
ਚੰਡੀਗੜ੍ਹ: ਹਾਲ ਹੀ ਵਿੱਚ ਸਾਹਮਣੇ ਆਈਆਂ ਕੁਝ ਵੱਡੀਆ ਪੰਜਾਬੀ ਫਿਲਮਾਂ ਦਾ ਬਹੁ-ਪ੍ਰਭਾਵੀ ਹਿੱਸਾ ਰਹੇ ਗਾਇਕ ਅਤੇ ਅਦਾਕਾਰ ਸਿੰਘਾ ਨੂੰ ਬੀਤੇ ਦਿਨੀਂ ਸ਼ੁਰੂ ਹੋਈ ਪੰਜਾਬੀ ਫ਼ਿਲਮ ‘ਸਨ ਆਫ ਛੜਾ’ ਵਿੱਚ ਬਤੌਰ ਲੀਡਿੰਗ ਅਦਾਕਾਰ ਸ਼ਾਮਲ ਕੀਤਾ ਗਿਆ ਹੈ। ਇਸ ਡ੍ਰਾਮੈਟਿਕ ਅਤੇ ਐਕਸ਼ਨ ਫ਼ਿਲਮ ਵਿੱਚ ਸਿੰਘਾ ਅਦਾਕਾਰ ਟਾਈਗਰ ਹਰਮੀਕ ਸਿੰਘ ਨਾਲ ਖਾਸ ਅਤੇ ਪੈਰੇਲਰ ਭੂਮਿਕਾ ਨੂੰ ਅੰਜ਼ਾਮ ਦੇਣ ਜਾ ਰਹੇ ਹਨ।
‘ਓਮਜੀ ਸਿਨੇ ਵਰਲਡ’, ‘ਗੋਲਡ ਮੇਕਰ ਫਿਲਮਜ਼’ ਦੇ ਬੈਨਰਸ ਅਤੇ ‘ਸਾਇਆ ਫਿਲਮਜ਼’ ਦੀ ਸੁਯੰਕਤ ਐਸੋਸੀਏਸ਼ਨ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਹੈਪੀ ਬਠਿੰਡਾ ਕਰ ਰਹੇ ਹਨ ਜਦਕਿ ਲੇਖਣ ਕਮਾਂਡ ਰਾਜੂ ਵਰਮਾ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾ ਕਈ ਸਫ਼ਲ ਫਿਲਮਾਂ ਦਾ ਲੇਖ਼ਣ ਕਰ ਚੁੱਕੇ ਹਨ। ਗਾਇਕ ਸਿੰਘਾ ਅਤੇ ਅਦਾਕਾਰ ਟਾਈਗਰ ਹਰਮੀਕ ਸਿੰਘ ਸਿਨੇਮਾ ਸਿਰਜਨਾਂਤਮਕਤਾ ਦੇ ਅਨੋਖੇ ਰੰਗਾਂ ਵਿੱਚ ਰੰਗੀ ਇਸ ਮਨੋਰੰਜਕ ਅਤੇ ਭਾਵਪੂਰਨ ਫ਼ਿਲਮ ਦੁਆਰਾ ਪਹਿਲੀ ਵਾਰ ਇਕੱਠਿਆ ਸਿਲਵਰ ਸਕਰੀਨ ਸਪੇਸ ਸ਼ੇਅਰ ਕਰਨ ਜਾ ਰਹੇ ਹਨ। ਇਨ੍ਹਾਂ ਦੇ ਵਿਚਕਾਰ ਕਈ ਖਤਰਨਾਕ ਐਕਸ਼ਨ ਦ੍ਰਿਸ਼ਾਂ ਦਾ ਫਿਲਮਾਂਕਣ ਕੀਤਾ ਜਾ ਰਿਹਾ ਹੈ ।ਐਲਾਨ ਤੋਂ ਬਾਅਦ ਚਰਚਾ ਦਾ ਕੇਂਦਰ ਬਣੀ ਇਸ ਡਿਜੀਟਲ ਫ਼ਿਲਮ ਦੀ ਸਟਾਰ-ਕਾਸਟ ਵਿੱਚ ਦਿਲਾਵਰ ਸਿੱਧੂ ਅਤੇ ਰਵਿੰਦਰ ਮੰਡ ਵੀ ਸ਼ਾਮਲ ਹਨ। ਪੰਜਾਬੀ ਸੰਗ਼ੀਤ ਜਗਤ ਦਾ ਮਸ਼ਹੂਰ ਨਾਮ ਗਾਇਕ ਸਿੰਘਾ ਕਾਫ਼ੀ ਲੰਬੇ ਸਮੇਂ ਬਾਅਦ ਮੁੜ ਕਿਸੇ ਪੰਜਾਬੀ ਫ਼ਿਲਮ ਵਿੱਚ ਆਪਣੀ ਪ੍ਰਭਾਵੀ ਉਪ-ਸਥਿਤੀ ਦਰਜ਼ ਕਰਵਾਉਣਗੇ। ਇਨ੍ਹਾਂ ਦੀਆਂ ਹਾਲ ਹੀ ਵਿੱਚ ਰਿਲੀਜ਼ ਹੋਈਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ, ਤਾਂ ਇਨ੍ਹਾਂ ਵਿੱਚ ‘ਪੰਜਾਬੀ ਆ ਗਏ ਓਏ’, ‘ਕਦੇ ਹਾ ਕਦੇ ਨਾ’ ਅਤੇ ‘ਮਾਈਨਿੰਗ ਮਾਫੀਆ: ਰੇਤੇ ‘ਤੇ ਕਬਜਾ’ ਆਦਿ ਸ਼ਾਮਲ ਹਨ। ਇਨ੍ਹਾਂ ਫਿਲਮਾਂ ਵਿੱਚ ਉਨ੍ਹਾਂ ਦੁਆਰਾ ਨਿਭਾਏ ਕਿਰਦਾਰਾਂ ਨੂੰ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ।