Who Is Charlie Chauhan: ਚਾਰਲੀ ਚੌਹਾਨ, ਜੋ ਇਸ ਸਮੇਂ ਟੈਲੀਵਿਜ਼ਨ ਅਤੇ ਕ੍ਰਿਕਟ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਕਿਉਂਕਿ ਹਸੀਨਾ ਦੀਆਂ ਤਸਵੀਰਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਕ੍ਰਿਕਟਰ ਰਮਨਦੀਪ ਸਿੰਘ ਨਾਲ ਲਗਾਤਾਰ ਸੋਸ਼ਲ ਮੀਡੀਆ ਉਤੇ ਛਾਈਆਂ ਹੋਈਆਂ ਹਨ। ਇਸ ਜੋੜੇ ਨੇ 7 ਅਗਸਤ ਨੂੰ ਇੱਕ ਗੁਰਦੁਆਰੇ ਵਿੱਚ ਸਿੱਖ ਧਰਮ ਦੀਆਂ ਰਸਮਾਂ ਨਾਲ ਵਿਆਹ ਕੀਤਾ। ਜਿਸ ਦੀਆਂ ਤਸਵੀਰਾਂ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਸਾਂਝੀਆਂ ਕੀਤੀਆਂ ਹਨ।
ਕ੍ਰਿਕਟਰ ਰਮਨਦੀਪ ਸਿੰਘ ਅਤੇ ਚਾਰਲੀ ਦੇ ਵਿਆਹ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਨਮਨ ਧੀਰ, ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ, ਅਭਿਸ਼ੇਕ ਸ਼ਰਮਾ, ਯੁਵਰਾਜ ਸਿੰਘ ਅਤੇ ਹੋਰ ਬਹੁਤ ਸਾਰੇ ਟੀਵੀ ਦੇ ਸਿਤਾਰੇ ਨਜ਼ਰ ਆਏ।
ਚਾਰਲੀ ਚੌਹਾਨ ਦਾ ਕਰੀਅਰ
ਤੁਹਾਨੂੰ ਦੱਸ ਦੇਈਏ ਕਿ ਚਾਰਲੀ ਪਹਿਲੀ ਵਾਰ 2009 ਵਿੱਚ ਐਮਟੀਵੀ ਰੋਡੀਜ਼ 7 ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਟੈਲੀਵਿਜ਼ਨ ‘ਤੇ ਦਿਖਾਈ ਦਿੱਤੀ ਸੀ। ਇਸ ਰਿਐਲਿਟੀ ਸ਼ੋਅ ਨੇ ਉਸਨੂੰ ਮਨੋਰੰਜਨ ਉਦਯੋਗ ਦਾ ਸ਼ੁਰੂਆਤੀ ਅਨੁਭਵ ਦਿੱਤਾ। ਬਾਅਦ ਵਿੱਚ ਉਹ ਅਦਾਕਾਰੀ ਵਿੱਚ ਚਲੀ ਗਈ ਅਤੇ ਕਈ ਟੈਲੀਵਿਜ਼ਨ ਸ਼ੋਅ ਵਿੱਚ ਨਜ਼ਰ ਆਈ।
2012 ਵਿੱਚ ਚਾਰਲੀ ਨੇ ‘ਗੁੰਮਰਾਹ: ਐਂਡ ਆਫ਼ ਇਨੋਸੈਂਸ’ ਨਾਲ ਅਦਾਕਾਰੀ ਵਿੱਚ ਕਦਮ ਰੱਖਿਆ। ਉਸਨੇ ਟੈਲੀਵਿਜ਼ਨ ਲੜੀ ਵਿੱਚ ਰੀਮਾ ਦੀ ਭੂਮਿਕਾ ਨਿਭਾਈ। ਚਾਰਲੀ ਨੇ ਅਦਾਕਾਰ-ਡਾਂਸਰ ਕੁੰਵਰ ਅਮਰ ਨਾਲ ਨੱਚ ‘ਬੱਲੀਏ 5’ ਵਿੱਚ ਹਿੱਸਾ ਲਿਆ। ਅਫ਼ਵਾਹਾਂ ਉੱਡੀਆਂ ਸਨ ਕਿ ਦੋਵੇਂ ਉਸ ਸਮੇਂ ਡੇਟਿੰਗ ਕਰ ਰਹੇ ਸਨ।
ਚਾਰਲੀ ਦੀ ਸਭ ਤੋਂ ਵੱਡੀ ਸਫਲਤਾ ‘ਕੈਸੀ ਯੇ ਯਾਰੀਆਂ’ ਨਾਲ ਆਈ। ਇਸ ਵਿੱਚ ਉਸਨੇ ਮੁਕਤੀ ਦੀ ਭੂਮਿਕਾ ਨਿਭਾਈ। ਇਹ ਸ਼ੋਅ ਨੌਜਵਾਨ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਹੋਇਆ। ਮੁਕਤੀ ਦਾ ਚਾਰਲੀ ਦਾ ਕਿਰਦਾਰ ਉਸ ਦੀਆਂ ਸਭ ਤੋਂ ਵੱਧ ਪਛਾਣੀਆਂ ਜਾਣ ਵਾਲੀਆਂ ਭੂਮਿਕਾਵਾਂ ਵਿੱਚੋਂ ਇੱਕ ਬਣ ਗਿਆ ਅਤੇ ਉਹ ਇਸਦੇ ਬਾਅਦ ਦੇ ਸੀਜ਼ਨਾਂ ਦੌਰਾਨ ਫਰੈਂਚਾਇਜ਼ੀ ਨਾਲ ਜੁੜੀ ਰਹੀ।
ਚਾਰਲੀ ਨੇ ਸੰਗੀਤ ਵੀਡੀਓ ਅਤੇ ਛੋਟੀਆਂ ਫਿਲਮਾਂ ਦੀ ਵੀ ਆਪਣੀ ਕਲਾ ਦਾ ਜੌਹਰ ਦਿਖਾਇਆ ਹੈ। ਚਾਰਲੀ ਦੀ ਨਿੱਜੀ ਜ਼ਿੰਦਗੀ ਨੂੰ ਉਸਦੇ ਟੈਲੀਵਿਜ਼ਨ ਪ੍ਰਸ਼ੰਸਕਾਂ ਦੁਆਰਾ ਵੀ ਨੇੜਿਓ ਦੇਖਿਆ ਗਿਆ ਹੈ।
ਤੁਹਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਕਿ ਹਾਲ ਹੀ ਦੇ ਸਾਲਾਂ ਵਿੱਚ ਚਾਰਲੀ ਟੈਲੀਵਿਜ਼ਨ ਸਪਾਟਲਾਈਟ ਤੋਂ ਕਾਫ਼ੀ ਹੱਦ ਤੱਕ ਦੂਰ ਰਹੀ ਹੈ। ਹੁਣ ਕ੍ਰਿਕਟਰ ਰਮਨਦੀਪ ਸਿੰਘ ਨਾਲ ਉਸਦੇ ਵਿਆਹ ਦੀਆਂ ਫੋਟੋਆਂ ਵਾਇਰਲ ਹੋਣ ਨਾਲ ਅਦਾਕਾਰਾ ਵਾਪਸ ਖ਼ਬਰਾਂ ਵਿੱਚ ਆ ਗਈ ਹੈ।