ਹਰਿਆਣਾ ਦੇ ਸ਼ਰਧਾਲੁਆਂ ਨੂੰ ਟ੍ਰੇਨ ਰਾਹੀਂ ਕਰਵਾਏ ਜਾਣਗੇ ਤੀਰਥ ਸਥਲਾਂ ਦੇ ਨਿਸ਼ੁਲਕ ਦਰਸ਼ਨ
ਚੰਡੀਗੜ੍ਹ, 10 ਮਾਰਚ- ਹਰਿਆਣਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸੂਬੇ ਦੇ ਯੋਗ ਬਜੁਰਗ ਸ਼ਰਧਾਲੁਆਂ ਨੂੰ ਹੁਣ ਟੇ੍ਰਨ ਰਾਹੀਂ ਵੱਖ ਵੱਖ ਤੀਰਥ ਸਥਲਾਂ ਦੇ ਦਰਸ਼ਨ ਕਰਾਵੇਗੀ। ਇਸ ਦੇ ਲਈ ਹਰਿਆਣਾ ਸਰਕਾਰ ਅਤੇ ਆਈ.ਆਰ.ਸੀ.ਟੀ.ਸੀ. ਵਿੱਚਕਾਰ ਸਮਝੌਤਾ ਮੈਮੋ 'ਤੇ ਹਸਤਾਖਰ ਕੀਤੇ ਗਏ ਹਨ। ਸਰਕਾਰ ਵੱਲੋਂ ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ ਅਤੇ ਆਈਆਰਸੀਟੀਸੀ ਵੱਲੋਂ ਸਰਕਲ ਰਿਜਨਲ ਮੈਨੇਜਰ ਸ੍ਰੀ ਹਰਜੋਤ ਸਿੰਘ ਸੰਧੂ ਨੇ ਐਮਓਯੂ 'ਤੇ ਹਸਤਾਖਰ ਕੀਤੇ।
ਡਾਇਰੈਕਟਰ ਜਨਰਲ ਸ੍ਰੀ ਕੇ. ਮਕਰੰਦ ਪਾਂਡੁਰੰਗ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਸੂਬੇ ਦੇ ਯੋਗ ਬਜੁਰਗ ਸ਼ਰਧਾਲੁਆਂ ਨੂੰ ਵੱਖ ਵੱਖ ਤੀਰਥ ਸਥਲਾਂ ਦੀ ਮੁਫਤ ਯਾਤਰਾ ਕਰਵਾਉਣ ਲਈ ਹਰਿਆਣਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਹੁਣ ਤੱਕ ਵੱਖ ਵੱਖ ਜ਼ਿਲ੍ਹਿਆਂ ਤੋਂ ਹਰਿਆਣਾ ਟ੍ਰਾਂਸਪੋਰਟ ਵਿਭਾਗ ਦੀ ਵੋਲਵੋ ਬੱਸਾਂ ਰਾਹੀਂ ਹਜ਼ਾਰਾਂ ਯੋਗ ਬਜੁਰਗਾਂ ਨੂੰ ਅਯੋਧਿਆ ਸਮੇਤ ਵੱਖ ਵੱਖ ਤੀਰਥ ਸਥਲਾਂ ਦੇ ਮੁਫਤ ਦਰਸ਼ਨ ਕਰਵਾਏ ਜਾ ਚੁੱਕੇ ਹਨ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਆਦੇਸ਼...








