ਐਸ.ਆਈ.ਆਰ: ਚੋਣ ਕਮਿਸ਼ਨ ਵੱਲੋਂ ਅਧਿਕਾਰਤ 11 ਦਸਤਾਵੇਜ਼ਾਂ ਨਾਲ ਹੋਵੇਗੀ ਵੋਟਰਾਂ ਦੀ ਮੈਪਿੰਗ
ਬਰਨਾਲਾ, 24 ਮਈ- ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ) ਦੇ ਪ੍ਰੋਗਰਾਮ ਦੇ ਐਲਾਨ ਨਾਲ ਜ਼ਿਲ੍ਹਾ ਚੋਣ ਅਫ਼ਸਰ ਦੇ ਦਫ਼ਤਰ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਵੱਲੋਂ 25 ਜੂਨ 2026 ਤੋਂ 24 ਜੁਲਾਈ 2026 ਤੱਕ ਘਰ-ਘਰ ਜਾ ਕੇ ਇਨੁਮੀਰੇਸ਼ਨ ਫਾਰਮ ਭਰੇ ਜਾਣੇ ਹਨ ਅਤੇ ਲੋੜੀਂਦੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ।
ਓਹਨਾਂ ਕਿਹਾ ਕਿ ਸਾਰੇ ਯੋਗ ਵੋਟਰ, ਆਪਣੇ ਬੀਐਲਓਜ਼ ਨੂੰ ਲੋੜੀਂਦੀ ਜਾਣਕਾਰੀ ਅਤੇ ਦਸਤਾਵੇਜ਼ ਉਪਲੱਬਧ ਕਰਵਾਉਣ। ਉਨ੍ਹਾਂ ਦੱਸਿਆ ਕਿ ਭਰੇ ਹੋਏ ਇਨੁਮੀਰੇਸ਼ਨ ਫਾਰਮ ਦੀਆਂ ਦੋ ਕਾਪੀਆਂ ਹੋਣਗੀਆਂ। ਇੱਕ ਕਾਪੀ ਖੁਦ (ਸਵੈ ਤਸਦੀਕ) ਕਰਕੇ ਬੀ.ਐਲ.ਓ. ਨੂੰ ਵਾਪਸ ਦੇਣੀ ਹੋਵੇਗੀ ਅਤੇ ਇੱਕ ਕਾਪੀ ਆਪਣੇ ਰਿਕਾਰਡ ਲਈ ਆਪਣੇ ਕੋਲ ਰੱਖਣੀ ਹੋਵੇਗੀ।
ਓਹਨਾਂ ਦੱਸਿਆ ਕਿ ਜਿਹੜੇ ਵੋਟਰਾਂ ਦੀ ਮੈਪਿੰਗ ਸਾਲ 2003 ਦੀ ਵੋਟਰ ਸੂਚੀ ਨਾਲ ਨਹੀ ਹੋ ਪਾਈ ਹੈ, ਉਨ੍ਹਾਂ ਨੂੰ ਭਾਰਤ ਚੋ...








