ਮੁੰਬਈ ਇੰਡੀਅਨਜ਼ ਦਾ ਅੱਜ ਪੰਜਾਬ ਕਿੰਗਜ਼ ਨਾਲ ਮੁਕਬਲਾ, ਦੋਵਾਂ ਟੀਮਾਂ ਦਾ ਆਹਮੋ-ਸਾਹਮਣੇ ਰਿਕਾਰਡ ਬਰਾਬਰ
MI vs PBKS IPL 2026: ਇੰਡੀਅਨ ਪ੍ਰੀਮੀਅਰ ਲੀਗ 2026 ਦੇ 24ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (MI) ਅਤੇ ਪੰਜਾਬ ਕਿੰਗਜ਼ (PBKS) ਅੱਜ (16 ਅਪ੍ਰੈਲ) ਨੂੰ ਆਹਮੋ-ਸਾਹਮਣੇ ਹੋਣਗੇ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤੀ ਸਮੇਂ ਮੁਤਾਬਿਕ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਅੰਕ ਸੂਚੀ ਵਿੱਚ ਦੋਵਾਂ ਟੀਮਾਂ ਵਿਚਕਾਰ ਕਾਫ਼ੀ ਅੰਤਰ ਹੈ। ਪੰਜਾਬ ਕਿੰਗਜ਼ ਚਾਰ ਮੈਚਾਂ ਵਿੱਚ ਤਿੰਨ ਜਿੱਤਾਂ ਨਾਲ ਤੀਜੇ ਸਥਾਨ 'ਤੇ ਹੈ। ਜਦੋਂ ਕਿ ਮੁੰਬਈ ਇੰਡੀਅਨਜ਼ ਚਾਰ ਮੈਚਾਂ ਵਿੱਚ ਸਿਰਫ਼ ਇੱਕ ਜਿੱਤ ਨਾਲ ਨੌਵੇਂ ਸਥਾਨ 'ਤੇ ਹੈ।
'ਮੈਚ ਮੀਂਹ ਕਾਰਨ ਰੱਦ'
ਇਸ ਤੋਂ ਇਲਾਵਾ ਪੰਜਾਬ ਕਿੰਗਜ਼ ਇਸ ਸੀਜ਼ਨ ਵਿੱਚ ਅਜੇਤੂ ਰਹਿਣ ਵਾਲੀ ਇੱਕੋ ਇੱਕ ਟੀਮ ਹੈ। ਉਨ੍ਹਾਂ ਨੇ ਹੁਣ ਤੱਕ ਤਿੰਨ ਮੈਚ ਜਿੱਤੇ ਹਨ,ਹਾਲਾਂਕਿ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਉਨ੍ਹਾਂ ਦਾ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਦੌਰਾਨ ਮੁੰਬਈ ਇੰਡੀਅਨਜ਼ ਨੇ ਆਈਪੀਐਲ 2026 ਸੀਜ਼ਨ ਦੀ ਸ਼ੁਰੂਆਤ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਜਿੱਤ ਨਾਲ ਕੀਤੀ। ਹਾਲਾਂਕਿ ਉਹ ਉਸ ਲੈਅ ਨੂੰ ਬਣਾਈ ਰੱਖਣ ਵਿੱਚ ਅਸਫਲ ਰਹੇ ਅਤੇ ਆਪਣੇ ਅਗਲੇ ਤਿੰਨ ਮੈਚ ਹ...








