ਸੁਣਨ ਦੀ ਸਮਰੱਥਾ ਮੁੜ ਬਹਾਲ ਕਰਨ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤੱਕ: ਸਮੇਂ ਸਿਰ ਈਐਨਟੀ ਇਲਾਜ ਹੁਣ ਪਹਿਲਾਂ ਨਾਲੋਂ ਵੀ ਵੱਧ ਮਹੱਤਵਪੂਰਨ ਤੇ ਕਾਰਗਰ
ਚੰਡੀਗੜ੍ਹ, 06 ਜੁਲਾਈ : ਈ.ਐਨ.ਟੀ. (ਕੰਨ, ਨੱਕ ਅਤੇ ਗਲੇ) ਦੇ ਮਾਹਿਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਕੰਨ ਦੇ ਇਨਫੈਕਸ਼ਨ ਕਾਰਨ ਚੰਗੀ ਤਰ੍ਹਾਂ ਨਾ ਸੁਣ ਸਕਣ ਵਾਲਾ ਬੱਚਾ, ਸਾਲਾਂ ਤੋਂ ਨੱਕ ਰਾਹੀਂ ਸਾਹ ਲੈਣ ਵਿੱਚ ਅਸਮਰੱਥ ਵਿਅਕਤੀ ਜਾਂ ਤੰਬਾਕੂ ਦੀ ਵਰਤੋਂ ਕਾਰਨ ਲੰਬੇ ਸਮੇਂ ਤੱਕ ਮੂੰਹ ਦੇ ਅਲਸਰ ਨੂੰ ਨਜ਼ਰਅੰਦਾਜ਼ ਕਰਨ ਵਾਲਾ ਵਿਅਕਤੀ —ਇਹ ਅਜਿਹੀਆਂ ਆਮ ਸਮੱਸਿਆਵਾਂ ਹਨ ਜਿਨ੍ਹਾਂ ਵਿੱਚ ਮਰੀਜ਼ ਅਕਸਰ ਇਲਾਜ ਕਰਵਾਉਣ ਵਿੱਚ ਦੇਰੀ ਕਰ ਦਿੰਦੇ ਹਨ। ਇਸ ਕਾਰਨ ਆਮ ਜਿਹੀ ਬੀਮਾਰੀ ਵੀ ਗੰਭੀਰ ਰੂਪ ਧਾਰ ਲੈਂਦੀ ਹੈ ਅਤੇ ਫਿਰ ਵੱਡੇ ਆਪਰੇਸ਼ਨ ਦੀ ਲੋੜ ਪੈਂਦੀ ਹੈ।
ਈ.ਐਨ.ਟੀ. ਸਬੰਧੀ ਬੀਮਾਰੀਆਂ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੇ ਇਨਫੈਕਸ਼ਨ, ਸੁਣਨ ਦੀ ਸਮਰੱਥਾ ਵਿੱਚ ਕਮੀ, ਸਾਇਨਸ ਦੀ ਬੀਮਾਰੀ ਤੋਂ ਲੈ ਕੇ ਮੂੰਹ ਅਤੇ ਜੀਭ ਦਾ ਕੈਂਸਰ ਸ਼ਾਮਲ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਬੀਮਾਰੀਆਂ ਦਾ ਪ੍ਰਭਾਵਸ਼ਾਲੀ ਇਲਾਜ ਸੰਭਵ ਹੈ, ਪਰ ਡਾਕਟਰਾਂ ਦਾ ਮੰਨਣਾ ਹੈ ਕਿ ਸਮੇਂ ਸਿਰ ਬੀਮਾਰੀ ਦੀ ਪਛਾਣ ਹੋਣ ਨਾਲ ਸਥਾਈ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ...








