ਕਾਲੇ ਕੱਪੜੇ ਪਹਿਨ ਕੇ ਸਦਨ ਵਿੱਚ ਆਉਣ ਵਾਲੇ ਆਪਣੇ ਦਿਨ ਭੁੱਲ ਗਏ, ਪਰ ਜਨਤਾ ਇਨ੍ਹਾਂ ਦੇ ਕਾਲੇ ਕਾਰਨਾਮੇ ਨਹੀਂ ਭੁੱਲੀ – ਮੁੱਖ ਮੰਤਰੀ ਨਾਇਬ ਸਿੰਘ ਸੈਣੀ’
ਚੰਡੀਗੜ੍ਹ, 10 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਲੇ ਕੱਪੜੇ ਪਹਿਨ ਕੇ ਵਿਧਾਨ ਸਭਾ ਦੇ ਪਵਿੱਤਰ ਸਦਨ ਵਿੱਚ ਆਉਣ ਵਾਲੇ ਕਾਂਗਰਸ ਦੇ ਆਗੂ ਭਾਵੇਂ ਆਪਣੇ ਸ਼ਾਸਨਕਾਲ ਵਿੱਚ ਕੀਤੇ ਕਾਲੇ ਕਾਰਨਾਮੇ ਭੁੱਲ ਗਏ ਹੋਣ, ਪਰ ਜਨਤਾ ਇਨ੍ਹਾਂ ਦੇ ਐਲਾਨ ਅਤੇ ਅੱਤਿਆਚਾਰ ਨੂੰ ਨਹੀਂ ਭੁੱਲੀ ਹੈ। ਲੋਕਾਂ ਨੂੰ ਅੱਜ ਵੀ ਯਾਦ ਹੈ ਕਿ ਕਾਂਗਰਸ ਦੀਆਂ ਨੀਤੀਆਂ ਲੋਕ ਹਿੱਤ ਦੀ ਬਜਾਏ ਲੋਕਾਂ ਨੂੰ ਪ੍ਰਤਾੜਿਤ ਕਰਨ ਵਾਲੀਆਂ ਸਨ। ਗਰੀਬਾਂ ਨੂੰ ਯੋਜਨਾਵਾਂ ਦਾ ਲਾਭ ਲੈਣ ਲਈ ਦਫ਼ਤਰਾਂ ਦੇ ਚੱਕਰ ਕੱਟਣੇ ਪੈਂਦੇ ਸਨ, ਬਜ਼ੁਰਗ ਪੈਨਸ਼ਨ ਲਈ ਭਟਕਦੇ ਸਨ, ਲੋਕਾਂ ਨੂੰ ਗੈਸ ਸਿਲੰਡਰ ਲੈਣ ਲਈ ਚਾਰ-ਚਾਰ ਦਿਨ ਤੱਕ ਲਾਈਨਾਂ ਵਿੱਚ ਲੱਗਣਾ ਪੈਂਦਾ ਸੀ ਅਤੇ ਨੌਜਵਾਨਾਂ ਨੂੰ ਨੌਕਰੀਆਂ ਲਈ ਭ੍ਰਿਸ਼ਟ ਵਿਵਸਥਾ ਨਾਲ ਜੂਝਣਾ ਪੈਂਦਾ ਸੀ। ਪਰ ਪਿਛਲੇ 12 ਸਾਲਾਂ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਤੇ ਰਾਜ ਦੀਆਂ ਡਬਲ ਇੰਜਣ ਸਰਕਾਰਾਂ ਨੇ ਉਸ ਵਿਵਸਥਾ ਨੂੰ ਬਦਲ ਕੇ ਯੋਜਨਾਵਾਂ ਅਤੇ ਸੇਵਾਵਾਂ ਨੂੰ ਸਿੱਧਾ ਯੋਗ ਵਿਅਕਤੀ ਤੱਕ ਪਹੁੰਚਾਉਣ ਦਾ ਕੰਮ...








