ਪੰਜਾਬ ਦਾ ਮਾਣ: ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟਜ਼ ਦੇ ਚਾਰ ਕੈਡਿਟ ਭਾਰਤੀ ਫੌਜ ਵਿੱਚ ਲੈਫਟੀਨੈਂਟ ਬਣੇ
ਚੰਡੀਗੜ੍ਹ, 5 ਸਤੰਬਰ: ਪੰਜਾਬ ਦੀ ਸ਼ਾਨਾਮੱਤੀ ਫੌਜੀ ਵਿਰਾਸਤ ਵਿੱਚ ਇੱਕ ਹੋਰ ਮਾਣਮੱਤੀ ਸਫ਼ਲਤਾ ਦਾ ਸ਼ੁਮਾਰ ਕਰਦਿਆਂ ਅੱਜ ਚਾਰ ਕੈਡਿਟਾਂ ਨੇ ਭਾਰਤੀ ਫੌਜ ਵਿੱਚ ਲੈਫਟੀਨੈਂਟ ਵਜੋਂ ਕਮਿਸ਼ਨ ਹਾਸਲ ਕੀਤਾ ਹੈ। ਇਨ੍ਹਾਂ ਵਿਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀਆਂ ਦੋ ਮਹਿਲਾ ਕੈਡਿਟਜ਼ ਅਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਏ.ਐਫ.ਪੀ.ਆਈ) ਦੇ ਦੋ ਕੈਡਿਟ ਸ਼ਾਮਲ ਹਨ।
ਚੇਨੱਈ ਵਿਖੇ ਆਫੀਸਰਜ਼ ਟ੍ਰੇਨਿੰਗ ਅਕੈਡਮੀ ਵਿਖੇ ਹੋਈ ਸ਼ਾਨਦਾਰ ਪਾਸਿੰਗ ਆਊਟ ਪਰੇਡ, ਜਿਸ ਦਾ ਨਿਰੀਖਣ ਜਲ ਸੈਨਾ ਮੁਖੀ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ, ਪੀਵੀਐਸਐਮ, ਏਵੀਐਸਐਮ ਅਤੇ ਵੀਐਸਐਮ ਨੇ ਕੀਤਾ, ਦੌਰਾਨ ਇਨ੍ਹਾਂ ਕੈਡਿਟਾਂ ਨੂੰ ਕਮਿਸ਼ਨ ਮਿਲਿਆ।
ਲੇਡੀ ਕੈਡਿਟ ਦੀਪਨੂਰ ਨੂੰ ਆਰਮੀ ਏਵੀਏਸ਼ਨ ਕੋਰ ਵਿੱਚ ਕਮਿਸ਼ਨ ਮਿਲਿਆ ਹੈ, ਜਦਕਿ ਲੇਡੀ ਕੈਡਿਟ ਦੀਕਸ਼ਾ ਧੀਮਾਨ ਆਰਮੀ ਆਰਡਨੈਂਸ ਕੋਰ ਵਿੱਚ ਨਿਯੁਕਤ ਹੋਈ ਹੈ। ਦੀਪਨੂਰ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ ਦੇ ਪ੍ਰੋਫੈਸਰ ਸ. ਸੁਖਬੀਰ ਸਿੰਘ ਅਤੇ ਸਰਕਾਰੀ ਸਕੂਲ ਅਧਿਆਪਕਾ ਸ...








