ਮੁੜ ਵਿਵਾਦਾਂ ‘ਚ ਕਰਨ ਔਜਲਾ ਦਾ ਕੰਸਰਟ: ਚੰਡੀਗੜ੍ਹ ਤੋਂ ਹੋਈ ਸ਼ਿਕਾਇਤ, ਪੁਣੇ ਵਿੱਚ ਨੋਟਿਸ ਜਾਰੀ
ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਦੇ ਅੱਜ (3 ਮਾਰਚ 2026) ਨੂੰ ਮਹਾਲਕਸ਼ਮੀ ਲਾਅਨਜ਼, ਖਰੜੀ (ਲੋਹੇਗਾਂਵ ਖੇਤਰ), ਪੁਣੇ ਵਿੱਚ ਹੋਣ ਵਾਲੇ 'P-Pop Culture India Tour 2026 - Holi Edition' ਕੰਸਰਟ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਚੰਡੀਗੜ੍ਹ ਨਿਵਾਸੀ ਡਾ. ਪੰਡਿਤਰਾਓ ਧਰੇਨਵਰ ਨੇ ਇਸ ਈਵੈਂਟ ਵਿੱਚ ਕਰਨ ਔਜਲਾ ਨੂੰ ਨਸ਼ੇ, ਸ਼ਰਾਬ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਗਾਉਣ ਤੋਂ ਰੋਕਣ ਦੀ ਮੰਗ ਕਰਦੇ ਹੋਏ ਇੱਕ ਲਿਖ਼ਤੀ ਸ਼ਿਕਾਇਤ ਦਰਜ ਕਰਵਾਈ ਸੀ।
ਡਾ. ਧਰੇਨਵਰ ਨੇ ਕੀਤੀ ਸ਼ਿਕਾਇਤ
ਇਸ ਸ਼ਿਕਾਇਤ ਦੇ ਅਧਾਰ 'ਤੇ ਜ਼ਿਲ੍ਹਾ ਮਹਿਲਾ ਤੇ ਬਾਲ ਵਿਕਾਸ ਅਧਿਕਾਰੀ, ਪੁਣੇ ਨੇ ਲੋਹੇਗਾਂਵ ਪੁਲਿਸ ਸਟੇਸ਼ਨ ਨੂੰ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ ਡਾ. ਧਰੇਨਵਰ ਦੇ 25 ਫਰਵਰੀ 2026 ਵਾਲੇ ਪੱਤਰ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੰਸਰਟ ਵਿੱਚ ਬੱਚਿਆਂ ਲਈ ਅਣਉਚਿਤ ਸਮੱਗਰੀ (ਜਿਵੇਂ ਕਿ ਔਰਤਾਂ ਲਈ ਅਪਮਾਨਜਨਕ ਭਾਸ਼ਾ, ਨਸ਼ੇ ਅਤੇ ਹਥਿਆਰਾਂ ਦੀ ਸ਼ਾਨ) ਵਾਲੇ ਗੀਤਾਂ ਨੂੰ ਰੋਕਣ ਲਈ ਉਚਿਤ ਕਾਰਵਾਈ ਕੀਤੀ ਜਾਵੇ। ਇਹ ਨੋਟਿਸ 2 ਮਾਰਚ 2026 ਨੂੰ ਜਾਰੀ ਕੀਤਾ ਗਿਆ ਸੀ ...








