
Ind vs Eng U19 World Cup 2026 Final: ਭਾਰਤ ਨੇ U19 World Cup 2026 Final ਵਿੱਚ ਇੰਗਲੈਂਡ ਨੂੰ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਵੈਭਵ ਸੂਰਿਆਵੰਸ਼ੀ ਦੇ 175 ਦੌੜਾਂ ਦੀ ਬਦੌਲਤ 9 ਵਿਕਟਾਂ ਦੇ ਨੁਕਸਾਨ ‘ਤੇ 411 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ 412 ਦੌੜਾਂ ਦਾ ਟੀਚਾ ਦਿੱਤਾ ਸੀ। ਚਾਰ ਸਾਲ ਪਹਿਲਾਂ, ਭਾਰਤ ਅਤੇ ਇੰਗਲੈਂਡ ਨੇ ਇਸ ਵਿਸ਼ਵ ਕੱਪ ਦੇ ਫਾਈਨਲ ਵਿੱਚ ਵੀ ਹਿੱਸਾ ਲਿਆ ਸੀ। ਭਾਰਤ ਨੇ 2022 ਵਿੱਚ ਉਹ ਫਾਈਨਲ ਜਿੱਤਿਆ ਸੀ ਜਿਸ ਨਾਲ ਉਸ ਨੇ ਆਪਣਾ ਪੰਜਵਾਂ ਖਿਤਾਬ ਜਿੱਤਿਆ ਸੀ। ਹੁਣ 2026 ਵਿੱਚ ਭਾਰਤ ਨੇ ਇੰਗਲੈਂਡ ਨੂੰ ਹਰ ਕੇ 6ਵੀਂ ਵਾਰ ਖਿਤਾਬ ਆਪਣੇ ਨਾਮ ਕਰ ਲਿਆ ਹੈ।
ਭਾਰਤੀ ਟੀਮ ਹੁਣ ਤੱਕ ਸਭ ਤੋਂ ਵੱਧ ਵਾਰ ਅੰਡਰ-19 ਵਿਸ਼ਵ ਕੱਪ ਖੇਡ ਚੁੱਕੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2000, 2008, 2012, 2018 ਅਤੇ 2022 ਵਿੱਚ ਟਰਾਫੀ ਜਿੱਤੀ ਹੈ। ਇੰਗਲੈਂਡ ਨੇ ਪਹਿਲੀ ਅਤੇ ਆਖਰੀ ਵਾਰ 1998 ਵਿੱਚ ਖਿਤਾਬ ਜਿੱਤਿਆ ਸੀ।
ਟੀਮ ਇੰਡੀਆ ਦੇ ਨੌਜਵਾਨ ਓਪਨਿੰਗ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਆਈਸੀਸੀ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿੱਚ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਨਸਨੀ ਮਚਾ ਦਿੱਤੀ। ਸੂਰਿਆਵੰਸ਼ੀ ਨੇ ਫਾਈਨਲ ਵਿੱਚ ਟੀਮ ਇੰਡੀਆ ਲਈ 80 ਗੇਂਦਾਂ ਵਿੱਚ 175 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਵੈਭਵ ਨੇ 15 ਚੌਕੇ ਅਤੇ ਇੰਨੇ ਹੀ ਛੱਕੇ ਲਗਾਏ। ਇਹ ਪਾਰੀ ਯੂਥ ਵਨਡੇ ਵਿੱਚ ਸਭ ਤੋਂ ਵੱਧ ਬਣ ਗਈ ਹੈ। ਆਈਸੀਸੀ ਈਵੈਂਟ ਦੇ ਫਾਈਨਲ ਵਿੱਚ ਵੈਭਵ ਦੀ ਪਾਰੀ ਦੀ ਤੁਲਨਾ ਹੁਣ ਭਾਰਤ ਦੇ ਮਹਾਨ ਕ੍ਰਿਕਟਰ ਕਪਿਲ ਦੇਵ ਨਾਲ ਕੀਤੀ ਜਾ ਰਹੀ ਹੈ।