Tuesday, April 21
Shadow

ਟੈਲੀਫਿਲਮ (ਸ਼ਾਮਲਾਟ ਦੀ ਟਾਹਲੀ) ਦੀ ਸ਼ੂਟਿੰਗ ਰਿਪੋਰਟ

ਜੈਤੇ ਦੇ ਨੇੜਲੇ ਪਿੰਡਾਂ ਵਿੱਚ ਚੱਲ ਰਹੀ ਟੈਲੀ ਫਿਲਮ ਦੀ ਸ਼ੂਟਿੰਗ ਦੇਖਣ ਦਾ ਮੌਕਾ ਮਿਲਿਆ। ਇੱਥੇ ਗੱਲਬਾਤ ਦੌਰਾਨ ਪਤਾ ਲੱਗਿਆ ਕਿ ਇਹ ਟੈਲੀਫਿਲਮ ਸਵ: ਨਾਟਕਕਾਰ ਸ੍ਰ. ਬਲਰਾਜ ਮਾਨ ਦੁਆਰਾ ਲਿਖਿਆ ਨਾਟਕ ਸ਼ਾਮਲਾਟ ਦੀ ਟਾਹਲੀ ਦੇ ਅਧਾਰਤ ਬਣ ਰਹੀ ਹੈ। ਡਾਇਰੈਕਟਰ ਜਗਤਾਰ ਮਾਨ ਤੋਂ ਪਤਾ ਲੱਗਿਆ ਕਿ ਇਹ ਕਹਾਣੀ ਇੱਕ ਵਿਧਵਾ ਔਰਤ ਦੀ ਹੈ  ਜੋ ਕਿ ਇੱਕ ਪਰਵਾਸੀ ਹੋਣ ਕਰਕੇ ਸ਼ੜਕਾਂ ਤੇ ਲੇਬਰ ਦਾ ਕੰਮ ਕਰਨ ਆਈ ਸੀ ਤੇ ਉੱਥੇ ਮੇਲਾ ਸਿੰਘ ਨਾਂ ਦੇ ਮੁੰਡੇ ਨਾਲ ਪਿਆਰ ਹੋਣ ਤੇ ਵਿਆਹੀ ਜਾਂਦੀ ਹੈ ਅਤੇ ਅੱਤਵਾਦ ਦੇ ਦੌਰ ਵਿੱਚ ਅੱਤਵਾਦੀ ਪਿੰਡ ਦੇ ਕਰੱਪਟ ਸਰਪੰਚ ਨੂੰ ਮਾਰਨ ਦੇ ਭੁਲੇਖੇ ਮੇਲਾ ਸਿੰਘ ਜੋ ਕਿ ਪਾਰਸੀ ਔਰਤ ਪਾਸ਼ੋ ਦੇ ਘਰਵਾਲੇ ਨੂੰ ਮਾਰ ਜਾਂਦੇ ਹਨ ਜਿਸਦੇ ਦੋ ਬੱਚੇ ਵੀ ਹਨ। ਵਿਧਵਾ ਪਾਸ਼ੋ ਸਮਾਜ ਚ ਪਿੰਡ ਦੇ ਧਨਾਡਾਂ ਅਤੇ ਉਸਦੇ ਦਿਉਰ ਵੱਲੋਂ ਸੈਕਸ ਟੌਰਚਰ ਦਾ ਸਾਹਮਣਾ ਕਰਦੀ ਹੋਈ ਆਪਣੀ ਜਿੱਤ ਪ੍ਰਾਪਤ ਕਰਦੀ ਹੈ ਜਿਸ ਵਿੱਚ ਉੱਘੇ ਕਲਾਕਾਰ ਆਪਣੀ ਕਲਾ ਰਾਹੀਂ ਕਾਫੀ ਵਧੀਆ ਰੰਗ ਬੰਨ ਰਹੇ ਹਨ। ਮੁੱਖ ਕਲਾਕਾਰਾਂ ਵਿਚੋਂ ਕੁਲਦੀਪ ਨਿਆਮੀ, ਸੁਖਦੇਵ ਬਰਨਾਲਾ, ਜੋਨ ਮਸੀਹ, ਮਿੰਟੂ ਮਲਵਾਈ, ਖੁਸ਼ਪ੍ਰੀਤ ਕੌਰ, ਜਸਪ੍ਰੀਤ ਕੌਰ ਜੱਸੀ, ਜਗਤਾਰ ਮਾਨ, ਮਹਿੰਦਰ ਕੌਰ, ਸੁਖਪਾਲ ਕੌਰ, ਇੰਦਰ ਮਾਣਕੋ, ਨਵਜੋਤ ਨਵੀ, ਹਰਬੰਸ ਮਾਨਸਾ ਆਦਿ ਕਲਾਕਾਰਾਂ ਨੇ ਹੂਬ-ਹੂ ਕਿਰਦਾਰਾਂ ਨੂੰ ਜੀਵਿਆ। ਕੈਮਰਾਮੈਨ ਸਿੰਗ ਬੀ ਵਿਸ਼ਨੰਦੀ ਵਾਲਾ, ਲਾਇਨ ਪ੍ਰਡਿਊਸਰ ਮੰਗਲ ਮੱਤਾ, ਜਲੰਧਰ ਮੱਤਾ, ਪ੍ਰਡਿਊਸਰ ਰਾਜਵੰਤ ਸਿੰਘ ਮੁਹਾਲੀ ਹੋਰਾਂ ਨੇ ਆਪਣੀ ਜੁੰਮੇਵਾਰੀ ਨਿਭਾਉਂਦੇ ਹੋਏ ਇਸ ਟੈਲੀਫਿਲਮ ਸ਼ਾਮਲਾਟ ਦੀ ਟਾਹਲੀ ਨੂੰ ਪੂਰਾ ਕਰਦੇ ਹੋਏ ਨਜਰ ਆਏ।