Thursday, April 16
Shadow

ਰਿਲੀਜ਼ ਲਈ ਤਿਆਰ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ 4’, ਫ਼ਸਟ ਲੁੱਕ ਰਿਵੀਲ

ਚੰਡੀਗੜ੍ਹ: ਸਿਨੇਮਾ ਗਲਿਆਰਿਆਂ ਵਿੱਚ ਇੰਨੀਂ-ਦਿਨੀਂ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੀ ਆਉਣ ਵਾਲੀ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 4’ ਦੀ ਪਹਿਲੀ ਝਲਕ ਨੂੰ ਅੱਜ ਰਿਵੀਲ ਕਰ ਦਿੱਤਾ ਗਿਆ ਹੈ। ਇਹ ਫਿਲਮ ਦੇਸ਼ ਵਿਦੇਸ਼ ਦੇ ਸਿਨੇਮਾ ਘਰਾਂ ਦਾ ਜਲਦ ਸ਼ਿੰਗਾਰ ਬਣਨ ਜਾ ਰਹੀ ਹੈ।

‘ਹੰਬਲ ਮੋਸ਼ਨ ਪਿਕਚਰਸ ਐਫ.ਜੈਡ.ਸੀ.ਓ’ ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖ਼ਣ ਨਰੇਸ਼ ਕਥੂਰੀਆ ਵੱਲੋਂ ਕੀਤਾ ਗਿਆ ਹੈ ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਸਮੀਪ ਕੰਗ ਨੇ ਨਿਭਾਈ ਹੈ, ਜੋ ਇਸ ਤੋਂ ਪਹਿਲਾ ਵੀ ਇਸ ਫਿਲਮ ਦੇ ਤਿੰਨਾਂ ਭਾਗਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। ‘ਕਾਮੇਡੀ-ਡ੍ਰਾਮੈਟਿਕ’ ਥੀਮ ਅਧਾਰਿਤ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਬਿੰਨੂ ਢਿੱਲੋ, ਪੁਖਰਾਜ ਭੱਲਾ, ਬੀ.ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਪ੍ਰਿੰਸ ਕੰਵਲਜੀਤ ਸਿੰਘ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ, ਸਵੀਤਾਜ ਬਰਾੜ, ਸੀਮਾ ਕੌਸ਼ਲ, ਪਵਨ ਜੌਹਲ, ਜੱਸੀ ਲੋਗੋਵਾਲੀਆਂ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇ ਕੀਤੇ ਗਏ ਹਨ।

ਪੰਜਾਬ ਦੇ ਨਾਭਾ ਇਲਾਕਿਆਂ ਵਿੱਚ ਫਿਲਮਾਂਈ ਗਈ ਇਸ ਮਲਟੀ-ਸਟਾਰਰ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆ ਦੀ ਗੱਲ ਕਰੀਏ, ਤਾਂ ਇਸ ਫ਼ਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ, ਗੀਤਕਾਰ ਹੈਪੀ ਰਾਏਕੋਟੀ, ਸੰਗੀਤ ਨਿਰਦੇਸ਼ਕ ਜਤਿੰਦਰ ਸ਼ਾਹ, ਸੰਪਾਦਕ ਰੋਹਿਤ ਧੀਮਾਨ, ਡੀ.ਓ.ਪੀ ਸੁਖ ਕੰਬੋਜ, ਸਹਿ-ਨਿਰਮਾਤਾ ਭਾਨਾ ਐਲ.ਏ, ਕਾਰਜਕਾਰੀ ਨਿਰਮਾਤਾ ਹਰਦੀਪ ਦੁੱਲਟ, ਪ੍ਰੋਡਕਸ਼ਨ ਹੈੱਡ ਅਕਸ਼ੈ ਰਾਵਤ, ਐਸੋਸੀਏਟ ਡਾਇਰੈਕਟਰ ਅਮਿਤ ਆਰ ਸਿੰਘ ਅਤੇ ਸੰਜੂ ਯਾਦਵ ਅਤੇ ਕਲਾ ਨਿਰਦੇਸ਼ਕ ਰਿਤੇਸ਼ ਕੁਮਾਰ ਹਨ।

ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਣੀ ਇਹ ਬਿੱਗ ਸੈੱਟਅੱਪ ਫ਼ਿਲਮ ਗਿੱਪੀ ਗਰੇਵਾਲ ਦੀ ਇਸ ਸਾਲ ਸਾਹਮਣੇ ਆਉਣ ਵਾਲੀ ਦੂਜੀ ਇੱਕ ਹੋਰ ਵੱਡੀ ਫ਼ਿਲਮ ਹੋਵੇਗੀ, ਜਿਸ ਤੋਂ ਪਹਿਲਾ ਉਹ ‘ਵਿਆਹ ਕਰਤਾਰੇ ਦਾ’ ਦਰਸ਼ਕਾਂ ਸਨਮੁੱਖ ਕਰ ਚੁੱਕੇ ਹਨ।