Wednesday, April 29
Shadow

ਹਰਿਆਣਾ ਵਿਸ਼ਵ ਨਿਰਯਾਤ ਹੱਬ ਵਜੋ ਉਭਰ ਰਿਹਾ, 5 ਜੁਲਾਈ ਨੂੰ ਤੰਜਾਨਿਆ ਜਾਵੇਗਾ ਕੌਮਾਂਤਰੀ ਵਪਾਰ ਮੇਲੇ ਵਿੱਚ ਹਿੱਸਾ ਲੈਣ ਲਈ ਹਰਿਆਣਾ ਸਰਕਾਰ ਦਾ ਇੱਕ ਵਫਦ – ਰਾਓ ਨਰਬੀਰ ਸਿੰਘ

ਚੰਡੀਗੜ੍ਹ, 29 ਅਪ੍ਰੈਲ-  ਹਰਿਆਣਾ ਦੇ ਉਦਯੋਗ, ਵਣਜ ਅਤੇ ਵਿਦੇਸ਼ੀ ਸਹਿਯੋਗ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਉਦਯੋਗਿਕ ਵਿਕਾਸ ਦੀ ਨਵੀਂ ਇਬਾਦਤ ਲਿੱਖ ਰਿਹਾ ਹੈ ਅਤੇ ਵਿਸ਼ਵ ਪੱਧਰ ‘ਤੇ ਆਪਣੀ ਮਜਬੂਤ ਪਹਿਚਾਣ ਬਣਾ ਰਿਹਾ ਹੈ। ਉਨ੍ਹਾਂ ਨੇ ਦਸਿਆ ਕਿ ਵਿਕਸਿਤ ਦੇਸ਼ਾਂ ਦੇ ਨਾਲ-ਨਾਲ ਹਰਿਆਣਾ ਨੇ ਅਫਰੀਕੀ ਦੇਸ਼ਾਂ ਦੇ ਨਾਲ ਵੱਖ-ਵੱਖ ਖੇਤਰਾਂ ਵਿੱਚ ਵਪਾਰ ਅਤੇ ਨਿਵੇਸ਼ ਦੀ ਸੰਭਾਵਨਾਵਾਂ ਤਲਾਸ਼ੀਆਂ ਹਨ, ਇਸੀ ਲੜੀ ਵਿੱਚ 5 ਮਈ ਨੂੰ ਤੰਜਾਨਿਆ ਦੇ 50ਵੇਂ ਦਾਰ-ਐਸ-ਸਲਾਮ ਕੌਮਾਂਤਰੀ ਵਪਾਰ ਮੇਲੇ ਵਿੱਚ ਹਿੱਸਾ ਲੈਣ ਲਈ ਹਰਿਆਣਾ ਸਰਕਾਰ ਦਾ ਇੱਕ ਵਫਦ ਸੱਤ ਦਿਨ ਦੇ ਦੌਰੇ ‘ਤੇ ਜਾਵੇਗਾ। ਇਸ ਮੇਲੇ ਵਿੱਚ ਹਰਿਆਣਾ ਪੈਵੀਲੀਅਨ ਲਗਾਇਆ ਜਾਵੇਗਾ।

          ਮੰਤਰੀ ਰਾਓ ਨਰਬੀਰ ਸਿੰਘ ਅੱਜ ਵਿਦੇਸ਼ ਸਹਿਯੋਗ ਵਿਭਾਗ ਵੱਲੋਂ ਹਰਿਆਣਾ ਨੂੰ ਗੋ-ਗਲੋਬਲ ਅਪ੍ਰੋਚ ਰਾਹੀਂ ਵਿਸ਼ਵ ਨਿਵੇਸ਼ ਦਾ ਹੱਬ ਬਨਾਉਣ ਦੇ ਉਦੇਸ਼ ਨਾਲ ਬੁਲਾਈ ਗਈ ਵੱਖ-ਵੱਖ ਹਿੱਤਧਾਰਕਾਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

          ਬਾਅਦ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਫਰੀਕੀ ਦੇਸ਼ਾਂ ਵਿੱਚ ਖਨਨ ਤੇ ਖਣਿਜ ਕਾਫੀ ਗਿਣਤੀ ਵਿੱਚ ਹਨ ਅਤੇ ਖੇਤੀ ਵੀ ਸਸਤੀ ਹੈ। ਇਸ ਦੌਰੇ ਦੌਰਾਨ ਕਿਸਾਨ, ਵਪਾਰੀ, ਆਈਟੀ, ਫਾਰਮਾ ਦੇ ਪ੍ਰਤੀਨਿਧੀ ਜਾਣਗੇ ਅਤੇ ਤੰਜਾਨਿਆ ਦੇ ਨਾਲ ਇੰਨ੍ਹਾਂ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਸਮਝੌਤਾ ਕਰਣਗੇ।

          ਉਦਯੋਗ ਮੰਤਰੀ ਨੇ ਕਿਹਾ ਕਿ ਪਿਛਲੇ ਇੱਕ ਦਿਹਾਕੇ ਵਿੱਚ ਹਰਿਆਣਾ ਦੇ ਨਿਰਯਾਤ ਵਿੱਚ ਲਗਭਗ 395 ਫੀਸਦੀ ਦਾ ਵਿਲੱਖਣ ਵਾਧਾ ਦਰਜ ਕੀਤਾ ਗਿਆ ਹੈ, ਜੋ ਰਾਜ ਦੀ ਮਜਬੂਤ ਉਦਯੋਗਿਕ ਨੀਤੀਆਂ ਅਤੇ ਅਨੁਕੂਲ ਨਿਵੇਸ਼ ਮਾਹੌਲ ਦਾ ਨਤੀਜਾ ਹੈ। ਇਸ ਪ੍ਰਗਤੀ ਦੇ ਫਲਸਰੂਪ ਹਰਿਆਣਾ ਹੁਣ ਸਿਰਫ ਉਤਪਾਦਨ ਕੇਂਦਰ ਤੱਕ ਸੀਮਤ ਨਹੀਂ ਰਿਹਾ, ਸਗੋ ਵਿਸ਼ਵ ਵਪਾਰ ਨਕਸ਼ੇ ‘ਤੇ ਇੱਕ ਮਜਬੂਤ ਨਿਰਯਾਤ ਹੱਬ ਵਜ ਉਭਰ ਕੇ ਸਾਹਮਣੇ ਆਇਆ ਹੈ।

          ਉਨ੍ਹਾਂ ਨੇ ਦਸਿਆ ਕਿ ਐਕਸਪੋਰਟਰਸ ਨੂੰ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਸੂਬਾ ਸਰਕਾਰ ਵੱਲੋਂ ਅਨੇਕ ਪ੍ਰਗਤੀਸ਼ੀਲ ਪਹਿਲਾਂ ਕੀਤੀਆਂ ਗਈਆਂ ਹਨ। ਜਿਨ੍ਹਾ ਉਦਯੋਗਿਕ ਇਕਾਈਆਂ ਦਾ 80 ਫੀਸਦੀ ਤੋਂ ਵੱਧ ਉਤਪਾਦਨ ਨਿਰਯਾਤ ਵਿੱਚ ਜਾਂਦਾ ਹੈ, ਉਨ੍ਹਾਂ ਨੂੰ ਵਿਸ਼ੇਸ਼ ਮਾਨਤਾ ਪ੍ਰਦਾਨ ਕੀਤੀ ਜਾਵੇਗੀ। ਨਾਲ ਹੀ, ਐਕਸਪੋਰਟਰਸ ਨੂੰ ਐਕਸਪੋਰਟ ਬੂਸਟਰ ਵਰਗੀ ਸਹੂਲਤਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ। ਐਕਸਪੋਰਟ ਫ੍ਰੇਟ ਸਬਸਿਡੀ ਸਪੋਰਟ ਦੀ ਸੀਮਾ ਨੂੰ 10 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਪ੍ਰਤੀ ਯੂਨਿਟ ਪ੍ਰਤੀ ਸਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਨਿਰਯਾਤ ਲਾਗਤ ਵਿੱਚ ਵਰਨਣਯੋਗ ਕਮੀ ਆਵੇਗੀ ਅਤੇ ਮੁਕਾਬਲੇਬਾਜੀ ਵਿੱਚ ਵਾਧਾ ਹੋਵੇਗਾ।

          ਐਮਐਸਐਮਹੀ ਖੇਤਰ ਨੂੰ ਵਿਸ਼ਵ ਬਾਜਾਰ ਨਾਲ ਜੋੜਨ ਲਈ ਐਮਐਸਐਮਹੀ ਗਲੋਬਲ ਇੰਡਸਟਰੀਜ਼ ਮੈਚਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪਹਿਲੀ ਵਾਰ ਰਿਵਰਸ ਵਾਇਰ-ਸੇਲਰ ਮੀਟ ਦਾ ਆਯੋਜਨ ਕੀਤਾ ਜਾਵੇਗਾ, ਜਿਸ ਨਾਲ ਸੂਬੇ ਦੇ ਸੂਖਮ, ਛੋਟੇ ਅਤੇ ਮੱਧਮ ਉਦਯੋਗਾਂ ਨੂੰ ਸਿੱਧੇ ਵਿਸ਼ਵ ਖਰੀਦਾਰੀ ਅਤੇ ਓਈਐਮ ਕੰਪਨੀਆਂ ਨਾਲ ਸੰਵਾਦ ਸਥਾਪਿਤ ਕਰਨ ਦਾ ਮੌਕਾ ਪ੍ਰਾਪਤ ਹੋਵੇਗਾ।

          ਇਸ ਮੌਕੇ ‘ਤੇ ਵਿਦੇਸ਼ ਸਹਿਯੋਗ ਵਿਭਾਗ ਦੀ ਪ੍ਰਧਾਨ ਸਕੱਤਰ, ਸ੍ਰੀਮਤੀ ਅਮਨੀਤ ਪੀ ਕੁਮਾਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਰਾਜ ਨਰਾਇਣ ਕੌਸ਼ਿਕ, ਵਿਦੇਸ਼ ਸਹਿਯੋਗ ਵਿਭਾਗ ਦੀ ਸੰਯੁਕਤ ਸਕੱਤਰ ਸੁਸ੍ਰੀ ਹੀਨਾ ਬਿੰਦਲਿਸ, ਵਿਦੇਸ਼ ਸਹਿਯੋਗ ਵਿਭਾਗ ਦੇ ਸਲਾਹਕਾਰ ਸ੍ਰੀ ਪਵਨ ਚੌਧਰੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।