ਮਾਨਸੂਨ ‘ਚ ਵਧ ਰਹੀਆਂ ਬੀਮਾਰੀਆਂ ਦਰਮਿਆਨ ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਭਰ ‘ਚ ਸਮੇਂ ਸਿਰ ਨਕਦੀ ਰਹਿਤ ਇਲਾਜ ਯਕੀਨੀ ਬਣਾ ਰਹੀ
*ਚੰਡੀਗੜ੍ਹ, 11 ਜੁਲਾਈ 2026* ਮਾਨਸੂਨ ਦੀਆਂ ਪਹਿਲੀਆਂ ਬੂੰਦਾਂ ਗਰਮੀ ਤੋਂ ਰਾਹਤ ਦਿੰਦੀਆਂ ਹਨ, ਪਰ ਇਸ ਨਾਲ ਲੋਕਾਂ ਦੀ ਸਿਹਤ ਲਈ ਚੁਣੌਤੀ ਭਰੇ ਮੌਸਮ ਦੀ ਸ਼ੁਰੂਆਤ ਵੀ ਹੁੰਦੀ ਹੈ। ਹਰ ਸਾਲ ਪੂਰੇ ਭਾਰਤ ਦੇ ਹਸਪਤਾਲਾਂ ਵਿਚ ਡੇਂਗੂ, ਮਲੇਰੀਆ ਤੇ ਬੁਖ਼ਾਰ ਨਾਲ ਸਬੰਧਤ ਹੋਰ ਬੀਮਾਰੀਆਂ ਵਧਦੀਆਂ ਹਨ। ਇਸ ਸਾਲ ਵੀ ਇਹੀ ਹਾਲਾਤ ਹਨ।
ਅੰਮ੍ਰਿਤਸਰ ਦੀ 32 ਸਾਲਾ ਬਲਵਿੰਦਰ ਕੌਰ, ਇੱਕ ਲਾਭਪਾਤਰੀ, ਨੇ ਦੱਸਿਆ, “ਮੈਂ ਹਾਲ ਹੀ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 8400 ਰੁਪਏ ਦਾ ਇਲਾਜ ਕਰਵਾਇਆ ਹੈ।”
ਬਲਵਿੰਦਰ ਕੌਰ ਨੂੰ ਉਦੋਂ ਹਸਪਤਾਲ ਲਿਜਾਇਆ ਗਿਆ ਜਦੋਂ ਉਸ ਦਾ ਬੁਖ਼ਾਰ ਬਹੁਤ ਵਧ ਗਿਆ ਸੀ। ਉਸ ਨੇ ਕਿਹਾ, “ਹਸਪਤਾਲ ਸਟਾਫ਼ ਨੇ ਮੈਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਰਜਿਸਟਰ ਕਰਵਾਉਣ 'ਚ ਮਦਦ ਕੀਤੀ। ਮੈਂ ਕੱਪੜੇ ਸਿਲਾਈ ਨਾਲ ਆਪਣਾ ਗੁਜ਼ਾਰਾ ਕਰਦੀ ਹਾਂ, ਇਸ ਯੋਜਨਾ ਨੇ ਸਮੇਂ ਸਿਰ ਇਲਾਜ ਤੇ ਆਰਥਿਕ ਮਦਦ ਨਾਲ ਮੇਰਾ ਬੋਝ ਘਟਾਇਆ ਅਤੇ ਮੈਂ ਆਪਣੀ ਰਿਕਵਰੀ 'ਤੇ ਧਿਆਨ ਦੇ ਸਕੀ। ਮੈਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਇਸ ਸਿਹਤ ਯੋਜਨਾ ਲਈ ਧੰਨਵਾਦੀ ਹਾਂ, ਕਿਉਂਕਿ ਇਹ ਅਸਲ ਲੋੜ ਵੇਲੇ ਪਰਿਵਾਰਾ...








