ਨਗਰ ਨਿਗਮ ਵੱਲੋਂ ਲੋਕ ਸਮੱਸਿਆਵਾਂ ਦੇ ਨਿਪਟਾਰੇ ਲਈ ਨੋਡਲ ਅਫ਼ਸਰਾਂ ਦੀ ਨਿਯੁਕਤੀ
ਹੁਸ਼ਿਆਰਪੁਰ, 10 ਮਾਰਚ : ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ ਨੇ ਦੱਸਿਆ ਕਿ ਨਿਗਮ ਵੱਲੋਂ ਲੋਕ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਵਾਰਡ ਵਾਈਜ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਤਾਂ ਜੋ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਮਾਮਲੇ ਅਸਰਦਾਰ ਅਤੇ ਸਮਾਂਬੱਧ ਢੰਗ ਨਾਲ ਹੱਲ ਕੀਤੇ ਜਾ ਸਕਣ। ਉਨ੍ਹਾਂ ਦੱਸਿਆ ਕਿ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਾਰਡ ਵਾਸੀ ਸਬੰਧਤ ਨੋਡਲ ਅਫ਼ਸਰ ਨਾਲ ਰਾਬਤਾ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਵਾਰਡ ਨੰਬਰ 1 ਤੋਂ 5 ਤੱਕ ਲਈ ਸਹਾਇਕ ਨਿਗਮ ਇੰਜੀਨੀਅਰ ਪ੍ਰਸ਼ਾਂਤ ਕੁਮਾਰ (81468-79684), ਵਾਰਡ ਨੰਬਰ 6 ਤੋਂ 10 ਸਹਾਇਕ ਨਿਗਮ ਇੰਜੀਨੀਅਰ ਹਰਦੀਪ ਕੁਮਾਰ (87289-91859), ਵਾਰਡ ਨੰਬਰ 11 ਤੋਂ 15 ਸਹਾਇਕ ਨਿਗਮ ਇੰਜੀਨੀਅਰ ਲਵਦੀਪ ਸਿੰਘ (98760-40117), ਵਾਰਡ ਨੰਬਰ 16 ਤੋਂ 20 ਜੂਨੀਅਰ ਇੰਜੀਨੀਅਰ ਪਵਨ ਕੁਮਾਰ ( 94170-17373), ਵਾਰਡ ਨੰਬਰ 21 ਤੋ 25 ਜੂਨੀਅਰ ਇੰਜੀਨੀਅਰ ਸਿਮਰਜੀਤ ਸਿੰਘ (98510-27327), ਵਾਰਡ ਨੰਬਰ 26 ...








