Sunday, September 13
Shadow

ਨਵਾਂ ਰਿਕਾਰਡ ਬਣਾਉਣ ਲਈ ਤਿਆਰ ਨਿਰਦੇਸ਼ਕ ਸਮੀਪ ਕੰਗ, ਲਗਾਤਾਰ 5 ਫਿਲਮਾਂ ਕਰਨਗੇ ਦਰਸ਼ਕਾਂ ਸਨਮੁੱਖ

ਚੰਡੀਗੜ੍ਹ: ਪੰਜਾਬੀ ਫ਼ਿਲਮ ਉਦਯੋਗ ਵਿੱਚ ਬਤੌਰ ਨਿਰਦੇਸ਼ਕ ਦੋ ਦਹਾਕਿਆਂ ਦਾ ਸਫ਼ਰ ਸਫਲਤਾਪੂਰਵਕ ਤੈਅ ਕਰ ਚੁੱਕੇ ਸਮੀਪ ਕੰਗ ਸਾਲ 2026 ‘ਚ ਇੱਕ ਹੋਰ ਨਵਾਂ ਰਿਕਾਰਡ ਬਣਾਉਂਦਿਆਂ ਪੰਜ ਪੰਜਾਬੀ ਫਿਲਮਾਂ ਬੈਕ-ਟੂ-ਬੈਕ ਦਰਸ਼ਕਾਂ ਸਨਮੁੱਖ ਕਰਨ ਜਾ ਰਹੇ ਹਨ। ਆਓ ਇਨ੍ਹਾਂ ਫਿਲਮਾਂ ਦੇ ਨਾਵਾਂ ਅਤੇ ਪਹਿਲੂਆਂ ਵੱਲ ਇੱਕ ਝਾਤ ਮਾਰਦੇ ਹਾਂ:-

ਸਮੀਪ ਕੰਗ ਦੀਆਂ ਆਉਣ ਵਾਲੀਆਂ ਫਿਲਮਾਂ

ਕੈਰੀ ਆਨ ਜੱਟਾ 4: ‘ਹੰਬਲ ਮੋਸ਼ਨ ਪਿਕਚਰਸ ਐਫ.ਜੈਡ.ਸੀ.ਓ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਲੇਖ਼ਣ ਨਰੇਸ਼ ਕਥੂਰੀਆ ਵੱਲੋਂ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਮੀਪ ਕੰਗ ਵੱਲੋਂ ਸੰਭਾਲੀ ਗਈ ਹੈ। ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਵੱਲੋਂ ਬਣਾਈ ਗਈ ਇਹ ਫ਼ਿਲਮ ਸਮੀਪ ਕੰਗ ਦੇ ਨਿਰਦੇਸ਼ਕ ਵਜੋਂ ਇਸ ਸਾਲ ਰਿਲੀਜ਼ ਹੋਣ ਵਾਲੀ ਦੂਜੀ ਫ਼ਿਲਮ ਹੋਵੇਗੀ, ਜੋ ਹਾਲ ਹੀ ਦੇ ਦਿਨਾਂ ਵਿੱਚ ਸਾਹਮਣੇ ਆਈ ‘ਵਿਆਹ ਕਰਤਾਰੇ ਦਾ’ ਵੀ ਦਰਸ਼ਕਾਂ ਸਨਮੁੱਖ ਕਰ ਚੁੱਕੇ ਹਨ।

ਕੈਰੀ ਆਨ ਜੱਟੀਏ: ‘ਪਨੋਰਮਾ ਸਟੂਡਿਓਜ਼ ਅਤੇ ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਅਤੇ ਸੁਯੰਕਤ ਨਿਰਮਾਣ ਅਧੀਨ ਵਜ਼ੂਦ ਵਿੱਚ ਲਿਆਂਦੀ ਇਸ ਫਿਲਮ ਦਾ ਨਿਰਮਾਣ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਵੱਲੋਂ ਕੀਤਾ ਗਿਆ ਹੈ। ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫ਼ਿਲਮ ਨੂੰ ਨਿਰਦੇਸ਼ਨ ਸਮੀਪ ਕੰਗ ਵੱਲੋ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਂਇਆ ਗਿਆ ਹੈ, ਜੋ ਉਨ੍ਹਾਂ ਦੀ ਇਸ ਸਾਲ ਸਾਹਮਣੇ ਆਉਣ ਵਾਲੀ ਇੱਕ ਹੋਰ ਵੱਡੀ ਅਤੇ ਮਲਟੀ-ਸਟਾਰਰ ਫ਼ਿਲਮ ਹੋਵੇਗੀ। ਇਸ ਵਿੱਚ ਸੁਨੀਲ ਗਰੋਵਰ, ਗਿੱਪੀ ਗਰੇਵਾਲ, ਸਰਗੁਣ ਮਹਿਤਾ ਲੀਡਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਸ਼ੁੱਧ ਵੈਸ਼ਣੂ ਡਾਕਾ: ‘751 ਫਿਲਮਜ਼ ਅਤੇ ਅੰਬਰਦੀਪ ਪ੍ਰੋਡੋਕਸ਼ਨ’ ਵੱਲੋ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਹ ਕਾਮੇਡੀ-ਡ੍ਰਾਮਾ ਫਿਲਮ ਸਮੀਪ ਕੰਗ ਦੀ ਇਸ ਸਾਲ ਰਿਲੀਜ਼ ਹੋਣ ਵਾਲੀ ਇੱਕ ਹੋਰ ਬਹੁ-ਚਰਚਿਤ ਫ਼ਿਲਮ ਹੋਵੇਗੀ, ਜਿਸ ਵਿੱਚ ਗੁਰੂ ਰੰਧਾਵਾ, ਬਿੰਨੂ ਢਿੱਲੋ ਅਤੇ ਅੰਬਰਦੀਪ ਸਿੰਘ ਦੁਆਰਾ ਲੀਡਿੰਗ ਰੋਲ ਪਲੇ ਕੀਤੇ ਗਏ ਹਨ।

ਸੰਨੀ ਦੀ ਬੰਨੀ: ‘ਵਿਕਰਮ ਬਾਜਵਾ ਪ੍ਰੋਡੋਕਸ਼ਨ’ ਦੁਆਰਾ ਬਣਾਈ ਗਈ ਅਤੇ ਸਮੀਪ ਕੰਗ ਵੱਲੋ ਨਿਰਦੇਸ਼ਿਤ ਕੀਤੀ ਇਹ ਫ਼ਿਲਮ ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਫਿਲਮ ਵਿੱਚ ਉੱਘੇ ਸਿਆਸਤਦਾਨ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਸਪੁੱਤਰ ਵਿਕਰਮ ਬਾਜਵਾ ਪਾਲੀਵੁੱਡ ਫ਼ਿਲਮ ਉਦਯੋਗ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ਼ ਕਰਵਾਉਣਗੇ, ਜਿਨ੍ਹਾਂ ਦੇ ਅੋਪੋਜਿਟ ਮਾਹੀ ਸ਼ਰਮਾ ਨਜ਼ਰ ਆਵੇਗੀ।