ਗੌਰਵ ਖੰਨਾ ਨੂੰ ਵੱਡਾ ਝਟਕਾ: ਯੂ-ਟਿਊਬ ਚੈਨਲ ਟਰਮੀਨੇਟ, ਫੈਨਜ਼ ਵਿੱਚ ਮੱਚਿਆ ਹਾਹਾਕਾਰ
ਟੈਲੀਵਿਜ਼ਨ ਜਗਤ ਦੇ ਮਸ਼ਹੂਰ ਅਦਾਕਾਰ ਅਤੇ ‘ਬਿੱਗ ਬੌਸ 19’ ਦੇ ਜੇਤੂ ਰਹੇ ਗੌਰਵ ਖੰਨਾ ਲਈ ਇਕ ਵੱਡੀ ਮਾੜੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗੌਰਵ ਖੰਨਾ ਦਾ ਅਧਿਕਾਰਿਕ ਯੂ-ਟਿਊਬ ਚੈਨਲ ਅਚਾਨਕ ਟਰਮੀਨੇਟ ਕਰ ਦਿੱਤਾ ਗਿਆ ਹੈ, ਜਿਸ ਨਾਲ ਨਾ ਸਿਰਫ਼ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ, ਸਗੋਂ ਉਹਨਾਂ ਦੇ ਫੈਨਜ਼ ਵਿੱਚ ਵੀ ਭਾਰੀ ਨਾਰਾਜ਼ਗੀ ਅਤੇ ਚਿੰਤਾ ਵੇਖਣ ਨੂੰ ਮਿਲ ਰਹੀ ਹੈ।
ਜਾਣਕਾਰੀ ਮੁਤਾਬਕ, ਯੂ-ਟਿਊਬ ਦੀਆਂ ਨੀਤੀਆਂ ਦੀ ਉਲੰਘਣਾ ਹੋਣ ਕਾਰਨ ਇਹ ਕੜਾ ਕਦਮ ਚੁੱਕਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਚੈਨਲ ‘ਤੇ ਅਪਲੋਡ ਕੀਤੀ ਗਈ ਕਿਸੇ ਸਮੱਗਰੀ ਨੂੰ ਲੈ ਕੇ ਕਾਪੀਰਾਈਟ ਜਾਂ ਕਮਿਊਨਿਟੀ ਗਾਈਡਲਾਈਨਜ਼ ਨਾਲ ਸੰਬੰਧਿਤ ਗਲਤੀ ਹੋਈ, ਜਿਸ ਤੋਂ ਬਾਅਦ ਯੂ-ਟਿਊਬ ਪ੍ਰਬੰਧਨ ਨੇ ਚੈਨਲ ਨੂੰ ਸਥਾਈ ਤੌਰ ‘ਤੇ ਬੰਦ ਕਰ ਦਿੱਤਾ। ਹਾਲਾਂਕਿ, ਇਸ ਮਾਮਲੇ ‘ਚ ਗੌਰਵ ਖੰਨਾ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਜਾਰੀ ਨਹੀਂ ਕੀਤਾ ਗਿਆ।
ਗੌਰਵ ਖੰਨਾ ਦਾ ਯੂ-ਟਿਊਬ ਚੈਨਲ ਉਸਦੇ ਫੈਨਜ਼ ਲਈ ਇੱਕ ਖਾਸ ਮੰਚ ਸੀ, ਜਿੱਥੇ ਉਹ ਆਪਣੇ ਵਲੌਗ, ਨਿੱਜੀ ਜ਼ਿੰਦਗੀ ਨਾਲ ਜੁੜੀਆਂ ਝਲਕਾਂ, ਫਿਟਨੈਸ ਵੀਡੀਓਜ਼ ਅਤੇ...








