ਸ੍ਰੀ ਬਾਲਾ ਜੀ ਸ਼ੋਭਾ ਯਾਤਰਾ ਦੇ ਚਰਨ ਪੈਣ ਨਾਲ ਹੋਇਆ ਰੇਲਵੇ ਅੰਡਰ ਬ੍ਰਿਜ ਦਾ ਇਤਿਹਾਸਕ ਉਦਘਾਟਨ: ਅਮਨ ਅਰੋੜਾ
ਸੁਨਾਮ, 31 ਮਾਰਚ - ਸ਼੍ਰੀ ਬਾਲਾ ਜੀ ਦੇ ਜਨਮ ਉਤਸਵ ਦੇ ਪਾਵਨ ਅਵਸਰ 'ਤੇ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿੱਚ ਅਦਭੁੱਤ ਧਾਰਮਿਕ ਜੋਸ਼ ਅਤੇ ਆਸਥਾ ਦਾ ਦਰਸ਼ਨ ਹੋਏ। ਇਸ ਮੌਕੇ ਮਾਤਾ ਨੈਣਾ ਦੇਵੀ ਜੀ ਮੰਦਰ ਤੋਂ ਸ੍ਰੀ ਬਾਲਾ ਜੀ ਧਾਮ ਤੱਕ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ। ਇਸ ਦੌਰਾਨ ਇਹ ਯਾਤਰਾ ਸ਼ਹਿਰ ਵਿੱਚ ਨਵੇਂ ਬਣੇ ਰੇਲਵੇ ਅੰਡਰ ਬ੍ਰਿਜ ਵਿਚੋਂ ਦੀ ਲੰਘੀ, ਜਿਸ ਨਾਲ ਇਸ ਅੰਡਰ ਬ੍ਰਿਜ ਦਾ ਇਤਿਹਾਸਕ ਉਦਘਾਟਨ ਹੋ ਗਿਆ, ਕਿਉੰਕਿ ਇਹ ਉਦਘਾਟਨ ਸ੍ਰੀ ਬਾਲਾ ਜੀ ਸ਼ੋਭਾ ਯਾਤਰਾ ਦੇ ਚਰਨ ਪੈਣ ਨਾਲ ਹੋਇਆ ਹੈ ਤੇ ਇਸ ਤੋਂ ਵਧੀਆ ਉਦਘਾਟਨ ਕੋਈ ਹੋਰ ਹੋ ਨਹੀਂ ਸਕਦਾ।
ਇਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸ੍ਰੀ ਬਾਲਾ ਜੀ ਸ਼ੋਭਾ ਯਾਤਰਾ ਵਿੱਚ ਹਾਜ਼ਰੀ ਭਰਦਿਆਂ ਕੀਤਾ। ਇਸ ਮੌਕੇ ਉਹਨਾਂ ਦੇ ਮੀਡੀਆ ਸਲਾਹਕਾਰ ਸ਼੍ਰੀ ਜਤਿੰਦਰ ਜੈਨ ਵੀ ਹਾਜ਼ਰ ਰਹੇ। ਉਹਨਾਂ ਨੇ ਇਸ ਮੌਕੇ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋ ਕੇ ਸੰਗਤ ਨਾਲ ਨਮਸਕਾਰ ਕੀਤਾ ਅਤੇ ਸ਼੍ਰੀ ਬਾਲਾ ਜੀ ਅੱਗੇ ਨਤਮਸਤਕ ਹੋਏ।
ਕੈਬਨਿਟ ਮੰਤਰੀ ਨੇ...








