Wednesday, April 15
Shadow

ਰਾਜ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਗੁਣਵੱਤਾ ਨੂੰ ਬੇਹਤਰ ਬਨਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ- ਆਰਤੀ ਸਿੰਘ ਰਾਓ

ਚੰਡੀਗੜ੍ਹ, 15 ਅਪ੍ਰੈਲ- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਸੂਬੇ ਵਿੱਚ ਸਿਹਤ ਸੇਵਾਵਾਂ ਦੀ ਪਹੁੰਚ ਅਤੇ ਗੁਣਵੱਤਾ ਨੂੰ ਬੇਹਤਰ ਬਨਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਇਸੇ ਦਿਸ਼ਾ ਵਿੱਚ ਇੱਕ ਮਹਤੱਵਪੂਰਨ ਫੈਸਲਾ ਲੈਂਦੇ ਹੋਏ ਮੁੱਖ ਮੰਤਰੀ ਵੱਲੋਂ ਗ੍ਰਾਮੀਣ ਖੇਤਰਾਂ ਵਿੱਚ ਕੁੱਝ ਨਵੇਂ ਪ੍ਰਾਥਮਿਕ ਸਿਹਤ ਕੇਂਦਰ, ਉਪਸਿਹਤ ਕੇਂਦਰ ਖੋਲਣ ਅਤੇ ਹੋਰ ਕੁੱਝ ਸਿਹਤ ਸੰਸਥਾਨਾਂ ਨੂੰ ਅਪਗ੍ਰੇਡ ਕਰਨ ਦੀ ਮੰਜ਼ੂਰੀ ਦਿੱਤੀ ਗਈ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਜੀਂਦ ਜ਼ਿਲ੍ਹੇ ਦੇ ਪਿੰਡ ਧਤਰਥ ਵਿੱਚ ਨਵਾਂ ਪ੍ਰਾਥਮਿਕ ਸਿਹਤ ਕੇਂਦਰ ਖੋਲਣ ਦੀ ਪ੍ਰਸ਼ਾਸਨਿਕ ਮੰਜ਼ੂਰੀ ਦਿੱਤੀ ਹੈ, ਇਸ ਦੇ ਭਵਨ ਨਿਰਮਾਣ ਦਾ ਕੰਮ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਜ਼ਿਲ੍ਹਾ ਨੂੰਹ ਦੇ ਪਿੰਡ ਸਾਕਰਸ ਵਿੱਚ ਉਪਸਿਹਤ ਕੇਂਦਰ ਨੂੰ ਪ੍ਰਾਥਮਿਕ ਸਿਤਹ ਕੇਂਦਰ ਵਿੱਚ ਅਪਗ੍ਰੇਡ ਕਰਨ ਦੀ ਮੁੱਖ ਮੰਤਰੀ ਵੱਲੋਂ ਮੰਜ਼ੂਰੀ ਦੇ ਦਿੱਤੀ ਗਈ ਹੈ।

ਉਨ੍ਹਾਂ ਨੇ ਅੱਗੇ ਜਾਣਕਾਰੀ ਦਿੱਤੀ ਕਿ ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਵਾ ਕਸਬਾ ਵਿੱਚ ਸਥਿਤ ਕੰਮਯੁਨਿਟੀ ਸਿਹਤ ਕੇਂਦਰ ਨੂੰ 50 ਬਿਸਤਰੀ ਸਿਵਲ ਹਸਪਤਾਲ ਵਿੱਚ ਅਪਗ੍ਰੇਡ ਕਰਨ ਦੀ ਵੀ ਮੰਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਦੇ ਇਲਾਵਾ ਜੀਂਦ ਜ਼ਿਲ੍ਹੇ ਦੇ ਹੀ ਪਿੰਡ ਬਿਧਰਾਨਾ ਵਿੱਚ ਨਵਾਂ ਉਪਸਿਹਤ ਕੇਂਦਰ ਖੋਲਣ ਬਾਰੇ ਸੈਧਾਂਤਿਕ ਮੰਜ਼ੂਰੀ ਦੇ ਦਿੱਤੀ ਗਈ ਹੈ। ਪਿੰਡ ਦੀ ਪੰਚਾਇਤ ਵੱਲੋਂ ਸਰਕਾਰ ਨੂੰ ਇਹ ਪ੍ਰਸਤਾਵ ਵੀ ਭੇਜਿਆ ਗਿਆ ਹੈ ਕਿ ਜਦੋਂ ਤੱਕ ਇਸ ਉਪਸਿਹਤ ਕੇਂਦਰ ਦਾ ਨਵਾਂ ਭਵਨ ਤਿਆਰ ਨਹੀਂ ਹੋ ਜਾਂਦਾ, ਤਦ ਤਕ ਗ੍ਰਾਮ ਉਕਤ ਉਪਸਿਹਤ ਕੇਂਦਰ ਨੂੰ ਸ਼ੁਰੂ ਕਰਨ ਲਈ ਪੰਚਾਇਤ ਆਪਣੇ ਪੱਧਰ ‘ਤੇ ਭਵਨ ਉਪਲਬਧ ਕਰਵਾਵੇਗੀ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਉਕਤ ਸਿਹਤ ਸੰਸਥਾਨਾਂ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਗ੍ਰਾਮੀਣ ਖੇਤਰਾਂ ਵਿੱਚ ਸਿਤਹ ਸੇਵਾਵਾਂ ਦੀ ਪਹੁੰਚ ਵਧੇਗੀ, ਸਗੋਂ ਵੱਡੇ ਹਸਪਤਾਲਾਂ ‘ਤੇ ਵੀ ਦਬਾਅ ਘੱਟ ਹੋਵੇਗਾ। ਇਸ ਨਾਲ ਲੋਕਾਂ ਨੂੰ ਸਮੇ ਸਿਰ ਇਲਾਜ ਮਿਲ ਸਕੇਗਾ ਅਤੇ ਸੂਬੇ ਦੀ ਸਿਹਤ ਵਿਵਸਥਾ ਨੂੰ ਹੋਰ ਮਜਬੂਤੀ ਮਿਲੇਗੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਜ ਸਰਕਾਰ ਲਗਾਤਾਰ ਸਿਤਹ ਢਾਂਚੇ ਨੂੰ ਮਜਬੂਤ ਕਰਨ, ਨਵੀਂ ਸਹੂਲਤਾਂ ਜੋੜਨ ਅਤੇ ਹਰ ਨਾਗਰਿਕ ਤੱਕ ਗੁਣਵੱਤਾਪੂਰਨ ਸਿਤਹ ਸੇਵਾਵਾਂ ਪਹੁੰਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।