ਤੰਬਾਕੂ ਅਤੇ ਗੁਟਖਾ ਖਾਣ ਨਾਲ ਦੰਦ ਹੋ ਗਏ ਹਨ ਲਾਲ-ਪੀਲੇ? ਇਹ ਘਰੇਲੂ ਉਪਾਅ ਕਰਨ ਨਾਲ ਮੋਤੀਆਂ ਵਾਂਗ ਚਮਕਣਗੇ ਦੰਦ
ਅੱਜਕੱਲ੍ਹ ਤੰਬਾਕੂ, ਗੁਟਖਾ, ਪਾਨ ਮਸਾਲਾ ਅਤੇ ਸਿਗਰਟ ਵਰਗੀਆਂ ਆਦਤਾਂ ਕਾਰਨ ਲੋਕਾਂ ਦੀ ਮੂੰਹ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਭ ਤੋਂ ਪਹਿਲਾਂ ਇਸਦਾ ਅਸਰ ਦੰਦਾਂ ’ਤੇ ਪੈਂਦਾ ਹੈ। ਦੰਦਾਂ ਦਾ ਕੁਦਰਤੀ ਚਿੱਟਾਪਣ ਘਟ ਜਾਂਦਾ ਹੈ ਅਤੇ ਉਹ ਲਾਲ, ਪੀਲੇ ਜਾਂ ਭੂਰੇ ਰੰਗ ਦੇ ਦਿਸਣ ਲੱਗ ਪੈਂਦੇ ਹਨ। ਇਹ ਸਿਰਫ਼ ਸੁੰਦਰਤਾ ਦੀ ਸਮੱਸਿਆ ਨਹੀਂ, ਸਗੋਂ ਮੂੰਹ ਦੀ ਗੰਭੀਰ ਬਿਮਾਰੀਆਂ ਵੱਲ ਵੀ ਇਸ਼ਾਰਾ ਕਰਦਾ ਹੈ।
ਤੰਬਾਕੂ ਅਤੇ ਗੁਟਖਾ ਵਿੱਚ ਮੌਜੂਦ ਰਸਾਇਣਕ ਤੱਤ ਦੰਦਾਂ ’ਤੇ ਜਮੀ ਹੋਈ ਪਰਤ (ਪਲੇਕ) ਨੂੰ ਮਜ਼ਬੂਤ ਕਰ ਦਿੰਦੇ ਹਨ, ਜਿਸ ਨਾਲ ਦੰਦਾਂ ਦੀ ਚਮਕ ਖਤਮ ਹੋ ਜਾਂਦੀ ਹੈ। ਲੰਮੇ ਸਮੇਂ ਤੱਕ ਇਹ ਆਦਤਾਂ ਜਾਰੀ ਰਹਿਣ ਨਾਲ ਮਸੂੜਿਆਂ ਦੀ ਸੋਜ, ਦੰਦਾਂ ਦੀ ਸੜਨ ਅਤੇ ਮੂੰਹ ਦੇ ਕੈਂਸਰ ਦਾ ਖ਼ਤਰਾ ਵੀ ਵਧ ਜਾਂਦਾ ਹੈ। ਹਾਲਾਂਕਿ, ਕੁਝ ਆਸਾਨ ਘਰੇਲੂ ਉਪਾਅ ਅਪਣਾ ਕੇ ਦੰਦਾਂ ਦੀ ਖ਼ਰਾਬ ਹੋ ਰਹੀ ਰੰਗਤ ਨੂੰ ਕਾਫ਼ੀ ਹੱਦ ਤੱਕ ਠੀਕ ਕੀਤਾ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਨਮਕ ਅਤੇ ਨਿੰਬੂ ਦਾ ਉਪਾਅ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ। ਥੋੜ੍ਹਾ ਜਿਹਾ ਨਮਕ ਨਿੰਬੂ ਦੇ ਰਸ ਵਿੱਚ ਮਿਲਾ ਕੇ ਹਫ਼ਤੇ ਵਿੱਚ ਦੋ ...