ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ”13 ਤੋਂ 15 ਫਰਵਰੀ ਤੱਕ- ਰਿੰਪੀ ਗਰਗ
ਮਾਲੇਰਕੋਟਲਾ, 4 ਫਰਵਰੀ - ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਵੱਲੋਂ ਪੰਜਾਬ ਦੀਆਂ ਬਹਾਦਰ, ਹੁਨਰਮੰਦ ਤੇ ਸਖ਼ਤ ਮਿਹਨਤੀ ਮਹਿਲਾਵਾਂ ਲਈ 'ਰੈਂਪ ਸਕੀਮ ਅਧੀਨ' ਇੱਕ ਉੱਚ ਪੱਧਰੀ ਈਵੈਂਟ, "ਪੰਜਾਬ ਸਖੀ ਸ਼ਕਤੀ ਮੇਲਾ- ਮਹਿਲਾ ਉੱਧਮੀਆਂ ਦਾ ਸਸ਼ਕਤੀਕਰਨ" ਦੇ ਰੂਪ ਵਿੱਚ “ਸੂਫ਼ੀ ਫੈਸਟੀਵਲ” ਦੌਰਾਨ 13 ਤੋਂ 15 ਫਰਵਰੀ ਤੱਕ ਸਥਾਨਕ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚੋਂ ਸ਼ਿਲਪਕਾਰ ਤੇ ਸਵੈ ਸਹਾਇਕ ਗੁਰੱਪ ਆਪਣੇ ਉਤਪਾਦ ਲੈਕੇ ਸ਼ਾਮਲ ਹੋਣਗੇ, ਜਿਨ੍ਹਾਂ ਵਿੱਚ ਖਾਣ ਪੀਣ ਦੀਆਂ ਵਸਤਾਂ,ਡਰਾਈ ਫਰੂਟ,ਕਾਰਪੈਂਟ, ਲੱਕੜੀ ਦੇ ਖਿਡੋਣੇ,ਸਾੜੀਆਂ-ਸੂਟਾਂ, ਆਰਟੀਫਿਸ਼ਲ ਜਵੈਲਰੀ, ਸੁੱਕੇ ਫੁਲ, ਕਸਮੀਰੀ ਕਾਹਵਾ, ਕਸਮੀਰੀ ਸੂਟਾਂ ਕਪੜਿਆਂ ਅਤੇ ਫਰਨੀਚਰ ਦੀਆਂ ਸਟਾਲਾਂ ਵੀ ਸ਼ਾਮਲ ਹੋਣਗੀਆਂ। ਇਸ ਮੇਲੇ ਵਿੱਚ 70 ਤੋਂ ਵੱਧ ਸਟਾਲ ਲਗਾਏ ਜਾਣਗੇ।
&nbs...








