈਂਟ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰਕੇ ਭਰੋਸੇਮੰਦ ਟੀਮਾਂ ਵਿੱਚੋਂ ਇੱਕ ਬਣ ਗਈ ਹੈ। ਖਿਡਾਰੀਆਂ ਅੰਦਰ ਅਜਿਹੇ ਗੁਣ ਵਿਕਸਿਤ ਕੀਤੇ ਗਏ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਭਾਲ ਸੀ। ਵਿਰਾਟ ਕੋਹਲੀ ਦੇ ਰਾਹ 'ਤੇ ਚੱਲ ਰਹੇ ਅਈਅਰ ਵਿਰਾਟ ਕੋਹਲੀ ਨੇ ਆਪਣੀ ਸ਼ਾਨਦਾਰ ਇਕਸਾਰਤਾ ਨਾਲ ਸਾਲਾਂ ਤੋਂ "ਚੇਜ਼-ਮਾਸਟਰ" ਦਾ ਖਿਤਾਬ ਆਪਣੇ ਨਾਮ ਕੀਤਾ ਸੀ ਅਤੇ ਹੁਣ ਅਈਅਰ ਵੀ ਇਸੇ ਰਾਹ 'ਤੇ ਚੱਲ ਰਹੇ ਹਨ। ਇੱਕ ਕਪਤਾਨ ਅਤੇ ਬੱਲੇਬਾਜ਼ ਦੇ ਤੌਰ 'ਤੇ ਉਨ੍ਹਾਂ ਨੇ ਦਬਾਅ ਹੇਠ ਸ਼ਲਾਘਾਯੋਗ ਸਬਰ ਦਿਖਾਇਆ ਹੈ, ਜਿਸ ਨਾਲ ਪੰਜਾਬ ਕਿੰਗਜ਼ ਨੂੰ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਅਜੇਤੂ ਰਹਿਣ ਵਿੱਚ ਮਦਦ ਮਿਲੀ ਹੈ। '265 ਦੌੜਾ...
ਆਖਿਰ ਭਾਰਤ ਵਿੱਚ ਕੱਚੇ ਆਂਡੇ ਖਾਣਾ ਸੁਰੱਖਿਅਤ ਕਿਉਂ ਨਹੀਂ ਹੈ? ਜਾਣੋ ਕੀ ਕਹਿੰਦੇ ਨੇ ਡਾਕਟਰ

ਆਖਿਰ ਭਾਰਤ ਵਿੱਚ ਕੱਚੇ ਆਂਡੇ ਖਾਣਾ ਸੁਰੱਖਿਅਤ ਕਿਉਂ ਨਹੀਂ ਹੈ? ਜਾਣੋ ਕੀ ਕਹਿੰਦੇ ਨੇ ਡਾਕਟਰ

Health
RAW EGGS SALMONELLA: ਬਹੁਤ ਸਾਰੇ ਭਾਰਤੀ ਘਰਾਂ ਵਿੱਚ ਆਂਡੇ ਨਾਸ਼ਤੇ ਦਾ ਇੱਕ ਜ਼ਰੂਰੀ ਹਿੱਸਾ ਹਨ, ਕਿਉਂਕਿ ਇਹ ਪ੍ਰੋਟੀਨ, ਸਿਹਤਮੰਦ ਚਰਬੀ, ਲੂਟੀਨ ਅਤੇ ਜ਼ੈਕਸਾਂਥਿਨ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਵਿੱਚ ਕੋਲੀਨ, ਸੇਲੇਨੀਅਮ, ਫੋਲੇਟ, ਆਇਰਨ ਅਤੇ ਬਾਇਓਟਿਨ ਵਰਗੇ ਖਣਿਜ ਅਤੇ ਬੀ12, ਏ, ਡੀ, ਈ ਅਤੇ ਕੇ ਵਰਗੇ ਵਿਟਾਮਿਨ ਵੀ ਹੁੰਦੇ ਹਨ। ਹਾਲਾਂਕਿ, ਬਹੁਤ ਸਾਰੇ ਲੋਕ ਪਕਾਏ ਹੋਏ ਆਂਡੇ ਖਾਣਾ ਪਸੰਦ ਕਰਦੇ ਹਨ, ਕੁਝ ਕੱਚੇ ਅੰਡਿਆਂ ਨੂੰ ਸਿਹਤਮੰਦ ਮੰਨਦੇ ਹਨ ਜਦਕਿ ਕੁਝ ਲੋਕ ਅੰਡਿਆਂ ਨੂੰ ਉਬਾਲ ਕੇ ਖਾਂਦੇ ਹਨ। ਹਰ ਕੋਈ ਜਾਣਦਾ ਹੈ ਕਿ ਕੱਚੇ ਆਂਡੇ ਖਾਣਾ ਖ਼ਤਰਨਾਕ ਹੈ। ਹਾਲਾਂਕਿ, ਜ਼ਿਆਦਾਤਰ ਜਿੰਮ ਜਾਣ ਵਾਲੇ ਅਤੇ ਫਿਟਨੈਸ ਪ੍ਰੇਮੀ ਅਜੇ ਵੀ ਕੱਚੇ ਆਂਡੇ ਖਾਂਦੇ ਹਨ। ਇਹ ਇੱਕ ਵੱਡੀ ਮਿੱਥ ਹੈ ਕਿ ਕੱਚੇ ਆਂਡੇ ਵਧੇਰੇ ਪ੍ਰੋਟੀਨ ਪ੍ਰਦਾਨ ਕਰਦੇ ਹਨ। ਕੱਚੇ ਜਾਂ ਘੱਟ ਪੱਕੇ ਹੋਏ ਆਂਡੇ ਖਾਣ ਨਾਲ ਗੰਭੀਰ ਫੂਡ ਪੋਇਜ਼ਨਿੰਗ ਦਾ ਖ਼ਤਰਾ ਹੁੰਦਾ ਹੈ, ਜਿਸ ਵਿੱਚ ਸਾਲਮੋਨੇਲਾ ਬੈਕਟੀਰੀਆ ਕਾਰਨ ਦਸਤ, ਬੁਖਾਰ ਅਤੇ ਪੇਟ ਵਿੱਚ ਕੜਵੱਲ ਹੋ ਸਕਦੀ ਹੈ। ਫਿਰ ਵੀ ਜਪਾਨ ਵਿੱਚ ਲੱਖਾਂ ਲੋਕ ਹਰ ...
‘ਧੁਰੰਦਰ 2’ ਤੋਂ ਬਾਅਦ ਦਿੱਲੀ ਸ਼ੋਅ ‘ਚ ਧਮਾਲ ਮਚਾਉਣ ਲਈ ਤਿਆਰ ਇਹ ਅਦਾਕਾਰ, ਜਾਣੋ ਕਦੋਂ ਸ਼ੁਰੂ ਹੋਵੇਗਾ ਇਹ ਪਲੇ?

‘ਧੁਰੰਦਰ 2’ ਤੋਂ ਬਾਅਦ ਦਿੱਲੀ ਸ਼ੋਅ ‘ਚ ਧਮਾਲ ਮਚਾਉਣ ਲਈ ਤਿਆਰ ਇਹ ਅਦਾਕਾਰ, ਜਾਣੋ ਕਦੋਂ ਸ਼ੁਰੂ ਹੋਵੇਗਾ ਇਹ ਪਲੇ?

Entertainment
ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਹਿੰਦੀ ਫਿਲਮਾਂ 'ਧੁਰੰਦਰ' ਅਤੇ 'ਧੁਰੰਦਰ 2' ਨਾਲ ਇੰਨੀ-ਦਿਨੀਂ ਚਰਚਾ ਦਾ ਕੇਂਦਰ-ਬਿੰਦੂ ਬਣੇ ਰਾਕੇਸ਼ ਬੇਦੀ ਹੁਣ ਦਿੱਲੀ ਵਿੱਚ ਅਗਲੇ ਮਹੀਨੇ ਹੋਣ ਜਾ ਰਹੇ ਆਪਣੇ ਇੱਕ ਵਿਸ਼ੇਸ਼ ਸ਼ੋਅ 'ਬੀਵੀ ਓ ਬੀਵੀ' ਦਾ ਹਿੱਸਾ ਬਣਨ ਜਾ ਰਹੇ ਹਨ। ਇਸ ਦੀ ਤਿਆਰੀ ਉਨ੍ਹਾਂ ਦੀ ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਮੁੰਬਈ ਦੀ ਰਹਿਨੁਮਾਈ ਹੇਠ ਵੱਡੇ ਪੱਧਰ 'ਤੇ ਮੰਚਨ ਹੋਣ ਜਾ ਰਹੇ ਇਸ ਪਲੇ ਦਾ ਲੇਖਣ ਅਤੇ ਨਿਰਦੇਸ਼ਨ ਰਾਕੇਸ਼ ਬੇਦੀ ਖੁਦ ਕਰਨਗੇ, ਜੋ ਪਹਿਲੀ ਵਾਰ ਦੇਸ਼ ਦੀ ਰਾਜਧਾਨੀ ਵਿੱਚ ਆਪਣੇ ਇਸ ਖਾਸ ਸ਼ੋਅ ਦੀ ਪੇਸ਼ਕਾਰੀ ਕਰਨ ਜਾ ਰਹੇ ਹਨ। 23 ਅਤੇ 24 ਮਈ ਨੂੰ ਦੋ ਰੋਜਾ ਲੜੀ ਅਧੀਨ ਐਨ.ਸੀ.ਯੂ.ਆਈ ਆਡੀਟੋਰੀਅਮ ਸਿਰੀ ਫੋਰਟ ਵਿਖੇ ਅਯੋਜਿਤ ਕੀਤੀ ਜਾ ਰਹੀ ਇਹ ਨਾਟ ਲੜੀ ਨੂੰ ਚਾਰ ਚੰਨ ਲਾਉਣ ਵਿੱਚ ਪੰਜਾਬ ਮੂਲ ਦੇ ਪੰਜਾਬੀ ਅਤੇ ਹਿੰਦੀ ਅਦਾਕਾਰ ਅਵਤਾਰ ਗਿੱਲ ਵੀ ਅਹਿਮ ਭੂਮਿਕਾ ਨਿਭਾਉਣਗੇ। ਇਨ੍ਹਾਂ ਤੋਂ ਇਲਾਵਾ, ਇਸ ਪਲੇ ਦੇ ਸਹਿਯੋਗੀ ਕਲਾਕਾਰਾਂ ਵਿੱਚ ਸੁਧਾ ਚੰਦਰਨ, ਸੁਲਭਾ ਆਰੀਆ, ਰਸ਼ਮੀ ਸ਼ਰਮਾ, ਮੰਜੂ ਸ਼ਰਮਾ, ਰਿਧਿਮਾ ਬੇਦੀ, ਰਾ...
ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਫੈਸਲਾ ਸੱਚਾਈ, ਸਵੈ-ਮਾਣ ਅਤੇ ਗਾਂਧੀਵਾਦੀ ਸਤਿਆਗ੍ਰਹਿ ‘ਤੇ ਅਧਾਰਤ ਹੈ, ਆਪ ਪੰਜਾਬ ਦੀ ਲੀਡਰਸ਼ਿਪ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ

ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਫੈਸਲਾ ਸੱਚਾਈ, ਸਵੈ-ਮਾਣ ਅਤੇ ਗਾਂਧੀਵਾਦੀ ਸਤਿਆਗ੍ਰਹਿ ‘ਤੇ ਅਧਾਰਤ ਹੈ, ਆਪ ਪੰਜਾਬ ਦੀ ਲੀਡਰਸ਼ਿਪ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ

Punjab Politics
ਚੰਡੀਗੜ੍ਹ, 27 ਅਪ੍ਰੈਲ 2026*- ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ ਵਿੱਚ ਪੇਸ਼ ਨਾ ਹੋਣ ਦੇ ਫੈਸਲੇ ਦਾ ਜ਼ੋਰਦਾਰ ਸਮਰਥਨ ਕੀਤਾ ਹੈ। ਪਾਰਟੀ ਨੇ ਇਸ ਨੂੰ ਸੱਚਾਈ, ਸਵੈ-ਮਾਣ ਅਤੇ ਗਾਂਧੀਵਾਦੀ ਸਤਿਆਗ੍ਰਹਿ ਦੇ ਫਲਸਫੇ ਵਿੱਚ ਰਚਿਆ ਹੋਇਆ ਇੱਕ ਸਿਧਾਂਤਕ ਕਦਮ ਕਰਾਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'X' 'ਤੇ ਲਿਖਿਆ, "ਅਰਵਿੰਦ ਕੇਜਰੀਵਾਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਨਸਾਫ਼ ਅਤੇ ਸਵੈ-ਮਾਣ ਲਈ ਇਨਸਾਨ ਨੂੰ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਜਦੋਂ ਨਿਆਂਪਾਲਿਕਾ ਦੀ ਨਿਰਪੱਖਤਾ 'ਤੇ ਸਵਾਲ ਉੱਠਦੇ ਹਨ, ਤਾਂ ਜਨਤਾ ਦਾ ਵਿਸ਼ਵਾਸ ਡੋਲ ਜਾਂਦਾ ਹੈ। ਅਸੀਂ ਸਾਰੇ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੇ ਹਾਂ।" ਇਸ ਦੌਰਾਨ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ, "ਜਦੋਂ ਨਿਆਂ 'ਤੇ ਸਿਆਸੀ ਪਰਛਾਵੇਂ ਪੈਂਦੇ ਹਨ, ਤਾਂ ਸੱਚ ਅਤੇ ਨਿਰਪੱਖਤਾ ਦੋਵਾਂ ਦਾ ਨੁਕਸਾਨ ਹੁੰਦਾ ਹੈ। ਭਾਜਪਾ ਅਤੇ ਇਸਦੇ ਵਿਚਾਰਧਾਰਕ ਤਾਣੇ-ਬਾਣੇ ਨਾਲ ਜੁੜੇ ਮਾਮਲ...