Wednesday, April 29
Shadow

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮਿਲੇ ਕਿਸਾਨ, ਆਈਐਮਟੀ ਲਈ ਕਿਸਾਨਾਂ ਨੇ ਸਰਕਾਰ ਵੱਲੋਂ ਤੈਅ ਦਰਾਂ ‘ਤੇ ਜਮੀਨ ਦੇਣ ‘ਤੇ ਜਤਾਈ ਸਹਿਮਤੀ

ਚੰਡੀਗੜ੍ਹ, 29 ਅਪ੍ਰੈਲ-  ਹਰਿਆਣਾ ਵਿੱਚ ਉਦਯੋਗਿਕ ਵਿਕਾਸ ਨੂੰ ਨਵੀਂ ਰਫਤਾਰ ਦੇਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁਕਦੇ ਹੋਏ ਸਰਕਾਰ ਨੇ ਨਾਰਾਇਣਗੜ੍ਹ ਵਿੱਚ ਇੰਡਸਟ੍ਰਿਅਲ ਮਾਡਲ ਟਾਉਨਸ਼ਿਪ ( ਆਈਐਮਟੀ ) ਸਥਾਪਿਤ ਕਰਨ ਦਾ ਫੈਸਲਾ ਲਿਆ ਹੈ। ਇਸ ਪਹਿਲ ਨਾਲ ਨਾ ਸਿਰਫ ਖੇਤਰ ਦੇ ਸਮਗਰ ਵਿਕਾਸ ਨੂੰ ਗਤੀ ਮਿਲੇਗੀ ਸਗੋਂ ਸੂਬੇ ਨੂੰ ਉਦਯੋਗਿਕ ਨਜਰੀਏ ਨਾਲ ਹੋਰ ਵੱਧ ਸਸ਼ਕਤ ਬਨਾਉਣ ਵਿੱਚ ਵੀ ਮਦਦ ਮਿਲੇਗੀ।

ਇਸ ਸਬੰਧ ਵਿੱਚ ਬੁੱਧਵਾਰ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇੱਥੋਂ ਨਾਰਾਇਣਗੜ੍ਹ ਖੇਤਰ ਦੇ ਕਿਸਾਨਾਂ ਦੇ ਪ੍ਰਤੀਨਿਧੀਮੰਡਲ ਨੇ ਮੁਲਾਕਾਤ ਕੀਤੀ ਅਤੇ ਹੋਰ ਕਿਸਾਨਾਂ ਸਰਕਾਰ ਵਲੋਂ ਤੈਅ ਕੀਤੀ ਦਰਾਂ ‘ਤੇ ਸਹਿਮਤੀ ਜਤਾਈ। ਇਸ ਨਾਲ ਆਈਐਮਟੀ ਲਈ ਨਾਰਾਇਣਗੜ੍ਹ ਵਿੱਚ ਲਗਭਗ 450 ਕਰੋੜ ਏਕੜ ਜਮੀਨ ਉਪਲਬਧ ਹੋਵੇਗੀ। ਆਈਐਮਟੀ ਸਥਾਪਨਾ ਦੀ ਪ੍ਰਕਿਰਿਆ ਸ਼ੁਰੂ ਹੋਣ ‘ਤੇ ਕਿਸਾਨਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਮੁੰਹ ਮਿੱਠਾ ਕਰ ਸੁਆਗਤ ਕੀਤਾ।

ਮੁੱਖ ਮੰਤਰੀ ਨੇ ਕਿਸਾਨਾਂ ਦੇ ਸਹਿਯੋਗ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਇਹ ਕਦਮ ਖੇਤਰ ਦੇ ਆਰਥਿਕ ਵਿਕਾਸ ਅਤੇ ਰੁਜਗਾਰ ਸ੍ਰਿਜਨ ਵਿੱਚ ਮੀਲ ਦਾ ਪੱਥਰ ਸਾਬਿਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਅੰਬਾਲਾ ਵਿੱਚ ਪਹਿਲਾਂ ਤੋਂ ਹੀ ਆਈਐਮਟੀ ਵਿਕਸਿਤ ਕਰਨ ਦਾ ਕੰਮ ਤੇਜ ਗਤੀ ਨਾਲ ਚਲ ਰਿਹਾ ਹੈ। ਹੁਣ ਨਾਰਾਇਣਗੜ੍ਹ ਵਿੱਚ ਵੀ ਆਈਐਮਟੀ ਵਿਕਸਿਤ ਹੋਣ ਨਾਲ ਇਸ ਖੇਤਰ ਵਿੱਚ ਉਦਯੋਗਿਕ ਵਿਕਾਸ ਨੂੰ ਵਧਾਵਾ ਮਿਲੇਗਾ। ਗੁਰੂਗ੍ਰਾਮ ਦੀ ਤਰਜ ‘ਤੇ ਅੰਬਾਲਾ ਖੇਤਰ ਨੂੰ ਵੀ ਆਧੁਨਿਕ ਅਤੇ ਵਿਕਸਿਤ ਉਦਯੋਗਿਕ ਕੇਂਦਰ ਵੱਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਆਈਐਮਟੀ ਨਾਲ ਉਦਯੋਗਾਂ ਨੂੰ ਵਾਧਾ ਮਿਲੇਗਾ ਅਤੇ ਨਾਲ ਹੀ ਨੌਜੁਆਨਾਂ ਲਈ ਰੁਜਗਾਰ ਦੇ ਨਵੇਂ ਮੌਕੇ ਵੀ ਤਿਆਰ ਹੋਣਗੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਬਤੌਰ ਵਿਤ ਮੰਤਰੀ ਬਜਟ ਵਿੱਚ ਐਲਾਨ ਕੀਤਾ ਸੀ ਕਿ ਸੂਬੇ ਵਿੱਚ 10 ਇੰਟੀਗ੍ਰੇਟਿਡ ਮੈਨੁਫੈਕਚਰਿੰਗ ਟਾਉਨਸ਼ਿਪ ਸਥਾਪਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚੋਂ ਮਾਣੇਸਰ, ਬਾਵਲ, ਰੋਹਤਕ, ਫਰੀਦਾਬਾਦ, ਸੋਹਨਾ ਅਤੇ ਖਰਖੌਦਾ ਵਿੱਚ ਪਹਿਲਾਂ ਹੀ ਆਈਐਮਟੀ ਵਿਕਸਿਤ ਕੀਤੇ ਜਾ ਰਹੇ ਹਨ। ਮਿਕਸੀ ਉਦਯੋਗ ਅਤੇ ਮੈਡੀਕਲ ਉਪਕਰਨ ਨਿਰਮਾਣ ਲਈ ਪ੍ਰਸਿੱਧ ਅੰਬਾਲਾ ਹੁਣ 2 ਨਵੇਂ ਆਈਐਮਟੀ ਰਾਹੀਂ ਆਪਣੀ ਉਦਯੋਗਿਕ ਪਛਾਣ ਨੂੰ ਹੋਰ ਵੱਧ ਮਜਬੂਤ ਕਰੇਗਾ।

ਨਾਰਾਇਣਗੜ੍ਹ ਵਿੱਚ ਆਈਐਮਟੀ ਦੀ ਸਥਾਪਨਾ ਨਾਲ ਹੀ ਮੁੱਖ ਮੰਤਰੀ ਨੇ ਆਪਣੇ 2025-26 ਦੇ ਬਜਟ ਭਾਸ਼ਣ ਵਿੱਚ ਕੀਤੇ ਗਏ ਐਲਾਨਾਂ ਨੂੰ ਇੱਕ ਸਾਲ ਦੇ ਅੰਦਰ ਧਰਾਤਲ ‘ਤੇ ਉਤਾਰ ਕੇ ਇਹ ਸਿੱਧ ਕਰ ਦਿੱਤਾ ਕਿ ਉਨ੍ਹਾਂ ਦੀ ਨੀਤੀਆਂ ਸਿਰਫ ਐਲਾਨਾਂ ਤੱਕ ਸੀਮਤ ਨਹੀਂ ਸਗੋਂ ਲਾਗੂਕਰਨ ਵਿੱਚ ਵੀ ਉਨ੍ਹੀ ਹੀ ਪ੍ਰਭਾਵੀ ਹੈ।

ਮੁੱਖ ਮੰਤਰੀ ਨੇੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਵਿਕਸਿਤ ਭਾਰਤ 2047 ਦੀ ਪਰਿਕਲਪਨਾ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਇਸੇ ਟੀਚੇ ਨਾਲ ਅੱਗੇ ਵੱਧਦੇ ਹੋਏ ਹਰਿਆਣਾ ਸਰਕਾਰ ਵੀ ਵਿਕਸਿਤ ਹਰਿਆਣਾ ਬਨਾਉਣ ਲਈ ਪ੍ਰਤੀਬੱਧ ਹੈ।  ਸਰਕਾਰ ਦਾ ਸਪਸ਼ਟ ਵਿਜਨ ਹੈ ਹਰ ਖੇਤਰ ਦਾ ਸੰਤੁਲਿਤ ਵਿਕਾਸ ਯਕੀਨੀ ਕਰਨਾ।

ਇਸ ਮੌਕੇ ‘ਤੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਮਾਲਿਆ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮਾਲਿਆ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕੱਤਰ ਅਤੇ ਵਿਤੀ ਕਮੀਸ਼ਨਰ ਡਾ. ਸੁਮਿਤਾ ਮਿਸ਼ਰਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੂਣ ਗੁਪਤਾ, ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅੰਬਾਲਾ ਸ੍ਰੀ ਅਜੈ ਸਿੰਘ ਤੋਮਰ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਸ੍ਰੀ ਯਸ਼ਪਾਲ ਤੋਂ ਇਲਾਵਾ ਹਰਿਆਣਾ ਤੋਂ ਆਏ ਕਿਸਾਨਾਂ ਵਿੱਚ ਸਾਬਕਾ ਚੇਅਰਮੈਨ ਪਵਨ ਗੁੱਜਰ, ਰਣਬੀਰ ਸਿੰਘ ਸਰਪੰਚ, ਰਾਕੇਸ਼, ਮੁਕੇਸ਼ ਕੁਮਾਰ, ਫਕੀਰ ਚੰਦ, ਧਨੀਰਾਮ, ਵਿੱਕੀ, ਗੱਫਰ ਨਸੀਮ, ਕ੍ਰਿਸ਼ਣ ਅਗਰਵਾਲ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਮੌਜ਼ੂਦ ਸਨ।