ਹੈਦਰਾਬਾਦ: 2026 ਕਾਨਸ ਫਿਲਮ ਫੈਸਟੀਵਲ 12 ਮਈ ਨੂੰ ਸ਼ੁਰੂ ਹੋਇਆ। ਇਸ ਓਪਨਿੰਗ ਸਮਾਰੋਹ ਵਿੱਚ ਗਲੋਬਲ ਸਟਾਰ ਨੇ ਸ਼ਾਨਦਾਰ ਅੰਦਾਜ਼ ਵਿੱਚ ਸ਼ਿਰਕਤ ਕੀਤੀ ਪਰ ਉਰਵਸ਼ੀ ਰੌਤੇਲਾ ਦੇ ਲੁੱਕ ਨੇ ਸਾਰਿਆ ਦਾ ਧਿਆਨ ਆਪਣੇ ਵੱਲ ਖਿੱਚਿਆ। ਪੰਜਵੇ ਸਾਲ ਕਾਨਸ ਵਿੱਚ ਵਾਪਸੀ ਕਰਦੇ ਹੋਏ ਇਸ ਸੁੰਦਰੀ ਨੇ ਫ੍ਰੈਂਚ ਰਿਵੇਰਾ ਵਿੱਚ ਆਪਣੇ ਇੱਕ ਬੇਹੱਦ ਸ਼ਾਨਦਾਰ ਲੁੱਕ ਨਾਲ ਰੈੱਡ ਕਾਰਪੇਂਟ ‘ਤੇ ਜਲਵਾ ਵਿਖੇਰਿਆ। ਉਨ੍ਹਾਂ ਦਾ ਇਹ ਅੰਦਾਜ਼ ਫੈਸ਼ਨ ਦੇ ਪ੍ਰਤਿ ਉਨ੍ਹਾਂ ਦੇ ਬੋਲਡ ਰਵੱਈਏ ਨੂੰ ਦਿਖਾ ਰਿਹਾ ਸੀ।
ਉਰਵਸ਼ੀ ਰੌਤੇਲਾ ਨੇ ਕਾਨਸ ਫਿਲਮ ਫੈਸਟੀਵਲ 2026 ਦੀ ਓਪਨਿੰਗ ਸਮਾਰੋਹ ਲਈ ਇੱਕ ਵਿਅਤਨਾਮੀ ਡਿਜ਼ਾਈਨਰ ਦੇ ਬਣਾਏ ਕੱਪੜੇ ਵਿੱਚ ਆਪਣੀ ਇੱਕ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਫ੍ਰੈਂਚ ਰਿਵੇਰਾ ਤੋਂ ਆਪਣੀ ਇੱਕ ਤਸਵੀਰ ਪੋਸਟ ਕੀਤੀ।
ਉਰਵਸ਼ੀ ਰੌਤੇਲਾ ਲੇਬਲ ਜੌਲੀਪੋਲੀ ਕਾਊਚਰ ਦੀ ਇੱਕ ਚਮਕਦੀ ਸਿਲਵਰ ਡ੍ਰੈਸ ਪਾ ਕੇ ਸਾਹਮਣੇ ਆਈ। ਇਹ ਫਿਟਿੰਗ ਵਾਲੀ ਡ੍ਰੈੱਸ ਕ੍ਰਿਸਟਲ, ਸੀਕੁਇਨ ਅਤੇ ਬਾਰੀਕ ਮੋਤੀਆਂ ਨਾਲ ਸਜੀ ਹੋਈ ਸੀ, ਜੋ ਹਰ ਪਾਸੇ ਤੋਂ ਰੋਸ਼ਨੀ ਨੂੰ ਪ੍ਰਤੀਬਿੰਬਤ ਕਰ ਰਹੀ ਸੀ। ਇਸ ਪੂਰੇ ਡ੍ਰੈਸ ਵਿੱਚ ਵੱਡੇ ਅਕਾਰ ਦੇ ਲਹਿਰਾਉਂਦੇ ਹੋਏ ਕੇਪ ਸਲੀਵਜ਼ ਚਾਰ ਚੰਨ ਲਗਾ ਰਹੇ ਸੀ। ਇਸ ਗਾਊਨ ਵਿੱਚ ਚਾਂਦੀ ਦੇ ਕ੍ਰਿਸਟਲ ਦੀ ਕਢਾਈ, ਟ੍ਰਾਂਸਪੇਰੇਂਟ ਡਿਟੇਲਿੰਗ ਅਤੇ ਡਰਾਮੇਟਿਕ ਕੇਪ-ਸਟਾਇਲ ਸਲੀਵਸ ਸੀ।
ਪਰ ਸਭ ਤੋਂ ਖਾਸ ਗੱਲ ਸੀ ਉਨ੍ਹਾਂ ਦਾ ਸ਼ਾਨਦਾਰ ਹੈੱਡਪੀਸ। ਇਸ ਇੰਟਰਨੈਸ਼ਨਲ ਫੈਸ਼ਨ ਵਿੱਚ ਦੇਸੀ ਟਚ ਜੋੜਦੇ ਹੋਏ ਅਦਾਕਾਰਾ ਨੇ ਇੱਕ ਸ਼ਾਨਦਾਰ ਅਤੇ ਸਟਾਈਲਿਸ਼ ਮਾਂਗ ਟਿੱਕਾ ਪਾਇਆ ਹੋਇਆ ਸੀ, ਜਿਸ ਵਿੱਚ ਚਿੜੀਆਂ ਜਾਂ ਡਿਜ਼ਾਈਨ ਅਤੇ ਚਮਕੀਲੇ ਪੈਂਡੈਂਟ ਸੀ। ਉਨ੍ਹਾਂ ਨੇ ਇਸਨੂੰ ਲਟਕਾਉਂਦੇ ਹੋਏ ਕੰਨਾਂ ਦੀਆਂ ਵਾਲੀਆਂ ਨੂੰ ਇੱਕ ਅਲੱਗ ਸਜੇ ਹੋਏ ਕਲੱਚ ਨਾਲ ਪਹਿਣਿਆ, ਜੋ ਉਨ੍ਹਾਂ ਦੇ ਸਿਲਵਰ ਲੁੱਕ ਨਾਲ ਮੇਲ ਖਾ ਰਿਹਾ ਸੀ।
ਆਪਣੇ ਬਿਊਟੀ ਲੁੱਕ ਨੂੰ ਹੋਰ ਗਲੈਮਰਸ ਬਣਾਏ ਰੱਖਣ ਲਈ ਅਦਾਕਾਰਾ ਨੇ ਸਿਲਵਰ ਟੋਨਡ ਸ਼ਿਮਰੀ ਆਈਸ਼ੈਡੋ, ਵਿੰਗਡ ਆਈਲਾਈਨਰ, ਗੁਲਾਬੀ ਗੱਲ੍ਹ ਅਤੇ ਨਿਊਡ ਲਿਪਸ ਨੂੰ ਚੁਣਿਆ। ਉਨ੍ਹਾਂ ਨੇ ਜੂੜਾ ਕੀਤਾ ਹੋਇਆ ਸੀ, ਜਿਸ ਨਾਲ ਗਹਿਣੇ ਅਤੇ ਕੱਪੜਿਆਂ ਦੀ ਬਾਰੀਕ ਕਾਰੀਗਰੀ ਸਭ ਦਾ ਧਿਆਨ ਆਪਣੇ ਵੱਲ ਖਿੱਚਦੀ ਰਹੀ। ਕਾਨਸ ਫਿਲਮ ਫੈਸਟੀਵਲ ਦੇ 79ਵੇਂ ਐਡੀਸ਼ਨ ਦੀ ਗੱਲ ਕਰੀਏ, ਤਾਂ ਇਹ 23 ਮਈ ਨੂੰ ਖਤਮ ਹੋ ਜਾਵੇਗਾ।