Thursday, April 16
Shadow

ਪਾਲੀਵੁੱਡ ਅਦਾਕਾਰ ਟਾਈਗਰ ਹਰਮੀਕ, ਇਸ ਹਿੰਦੀ ਹਾਰਰ ਫ਼ਿਲਮ ‘ਚ ਆਉਣਗੇ ਨਜ਼ਰ

Pollywood:- ਚਰਚਿਤ ਪਾਲੀਵੁੱਡ ਅਤੇ ਟੈਲੀਵਿਜ਼ਨ ਅਦਾਕਾਰ ਟਾਈਗਰ ਹਰਮੀਕ ਸਿੰਘ ਸੱਚਮੁੱਚ ਬਾਲੀਵੁੱਡ ਵਿੱਚ ਕਦਮ ਰੱਖ ਰਿਹਾ ਹੈ ਅਤੇ ਭਾਰਤੀ ਮਨੋਰੰਜਨ ਉਦਯੋਗ ਵਿੱਚ ਆਪਣੀ ਮੌਜੂਦਗੀ ਵਧਾ ਰਿਹਾ ਹੈ। ਜੀ ਹਾਂ ਪੰਜਾਬੀ ਫ਼ਿਲਮ ਉਦਯੋਗ ਵਿਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ। ਟਾਈਗਰ ਹਰਮੀਕ ਸਿੰਘ, ਜੋ ਹੁਣ ਬਾਲੀਵੁੱਡ ‘ਚ ਵੀ ਨਵੇਂ ਅਗਾਜ਼ ਵੱਲ ਵਧਣ ਜਾ ਰਹੇ ਹਨ। ਜਿੰਨਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਇਸੇ ਹੀ ਪ੍ਰਭਾਵੀ ਵਜ਼ੂਦ ਦਾ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ।

ਫਿਲਮ ਵਿੱਚ ਵਾਪਰਦੀਆਂ ਘਟਨਾਵਾਂ ਦਰਸ਼ਕਾਂ ਦੇ ਮਨਾਂ ਨੂੰ ਝੰਜੋੜ ਦੇਣ ਵਾਲੀਆਂ

ਅਪਕਮਿੰਗ ਹਿੰਦੀ ਫ਼ਿਲਮ ‘ਬਰਸਾਤ ਕੀ ਰਾਤ’ , ਜੋ ਜਲਦ ਦੇਸ਼-ਵਿਦੇਸ਼ ‘ਚ ਰਿਲੀਜ਼ ਹੋਵੇਗੀ। ਹਾਰਰ ਥ੍ਰਿਲਰ ਥੀਮ ਦੁਆਲੇ ਬੁਣੀ ਗਈ ਉਕਤ ਫ਼ਿਲਮ ਦਾ ਨਿਰਦੇਸ਼ਨ ਕਰਨ ਲਾਰੀ ਦੁਆਰਾ ਕੀਤਾ ਗਿਆ ਹੈ। ਜੋ ਹਿੰਦੀ ਅਤੇ ਪੰਜਾਬੀ ਫ਼ਿਲਮ ਜਗਤ ਵਿੱਚ ਨਿਰਦੇਸ਼ਕ ਦੇ ਤੌਰ ‘ਤੇ ਨਵੇਂ ਅਯਾਮ ਕਾਇਮ ਕਰਨ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਣੀ ਇਸ ਫ਼ਿਲਮ ਦੀ ਨਿਰਮਾਣ ਟੀਮ ਅਨੁਸਾਰ ਫ਼ਿਲਮ ਦੀ ਕਹਾਣੀ ਇਕ ਅਜਿਹੇ ਘਰ ਦੇ ਇਰਦ ਗਿਰਦ ਘੁੰਮਦੀ ਹੈ, ਜੋ ਹੰਟਡ ਹਾਊਸ ਵਜੋ ਜਾਣਿਆ ਜਾਂਦਾ ਹੈ। ਜਿਸ ਵਿਚ ਵਾਪਰਦੀਆਂ ਘਟਨਾਵਾਂ ਦਰਸ਼ਕਾਂ ਦੇ ਮਨਾਂ ਨੂੰ ਝੰਜੋੜ ਦੇਣ ਦੀ ਪੂਰੀ ਸਮਰੱਥਾ ਰੱਖਦੀ ਹੈ।

ਪੰਜਾਬ ਦੇ ਕਰੰਟ ਮੁੱਦਿਆਂ ਨੂੰ ਕੀਤਾ ਜਾ ਰਿਹਾ ਕੇਂਦਰਿਤ

ਹਾਲ ਹੀ ਦੇ ਵਿੱਚ ਆਨਏਅਰ ਹੋਏ ਕਈ ਵੈੱਬ ਸ਼ੋਅਜ਼ ਅਤੇ ਸੀਰੀਅਲਜ ਦਾ ਬਹੁ-ਪ੍ਰਭਾਵੀ ਹਿੱਸਾ ਰਹੇ ਹਨ। ਅਦਾਕਾਰ ਟਾਈਗਰ ਹਰਮੀਕ ਸਿੰਘ, ਜਿਸ ਵਿਚ ‘ਜਨੂੰਨੀਅਤ’ ਅਤੇ ‘ਤੁਝਸੇ ਹੈ ਆਸ਼ਿਕੀ’ ਆਦਿ ਸ਼ਾਮਿਲ ਰਹੇ ਹਨ। ਜਿੰਨਾਂ ਵਿਚ ਉਨ੍ਹਾਂ ਦੁਆਰਾ ਨਿਭਾਈਆਂ ਗਈਆ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ। ਇਸ ਤੋਂ ਇਲਾਵਾ ਜੇਕਰ ਨਿਰਦੇਸ਼ਕ ਵਜੋ ਉਨ੍ਹਾਂ ਦੀ ਮੌਜੂਦਾ ਕਾਰਜਸੀਲਤਾ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਵਿਚ ਉਹ ਦੋ ਡਾਇਰੈਕਟੋਰੀਅਲ ਫਿਲਮਾਂ ਦਰਸ਼ਕਾਂ ਸਨਮੁੱਖ ਕਰਨਗੇ। ਜਿੰਨਾਂ ਵਿਚ ‘ਤਵੀਤੜੀ’ ਤੋਂ ਇਲਾਵਾ ‘ਦਾ ਬਰਨਿੰਗ ਪੰਜਾਬ’ ਸ਼ੁਮਾਰ ਹਨ। ਜਿਸ ਵਿਚ ਪੰਜਾਬ ਦੇ ਕਰੰਟ ਮੁੱਦਿਆਂ ਨੂੰ ਕੇਂਦਰਿਤ ਕੀਤਾ ਜਾ ਰਿਹਾ ਹੈ।

ਪੋਸਟ ਪ੍ਰੋਡੋਕਸ਼ਨ ਕਾਰਜ ਤੇਜ਼ੀ ਨਾਲ ਜਾਰੀ

ਅਗਾਮੀ ਪ੍ਰੋਜੋਕਟਸ ਨੂੰ ਲੈ ਕੇ ਗੱਲਬਾਤ ਕਰਦਿਆ ਉਨ੍ਹਾਂ ਦੱਸਿਆ ਕਿ ‘ਧੁੰਦ’ ਅਤੇ ‘ਸੁੱਕੇ ਅੱਥਰੂ’ ਜਲਦ ਸਾਹਮਣੇ ਆਉਣਗੀਆਂ। ਜਿੰਨਾਂ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਤੇਜ਼ੀ ਨਾਲ ਜਾਰੀ ਹੈ। ਉਕਤ ਸਨਸ਼ੇਂਸ਼ਨਲ ਹਿੰਦੀ ਫ਼ਿਲਮ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਹ ਬਹੁ-ਪੱਖੀ ਅਦਾਕਾਰ ਜਿੰਨਾਂ ਅਨੁਸਾਰ ਨਿਰਦੇਸ਼ਕ ਕਰਨ ਲੋਰੀ ਵੱਲੋਂ ਬਹੁਤ ਹੀ ਅਲਹਦਾ ਸਿਰਜਣਾਂਤਮਕਤਾ ਅਧੀਨ ਬਣਾਈ ਗਈ ਹੈ। ਇਹ ਫ਼ਿਲਮ ਜਿਸ ਵਿਚ ਚਾਹੁਣ ਵਾਲਿਆ ਨੂੰ ਉਨ੍ਹਾਂ ਦਾ ਨਵਾ ਅੰਦਾਜ਼ ਅਤੇ ਅਵਤਾਰ ਵੇਖਣ ਨੂੰ ਮਿਲੇਗਾ।